ਸਭ ਰੰਗ

  •    ਨੈਤਿਕਤਾ ਬਨਾਮ ਅਨੈਤਿਕਤਾ / ਚੰਦ ਸਿੰਘ (ਲੇਖ )
  •    ਪਿਆਰ ਤੇ ਸਿਆਸਤ 'ਚ ਸਭ ਜਾਇਜ਼ / ਮਿੰਟੂ ਬਰਾੜ (ਲੇਖ )
  •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ / ਸੰਜੀਵ ਝਾਂਜੀ (ਲੇਖ )
  •    ਤਾਈ ਦੇ 2500 ਰੁਪੈ / ਰਾਜਵਿੰਦਰ ਸਿੰਘ ਰਾਜਾ (ਵਿਅੰਗ )
  •    ਵੋਟ / ਗੁਰਬਾਜ ਭੰਗਚੜ੍ਹੀ (ਲੇਖ )
  •    ਬਹੁਤ ਸਾਰੇ ਚੁਰਸਤੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਜਲਵਾਯੂ ਪਰਿਵਰਤਨ / ਫੈਸਲ ਖਾਨ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰ ਬਲਜਿੰਦਰ ਸੰਗੀਲਾਂ / ਸੰਦੀਪ ਰਾਣਾ (ਲੇਖ )
  •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  • ਗੀਤਕਾਰ ਬਲਜਿੰਦਰ ਸੰਗੀਲਾਂ (ਲੇਖ )

    ਸੰਦੀਪ ਰਾਣਾ   

    Cell: +91 97801 51700
    Address: ਨੇੜੇ ਬੀ.ਡੀ.ਪੀ.ਓ ਦਫਤਰ, ਬੁਢਲਾਡਾ
    ਮਾਨਸਾ India 151502
    ਸੰਦੀਪ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹਰੇਕ ਬੰਦੇ ਦੀ ਦਿਲੀ ਤਮੰਨਾਂ ਹੁੰਦੀ ਹੈ, ਕਿ ਉਸ ਦਾ ਨਾਮ ਪੂਰੀ ਦੁਨੀਆ ਵਿੱਚ ਗੂੰਜੇ।ਪਰ ਕੁੱਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੇ ਆਪਣੀ ਜਿੰਦਗੀ ਵਿੱਚ ਕਾਫੀ ਮੱਲ੍ਹਾਂ ਮਾਰੀਆਂ ਹੁੰਦੀਆ ਹਨ, ਪਰ ਉਹ ਹਮੇਸ਼ਾ ਹੀ ਦੁਨੀਆਂ ਦੀ ਭੀੜ੍ਹ ਵਿੱਚੋਂ ਬਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।ਇਸੇ ਕੜ੍ਹੀ ਵਿੱਚ ਕਿਤੇ ਨਾ ਕਿਤੇ ਗੀਤਕਾਰ ਬਲਜਿੰਦਰ ਸੰਗੀਲਾਂ ਦਾ ਨਾਮ ਵੀ ਜੁੜ ਜਾਦਾਂ ਹੈ ਕਿਊਕਿ ਅਗਰ ਬਲਜਿੰਦਰ ਸੰਗੀਲਾਂ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਸ਼ਾਇਦ ਪੂਰੀ ਕਿਤਾਬ ਵੀ ਲਿਖੀ ਜਾ ਸਕਦੀ ਹੈ।ਬਲਜਿੰਦਰ ਸੰਗੀਲਾਂ ਨੇ ਜਿੰਦਗੀ ਦੀ ਸ਼ੋਹਰਤ ਦੇ ਉਹ ਪੱਲ ਵੀ ਹੰਡਾਏ ਨੇ ਜਿਥੇ ਪਹੁੰਚਣ ਲਈ ਕਈਆਂ ਦੀ ਪੂਰੀ ਉਮਰ ਲੰਘ ਜਾਂਦੀ ਹੈ,ਪਰ ਸੰਗੀਲਾਂ ਦੁਨੀਆ ਦੀ ਇਹ ਫੋਕੀ ਸ਼ੋਹਰਤ ਕੋਲੋਂ ਕੋਹਾਂ ਦੂਰ ਹੈ।ਬਲਜਿੰਦਰ ਸੰਗੀਲੇ ਦਾ ਜਨਮ ਫਿਰੋਜਪੁਰ ਵਿੱਚ ੧੯੬੩ ਨੂੰ ਪਿਤਾ ਦੀਪ ਚੰਦਰ ਅਤੇ ਮਾਤਾ ਮੂਰਤੀ ਦੇਵੀ ਦੇ ਘਰ ਵਿੱਚ ਹੋਇਆ।ਆਪਣੀ ਪੜਾਈ ਫਿਰੋਜਪੁਰ ਵਿਖੇ ਹੀ ਪੂਰੀ ਕਰਨ ਉਪਰੰਤ ਆਪਣੀ ਜਵਾਨੀ ਉਮਰੇ ਬਲਜਿੰਦਰ ਨੇ ਪੱਕੇ ਤੌਰ ਤੇ ਮਾਨਸਾ ਵਿਖੇ ਆ ਕੇ ਰਹਿਣ ਲੱਗਾਂ।ਕਾਫੀ ਲੰਮਾ ਸਮਾਂ ਇਥੇ ਪੈਂਟਰ ਵਜੋਂ ਕੰਮ ਕੀਤਾ।ਸੰਗੀਲੇ ਦੀਆ ਬਣਾਈਆ ਪੇਟਿੰਗ ਵਿੱਚੋਂ ਬਾਬਾ ਫਰੀਦ ਦੀ ਪੇਟਿੰਗ ਅਤੇ ਬਾਬਾ ਜੋਗੀ ਪੀਰ ਦੀ ਪੇਟਿੰਗ ਲੱਖਾਂ ਦੀ ਗਿਣਤੀ ਵਿੱਚ ਵਿੱਕ ਚੁੱਕੀ ਹੈ।ਵੇਸੇ ਜੇਕਰ ਗੱਲ ਕਰੀ ਜਾਵੇ ਬਲਜਿੰਦਰ ਸੰਗੀਲੇ ਖੂਬੀਆਂ ਦੀ ਤਾਂ ਉਹ ਹਰ ਪੱਖ ਤੋਂ ਪੂਰਨ ਸ਼ਖਸ਼ੀਅਤ ਹੈ ਚਾਹੇ ਉਹ ਗਾਉਣ ਦੀ ਕਲਾਂ ਹੈ, ਲਿਖਣ ਦੀ ਕਲ੍ਹਾਂ ਹੈ ਜਾ ਫਿਰ ਇਕ ਵੱਧੀਆ ਇਨਸਾਨ।ਗਾਉਣ ਦੀ ਕਲਾਂ ਵਿੱਚ ਸੰਗੀਲੇ ਨੇ ਆਪਣਾ ਗੁਰੂ ਮਹਰੂਮ ਅਮਰ ਸਿੰਘ ਚਮਕੀਲੇ ਨੂੰ ਧਾਰਿਆ।ਪਰ ਬਲਜਿੰਦਰ ਨੇ ਲੇਖਣੀ ਵਾਲੇ ਪਾਸੇ ਹੀ ਆਪਣਾ ਧਿਆਨ ਇਕਾਗਰ ਕੀਤਾ ਬਲਜਿੰਦਰ ਸੰਗੀਲੇ ਨੂੰ ਲਿਖਣ ਦੇ ਸ਼ੋਕ ਨੂੰ ਬੂਰ ਉਦੋਂ ਪਿਆ ਜਦੋਂ ਉਸ ਦਾ ਪਹਿਲਾਂ ਗੀਤ ਮਾਸ਼ਟਰ ਸਲੀਮ ਦੀ ਅਵਾਜ ਵਿੱਚ ਸੁਰਮਾਂ ਨਾ ਮਟਕਾਂ ਰਲੀਜ ਹੋਇਆ।ਸਲੀਮ ਦੀ ਇਹ ਕੈਸਟ ਇੰਨੀ ਚੱਲੀ ਸੀ ਕਿ ਹਰ ਪਾਸੇ ਹੀ ਇਸ ਕੈਸਟ ਨੇ ਧੂੰਮਾ ਪਾਈਆ।ਜਿਸ ਨਾਲ ਬਲਜਿੰਦਰ ਸੰਗੀਲੇ ਦਾ ਨਾਮ ਪੰਜਾਬ ਦੇ ਚੋਟੀ ਦੇ ਗੀਤਕਾਰਾਂ ਵਿੱਚ ਸ਼ੁਮਾਰ ਹੋ ਗਿਆ ਅਤੇ ਫਿਰ ਮਸ਼ਹੂਰ ਪਾਕਿਸਤਾਨੀ ਕਲਾਕਾਰਾਂ ਨਸੀਬੋ ਦੀ ਅਵਾਜ ਵਿੱਚ ਰਿਕਾਰਡਿੰਗ ਹੋਏ ਗੀਤ ਕੋਈ ਆਪਣਾ ਬਣਾ ਕੇ ਡੰਗ ਮਰਦਾਂ ਨੇ ਕਾਫੀ ਵਾਹ ਵਾਹ ਖੱਟੀ।ਇਸ ਤੋਂ ਇਲਾਵਾ ਕਰਤਾਰ ਰਮਲਾ, ਨਿਰਮਲ ਸਿੱਧੂ, ਸੁਨੀਤਾ ਭੱਟੀ, ਹਰਮਨਦੀਪ ਕੌਰ ਕਾਨੇਡਾ, ਜਰਨੈਲ ਬਾਘਾ, ਸੁਦੇਸ਼ ਕੁਮਾਰੀ ਨੇ ਸੰਗੀਲੇ ਦੇ ਲਿਖੇ ਕਈ ਹਿੱਟ ਗੀਤਾਂ ਨੂੰ ਆਪਣੀ ਅਵਾਜ ਨਾਲ ਸ਼ਿਗਾਰਿਆਂ।ਇਸੇ ਤਰ੍ਹਾਂ ਇੱਕ ਦਿਨ ਬਲਜਿੰਦਰ ਦਾ ਮੇਲ ਮਸ਼ਹੂਰ ਨਿਰਦੇਸ਼ਕ ਰਵਿੰਦਰ ਰਵੀ ਨਾਲ ਹੋ ਗਿਆ।ਰਵਿੰਦਰ ਰਵੀ ਦੁਆਰਾ ਬਣਾਈਆਂ ਫਿਲਮਾ ਟਰੱਕ ਡਰਾਈਵਰ, ਸਿੰਕਦਰਾਂ, ਮਜਾਜਣ ਅਤੇ ਹਤਿਆਰਾਂ ਫਿਲਮਾਂ ਲਈ ਗੀਤ ਲਿਖੇ।ਟਰੱਕ ਡਰਾਈਵਰ ਫਿਲਮ ਦਾ ਕਲਾਂ ਨਿਰਦੇਸ਼ਨ ਵੀ ਕੀਤਾ।ਅਨੇਕਾ ਟੈਲੀ ਫਿਲਮਾ ਵਿੱਚ ਐਡ ਫਿਲਮਾ ਡਾਕੂਮੈਂਟਰੀ ਫਿਲਮਾ ਦਾ ਨਿਰਦੇਸ਼ਨ ਵੀ ਕੀਤਾ।ਇਸ ਤੋਂ ਇਲਾਵਾ ਕਾਫੀ ਕਲਾਕਾਰਾਂ ਨੂੰ ਪੇਸ਼ ਵੀ ਕੀਤਾ।ਕਾਫੀ ਸਾਲ ਪਹਿਲਾਂ  ਬਲਜਿੰਦਰ ਸੰਗੀਲੇ ਦੇ ਫਿਲਮ ਇੰਡਸਟਰੀ ਛੱਡ ਕੇ ਆਪਣੇ ਜਿਲ੍ਹੇ ਦੇ ਸਾਰੇ ਨਾਮਵਰ ਸ਼ਖੀਸ਼ੀਅਤਾਂ ਦੇ ਨਾਮ ਅਤੇ ਫੋਨ ਨੰਬਰ ਇਕਠੇ ਕਰਕੇ ਕਲੰਡਰ ਲਾਂਚ ਕੀਤਾ ਜਿਸ ਦਾ ਨਾਮ ਰੱਖਿਆ "ਮਾਨਸਾ ਦੇ ਮਾਨ" ਅਤੇ ਫੇਰ ਉਸ ਤੋਂ ਬਾਅਦ ਮਾਨਸਾ ਜਿਲ੍ਹੇ ਨਾਲ ਹਰ ਉਹ ਸ਼ਖਸ਼ੀਅਤ ਜਿਸ ਨੇ ਦੁਨੀਆ ਵਿੱਚ ਕੀਤੇ ਨਾ ਕੀਤੇ ਮਾਨਸਾ ਦਾ ਨਾਮ ਚਮਕਾਇਆ ਹੈ ਉਨਾਂ ਦੇ ਨਾਮ ਫੋਟੋ ਸਮੇਤ ਅਤੇ ਫੋਨ ਨੰਬਰ ਇਕਠੇ ਕਰਕੇ ਇਸ ਡਾਇਰੈਕਟਰੀ ਤਿਆਰ ਕੀਤੀ।ਜਿਸ ਤੇ ਤਿੰਨ ਸਾਲ ਸਮਾਂ ਲੱਗਾ ਇਸ ਤੋਂ ਵੱਡੀ ਗੱਲ ਕਿ ਇਹ ਡਾਇਰੈਕਟਰੀ ਲਈ ਸੰਗੀਲਾਂ ਖੁੱਦ ਘਰ ਘਰ ਜਾਂ ਕੇ ਉਨ੍ਹਾਂ ਬਾਰੇ ਜਾਣਕਾਰੀ ਇੱਕਠੀ ਕੀਤੀ ਅਤੇ ਉਸ ਨੂੰ ਡਜਾਇਨ ਵੀ ਖੁੱਦ ਹੀ ਕੀਤਾ ਅਤੇ ਲੋਕਾਂ ਸਹਾਮਣੇ ਇੱਕ ਖੂਬਸੂਰਤ ਤੋਹਫਾ ਕਿਤਾਬ "ਮਾਨਸਾ ਦੇ ਮਾਨ" ਦੇ ਰੂਪ ਵਿੱਚ ਦਿਤਾ।ਜਿਸ ਨੂੰ ਹਰੇਕ ਬੰਦੇ ਸਰਾਹਿਆ।
    ਹੁੱਣ ਬਲਜਿੰਦਰ ਸੰਗੀਲਾਂ ਫਿਰ ਆਪਣੇ ਨਵੇਂ ਪ੍ਰੋਜੇਕਟ ਰਾਹੀ ਲੋਕਾ ਦੇ ਰੂ-ਬੂ-ਰੂਰ ਹੋਣ ਜਾ ਰਿਹਾ ਹੈ।ਜਲਦ ਹੀ ਉਸ ਵੱਲੋਂ ਗਾਇਆ ਗੀਤ ਰੱਬ ਆਪੇ ਰਾਜੀ ਹੋ ਜਾਊਗਾ ਰਾਹੀ ਆਪਣੀ ਹਾਜਰੀ ਬਤੌਰ ਗਾਇਕ ਦੇ ਰੂਪ ਵਿੱਚ ਲਵਾ ਰਿਹਾ ਹੈ।ਜਿਸ ਦੇ ਬੋਲਾਂ ਨੂੰ ਸੰਗੀਲੇ ਦੀ ਕਲਮ ਨੇ ਲਿਖਿਆ ਹੈ।ਬਲਜਿੰਦਰ ਨੇ ਇਸ ਤੋਂ ਕਾਫੀ ਉੱਚੀਆ ਆਸਾਂ ਵੀ ਲਾਈਆ ਨੇ।ਬਲਜਿੰਦਰ ਨੇ ਦੱਸਿਆ ਕਿ ਇਸ ਗੀਤ ਵਿੱਚ ਮੈਸਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਇਸ ਸੰਸਾਰ ਤੇ ਆਪਣਾ ਫਰਜ਼ ਪਹਿਚਾਣ ਕੇ ਆਪਣੇ ਕਰਮ ਕਰੀਏ ਤਾਂ ਕਿਸੇ ਰੱਬ ਮਨਾਉਣ ਦੀ ਕਿਸੇ ਜਗ੍ਹਾਂ ਦੇ ਜਾਣ ਦੀ ਜਰੂਰਤ ਨਹੀ ਪੈਣੀ ਸਗੋ ਰੱਬ ਆਪੇ ਰਾਜੀ ਹੋ ਜਾਊਗਾ।