ਮਾਂ ਦੇ ਦਿੱਲ ਨੂੰ ਅੌਲਾਦ ਕੀ ਜਾਣੇ
ਜਿੰਦ ਦੀ ਕੀਮਤ ਜਲਾਦ ਕੀ ਜਾਣੇ
ਪੱਥਰ ਮਨ ਦੀ ਮੁਰਾਦ ਕੀ ਜਾਣੇ
ਮਨ ਮੁੱਖ ਅਨਹਦ ਨਾਦ ਕੀ ਜਾਣੇ
ਰੁਲਦੀਆਂ ਲਾਸ਼ਾ ਫਸਾਦ ਕੀ ਜਾਣੇ
ਵੱਸਦੇ ਵਿਹਡ਼ੇ ਬਰਬਾਦ ਕੀ ਜਾਣੇ
ਜੱਗ ਦੀ ਰਮਜ ਫਰਹਾਦ ਕੀ ਜਾਣੇ
ਦਰਦ ਪਰਾਈਅਾ ਸ਼ਾਦ ਕੀ ਜਾਣੇ
ਤੜਪ ਥਲਾਂ ਦੀ ਆਬਾਦ ਕੀ ਜਾਣੇ
ਕੈਦ ੳੁਮਰ ਦੀ ਅਾਜ਼ਾਦ ਕੀ ਜਾਣੇ
ਮਤਲਵੀ ਸੋਚ ਇਤਿਹਾਦ ਕੀ ਜਾਣੇ
ਮਰਨ ਪਿਛੋਂ ਕੋਈ ਦਾਦ ਕੀ ਜਾਣੇ