ਸਭ ਰੰਗ

  •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
  •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
  •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
  •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
  •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
  •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
  •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
  • ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ (ਲੇਖ )

    ਲਾਭ ਸਿੰਘ ਖੀਵਾ (ਡਾ.)   

    Email: kheevals@yahoo.in
    Cell: +91 94171 78487
    Address:
    Chandigarh India
    ਲਾਭ ਸਿੰਘ ਖੀਵਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸਤਿਗੁਰ ਰਾਮ ਸਿੰਘ ਜੀ ਉੱਨ੍ਹੀਵੀਜ਼ ਸਦੀ ਦੇ ਦੂਜੇ ਅੱਧ (੧੮੫੭ ਈ.) ਦੀ ਪੈਦਾਵਾਰ ਨਾਮਧਾਰੀ ਲਹਿਰ ਦੇ ਮਹਿਗ਼ ਸੰਸਥਾਪਕ ਹੀ ਨਹੀਜ਼ ਸਨ, ਉਹ ਭਾਰਤ ਦੀ ਸੁਤੰਤਰਤਾ ਲਈ ਲੜੀ ਜਾਣ ਵਾਲੀ ਜੰਗ ਦੇ ਪਲੇਠੇ ਝੰਡਾ-ਬਰਦਾਰ ਅਤੇ ਨਾ-ਮਿਲਵਰਤਨ ਤੇ ਸਵਦੇਸ਼ੀ ਅੰਦੋਲਨਾਂ ਦੇ ਬਾਨੀ ਵੀ ਸਨ। ਉਹਨਾਂ ਪੰਜਾਬੀਆਂ ੱ ਰਾਜਨੀਤਿਕ ਤੇ ਸਮਾਜਿਕ ਤੌਰ ਤੇ ਚੇਤੰਨ ਤੇ ਤਕੜਾ ਹੋਣ ਲਈ ਅਗਵਾਹੀ ਤਾਂ ਕੀਤੀ ਪਰ ਰੂਹਾਨੀ ਸ਼ਕਤੀ ਦਾ ਵੀ ਉਹਨਾਂ ਵਿੱਚ ਸੰਚਾਰ ਕੀਤਾ। ਇਹਨਾਂ ਸ਼॥ਸੀ ਗੁਣਾਂ ਸਦਕੇ ਹੀ ਸਤਿਗੁਰ ਰਾਮ ਸਿੰਘ ਦਾ ਹਿੰਦੋਸਤਾਨੀ ਇਤਿਹਾਸ ਵਿੱਚ ਨਿਵੇਕਲਾ ਬਿੰਬ ਹੈ। ਉਨ੍ਹਾਂ ਦੇ ਇਸ ਬਹੁ ਦਿਸ਼ਾਂਵੀ ਤੇ ਬਹੁ-ਪਾਸਾਰੀ ਕੋਣਾਂ ਵਾਲੇ ਬਿੰਬ ੱ ਵੇਖਣ/ਸਮਝਣ ਲਈ ਉਨ੍ਹਾਂ ਵੱਲੋਜ਼ ਜਾਰੀ ਕੀਤੇ ਹੁਕਮਨਾਮੇ ਹੀ ਕਾਫ਼ੀ ਹਨ।
    ਦਰਅਸਲ, ਹੁਕਮਨਾਮੇ ਜਾਰੀ ਕਰਨ ਦੀ ਪੰ੍ਰਪਰਾ ਸਿੱਖ-ਇਤਿਹਾਸ ਵਿੱਚ ਗੁਰੂ-ਘਰ ਤੋਜ਼ ਚੱਲਦੀ ਆਈ ਹੈ। ਦੂਰ-ਦੁਰਾਡੇ ਬੈਠੇ ਅਨੁਯਾਈਆਂ ੱ ਕੋਈ ਲਿਖਤੀ ਸੰਦੇਸ਼/ਹਦਾਇਤ ਪਹੁੰਚਾਉਣ ਦੀ ਵਿਧੀ ੱ ਹੀ ਹੁਕਮਨਾਮਾ ਭੇਜਣਾ ਕਿਹਾ ਜਾਂਦਾ ਰਿਹਾ ਹੈ। ਕਿਸੇ ਵਿਚਾਰ-ਵਿਮਰਸ਼ ਲਈ ਇਕੱਠ ਕਰਨਾ, ਜੰਗ-ਯੁੱਧ ਦੀ ਤਿਆਰੀ ਵਿੱਢਣਾ, ਚੰਗੀ ਨਸਲ ਦੇ ਘੋੜੇ ਭੇਜਣਾ, ਵਧੀਆ ਹਥਿਆਰਾਂ ਦਾ ਪ੍ਰਬੰਧ ਕਰਨਾ, ਰਸਦ ਇਕੱਠੀ ਕਰਕੇ ਦੇਣਾ ਆਦਿ ਭੇਜਣ ਲਈ ਦਿੱਤੀਆਂ ਹਦਾਇਤਾਂ ਇਹਨਾਂ ਹੁਕਮਨਾਮਿਆਂ ਦੀ ਤਫਗਜਬਵ ਰਹੀ ਹੈ। ਸਿੱਖਾਂ ਦੇ ਦਸਵੇਜ਼ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੀਆਂ ਮਹਿਲਾਵਾਂ ਨੇ ਗੁਰੂ-ਘਰ ਵਿਚਲੀ ਚਲਦੀ ਹੁਕਮਨਾਮਿਆਂ ਦੀ ਪ੍ਰੰਪਰਾ ੱ ਬਾਦਸਤੂਰ ਚਲਾਈ ਰੱਖਿਆ ਅਤੇ ਇਸ ਪ੍ਰੰਪਰਾ ਦਾ ਅਨੁਸ਼ਰਨ ਨਾਮਧਾਰੀ ਸੰਪਰਦਾਇ ਦਾ ਬੀਜ ਬੀਜਣ ਵਾਲੇ ਬਾਬਾ ਬਾਲਕ ਸਿੰਘ ਨੇ ਕੀਤਾ। ਜਿਹੜੇ ੧੩ ਉਪਦੇਸ਼ ਉਹਨਾਂ ਆਪਣੀ ਸੰਗਤ ੱ ਦਿੱਤੇ, ਉਹ ਹੁਕਮਨਾਮਿਆਂ ਵਰਗੇ ਹੀ ਸਨ। ਇਨ੍ਹਾਂ ੧੩ ਉਪਦੇਸ਼ਾਂ ਦੀ ਸੂਚੀ ਡਾ. ਗੰਡਾ ਸਿੰਘ ਨੇ ਆਪਣੀ ਪੁਸਤਕ "ਕੂਕਿਆਂ ਦੀ ਗਾਥਾ% ਵਿੱਚ ਗੁਲਾਮ ਸਰਵਰ ਕੁਰੈਸੀ ਦੀ ਕਿਤਾਬ "ਤਾਰੀਖ ਮ॥ਜਿਨ ਪੰਜਾਬ% ਦੇ ਹਵਾਲੇ ਨਾਲ ਦਿੱਤੀ ਹੈ। ਇਸ ਸੰਪਰਦਾਇ ੱ ਲਹਿਰ ਬਣਾਉਣ ਵਾਲੇ ਬਾਬਾ ਰਾਮ ਸਿੰਘ ਬਾਬਾ ਬਾਲਕ ਸਿੰਘ ੱ ਖਾਲਸਾ ਰਾਜ ਦੀ ਫੌਜ ਵਿੱਚ ਨੌਕਰੀ ਕਰਦਿਆਂ ੧੮੩੭ ਵਿੱਚ ਮਿਲ ਚੁੱਕੇ ਸਨ ਤੇ ਉਨ੍ਹਾਂ ਦੇ ਹੁਕਮਾਂ ਉਤੇ ਹੀ ਨੌਕਰੀ ਛੱਡ ਕੇ ੧੮੫੭ ਵਿੱਚ ਬਾਬਾ ਬਾਲਕ ਸਿੰਘ ਦੇ ਉਪਦੇਸ਼ਾਂ ਮਲੀ ਰੂਪ ਦੇਣਾ Øੁਰੂ ਕੀਤਾ ਸੀ। ਇਹਨਾਂ ਉਪਦੇਸ਼ਾਂ ਦੀ ਲੋਅ ਵਿੱਚ ਹੀ ਆਪਣੇ ਸ਼ਰਧਾਲੂਆਂ ੱ ਸਿਧਾਂਤਕ ਸੇਧ ਦਿੱਤੀ। ਇਹ ਹੀ ਉਨ੍ਹਾਂ ਦੇ ਹੁਕਮਨਾਮੇ ਹਨ, ਜਿਨ੍ਹਾਂ ੱ ਭੈਣੀ ਸਾਹਿਬ ਦਰਬਾਰ ਜਸਵਿੰਦਰ ਸਿੰਘ ਦੀ ਸੰਪਾਦਨਾ ਹੇਠ ੧੯੯੭ ਵਿੱਚ ਕਿਤਾਬੀ ਰੂਪ ਦੇ ਚੁੱਕਾ ਹੈ। 
    ਸਤਿਗੁਰ ਰਾਮ ਸਿੰਘ ਦੀ ਦਿਬ-ਦ੍ਰਿਸ਼ਟੀ ਵਿੱਚ ਹਰ ਪੱਖੋਜ਼ ਨਿੱਘਰ ਚੁੱਕੇ ਪੰਜਾਬ ਦੀ ਚਿੰਤਾ ਸੀ। ਉਨ੍ਹਾਂ ਨੇ ਇਸ ਨਿਘਾਰ ਲਈ ਗ਼ਿੰਮੇਵਾਰ-ਸ਼ਕਤੀਆਂ ਦੀ ਨਿਸ਼ਾਂਨਦੇਹੀ ਕਰ ਲਈ ਸੀ ਪਰ ਇਨ੍ਹਾਂ ਸ਼ਕਤੀਆਂ ਵਿਰੁੱਧ ਉਠੱਣ ਤੇ ਲੜਨ ਦੀ ਸੋਚ ਤੇ ਭਾਵਨਾ ਦੀ ਉਤਪੱਤੀ ਲਈ ਨਿੱਜੀ ਚਰਿੱਤਰ-ਉਸਾਰੀ ੱ ਤਰਜੀਹ ਦਿੰਦਿਆਂ ਪੰਜਾਬੀ ਆਵਾਮ ੱ ਇਹ ਉਪਦੇਸ਼/ਹੁਕਮਨਾਮੇ ਦਿੱਤੇ, ਜਿਹੜੇ ਉਨ੍ਹਾਂ ੱ ਨੈਤਿਕ ਤੌਰ "ਤੇ ਮਗ਼ਬੂਤ ਬਣਾਉਜ਼ਦੇ ਸਨ। ਪੰਜਾਬੀ ਜਨ-ਜੀਵਨ ਵਿੱਚ ਆਏ ਪਤਨ ਦੇ ਕਾਰਨਾਂ ੱ ਬਾਬਾ ਰਾਮ ਸਿੰਘ ਨੇ ਭਾਰਤੀ ਸਮਾਜ ਕੇ ਧਾਰਮਿਕ, ਆਰਥਿਕ, ਸੱਭਿਆਚਾਰਕ ਤੇ ਰਾਜਨੀਤਕ ਸੰਦਰਭਾਂ ਵਿੱਚੋਜ਼ ਭਲੀ ਭਾਂਤ ਸਮਝ/ਜਾਣ ਲਿਆ ਸੀ। ਪਰਿਵਾਰ, ਸਮਾਜ ਤੇ ਦੇਸ਼ ਵਿੱਚ ਔਰਤ ਦੀ ਮਹੱਤਵਪੂਰਨ ਭੂਮਿਕਾ ੱ ਪਛਾਣਦਿਆਂ ਆਧੁਨਿਕ ਕਾਲ ਦੇ ਔਰਤ-ਸਸ਼ਕਤੀਕਰਨ (ਰੁਰਠæਅ ਥਠਬਰਮਕਗਠਕਅਵ) ਤੇ ਔਰਤ-ਮੁਕਤੀ (ਰੁਰਠæਅ :ਜਲ) ਵਰਗੇ ਸੰਕਲਪ ਉਨ੍ਹਾਂ ਦੇ ਚਿੰਤਨ ਦਾ ਹਿੱਸਾ ਸਨ। ਜਿਸ ਕਰਕੇ ਬਾਬਾ ਰਾਮ ਸਿੰਘ ਨੇ ਸਮਾਜ ਦੇ ਅੱਧੇ ਹਿੱਸੇ ਦੀ ਮਾਲਕਣ ਔਰਤ ਦੀ ਹਸਤੀ ਤੇ ਹੈਸੀਅਤ ਦੇ ਸੁਧਾਰਾਂ ਲਈ ਬੀੜਾ ਚੁੱਕਿਆ। ਤਤਕਾਲੀ ਔਰਤ ਦੀ ਮਾੜੀ ਸਥਿਤੀ ੱ ਭਾਂਪਦੇ ਉਸਦੇ ਜਨਮ, ਪਾਲਣ-ਪੋਸ਼ਣ ਪੜ੍ਹਾਈ-ਲਿਖਾਈ ਤੇ ਸ਼ਾਂਦੀ-ਪ੍ਰਕਰਣਾਂ ਵਿੱਚ ਸੁਚੇਤ ਤੌਰ ਤੇ ਕਈ ਹੁਕਮਨਾਮੇ ਜਾਰੀ ਕੀਤੇ। ਜਾਤ-ਪਾਤ ੱ ਤੋੜ ਕੇ ਸਭ ਤੋਜ਼ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਹਾਗ਼ਰੀ ਵਿੱਚ ਆਨੰਦ-ਕਾਰਜ ਦੀ ਰਸਮ ਰਾਮ ਸਿੰਘ ਜੀ ਨੇ ਹੀ ਆਰੰਭ ਕਰਨ ਦੀ ਕੋØਿਸ਼ ਕੀਤੀ। ੧੮ ਸਾਲ ਦੀ ਉਮਰ ਤੋਜ਼ ਘੱਟ ਲੜਕੀ ਦੀ ਸ਼ਾਂਦੀ ਕਰਨੀ, ਕੁੜੀ ਮਾਰਨਾ (ਭਰੂਣ ਜਾਂ ਜਨਮ ਹੱਤਿਆ) ਕੁੜੀ ਦਾ ਵੇਚਣਾ/ਸੱਟਾ-ਵੱਟਾ ਕਰਨਾ, ਅਜਿਹੇ ਕਾਰਜ ਕਰਨ ਵਾਲਿਆਂ ਨਾਲ ਵਰਤਣ ਉਤੇ ਪੂਰਨ ਪਾਬੰਦੀ ਲਾਉਣੀ, ਧਾਰਮਿਕ ਕਾਰਜਾਂ ਵਿੱਚ ਕੁੜੀ ੱ ਵੀ ਸ਼ਾਂਮਿਲ ਕਰਨਾ, ਮੁੰਡੇ ਦੇ ਬਰਾਬਰ ਕੁੜੀ ੱ ਸਾ॥ਰ ਕਰਨਾ, ਵਿਧਵਾ-ਵਿਆਹ ੱ ਉਤਸ਼ਾਂਹਿਤ ਕਰਨਾ, ਔਰਤ ੱ ਸਤਿਕਾਰ ਦੇਣਾ, ਉਸਦੀ ਸਾਂਭ-ਸੰਭਾਲ/ਰੱਖਿਆ-ਸੁਰੱਖਿਆ ਕਰਨੀ ਆਦਿ ਮੁੱਦਿਆਂ ਨਾਲ ਸਬੰਧਿਤ ਬਾਬਾ ਰਾਮ ਸਿੰਘ ਨੇ ਗਾਹੇ-ਬਗਾਹੇ ਕਈ ਹੁਕਮਨਾਮੇਜ਼ ਜਾਰੀ ਕੀਤੇ। ਕੁੜੀ ਮਾਰਨ, ਵੇਚਣ, ਸੱਟਾ-ਵੱਟਾ ਕਰਨ ਦੀ ਕੁਰੀਤੀ ੱ ਜੜ੍ਹੋਜ਼ ਮਿਟਾਉਣ ਲਈ ਉਹਨਾਂ ਦੇ ਹੁਕਮਨਾਮਾ ਨੰਬਰ ੦੪,੨੫,੫੨ ਮਿਲਦੇ ਹਨ। ਇਥੇ ਇੱਕ ਹੁਕਮਨਾਮਾ ਦੀ ਇਬਾਰਤ ਪੜ੍ਹਨ ਯੋਗ ਹੈ।
    ਇੱਕ ਹੋਰ ਵੀ ਬਾਤ ਸਭਨਾਂ ੱ ਸੁਣਾ ਦੇਣੀ ਜੋ ਨਾ ਕੋਈ ਕੁੜੀ ਮਾਰੇ, ਨਾ ਵੇਚੇ, ਨਾ ਬਟਾ ਕਰੇ। ਜੋ ਏਹੁ ਬਾਤ ਨਾ ਮੰਨੇ ਤਾਂ ਉਸੱ ਸੰਗਤ ਮੈ ਨਾ ਵੜਨ ਦੇਣਾ। ਨਾ ਹਟੇ ਜੁੱਤੀਆਂ ਮਾਰ ਕੇ ਕੱਢ ਦੇਣਾ। ਕੁਛ ਕਰਦਾ ਫਿਰੇ (ਨੰ:੨੫) 
    ਬਾਬਾ ਰਾਮ ਸਿੰਘ ਦਾ ੨੦ਵਾਂ ਹੁਕਮਨਾਮਾ ਨਿਰੋਲ ਤਨ ਦੀ ਸਵੱਛਤਾ "ਤੇ ਗ਼ੋਰ ਦਿੰਦਾ ਹੈ। ਰਹਿਣ ਦੀ ਅਨਿਸ਼ਚਤਾ, ਇੱਕ ਥਾਂ ਟਿਕ ਕੇ ਬੈਠਣ ਦੀ ਅਸੰਭਾਵਨਾ, ਜੰਗਾਂ-ਯੁੱਧਾਂ ਦਾ ਮਾਹੌਲ ਆਦਿ ਦੀ ਜੀਵਨ-ਜਾਚ ਨੇ ਸਿੱਖਾਂ ੱ ਸਰੀਰਕ ਸਾਫ-ਸਫਾਈ ਪ੍ਰਤੀ ਲਾਪਰਵਾਹ ਬਣਾ ਦਿੱਤਾ ਸੀ। ਸਿੱਖ ਗੁਰੂਆਂ ਵੱਲੋਜ਼ ਪੁਟਾਏ ਗਏ ਸਰੋਵਰਾਂ ਦੇ ਬਾਵਜੂਦ ਸਿੱਖਾਂ ਵਿੱਚ ਰੋਗ਼ਾਨਾ ਨਹਾਉਣ-ਧੋਣ ਦੀ ਆਦਤ ਵਿੱਚ ਆਈ ਆਲਸ ੱ ਬਾਬਾ ਜੀ ਨੇ ਬੁਰੀ ਤਰ੍ਹਾਂ ਮਹਿਸੂਸ ਕੀਤਾ। ਨਿੱਤ ਨੇਮ ਦੇ ਇਸ਼ਨਾਨ ਨਾਲ ਹੀ ਸਰੀਰ ਵਿੱਚ ਚੁਸਤੀ ਆਉਜ਼ਦੀ ਹੈ। ਇਹ ਚੁਸਤੀ ਹੀ ਮਨ ੱ ਤਰੋਤਾਗ਼ਾ ਰੱਖਦੀ ਹੈ। ਇਸ ਲਈ ਬਾਬਾ ਜੀ ਨੇ ਸਵੇਰੇ ਸਵੱਖਤੇ ਉਠੱ ਕੇ ਜੰਗਲ-ਪਾਣੀ ਜਾਣ, ਨਹਾਉਣ, ਬਾਣੀ-ਪਾਠ ਕਰਨ, ਤੇ ਫਿਰ ਤਿਆਰ-ਬਰ-ਤਿਆਰ ਰਹਿਣ ਦੇ ਆਦੇਸ਼ ਦਿੱਤੇ ਹਨ। ਇਸ ਰਹਿਤਨਾਮੇ ਦੇ ਇਹ ਅਲਖ਼ਾਗ਼ ਹਨ।
    ਪਿਛਲੀ ਰਾਤ ਉਠੱ ਕੇ ਗੜਵਾ ਲਿਜਾਇ ਕਰ ਮਦਾਨ ਹੋਇ ਔਣਾ। ਦੋ ਵਾਰੀ ਗੜਵਾ ਮਾਂਜਨਾ। ਮਦਾਨ ਬਸਤ੍ਰ ਲਾਹਿ ਕੇ ਜਾਣਾ, ਦਾਤਣ ਕਰਨੀ, ਫਿਰ ਇਸ਼ਨਾਨ ਕਰਨਾ, ਬਾਣੀ ਪੜਨੀਜ਼......।
    ਇਨ੍ਹਾਂ ਹੁਕਮਨਾਮਿਆਂ ਵਿੱਚ ਮਨ ਦੀ ਸੁੱਚਤਾ ੱ ਵੀ ਉਤੱਮ ਥਾਂ ਦਿੱਤੀ ਗਈ ਹੈ। ਜਿਸ ਤਰ੍ਹਾਂ ਦੀ ਸਮਾਜਿਕ ਗਿਰਾਵਟ ਦਾ Øਿਕਾਰ ਭਾਰਤੀ ਜਨ-ਜੀਵਨ ਹੋ ਚੁੱਕਾ ਸੀ, ਇਸ ਵਿੱਚ ਨੈਤਿਕਤਾ ਦਾ ਸੰਚਾਰ ਕਰਨਾ ਸਾਰੇ ਕਾਰਜਾਂ ਵਿੱਚੋਜ਼ ਪ੍ਰਥਮ ਸੀ। ਇਸ ਲਈ ਬਾਬਾ ਜੀ ਨੇ ਮਾਨਸਿਕ ਤੇ ਨੈਤਿਕ ਤੌਰ "ਤੇ ਆਪਣੇ ਅਨੁਯਾਈਆਂ ੱ ਤਕੜਾ ਕਰਨ ਦਾ ਦ੍ਰਿੜ ਸੰਕਲਪ ਲਿਆ, ਜਿਸ ਕਰਕੇ ਉਨ੍ਹਾਂ ੨,੧੫,੨੭,੨੮ ਨੰਬਰ ਵਾਲੇ ਹੁਕਮਨਾਮੇ ਲਿਖੇ ਤੇ ਸੰਗਤਾਂ ੱ ਭੇਜੇ। ਇਨ੍ਹਾਂ ਹੁਕਮਨਾਮਿਆਂ ਵਿੱਚ ਕ੍ਰਮਵਾਰ ਸਾਦਗੀ ਤੇ ਸਬਰ-ਸੰਤੋਖ "ਚ ਰਹਿ ਕੇ ਨਿੰਦਿਆ-ਚੁਗਲੀ ਨਾ ਕਰਨ ਦੀ ਸਿੱਖਿਆ ਦਿੱਤੀ ਹੈ। ਵਾਧੂ ਅੰਨ ਵੰਡਣ, ਖੇਤੀ ਲਈ ਲੋੜੀਜ਼ਦੇ ਪØੂ, ਹੋਰ ਸੰਦ-ਪੰਜਾਲੀ, ਲੀੜਾ-ਕੱਪੜਾ ਦੇਣ, ਮਿੱਠਾ ਬੋਲਣ, ਕਰਗ਼ਾ ਨਹੀਜ਼ ਲੈਣਾ ਤੇ ਲੈ ਕੇ ਜਰੂਰ ਮੋੜਨ, ਅਰਥਾਤ ਬਾਹਰਲੇ ਕਰਗ਼ੇ ਦੀ ਥਾਂ ਆਪਸ ਵਿੱਚ ਆਰਥਿਕ ਮੱਦਦ ਕਰਨ ਦੇ ਆਦੇਸ਼ ਦਿੱਤੇ। ਸ਼ਰਾਬ-ਮਾਸ ਦੀ ਪੂਰਨ ਮਨਾਹੀਜ਼ ਕੀਤੀ। ਇਥੇ ਦੋ ਹੁਕਮਨਾਮਿਆਂ ਦਾ ਹਵਾਲਾ ਕਾਖ਼ੀ ਹੈ।
    ਸਾਰੀ ਸੰਗਤ ਨੇ ਸਾਤਗੀ ਏਹੀ ਜੇਹੀ ਫੜਨੀ, ਕੋਈ ਕਿਸੇ ਤਰਾ ਦੀ ਨਿੰਦਿਆ ਕਰੇ ਉਸਦੇ ਬਲ ਧਿਆਨ ਨਹੀ ਕਰਨਾ। ਚਾਹੇ ਕੋਈ ਕਿਸੇ ਨੂ ਮਾਰੇ ਤਾ ਬੀ ਸਬਰ ਕਰ ਜਾਣਾ। ਪ੍ਰਮੇਸਰ ਖਿਮਾ ਧੀਰਜ ਵਾਲਿਆ ਦੇ ਸਦਾ ਅੰਗ ਸੰਗ ਹੈ ਜੀ। (ਨੰ: ੦੨)
    ਅਰੁ ਕਰਿਜਾ ਲੈ ਕੇ ਨਾ ਦੇਣਾ ਏਹੁ ਚੋਰੀ ਧਾੜੇ ਤੇ ਬੀ ਬਡਾ ਪਾਪੁ ਹੈ। (ਨੰ: ੨੭)
    ਬਾਬਾ ਰਾਮ ਸਿੰਘ ਦੇ ਸ਼॥ਸੀ ਬਿੰਬ ਵਿੱਚ ਸਤਿਸੰਗ ਕਰਨ, ਇਕੱਠੇ ਭਜਨ-ਬੰਦਗੀ ਕਰਨ, ਨਾਮ-ਪ੍ਰਾਪਤੀ ਦੀ ਅਰਦਾਸ ਕਰਨ, ਗੁਰੂ ਦੇ ਹੁਕਮ ਵਿੱਚ ਰਹਿਣ ਦੇ ਉਪਦੇਸ਼ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ। ਹੁਕਮਨਾਮਾਂ ੩੨ ਤੇ ੩੩ ਇਹਨਾਂ ਉਪਦੇਸ਼ਾਂ ਦੇ ਵਾਹਕ ਹਨ।
    ਸੋ ਜੀ ਸਾਰਾ ਮਤਲਬ ਏਹੁ ਹੈ ਬਾਣੀ ਬੀ ਪੜਨੀ ਤੇ ਭਜਨ ਬੀ ਕਰਨਾ, ਅਰ ਮੰਗਣਾ ਬੀ ਏਹੋ ਗੁਰੂ ਜੀ ਤੇ ਨਾਮੁ ਸਿਦਕੁ। ਸਿਦਕੁ ਏਸ ਦਾ ਨਾਉ ਹੈ ਜੋ ਕਦੇ ਨਾ ਫਿਰੀਏ ਗੁਰੂ ਜੀ ਤੇਰੇ ਹੁਕਮ ਤੇ। ਏਹੁ ਬਚਨ ਤਾ ਇਕ ਦੇ ਬਾਸਤੇ ਨਹੀ ਸਭ ਬਾਸਤੇ ਹਨ। (ਨੰ: ੩੨)
    ਵਿਦਿਆ, ਬਾਣੀ ਤੇ ਬਾਣਾ ਕਿਸੇ ਨਾਮਧਾਰੀ ਸ਼ਰਧਾਲੂ ਦੀ ਸੂਰਤ ਤੇ ਸੀਰਤ ਦਾ ਅਟੁੱਟ ਅੰਗ ਹੋਣਾ ਚਾਹੀਦਾ ਹੈ। ਇਸ ਆਦੇਸ਼ ਦੀ ਪਾਲਣਾ ਲਈ ਸਤਿਗੁਰ ਜੀ ਦੇ ੧੨, ੧੮, ੨੧ ਤੇ ੨੮ ਨੰਬਰ ਵਾਲੇ ਚਾਰ ਹੁਕਮਨਾਮੇ ਮਿਲਦੇ ਹਨ। ਆਪਣੀ ਬੋਲੀ ਤੇ ਲਿੱਪੀ ਦੇ ਲਾਜ਼ਮੀ ਗਿਆਨ ਲਈ ਉਪਦੇਸ਼ ਦਿੱਤੇ ਤੇ ਇਹ ਉਪਦੇਸ਼ ਮੁੰਡੇ-ਕੁੜੀ ਦੋਵਾਂ ਲਈ ਜ਼ਰੂਰੀ ਸਨ। ਬਾਣੀ ਪੜ੍ਹਨਾ ਤੇ ਕੰਠ ਕਰਨਾ ਗੁਰਮੁਖੀ ਦੀ ਅੱਖਰ ਸੋਝੀ ਨਾਲ ਹੀ ਸੰਭਵ ਸੀ। ਇਸ ਲਈ ਪੰਜਾਬੀ ਦੀ ਸਾਖਰਤਾ ਤੇ ਬਾਣੀ ਦਾ ਪਾਠ ਇਹਨਾਂ ਹੁਕਮਨਾਮਿਆਂ ਵਿੱਚ ਅਨਿਵਾਰੀਆ ਹੈ। ਇਹਨਾਂ ਹੁਕਮਨਾਮਿਆਂ ਵਿੱਚ ਆਪਣੇ ਨਾਮਲੇਵਿਆਂ ਲਈ ਪਹਿਰਾਵਾ ਵੀ ਨਿਸ਼ਚਿਤ ਕੀਤਾ ਹੈ। ੨੮ ਨੰਬਰ ਹੁਕਮਨਾਮੇ ਵਿੱਚ ਉਹਨਾਂ ਆਪਣੇ ਪੈਰੋਕਾਰਾਂ ਦੇ ਸੰਤ-ਸਰੂਪ ਲਈ ਸਫੈਦ ਬਾਣੇ ਦਾ ਹੁਕਮ ਦਿੱਤਾ। ਮਰਦਾਂ ਲਈ ਕਲੀਆਂ ਵਾਲਾ ਕੁੜਤਾ, ਚੂੜੀਦਾਰ ਪਜਾਮਾ, ਸਫੈਦ ਸਿੱਧੀ ਗੋਲ ਪੱਗ ਅਤੇ ਇਸਤਰੀਆਂ ਲਈ ਸਫੈਦ ਕਮੀਗ਼-ਸਲਵਾਰ, ਗੁੱਤ ਦੀ ਥਾਂ ਜੂੜਾ, ਗਹਿਣਿਆਂ ਦੀ ਮਨਾਹੀ ਨੂੰ ਇਸ ਹੁਕਮਨਾਮੇ ਵਿੱਚ ਅੰਕਿਤ ਕੀਤਾ ਹੈ। ਲਾਲ ਤੇ ਨੀਲੇ ਰੰਗ ਦੇ ਉਹ ਸਖਤ ਵਿਰੋਧੀ ਸਨ। ਨਿਹੰਗਾਂ ਦੇ ਨੀਲੇ ਰੰਗ ਦੇ ਉਲਟ ਉਹ ਗੁਰੂ ਜੀ ਵੱਲੋਜ਼ ਬਖਸ਼ੇ ਸੁਰਮਈ ਰੰਗ ਨੂੰ ਮਾਨਤਾ ਦਿੰਦੇ ਸਨ।
    ਹੋਰ ਖਾਲਸਾ ਜੀ ਜੇ ਸਰਬੰਧੀ ਸਰੀਰ ਛੋਡ ਜਾਇ ਤਾ ਉਸ ਦੇ ਪਿਛੇ ਰੋਣਾ ਪਿਟਣਾ ਨਹੀ। ਜੇ ਕਿਛ ਬਣਿ ਆਵੈ ਜਥਾ ਸਕਤ ਪੁੰਨ ਦਾਨੁ ਭੋਗ ਪਾਠ, ਸਿੱਖਾਂ ਨੂੰ ਪ੍ਰਸਾਦਿ ਬਸਤਰ ਪੋਸਾਕ ਜਿਤਨੀ ਬਣ ਆਵੇ ਸੋ ਕਰਨਾ। ਰੋਇ ਪਿਟੇ ਤੇ ਇਕ ਤਾ ਪ੍ਰਮੇਸਰ ਤੇ ਬੇਮੁਖੀ ਹੁੰਦੀ ਹੈ ਅਰ ਸਰੀਰ ਨੂੰ ਬੀ ਕਸਟ ਹੁੰਦਾ ਹੈ, ਨਾਲੇ ਹੱਥ ਪਲੇ ਬੀ ਕੁਛ ਨਹੀ ਪੈਦਾ......।(ਨੰ: ੦੩)
    ਉਪਰੋਕਿਤ ਹੁਕਮਨਾਮੇ ਰਾਹੀਜ਼ ਸਤਿਗੁਰ ਜੀ ਦੇ ਇੱਕ ਮਹਾਨ ਸਮਾਜ ਸੁਧਾਰਕ ਹੋਣ ਦਾ ਸਬੂਤ ਪ੍ਰਤੀਬਿੰਬਤ ਹੁੰਦਾ ਹੈ। ਉਹਨਾਂ ਬੇਅਰਥ ਬੋਦੀਆਂ ਤੇ ਬੇਹੂਦਾ ਰਸਮਾਂ-ਰਿਵਾਜਾਂ ਦਾ ਖੰਡਨ ਕਰਕੇ ਮਨੁੱਖ ਦੇ ਦੇਹਾਂਤ ਸਮੇਜ਼ ਰੋਣ-ਪਿੱਟਣ ਕਰਨ ਤੇ ਮਕਾਣਾਂ ਜਾਣ ਦੀ ਮਨਾਹੀ ਕੀਤੀ। ਮੌਤ ਨੂੰ ਰੱਬ ਦਾ ਭਾਣਾ ਮੰਨਕੇ ਗੁਰਬਾਣੀ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ। ਫਗ਼ੂਲ ਖਰਚੀ ਤੋਜ਼ ਗੁਰੇਜ  ਕਰਨ ਦੀ ਮੱਤ ਦਿੱਤੀ।
    ਇਨ੍ਹਾਂ ਹੁਕਮਨਾਮਿਆਂ ਵਿੱਚ ਬਾਬਾ ਰਾਮ ਸਿੰਘ ਜੀ ਦਾ ਬਿੰਬ ਬਤੌਰ ਇੱਕ ਸਮਾਜ-ਸੁਧਾਰਕ ਹੀ ਨਹੀਜ਼ ਉਭਰਦਾ ਸਗੋਜ਼ ਇੱਕ ਰਾਜਨੀਤੀਵੇਤਾ ਦੇ ਵੀ ਦਰਸ਼ਨ ਹੁੰਦੇ ਹਨ। ਭਾਰਤੀ ਸਮਾਜ ਵਿੱਚ ਆਏ ਸਾਰੇ ਵਿਗਾੜਾਂ ਦੀ ਜੜ੍ਹ ਉਹ ਤਤਕਾਲੀ ਰਾਜਸੱਤਾ ਨੂੰ ਹੀ ਸਮਝਦੇ ਸਨ। ਜਿਸ ਕਰਕੇ ਉਹਨਾਂ ਅੰਗਰੇਜ਼ਾਂ ਦੇ ਰਾਜ-ਪ੍ਰਬੰਧ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦੀ ਹਦਾਇਤ ਕੀਤੀ। ਇਸ ਲਈ ਉਨ੍ਹਾਂ ਨੂੰ ਨਾ-ਮਿਲਵਰਤਨ ਲਹਿਰ ਦਾ ਮੋਢੀ ਵੀ ਕਿਹਾ ਜਾਂਦਾ ਹੈ। ਮੁਤਵਾਜ਼ੀ ਡਾਕ ਤੇ ਸਿਹਤ-ਸੇਵਾਵਾਂ ਉਪਲੱਬਧ ਕੀਤੀਆਂ। ਅੰਗਰੇਜ਼ੀ ਹਕੂਮਤ ਵਿੱਚ ਨੌਕਰੀ ਕਰਨ ਦੀ ਪੂਰਨ ਬੰਦਿਸ਼ ਲਾਈ। ਅੰਗਰੇਜ਼ੀ ਦਵਾ-ਦਾਰੂ ਦੀ ਥਾਂ ਦੇਸੀ ਨੁਸ॥ੇ ਅਪਨਾਉਣ ਦੀ ਸਿੱਖਿਆ ਦਿੱਤੀ। ਹੁਕਮਨਾਮਾ ਨੰਬਰ ੩ ਤੇ ੪੯ ਵਿੱਚ ਇਸ ਸਬੰਧੀ ਸਪੱਸ਼ਟ ਨਿਰਦੇਸ਼ ਦਰਗ਼ ਹਨ। ਇੰਜ ਸਰਕਾਰੀ ਆਰਥਿਕ ਢਾਂਚੇ ਨੂੰ ਸੇਕ ਵੀ ਲੱਗਿਆ।
    ਮਹਿੰਦੀ ਦੇ ਪੱਤੇ ਲੈ ਕੇ ਰਾਤ ਕੋ ਭਿਉ ਦੇਣੇ ਕੋਰੇ ਭਾਂਡੇ ਮੈ, ਪਾਣੀ ਓਨਾ ਪੋਣਾ, ਜਿਨਾ ਪੀਆ ਜਾਵੇ ਦੋ ਤਿੰਨ ਪੈਸੇ ਭਰ, ਹੋਰ ਪੱਤੇ ਦਿਨ ਚੜ੍ਹੇ ਦੂਏ ਆਦਮੀ ਨੇ ਮਹਿਦੀ ਮਲ ਲੈਣੀ ਪੋਸਤ ਮਾਗੂ ਮਲ ਕੇ ਪਾਣੀ ਸਾਫ ਕਰ ਮਿਸਰੀ ਪਾ ਕੇ ਪੀਣਾ, ਜੇ ਜਖਮ ਹੋਵੇ, ਪੱਤੀ ਦੇ ਬਿਚ ਥੋੜਾ ਕਥਾ ਪਾ ਕੇ ਰਗੜ੍ਹ ਕੇ ਜਖਮਾਂ ਉੱਤੇ ਲੌਣੀ।
    ਅਰੁ ਸਤਿਸੰਗੀ ਨ ਕੋਈ ਏਨਾ ਦਾ ਨੌਕਰ ਹੋਵੇ। ਜੇ ਨੌਕਰ ਹੋਊਗਾ ਸੋ ਬਹੁਤ ਦੁਖੀ ਹੋਊਗਾ, ਸਤਿ ਕਰਕੇ ਮੰਨਣਾ। ਮੈਜ਼ ਏਹੁ ਬਾਤ ਝੂਠ ਨਹੀ ਲਿਖੀ। ਹੁਣ ਤੇ ਇਨਾ ਦੇ ਨਾਸ ਕਾ ਸਮਾ ਹੈ।
    ੧੯ਵੀਜ਼ ਸਦੀ ਦੀ ਮੁੱਢਲੀ ਪੰਜਾਬੀ ਵਾਰਤਿਕ-ਰਚਨਾ ਦੇ ਯੋਗਦਾਨ ਵਿੱਚ ਸਤਿਗੁਰ ਜੀ ਦਾ ਆਪਣਾ ਵੱਖਰਾ ਸਥਾਨ ਹੈ। ਉਹਨਾਂ ਦੇ ਹੁਕਮਨਾਮਿਆਂ ਵਿੱਚ ਪੰਜਾਬੀ ਵਾਰਤਿਕ ਦੇ ਨੈਣ-ਨਕਸ਼ ਭਲੀ-ਭਾਂਤ ਰੂਪਮਾਨ ਹੁੰਦੇ ਹਨ। ਇਸ ਤਰ੍ਹਾਂ ਜਿੱਥੇ ਬਾਬਾ ਰਾਮ ਸਿੰਘ ਜੀ ਦੇ ਇਹ ਸਾਰੇ ਹੁਕਮਨਾਮੇ ਪੰਜਾਬੀ ਸਾਹਿਤ ਤੇ ਭਾਸ਼ਾਂ ਦਾ ਅਮੀਰ ਧਰੋਹਰ ਹਨ, ਉੱਥੇ ਇਹ ਉਨ੍ਹਾਂ ਦੀ ਧਾਰਮਿਕ, ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਰਾਜਨੀਤਕ ਤੀਖਣ ਸੂਝ, ਸਮਝ ਤੇ ਸੰਘਰਸ਼ ਦੇ ਸਾਫ਼-ਸਫ਼ਾਫ ਬਿੰਬ ਵੀ ਹਨ।