ਸਭ ਰੰਗ

  •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
  •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
  •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
  •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
  •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
  •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
  •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
  • ਰੰਗਿ ਹਸਹਿ ਰੰਗਿ ਰੋਵਹਿ (ਪੁਸਤਕ ਪੜਚੋਲ )

    ਦਲਵੀਰ ਸਿੰਘ ਲੁਧਿਆਣਵੀ   

    Email: dalvirsinghludhianvi@yahoo.com
    Cell: +91 94170 01983
    Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
    ਲੁਧਿਆਣਾ India 141013
    ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਲੇਖਕ: ਹਰਬੰਸ ਸਿੰਘ ਅਖਾੜਾ
    ਪ੍ਰਕਾਸ਼ਕ: ਗੋਰਕੀ ਪਬਲਿਸ਼ਰਜ਼, ਲੁਧਿਆਣਾ
    ਮੁੱਲ: ੧੫੦/- ਰੁਪਏ, ਸਫ਼ੇ: ੧੬੦
     

    'ਰੰਗਿ ਹਸਹਿ ਰੰਗਿ ਰੋਵਹਿ' ਵਿਚ ਲੇਖਕ ਹਰਬੰਸ ਸਿੰਘ ਅਖਾੜਾ ਦੀ ਜ਼ਿੰਦਗੀ ਨਾਲ ਸਬੰਧਿਤ ੧੮ ਸਵੈ-ਜੀਵਨ-ਯਾਦਾਂ ਇਸ ਤਰ੍ਹਾਂ ਸਮੋਈਆਂ ਹਨ ਕਿ ਵਾਰਤਕ ਦੀ ਇਕ ਸਾਂਭਣਯੋਗ ਪੁਸਤਕ ਬਣ ਗਈ। ਲੇਖਕ ਨੇ ਸਵੈ ਜੀਵਨੀ ਲਿਖਣ ਤੋਂ ਪਹਿਲਾਂ ਪ੍ਰਿੰਸੀਪਲ ਸਰਵਣ ਸਿੰਘ ਦੀ ਪੁਸਤਕ 'ਹਸੰਦਿਆਂ ਖੇਲੰਦਿਆਂ', ਅਤਰਜੀਤ ਦੀ 'ਅੱਕ ਦਾ ਦੁੱਧ', ਦਲੀਪ ਕੌਰ ਟਿਵਾਣਾ ਦੀ 'ਨੰਗੇ ਪੈਰਾਂ ਦਾ ਸਫ਼ਰ', ਪ੍ਰਗਟ ਸਿੰਘ ਸਿੱਧੂ ਦੀ 'ਬੂੰਦ ਬੂੰਦ ਡੁੱਲ੍ਹਦੀ ਜ਼ਿੰਦਗੀ', ਜਸਵੰਤ ਸਿੰਘ ਕੰਵਲ ਦੀ 'ਪੁੰਨਿਆ ਦਾ ਚਾਨਣ', ਡਾ ਐੱਸ ਤਰਸੇਮ ਦੀ 'ਧ੍ਰਿਤਰਾਸ਼ਟਰ', ਰਾਮ ਸਰੂਪ ਅਣਖੀ ਦੀ 'ਮਲ਼ੇ-ਝਾੜੀਆਂ' ਆਦਿ ਤੋਂ ਪ੍ਰੇਰਨਾ ਲੈ ਕੇ ਆਪਣੀ ਜ਼ਿੰਦਗੀ ਦੇ ਕੌੜੇ-ਕਸੈਲੇ, ਨਮਕੀਨ-ਮਿੱਠੇ ਤਜ਼ਰਬਿਆਂ ਨੂੰ ਸਬਦੀ-ਰੂਪ ਦੇਣ ਦਾ ਸਫ਼ਲ ਉਪਰਾਲਾ ਕੀਤਾ ਹੈ। ਸਵੈ-ਜੀਵਨੀ ਲਿਖਣਾ ਕੋਈ ਸੌਖਾ ਕਾਰਜ ਨਹੀਂ ਹੈ। ਹਰ ਸ਼ਬਦ ਨੂੰ ਸਮਾਜਿਕ ਤੇ ਪਰਿਵਾਰਕ ਪੱਖੋਂ ਧਿਆਨ-ਗੋਚਰੇ ਰੱਖ ਕੇ ਹੀ ਸੱਚ ਦੀ ਕਸਵੱਟੀ 'ਤੇ ਪਰਖਣਾ ਪੈਂਦਾ ਹੈ।
    ਆਪਣੀ ਜੰਮਣ-ਭੰਇ, ਪਿੰਡ ਅਖਾੜੇ ਦੀ ਵਿਸਥਾਰਿਤ ਜਾਣਕਾਰੀ ਦਿੰਦਾ ਹੋਇਆ ਲੇਖਕ ਨੇ ਦੱਸਿਆ ਕਿ ਇਸ ਧਰਤੀ ਨੂੰ ਕੁੰਤੀ ਪੁੱਤਰ ਪਾਂਡਵਾਂ ਦੀ ਚਰਨ-ਛੂਹ ਪ੍ਰਾਪਤ ਹੈ। ਮਹਾਂਬਲੀ ਭੀਮ ਸੈਨ ਨੇ ਮਿੱਟੀ ਪੁੱਟ ਕੇ ਕਸਰਤ ਕਰਨ ਲਈ ਅਖਾੜਾ ਬਣਾਇਆ ਸੀ, ਜਿੱਥੇ ਪਹਿਲਵਾਨ ਮੇਘ ਮੱਲ ਨਾਲ ਘੋਲ ਹੋਇਆ ਸੀ, ਉਹ ਹਾਰ ਗਿਆ ਸੀ। ਅੱਜ ਵੀ ਇੱਥੇ 'ਭੀਮ ਸਟੇਡੀਅਮ' ਦੀ ਉਸਾਰੀ ਕੀਤੀ ਜਾ ਰਹੀ ਹੈ। 
    ਪ੍ਰਾਇਮਰੀ ਦੀ ਪੜ੍ਹਾਈ ਤੋਂ ਲੈ ਕੇ ਅਧਿਆਪਕ ਵਜੋਂ ਸੇਵਾ-ਮੁਕਤੀ ਦਾ ਸੰਘਰਸ਼ਮਈ ਜੀਵਨ ਸਾਨੂੰ ਮਿਹਨਤ ਦਾ ਵੱਲ ਦੱਸਦਾ ਹੈ।  ਹਰਬੰਸ਼ ਸਿੰਘ ਅਖਾੜਾ ਇਕ ਸਫ਼ਲ ਅਧਿਆਪਕ ਹੀ ਨਹੀਂ, ਸਗੋਂ ਇਕ ਲਾਇਕ ਪੁੱਤ, ਅੱਛਾ ਪਤੀ ਤੇ ਬਿਹਤਰ ਪਿਤਾ ਹੋਇਆ ਹੈ, ਜਿਸ ਨੇ ਆਪਣੀ ਕਬੀਲਦਾਰੀ ਬੜੇ ਹੀ ਸੁਚੱਜੇ ਢੰਗ ਨਾਲ ਸੁਲਝਾਈ ਹੈ। ਇੱਥੇ ਹੀ ਬੱਸ ਨਹੀਂ, ਉਸ ਨੇ ਉਚਪਾਏ ਦੀਆਂ ਕਈ ਪੁਸਤਕਾਂ ਦੀ ਰਚਨਾ ਕਰਕੇ ਪੰਜਾਬੀ ਮਾਂ ਦਾ ਖਜ਼ਾਨਾ ਭਰਪੂਰ ਕੀਤਾ ਹੈ, ਸਮਾਜ ਦੀ ਜੀਅ ਭਰ ਕੇ ਸੇਵਾ ਕੀਤੀ ਹੈ, ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ ਹੈ ਅਤੇ ਅੰਧਵਿਸ਼ਵਾਸ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਹੈ। 
    ਪਦਾਰਥਵਾਦੀ ਤੇ ਸਵਾਰਥਵਾਦੀ ਸੋਚ ਦੇ ਕਾਰਣ ਹੀ ਸਾਂਝੇ ਪਰਿਵਾਰ ਰੇਤ ਦੀ ਭਾਂਤੀ ਖਿੱਲਰਦੇ ਜਾ ਰਹੇ ਹਨ ਅਤੇ ਸੰਘਣੀ ਛਾਂ ਦੀ ਲੋੜ ਮਹਿਸੂਸ ਨਹੀਂ ਕੀਤੀ ਜਾ ਰਹੀ। ਹਰਬੰਸ ਸਿੰਘ ਅਖਾੜਾ ਨੂੰ ਇਸ ਗੱਲ ਦਾ ਦੁੱਖ ਜ਼ਰੂਰ ਹੈ ਕਿ ਜੇ ਉਸ ਨੇ ਨੌਕਰੀ ਦੌਰਾਨ ਹੀ ਸੈਰਗਾਹਾਂ ਦੀ ਸੈਰ ਕੀਤੀ ਹੁੰਦੀ ਤਾਂ ਉਹ ਬੱਚਿਆਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਪੜ੍ਹਾ ਸਕਦੇ ਸਨ, ਕਾਦਰ ਦੀ ਕੁਦਰਤ ਨਾਲ ਜੋੜ ਸਕਦੇ ਸਨ।
    ਮੈਨੂੰ ਪੂਰੀ ਉਮੀਦ ਹੀ ਨਹੀਂ, ਬਲਕਿ ਪੂਰਾ ਯਕੀਨ ਹੈ ਕਿ ਇਹ ਪੁਸਤਕ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣਦੀ ਹੋਈ ਪਾਠਕਾਂ ਲਈ ਪ੍ਰੇਰਣਾ ਦਾ ਸ੍ਰੋਤ ਸਿੱਧ ਹੋਵੇਗੀ। ਲੇਖਕ ਨੂੰ ਲੱਖ ਮੁਬਾਰਕ।