ਨਾਵਲਕਾਰ ਨਿੰਦਰ ਗਿੱਲ ਨਾਲ ਰੂਬਰੂ (ਖ਼ਬਰਸਾਰ)


buy antibiotic online

buy antibiotics online meteo.marche.it amoxicillin 500 mg capsules
ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਸਵੀਡਨ ਤੋਂ ਉਘੇ ਨਾਵਲਕਾਰ ਨਿੰਦਰ ਗਿੱਲ ਨਾਲ ਰੂ-ਬ-ਰੂ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ  ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ ਅਤੇ ਨਿੰਦਰ ਗਿੱਲ ਹਾਜ਼ਿਰ ਸਨ। ਡਾ. ਪੰਧੇਰ ਨੇ ਨਿੰਦਰ ਗਿੱਲ ਨੂੰ ਜੀ ਆਇਆ ਕਹਿੰਦਿਆਂ ਹੋਇਆਂ ਕਿਹਾ ਕਿ ਸਾਨੂੰ ਪ੍ਰਦੇਸੀਆਂ 'ਤੇ ਮਾਣ ਹੋਣਾ ਚਾਹੀਦਾ ਹੈ ਜੋ ਆਪਣੀ ਜੰਮਪਲ ਭੋਇ ਨਾਲੋਂ ਵਿੱਛੜ ਕੇ ਵੀ ਆਪਣੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦਾ ਪ੍ਰਸਾਰ ਤੇ ਪ੍ਰਚਾਰ ਹੀ ਨਹੀਂ ਕਰਦੇ, ਸਗੋਂ ਸਾਹਿਤ ਸਿਰਜਣਾ ਵਿਚ ਵੀ ਮੱਲਾਂ ਮਾਰਦੇ ਨੇ।

ਨਿੰਦਰ ਗਿੱਲ ਨੇ ਆਪਣੇ ਸਾਹਿਤਕ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਾਹਿਤ ਦੀ ਸਿਰਜਣਾ ਕਰਨ ਦੀ ਚੇਟਕ ੧੯੭੫ ਲੱਗ ਗਈ ਸੀ, ਜਦੋਂ ਨਕਸਲਵਾਦੀ ਲਹਿਰ ਜ਼ੋਰਾ 'ਤੇ ਸੀ। ਓਦੋਂ ਉਨ੍ਹਾਂ ਦੀ ਪਹਿਲੀ ਪੁਸਤਕ 'ਜ਼ਿੰਦਗੀ ਦੇ ਇਸ਼ਤਿਹਾਰ' ਛਪੀ ਸੀ। ਨਿੰਦਰ ਗਿੱਲ ਰੋਪੜ ਜ਼ਿਲੇ ਦਾ ਜੰਮਪਲ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੰਡਾਲੀ ਵਿਖੇ ਰਿਹਾਇਸ਼ ਰੱਖੀ ਹੋਈ ਹੈ।ਪੰਜਾਬ ਔਡਿਟ ਵਿਭਾਗ ਵਿਚ ਬਤੌਰ ਆਡੀਟਰ ਵਜੋਂ ਸੇਵਾ ਨਿਭਾਉਂਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਖ਼ੂਬ ਸੇਵਾ ਕੀਤੀ।  ੧੯੯੪ ਵਿਚ ਉਹ ਸਵੀਡਨ ਚਲੇ ਗਏ। ਉੁੱਥੇ ਵੀ ਸਾਹਿਤ ਦੀ ਸਿਰਜਣਾ ਕਰ ਰਹੇ ਹਨ।  ਉਨ੍ਹਾਂ ਦੇ ਹੁਣ ਤੀਕਰ ੧੦ ਨਾਵਲ ਛੱਪ ਚੁੱਕੇ ਹਨ ਜਿਨ੍ਹਾਂ ਵਿਚੋਂ ਮੁੱਖ ਇਹ ਹਨ: ਪਲ ਪਲ ਮਰਨਾਂ, ਪੰਜਾਬ ੮੪, ਚੋਣ ਹਲਕਾ ਪਾਇਲ, ਦਹਿਸ਼ਤ ਦੇ ਦਿਨਾਂ ਵਿਚ, ਦਾਸਤਾਂ ਦਲਿਤਾਂ ਦੀ ਅਤੇ ਸਵੀਡਨ ਦੀ ਧਰਤੀ 'ਤੇ 'ਗਿਰ ਰਿਹਾ ਗਿਰਾਫ਼' ਤੇ ਵਿਚ-ਵਿਚਾਲੇ ਲਿਖੇ ਹਨ। ਕਹਾਣੀ-ਸੰਗ੍ਰਹਿ-ਸੁੰਨ ਸਰਾਂ, ਸਹਿਮਤੀ ਤੋਂ ਬਾਅਦ ਅਤੇ ਸੰਪਾਦਿਤ ਕਹਾਣੀ ਸੰਗ੍ਰਹਿ 'ਕਥਾ ਪੰਜਾਬ ਪੈਂਡੇ'। ਸਵੀਡਿਸ਼ ਕਵਿਤਾ ਬਾਰੇ ਪੁਸਤਕ 'ਸਵੀਡਿਸ਼ ਕਵਿਤਾ' ਲਿਖੀ ਗਈ ਹੈ।
ਨਿੰਦਰ ਗਿੱਲ ਉੱਤਰੀ ਯੌਰਪ ਦੀ ਕਵਿਤਾ 'ਤੇ ਕੰਮ ਕਰ ਰਹੇ ਹਨ। ਸਵੀਡਿਸ਼ ਰਾਈਟਰਜ਼ ਯੂਨਿਨ ਦੇ ਮੈਂਬਰ ਵੀ ਹਨ। ਸਵੀਡਨ ਦੇ ਲੋਕਾਂ ਬਾਰੇ ਨਾਵਲ 'ਟੁੱਟ ਤੇ ਜੁੜ ਰਿਹਾ ਸਮਾਜ' ਵੀ ਲਿਖ ਰਹੇ ਹਨ। ਉਨ੍ਹਾਂ ਨੂੰ ਕਈ ਮਾਣ-ਸਨਮਾਨ: ਸਮੀਤ ਸਿੰਘ ਯਾਦਗਾਰੀ ਪੁਰਸਕਾਰ, ਰਵਿੰਦਰ ਰਵੀ ਯਾਦਗਾਰੀ ਪੁਰਸਕਾਰ, ਸੰਤ ਸਿੰਘ ਸੇਖੋ ਯਾਦਗਾਰੀ ਪੁਰਸਕਾਰ ਪ੍ਰਾਪਤ ਹੋਏ ਹਨ।  ਸਵੀਡਿਸ਼ ਪੰਜਾਬੀ ਡਿਕਸ਼ਨਰੀ ਛਪਵਾਉਣ ਲਈ ਲੁਧਿਆਣਾ ਪਹੁੰਚੇ ਹੋਏ ਨੇ।
ਇਸ ਮੌਕੇ 'ਤੇ ਸਵਾਲ-ਜਵਾਬ 'ਚ ਹਿੱਸਾ ਲੈਣ ਵਾਲਿਆਂ ਵਿਚ ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਤਰਲੋਚਨ ਝਾਂਡੇ, ਜਾਗੀਰ ਸਿੰਘ ਪ੍ਰੀਤ, ਸੁਰਿੰਦਰ ਕੌਰ ਖਰਲ, ਰਵਿੰਦਰ ਸਿੰਘ ਦੀਵਾਨਾ, ਜਗਸ਼ਰਨ ਸਿੰਘ ਛੀਨਾ ਆਦਿ ਸਨ। ਮੰਚ ਵੱਲੋਂ ਨਿੰਦਰ ਗਿੱਲ ਦਾ ਸਨਮਾਨ ਵੀ ਕੀਤਾ ਗਿਆ। ਦਲਵੀਰ ਸਿੰਘ ਲੁਧਿਆਣਵੀ ਨੇ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਪ੍ਰਦੇਸੀਆਂ ਦਾ ਰੂਬਰੂ ਕਰਨਾ ਸਾਡੇ ਲਈ ਪ੍ਰਰੇਣਾ ਦਾ ਸ੍ਰੋਤ ਬਣਦਾ ਹੈ।     
    
ਦਲਵੀਰ ਸਿੰਘ ਲੁਧਿਆਣਵੀ
ਜਨਰਲ ਸਕੱਤਰ