ਨਾਮ ਤੇਰੇ ਜਦੋ ਦੀ ਲਿਖਾਈ ਜਿੰਦਗੀ ।
ਅੱਥਰੇ ਰਾਹਾਂ ਦੇ ਵਿੱਚ ਪਾਈ ਜਿੰਦਗੀ ।
ਖੁਸ਼ੀਆ ਚ ਜੋ ਸੀ ਰਹਿੰਦੀ ਚਹਿਕਦੀ ,
ਬਿਰਹੋ ਦੇ ਰੋਗ ਨੇ ਸਤਾਈ ਜਿੰਦਗੀ ।
ਖਿੱਚ ਇਕ ਤੇਰੀ ਸੋਹਣੀ ਮੁਸਕਾਣ ਦੀ,
ਫਰਸ਼ ਤੋ ਅਰਸ਼ ਤੇ ਪੁਚਾਈ ਜਿੰਦਗੀ ।
ਫੁੱਲਾਂ ਵਾਲੀ ਸੇਜ ਨੂੰ ਹੰਢਾਉਣ ਦੇ ਲਈ ,
ਯਾਰੀ ਨਾਲ ਕੰਡਿਆ ਹੈ ਪਾਈ ਜਿੰਦਗੀ ।
ਜ਼ਹਿਰ ਤਾਂ ਜੁਦਾਈਆਂ ਵਾਲਾ ਪੀ ਪੀ ਕੇ,
ਹੱਸਦਿਆਂ ''ਸਿੱਧੂ'' ਨੇ ਲੰਘਾਈ ਜਿੰਦਗੀ ।