ਗ਼ਜ਼ਲ (ਗ਼ਜ਼ਲ )

ਆਰ ਬੀ ਸੋਹਲ   

Email: rbsohal@gmail.com
Cell: +91 95968 98840
Address: ਨਜਦੀਕ ਗੁਰਦਾਸਪੁਰ ਪਬਲਿਕ ਸਕੂਲ
ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


clomid uk pct

clomid uk success rates click clomid uk
ਜੋ ਨਾ ਬਣ ਸਕਿਆ  ਤੁਹਾਡਾ  ਮਦਦਗਾਰ, ਪੀੜ ਉਸ ਨੂੰ ਕਿਓਂ ਸੁਣਾਉਂਦੇ ਬਾਰ-ਬਾਰ I
ਫਾਸਲਾ ਰੱਖਿਆ ਹੈ ਜਿਸ ਨੇ ਬਰਕਰਾਰ,ਕਦਮ ਉਸ ਵੱਲ ਕਿਓਂ ਵਧਾਉਂਦੇ ਬਾਰ-ਬਾਰ I
 
ਪੱਥਰਾਂ  ਨੂੰ  ਕਰਦਿਆਂ  ਰੱਬ  ਦਾ  ਸਰੂਪ, ਸਾੜਦੇ  ਆਪਣਾ  ਲਹੂ  ਇਹ  ਸ਼ਿਲਪਕਾਰ.
ਜੇ ਨੇ ਰੱਬ ਸੁਣਦਾ  ਉਨ੍ਹਾਂ ਦੀ ਵੀ ਪੁਕਾਰ, ਖੂਨ  ਫਿਰ ਉਹ ਕਿਓਂ ਤਪਾਉਂਦੇ ਬਾਰ-ਬਾਰ I
 
ਲੱਖ   ਕੋਸ਼ਿਸ਼   ਕਰਨਗੇ  ਭਾਵੇਂ  ਹਨੇਰ, ਮਾਰ   ਨਾ  ਸਕਦੇ  ਕਦੇ   ਸੂਰਜ  ਦਾ  ਨੂਰ,
ਦੀਵਿਆਂ  ਨੇ  ਕੀ  ਹੈ ਕਰਨਾ  ਚਮਤਕਾਰ,ਕਿਓਂ  ਹੋ ਸੂਰਜ ਨੂੰ ਵਿਖਾਉਂਦੇ  ਬਾਰ-ਬਾਰ I
 
ਜੋ  ਕਿਸੇ  ਅਹਿਸਾਨ  ਜਾਂ  ਰੁੱਤਬੇ  ਬਗੈਰ,  ਜ਼ਖਮ  ਲੋਕਾਂ  ਦੇ  ਵੀ ਭਰਦੇ ਰਹਿਣ ਲੋਕ,
ਦਰਦ  ਦਾ ਅਹਿਸਾਸ  ਰੱਖਕੇ  ਬਰਕਰਾਰ, ਪੀੜ  ਲੋਕਾਂ  ਦੀ  ਮਿਟਾਉਂਦੇ  ਬਾਰ-ਬਾਰ I
 
ਜਿੰਦਗੀ  ਦੇ  ਰਸਤਿਆਂ  ਤੇ ਮੁਸ਼ਕਿਲਾਂ  ਦਾ,ਪਾਸ ਕਰ  ਸਕਦੇ ਨਾ  ਜੋ ਵੀ ਇਮਤਿਹਾਨ,
ਮੌਤ  ਨੂੰ ਬਸ  ਸਮਝ ਕੇ  ਉਹ  ਮਦਦਗਾਰ, ਖੁਦਕੁਸ਼ੀ  ਨੂੰ ਗਲ ਲਗਾਉਂਦੇ ਬਾਰ-ਬਾਰ I
 
ਨਾ  ਹੀ  ਕਰਦੇ  ਨੇ ਭਰੋਸਾ  ਤਾਰਿਆਂ  ਤੇ, ਨਾ  ਹੀ  ਸੂਰਜ  ਤੇ  ਉਹ ਰੱਖਦੇ ਨੇ ਯਕੀਨ,
ਸੋਚ  ਦੇ  ਦੀਪਕ  ਨੂੰ  ਦੇ ਕੇ ਇਖਤਿਆਰ,ਰੂਹ  ਨੂੰ  ਉਹ ਰੌਸ਼ਨ  ਕਰਾਉਂਦੇ ਬਾਰ-ਬਾਰ I
 
ਪੰਜ  ਸਾਲਾਂ  ਬਾਅਦ  ਓਹੀ  ਹੁਕਮਰਾਨ, ਚੁਣ  ਲਿਆ  ਹੈ  ਮਾਰ  ਕੇ  ਆਪਣੀ ਜਮੀਰ,
ਭੁੱਲ  ਗਿਆ  ਜੋ  ਬੈਠਦੇ  ਸਾਰੇ  ਕਰਾਰ, ਕਿਓਂ  ਸਿੰਘਾਸ਼ਨ  ਤੇ ਬਿਠਾਉਂਦੇ ਬਾਰ-ਬਾਰ I
 
ਗੱਲ  ਨੂੰ  ਲੀਹੋਂ  ਲਾਉਣ ਦੇ  ਨੇ  ਹੁਨਰਮੰਦ,ਤੇ  ਬਣਾਉਂਦੇ  ਨੇ  ਉਹ  ਰਾਈ  ਦਾ ਪਹਾੜ,
ਜੇ  ਨਾ  ਕਰਨਾ  ਹੈ ਕੋਈ ਚਰਚਾ  ਵਿਚਾਰ,ਫਿਰ  ਕਿਓਂ  ਮੁੱਦੇ  ਉਠਾਉਂਦੇ  ਬਾਰ-ਬਾਰ I
 
ਨਾ   ਰਹੀ   ਇਕ  ਦੂਸਰੇ  ਦੀ  ਹੀ  ਪਛਾਣ,  ਸ਼ੁਹਰਤਾਂ  ਦੀ  ਭੀੜ  ਦਾ  ਵੇਖੋ  ਕਮਾਲ,
ਦੇ  ਕੇ  ਰੰਗਲੇ  ਆਪਣੇ  ਹੀ  ਇਸ਼ਤਿਆਰ , ਪੇਪਰਾਂ  ਵਿਚ  ਉਹ ਛਪਾਉਂਦੇ ਬਾਰ-ਬਾਰ I