ਬਿਮਾਰ ਬਾਪੂ ਮੰਜੀ ਉੱਤੇ ਰਿਹਾ ਚੂਕਦਾ
ਆਜੋ ਪੁੱਤੋ, ਕੋਲ ਆ ਜੋ ਰਿਹਾ ਕੂਕਦਾ
ਬੁੜ੍ਹੇ ਕੋਲੋਂ ਭੈੜਾ ਜਿਹਾ ਮੁਸ਼ਕ ਮਾਰਦੈ ਨੇੜੇ ਆ ਕੇ ਕੋਈ ਵੀ ਨਾ ਜੀਅ ਢੁੱਕਿਆ ਹੁਣ ਉਨ੍ਹਾਂ ਪੁੱਤਾਂ ਨੇ ਸ਼ਰਾਧ ਕੀਤਾ ਏ
ਜਿਊਂਦੇ ਜੀਅ ਨਹੀ ਸੀ ਮਾਪਿਆਂ ਨੂੰ ਪੁੱਛਿਆ
ਉੱਡ ਗਏ ਭੌਰ ਤੋਂ ਵਸੀਅਤ ਕਰ ਲਈ
ਪੰਚ, ਪਟਵਾਰੀ ਸੱਚੀ ਹਾਮੀ ਭਰ ਲਈ
ਸੇਵਾ ਵਾਲੀ ਪੁੱਤਾਂ ਨੇ ਕਸਰ ਕੱਢਤੀ
ਝੂਠ-ਮੂਠ ਸਭ ਪਰਦੇ 'ਚ ਲੁਕਿਆ
ਹੁਣ ਉਨ੍ਹਾਂ ਪੁੱਤਾਂ ਨੇ ਸ਼ਰਾਧ ਕੀਤਾ ਏ
ਜਿਊਂਦੇ ਜੀਅ ਨਹੀ ਸੀ ਮਾਪਿਆਂ ਨੂੰ ਪੁੱਛਿਆ
ਭੋਗ ਪਿਆ ਜਲੇਬੀਆ ਪਕਵਾਈਆਂ ਪੁੱਤਾਂ ਨੇ
ਗੱਲਾਂ-ਬਾਤਾਂ ਅਖਬਾਰੀਂ ਛਪਵਾਈਆਂ ਪੁੱਤਾਂ ਨੇ ਰੱਜ-ਰੱਜ ਫੱਕੀਆਂ ਉਡਾਈਆਂ ਪੁੱਤਾਂ ਨੇ
ਕਹਿੰਦੇ ਮੈਂ ਚੁੱਕਿਆ, ਉਏ ਮੈਂ ਚੁੱਕਿਆ
ਹੁਣ ਉਨ੍ਹਾਂ ਪੁੱਤਾਂ ਨੇ ਸ਼ਰਾਧ ਕੀਤਾ ਏ
ਜਿਊਂਦੇ ਜੀਅ ਨਹੀ ਸੀ ਮਾਪਿਆਂ ਨੂੰ ਪੁੱਛਿਆ
ਮਹੀਨੇ ਪਿੱਛੋਂ ਬੇਬੇ ਵੀ ਚੜ੍ਹਾਈ ਕਰ ਗਈ
ਕਜ਼ੀਏ 'ਚ ਡੁੱਬੇ, ਰੁਸ਼ਨਾਈ ਕਰ ਗਈ
ਵੱਢੀਏ ਨੀ ਤੂੰ ਸਾਂਭ, ਛੋਟੀ ਕਹਿ ਗਈ
ਮੈਂ ਕਿਹੜਾ ਬੇਬੇ ਦਾ ਸੰਦੂਕ ਲੁੱਟਿਆ
ਹੁਣ ਉਨ੍ਹਾਂ ਪੁੱਤਾਂ ਨੇ ਸ਼ਰਾਧ ਕੀਤਾ ਏ
ਜਿਊਂਦੇ ਜੀਅ ਨਹੀ ਸੀ ਮਾਪਿਆਂ ਨੂੰ ਪੁੱਛਿਆ
ਦੁੱਧ ਵਿੱਚ ਪਾ ਕੇ ਚੁੱਲੇ ਚੌਲ ਧਰ ਲਏ
ਪੰਡਤ ਬੁਲਾ ਕੇ ਘਰੇ ਕੱਠੇ ਕਰ ਲਏ
ਸੂਰਜ ਨੂੰ ਪਾਣੀ ਸਾਰੇ ਦੇਈ ਜਾਂਦੇ ਨੇ
ਪੰਡਤ ਜੀ ਸੋਗ ਜਾਵੇ ਪੱਕਾ ਚੁੱਕਿਆ
ਹੁਣ ਉਨ੍ਹਾਂ ਪੁੱਤਾਂ ਨੇ ਸ਼ਰਾਧ ਕੀਤਾ ਏ
ਜਿਊਂਦੇ ਜੀਅ ਨਹੀ ਸੀ ਮਾਪਿਆਂ ਨੂੰ ਪੁੱਛਿਆ
'ਲੰਗੇਆਣਾ ਸਾਧੂ' ਬਾਤ ਪਾਈ ਜਾਣੀਂ ਏ
ਇੱਕ ਦਿਨ ਵਾਰੀ ਤੇਰੀ ਆ ਈ ਜਾਣੀ ਏ
ਉਦੋਂ ਤੈਨੂੰ ਯਾਦ ਬੜਾ ਹੀ ਸਤਾਊਗੀ
ਤੇਰੇ ਪੁੱਤਾਂ ਭਾਰ ਗਿਆ ਨਾ ਚੁੱਕਿਆ
ਹੁਣ ਉਨ੍ਹਾਂ ਪੁੱਤਾਂ ਨੇ ਸ਼ਰਾਧ ਕੀਤਾ ਏ
ਜਿਊਂਦੇ ਜੀਅ ਨਹੀ ਸੀ ਮਾਪਿਆਂ ਨੂੰ ਪੁੱਛਿਆ
ਕਦੇ ਵੀ ਨਹੀ ਸੀ ਹਾਲ-ਚਾਲ ਪੁੱਛਿਆ