ਉਹ ਕੁੜੀ ਕਿੱਥੇ ਗਈ (ਪੁਸਤਕ ਪੜਚੋਲ )

ਸੀ. ਮਾਰਕੰਡਾ   

Email: markandatapa@gmail.com
Cell: +91 94172 72161
Address:
Tapa Mandi Sangroor India
ਸੀ. ਮਾਰਕੰਡਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


female viagra name

female viagra over the counter blog.icuracao.net female viagra pills
ਜਸਦੇਵ ਸਿੰਘ ਧਾਲੀਵਾਲ ਪੰਜਾਬੀ ਗਲਪ ਖੇਤਰ ਦਾ ਇਕ ਨਾਮਵਰ ਨਾਵਲਕਾਰ ਹੈ। ਉਸਨੇ ਪੰਜਾਬੀ ਸਾਹਿਤ ਨੂੰ  ਅੱਠ ਨਾਵਲ ਹੀ ਪ੍ਰਸਤੁਤ ਨਹੀਂ ਕੀਤੇ ਸਗੋਂ ਸੱਤ ਕਹਾਣੀ ਸੰਗ੍ਰਹਿ ਵੀ ਦਿੱਤੇ ਹਨ। ' ਉਹ ਕੁੜੀ ਕਿੱਥੇ ਗਈ ' ਉਸਦਾ  ਨਵਾਂ ਨਾਵਲ ਹੈ ਜਿਸ ਵਿੱਚ ਨਾਵਲਕਾਰ ਨੇ ਕਾਲਪਨਿਕ ਨਹੀਂ ਸਗੋਂ ਸਮਕਾਲ ਦੇ ਯਥਾਰਥ ਦਾ ਸੂਚਨਾਵਾਦੀ ਬਿਰਤਾਂਤ ਪੇਸ਼ ਕੀਤਾ ਹੈ। ਉਸਦੇ ਨਾਵਲਾਂ ਦੀ ਖਾਸੀਅਤ ਇਹ ਹੈ ਕਿ ਲੇਖਕ ਦਾ ਹਰ ਨਾਵਲ ਵੱਖਰੀ ਅਤੇ ਦਿਲਚਸਪ ਵਿਸ਼ਾ ਵੰਨਗੀ ਨਾਲ ਸਿਰਜਿਆ ਹੋਇਆ ਹੁੰਦਾ ਹੈ। ਹਥਲਾ ਨਾਵਲ ' ਉਹ ਕੁੜੀ ਕਿੱਥੇ ਗਈ ' ਦਾ ਥੀਮ ਸਵੈ-ਜੀਵਨੀ ਮੂਲਕ ਨਾਵਲੀ ਵਿਧਾ ਰਾਹੀਂ ਉਸਾਰਿਆ ਗਿਆ ਹੈ. ਜੋ ਸਮਕਾਲੀ ਯਥਾਰਥ ਦੇ ਨੈਤਿਕ ਸਬੰਧਾਂ ਦਾ ਦਸਤਾਵੇਜੀ ਪ੍ਰਵਚਨ ਹੋ ਨਿਬੜਿਆ ਹੈ। ਨਾਵਲ ਦਾ ਥੀਮਕ ਪਾਸਾਰ ਅਤੇ ਆਕਾਰ ਲੰਬੀ ਰਾਹੁਲ ਵਾਲਾ ਹੈ।
           ਇਹ ਨਾਵਲ ਪੜ੍ਹਦਿਆਂ ਦੇਸ਼ ਦੀ ਵੰਡ ਮਗਰੋਂ ਭਾਰਤ ਦੇ ਹਿੱਸੇ ਆਏ ਪੰਜਾਬ ਖਾਸ ਤੌਰ ਮਾਲਵੇ ਦੇ ਇਕ ਆਂਚਲ ਦੀ ਬਚੀ ਖੁਚੀ ਰਜਵਾੜਾਸ਼ਾਹੀ ਅਤੇ ਭੂਪਵਾਦੀ ਘਰਾਣਿਆਂ ਦੇ ਗਲਬੇ ਦੇ ਹੋ ਰਹੇ ਪਤਨ ਵੇਲੇ ਦੀਆਂ ਬਦਲ ਰਹੀਆਂ ਭੂਗੋਲਿਕ, ਸਮਾਜਿਕ ਅਤੇ ਆਰਥਿਕ  ਪ੍ਰਸਥਿਤੀਆਂ ਦੇ ਗਲਪੀ ਵਿਵੇਕ ਰਾਹੀਂ ਕੀਤੀ ਗਈ ਨਿਸ਼ਾਨਦੇਹੀ ਹੈ। ਲੇਖਕ ਨੇ ਤਤਕਾਲੀਨ ਸਮਾਜਿਕ ਸਰੋਕਾਰਾਂ ਅਤੇ ਨਵੀਂ ਨਸਲ ਦੇ ਸਾਰੇ ਵਰਤਾਰਿਆਂ ਨੂੰ ਉਲਾਰ ਪ੍ਰਭਾਵ ਅਤੇ ਵਿਕਾਸ ਦੀਆਂ ਸਦਾਚਾਰਕ ਕੀਮਤਾਂ ਦੇ ਆਪਣੇ ਅੰਤਰ ਅਨੁਭਵ ਦੀ ਪੱਧਰ ਤੇ ਆਤਮਸਾਤ ਕੀਤਾ ਹੈ। ਨਾਵਲ ਦਾ ਗਲਪੀ ਤਾਣਾ ਬਾਣਾ  ਮਾਨਵੀ ਰਿਸ਼ਤਿਆਂ ਦੀ ਸੁੱਚਤਾ ਦਾ ਸੁਧਾਰਵਾਦੀ ਅਤੇ ਯਥਾਰਥਵਾਦੀ ਪੈਂਡਾ ਤੈਅ ਕਰਦਾ ਹੈ।  
         ਇਸ ਨਾਵਲ ਦੇ ਪਾਤਰਾਂ ਦੀ ਜਨਮ ਭੂਮੀ ਅਤੇ ਕਰਮ ਭੁਮੀ ਮਾਲਵੇ ਦੇ ਨਾਭਾ ਅਤੇ ਪਟਿਆਲਾ ਦੀਆਂ ਰਿਆਸਤਾਂ ਵਿਚਲੇ ਮਾਲੇਰਕੋਟਲਾ, ਧੂਰੀ, ਬਰਨਾਲਾ ਅਤੇ ਬਠਿੰਡਾ ਖਿੱਤੇ ਦੀ ਗ੍ਰਾਮੀਣ ਸੰਸਕ੍ਰਤੀ ਨਾਲ ਜੁੜੀ ਹੋਈ ਹੈ। ਲੇਖਕ ਨੇ ਕਥਾ ਦੇ ਬੀਜ ਭਾਲਕੇ ਇਸ ਜ਼ਮੀਨ ਤੇ ਹੀ ਸਮਾਜਕ ਸੁਧਾਰਵਾਦੀ ਪ੍ਰਵਿਰਤੀ ਦੀ ਨਵੀਂ ਉਪਜ ਪੈਦਾ ਕੀਤੀ ਹੈ। ਬਰਨਾਲੇ ਦੇ ਨਵਾਂ ਪਿੰਡ  ਦੇ ਸਰਦਾਰ ਬਘੇਲ ਸਿੰਘ ਦੀ ਬਾਤ ਪਾÀਂਦਾ ਕਥਾਨਕ ਬਿਸਵੇਦਾਰਾਂ ਅਤੇ ਮੁਜਾਰਿਆਂ ਦੇ ਆਪਸੀ ਵਰਤਾਰਿਆਂ, ਤਮਾਮ ਸਥਾਪਤ ਪ੍ਰਬੰਧਾਂ, ਪ੍ਰਚਲਤ ਰਵਾਇਤਾਂ ਅਤੇ ਥੋਥੀਆਂ ਕਦਰਾਂ ਕੀਮਤਾਂ ਨੂੰ ਪ੍ਰਭਾਸ਼ਤ ਕਰਦਾ ਹੋਇਆ ਨਾਵਲ 'ਉਹ ਕੁੜੀ ਕਿੱਥੇ ਗਈ' ਦਾ ਪਾਸਾਰ ਬਣਦਾ ਹੈ ਜੋ ਤਤਕਾਲੀਨ ਸਮਾਜ ਦੀਆਂ ਪਰੰਪਰਕ ਮਾਨਤਾਵਾਂ ਦੀ ਗਤੀਸ਼ੀਲਤਾ ਅਤੇ ਇਹਨਾਂ ਵਿੱਚ ਨਵੀਨ ਮਿਸ਼ਰਣ ਦੀ ਪਛਾਣ ਕਰਦਾ ਹੌਇਆ ਆਂਚਲਿਕ ਛੋਹਾਂ ਅਤੇ ਲੋਕ ਧਾਰਾਈ ਸਮਗਰੀ ਦੀ ਵਰਤੋਂ ਕਰਕੇ ਨਾਵਲੀ ਸਰੰਚਨਾ ਨੂੰ ਸਾਰਥਕ ਅਤੇ ਪ੍ਰਸੰਗਕ ਬਣਾਉਂਦਾ ਹੈ।
      ਇਸ ਨਾਵਲ ਵਿੱਚ ਲੇਖਕ ਨੇ ਪ੍ਰੇਮ ਦੇ ਸੰਕਲਪ ਨੂੰ ਬਦਲਦਿਆਂ ਤਾ-ਉਮਰ ਵਫ਼ਾ ਦੀ ਮਿਥ ਨੂੰ ਕਾਇਮ ਕੀਤਾ ਹੈ। ਢਹਿ ਢੇਰੀ ਹੋ ਰਹੀਆਂ ਭੂਪਵਾਦੀ ਕਦਰਾਂ ਕੀਮਤਾਂ ਨੇ ਮੁੰਡੇ-ਕੁੜੀਆਂ ਲਈ ਵਿਦਿਆ ਪ੍ਰਾਪਤੀ ਦੇ ਰਾਹ ਮੋਕਲੇ ਕਰ ਦਿੱਤੇ ਹਨ। ਇਸ ਨਾਵਲ ਦਾ ਪਾਤਰ ਸਰਦਾਰਾਂ ਦਾ ਕਾਕਾ ਹਰਜੀਤ ਹੈ ਜਿਸਦਾ ਕਿਰਦਾਰ ਅਤੇ ਸੁਭਾਅ ਸਰਦਾਰਾਂ ਜਾਂ ਲੰਬੜਾਂ ਦੇ ਕਾਕਿਆਂ ਨਾਲ ਉੱਕਾ ਹੀ ਮੇਲ ਨਹੀਂ ਖਾਂਦਾ। ਉਹ ਯੂਨੀਵਰਸਿਟੀ ਦਾ ਟਾਪਰ ਹੈ। ਬੌਧਿਕ ਤੌਰ ਤੇ ਵਿਦਵਤਾ ਭਰਪੂਰ ਅਤੇ ਜ਼ਹੀਨ ਪਾਤਰ ਹੈ। ਬਿਨਾ ਹਿੰਗ ਫ਼ਟਕੜੀ ਲਾਇਆਂ ਬੀ.ਡੀ. ਓ.ਦੀ ਨੌਕਰੀ ਮਿਲ ਜਾਂਦੀ ਹੈ ਅਤੇ ਲਿਆਕਤ ਦੇ ਬਲਬੂਤੇ ਪੀ.ਸੀ. ਐਸ.ਦਾ ਰੁਤਬੇ ਤੇ ਪਹੁੰਚ ਜਾਂਦਾ ਹੈ। ਝੇਪ 'ਚ ਆਕੇ ਉਸਦਾ ਵਿਆਹ ਸਰਦਾਰਾਂ ਦੀ ਕੁੜੀ ਵੀਰਪਾਲ ਨਾਲ ਹੋ ਜਾਂਦਾ ਹੈ। ਸ਼ਗਨਾਂ ਵਾਲੀ ਰਾਤ ਹੀ ਹਰਜੀਤ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਵਿਆਹ ਦੇ ਮਾਮਲੇ ਵਿੱਚ ਉਹ ਠੱਗਿਆ ਗਿਆ।ਇਹ ਵਿਗੋਚਾ ਉਸਨੂੰ ਉਮਰ ਭਰ ਡੰਗਦਾ ਰਹਿੰਦਾ ਹੈ ਪਰ ਗ੍ਰਹਸਿਥੀ ਜੀਵਨ ਹਾਦਸਾ ਗ੍ਰਸਤ ਨਹੀਂ ਹੋਣ ਦਿੰਦਾ। ਉਸਦੀ ਪਤਨੀ ਮਸਾਂ ਦਸਵੀਂ ਪਾਸ ਹੈ। ਦਾਜ ਦਹੇਜ ਅਤੇ ਲੈਣ ਦੇਣ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ ਪਰ ਅਕਲ ਪੱਖੋਂ ਊਣੀ ਹੈ। ਇਹ ਦੰਪਤੀ ਦਵੰਦ ਉਨ੍ਹਾਂ ਨੂੰ ਡੰਗ ਟਪਾਊ ਜੋੜੀ ਬਣਾ ਧਰਦਾ ਹੋ। ਇਸੇ ਦੌਰਾਨ ਹਰਜੀਤ ਦੇ ਸੰਪਰਕ ਵਿੱਚ ਇਕ ਰੱਜੇ ਪੁੱਜੇ ਘਰ ਦੀ ਕਾਲਜੀਏਟ ਕੁੜੀ ਸੁਖਜੀਤ ਦੇ ਆ ਜਾਣ ਨਾਲ ਉਸਦੀ ਨੀਰਸ ਜ਼ਿੰਦਗੀ ਰਸ ਦਾਇਕ ਹੋ ਜਾਂਦੀ ਹੈ ਅਤੇ ਵਿਆਹ-ਸੰਜੋਗ ਵਿੱਚ ਬੱਝਣ ਦੀ ਉਤਸੁਕਤਾ ਪੈਦਾ ਕਰਦੀ ਹੈ। ਇਹ ਕਿਸੇ ਤਰਾਂ ਵੀ ਸੰਭਵ ਨਹੀਂ ਹੋ ਸਕਿਆ ਤੇ ਸੁਖਜੀਤ ਨੇ ਸਾਰੀ ਉਮਰ ਅਣਵਿਆਹਿਆਂ ਹੀ ਗੁਜ਼ਾਰ ਦਿੱਤੀ। ਉਹ ਕੁੜੀ ਕਿਥੇ ਗਈ ਨਾਵਲ ਤਤਕਾਲੀ ਅਤੇ ਬਦਲੇ ਵਰਤਮਾਨ ਸਮਾਜਦਾ ਗਲਪੀ ਦਸਤਾਵੇਜ਼ ਹੈ।