buy antidepressants
amitriptyline for
back pain
ਨਹੀਂ ਲੜਾਂਗਾ ਤਲਵਾਰਾਂ ਨਾਲ,
ਤੇ ਨਾ ਹੀ ਮਾਰੂ ਹਥਿਆਰਾਂ ਨਾਲ,
ਲੜਾਂਗਾ ਜਰੂਰ..
ਹਾਂ! ਜਰੂਰ ਲੜਾਂਗਾ।
ਨਹੀਂ ਕਰਦਾ ਕਤਲ
ਬੇ-ਕਸੂਰਾਂ ਦਾ
ਲੜਾਂਗਾ ਵਿਚਾਰਾਂ ਨਾਲ,
ਜੁਲਮ ਵਿਰੁੱਧ,
ਬੁਰਾਈ ਵਿਰੁੱਧ,
ਫਿੱਟ ਕਰਾਂਗਾ ਕਲਮ ਨਾਲ,
ਅੱਖਰਾਂ 'ਚ ਬੰਬ,
ਜਾਰੀ ਰੱਖਾਂਗਾ ਜੰਗ,
ਨਿਰ ਮੋਇਆ ਨੂੰ ਕਰਾਂਗਾ
ਸੁਰਜੀਤ...
ਉਠੋ ਜਾਗੋ,
ਯੋਧਿਓ ਘਬਰਾਉ ਨਾ
ਲੜਦੇ ਰਹੋ
ਜੂਝਦੇ ਰਹੋ,
ਕਰੋ ਯਾਦ,
ਉਹਨਾਂ ਯੋਧਿਆਂ ਨੂੰ,
ਜੋ ਲੜੇ ਸੀ,
ਜੁਲਮ ਵਿਰੁੱਧ
ਅੱਜ ਉਹ ਮਰ ਕੇ ਵੀ
ਜਿੰਦਾ ਨੇ...
ਅਜ਼ਾਦ ਦੇਸ਼ ਦੇ ਵਾਸੀ ਹਾਂ,
ਅਜ਼ਾਦੀ ਮੁਹਥਾਜ ਨਹੀਂ,
ਕਿਸੇ ਕੌਮ ਮਜ੍ਹਬ ਦੀ,
ਕਿਉਂ ਸਹੀਏ ਜੁਲਮ?
ਜੁਲਮ ਕਰਨਾ ਪਾਪ ਹੈ ਤਾਂ
ਸਹਿਣਾ ਵੀ ਪਾਪ ਹੈ।
ਕੀ ਹੈ ਗੁਨਾਹ
ਮਾਨਵਤਾ ਦਾ ਭਲਾ ਕਰਨਾ,
ਅੰਧਵਿਸ਼ਵਾਸ਼ ਖਤਮ ਕਰਨਾ,
ਕਿਸੇ ਦੇ ਦਰਦ ਦਾ ਸ਼ਰੀਕ ਹੋਣਾ,
ਖੂਨ ਦੇਣਾ, ਰੁੱਖ ਲਾਉਣਾ,
ਬੇ-ਸਹਾਰਾ ਦਾ ਸਹਾਰਾ ਬਨਣਾ,
ਇਹ ਗੁਨਾਹ ਹੈ ਤਾਂ,
ਮੇਰੀ ਲਲਕਾਰ...
ਕਰਦਾ ਰਹਾਂਗਾ ਇਹ
ਗੁਨਾਹ 'ਤੇ
ਕਰਦਾ ਰਹਾਂਗਾ ਕਲਮ ਨਾਲ ਫਿੱਟ
ਅੱਖਰਾਂ 'ਚ ਬੰਬ
ਹਾਂ ਪੁੱਛਦਾ ਹਾਂ,
ਕਲਮਾਂ ਦੇ ਵਾਰਿਸਾਂ ਤੋਂ,
ਕਿਉਂ ਨਹੀਂ ਚਲਦੀ ਤੁਹਾਡੀ ਕਲਮ ਉਦੋਂ
ਜਦੋਂ ਹੁੰਦਾ ਹੈ ਬੇ-ਕਸੂਰਾਂ ਦਾ ਕਤਲ,
ਕਲਮ ਤਾਂ ਨਿਰਪੱਖ ਸੋਚ ਹੈ।
ਨਹੀ ਨਹੀ,
ਤੁਸੀ ਸੋਚ ਨਹੀ ਅਪਣਾਉਂਦੇ
ਸ਼ੌਹਰਤ ਕਮਾਉਂਦੇ ਹੋਂ ਸ਼ੌਹਰਤ
ਪਾਸ਼ ਦੀ ਗੱਲ ਸਮਝ ਨਹੀਂ ਆਈ
ਉਸ ਨੇ ਕਿਹਾ ਸੀ।
ਮਸ਼ੂਕਾਂ ਨੂੰ ਖਤ ਲਿਖਣ ਵਾਲਿਓ
ਜੇ ਤੁਹਾਡੀ ਕਲਮ ਦੀ ਨੋਕ ਬਾਂਝ ਹੈ,
ਤਾਂ ਕਾਗਜਾਂ ਦਾ ਗਰਭਪਾਤ ਨਾ ਕਰੋ
ਕੀ ਤੁਸੀ ਜਾਗਦੇ ਨਹੀ,
ਕੌਣ ਕੀ ਕਰ ਰਿਹਾ ਹੈ?
ਕਿੱਥੇ ਕੀ ਹੋ ਰਿਹਾ ਹੈ
ਸਮਾਜ ਵਿੱਚ
ਚਿਹਰੇ ਦੀਆਂ ਖੁੱਲੀਆਂ ਅੱਖਾਂ ਦਾ
ਜਾਗਣਾ, ਜਾਗਣਾ ਨਹੀ,
ਅੰਦਰੋਂ ਜਾਗੋ ਅੰਦਰੋਂ।
ਯੋਧਿਓ ਡਰਨਾ ਨਹੀ
ਡਰਾਉਣਾ ਨਹੀ,
ਲੜਨਾ ਹੈ ਬੁਰਾਈ ਵਿਰੁੱਧ,
ਜੁਲਮ ਵਿਰੁੱਧ,
ਹਥਿਆਰਾਂ ਨਾਲ ਨਹੀਂ,
ਤਲਵਾਰਾਂ ਨਾਲ ਨਹੀਂ,
ਆਪਣੇ ਵਿਚਾਰਾਂ ਨਾਲ
ਆਪਣੀ ਸੋਚ ਨਾਲ
ਪਿੱਛੇ ਨਹੀਂ ਹਟਨਾ ਤੇ
ਮੈਂ ਵੀ...
ਕਰਦਾ ਰਹਾਂਗਾ ਫਿੱਟ
ਆਪਣੀ ਕਲਮ ਨਾਲ
ਅੱਖਰਾਂ 'ਚ ਬੰਬ
ਹਾਂ ਅੱਖਰਾਂ 'ਚ ਬੰਬ।