ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ (ਪੁਸਤਕ ਪੜਚੋਲ )

ਉਜਾਗਰ ਸਿੰਘ   

Email: ujagarsingh48@yahoo.com
Cell: +91 94178 13072
Address:
India
ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


amoxicillin price without insurance

antibiotic without prescription hanfcartuning.de antibiotic without prescription
ਡਾ.ਲਕਸ਼ਮੀ ਨਰਾਇਣ ਦੀ ਰੇਖਾ ਚਿਤਰਾਂ ਦੀ ਪੁਸਤਕ ''ਮੁਹੱਬਤ ਦੇ ਦਸਤਾਵੇਜ'' ਆਪਣੇਪਣ, ਸ਼ਰਧਾ, ਸਤਿਕਾਰ, ਅਹਿਸਾਨ, ਅਹਿਸਾਸ ਅਤੇ ਅਕੀਦਤ ਦੀ ਮਿੱਠਾਸ ਦੀਆਂ ਸੁਗੰਧੀਆਂ ਦਾ ਗੁਲਦਸਤਾ ਹੈ। ਇਸ ਗੁਲਦਸਤੇ ਵਿਚ ਅਠਾਰਾਂ ਕਿਸਮ ਦੇ ਫੁਲਾਂ ਦਾ ਸੰਗ੍ਰਹਿ ਹੈ, ਜਿਸਦੀ ਖ਼ੁਸ਼ਬੂ ਦੀਆਂ ਤਹਾਂ ਪਰਤ ਦਰ ਪਰਤ ਖੁਲ੍ਹਦੀਆਂ ਪਾਠਕ ਨੂੰ ਸ਼ਰਸ਼ਾਰ ਕਰਦੀਆਂ ਹਨ। ਇਨ੍ਹਾਂ ਫੁਲਾਂ ਦੀ ਖ਼ੁਸ਼ਬੂ ਵੀ ਹਰ ਇਕ ਦੀ ਵੱਖਰੀ-ਵੱਖ਼ਰੀ 18 ਕਿਸਮ ਦੀ ਹੈ। ਕਿਸੇ ਫੁਲ ਵਿਚੋਂ ਮਮਤਾ ਦੇ ਪਿਆਰ ਅਤੇ ਨਿੱਘ, ਉਸਤਾਦ ਦੀ ਆਸ਼ੀਰਵਾਦ, ਸਾਂਝੇ ਪਰਿਵਾਰਾਂ ਦੀ ਮਹਿਕ, ਸਾਹਿਤਕਾਰਾਂ ਦੀ ਸਰਪਰਸਤੀ, ਦੋਸਤਾਂ ਦੀ ਦੋਸਤੀ, ਧਾਰਮਿਕ ਵਿਅਕਤੀਆਂ ਦੀ ਰਹਿਨੁਮਾਈ, ਸੰਘਰਸ਼ਮਈ ਜੀਵਨ ਦੀ ਰੌਸ਼ਨੀ ਅਤੇ ਰਾਜਨੀਤੀਵਾਨਾ ਦੀ ਹਕੂਮਤ ਦੀ ਸੁਗੰਧ ਆ ਰਹੀ ਹੈ। ਨ੍ਹਾਂ ਰੇਖਾ ਚਿਤਰਾਂ ਵਿਚਲੇ ਵਿਅਕਤੀਆਂ ਦੇ ਲੇਖਕ ਨਾਲ ਸੰਬੰਧ ਨਜ਼ਦੀਕੀ ਰਹੇ ਹਨ, ਜਿਸ ਕਰਕੇ ਲੇਖਕ ਦਾ ਲਿਖਣ ਦਾ ਢੰਗ ਇਕ ਕਿਸਮ ਨਾਲ ਕਤਰਫਾ ਪ੍ਰੰਤੂ ਸਚਾਈ ਉਪਰ ਅਧਾਰਤ ਅਤੇ ਪ੍ਰਸੰਸਾਮਈ ਲੱਗਦਾ ਹੈ। ਲੇਖਕ ਜਿਸ ਵਿਅਕਤੀ ਬਾਰੇ ਲਿਖ ਰਿਹਾ ਹੋਵੇ ਉਸ ਨਾਲ ਸਾਜਗਾਰ ਸੰਬੰਧਾਂ ਦਾ ਕ ਲਾਭ ਹ ਵੀ ਹੁੰਦਾ ਹੈ ਕਿ ਲੇਖਕ ਨੂੰ ਉਸ ਵਿਅਕਤੀ ਦੀ ਕਾਰਜਸ਼ੈਲੀ ਨੂੰ ਨੇੜੇ ਤੋਂ ਵੇਖਣ ਅਤੇ ਜਾਨਣ ਦਾ ਮੌਕਾ ਮਿਲਦਾ ਹੈ। ਪ੍ਰੰਤੂ ਸ਼ਰਧਾ ਭਾਵਨਾ ਹੋਣ ਕਰਕੇ ਲੇਖਣੀ ਵਿਚੋਂ ਵੀ ਸਤਿਕਾਰ ਅਤੇ ਪਿਆਰ ਦਾ ਪ੍ਰਗਟਾਵਾ ਹੁੰਦਾ ਹੈ। ਉਸਾਰੂ ਪੱਖਾਂ ਉਪਰ ਹੀ ਚਾਨਣਾ ਪਾਇਆ ਜਾਂਦਾ ਹੈ। ਕਈ ਰੇਖਾ ਚਿਤਰਾਂ ਜਿਵੇਂ ਭਾਅ ਗੁਰਸ਼ਰਨ ਸਿੰਘ ਬਾਰੇ ''ਵਿਹੜਿਆਂ ਦਾ ਸੂਰਜ'' ਸਿਰਲੇਖ ਵਿਚ ਉਸਦੀ ਸਮੁੱਚੀ ਕਾਗੁਜ਼ਾਰੀ ਦਾ ਵਿਸ਼ਲੇਸ਼ਣ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਨਾਟਕਾਂ ਵਿਚ ਰੁਮਾਂਟਿਕਤਾ ਦੀ ਨਹੀਂ ਸਗੋਂ ਸਮਾਜਿਕ ਸਰੋਕਾਰਾਂ ਦੀ ਹੀ ਗੱਲ ਕਰਦਾ ਹੈ, ਪ੍ਰੰਤੂ ਉਸਦਾ ਦਾ ਆਧਾਰ ਤਿਹਾਸਕ ਪਾਤਰਾਂ ਨੂੰ ਬਣਾਉਂਦਾ ਹੈ। ਜਿਸ ਕਰਕੇ ਦਰਸ਼ਕਾਂ ਉਪਰ ਉਸਦਾ ਪ੍ਰਭਾਵ ਬਹੁਤ ਜਲਦੀ ਪੈਂਦਾ ਹੈ। ਉਸਦਾ ਜ਼ਮੀਨੀ ਹਕੀਕਤਾਂ ਨਾਲ ਜੁੜੇ ਰਹਿਣਾ ਬਾਖ਼ੂਬੀ ਦਰਸਾਇਆ ਗਿਆ ਹੈ। ''ਮਾਰੂਥਲ ਦਾ ਸਫਰ'' ਸਿਰਲੇਖ ਵਿਚ ਆਪਣੀ ਮਾਂ ਬਾਰੇ ਸੱਚੋ ਸੱਚ ਕੌੜਾ ਘੁੱਟ ਭਰਕੇ ਲਿਖਿਆ ਹੈ। ਕੋਈ ਵੀ ਗੱਲ ਛੁਪਾਈ ਨਹੀਂ ਪ੍ਰੰਤੂ ਲੇਖਕ ਅਤੇ ਉਸਦੀ ਮਾਂ ਦੀ ਸਭ ਤੋਂ ਚੰਗੀ ਗੱਲ ਆਪਣੀ ਵਿਰਾਸਤ ਨਾਲ ਬਾਖ਼ੂਬੀ ਜੁੜੇ ਰਹਿਣਾ ਹੈ। ਆਮ ਤੌਰ ਤੇ ਜਦੋਂ ਵਿਅਕਤੀ ਦਾ ਹੱਥ ਸੁਖਾਲਾ ਹੋ ਜਾਂਦਾ ਹੈ ਤਾਂ ਉਹ ਅਸਮਾਨ ਨੂੰ ਟਾਕੀਆਂ ਲਾਉਣ ਲੱਗ ਜਾਂਦਾ ਹੈ ਅਤੇ ਆਪਣੇ ਪਿਛੋਕੜ ਨੂੰ ਛੁਪਾਉਂਦਾ ਹੈ। ''ਮੇਰੇ ਗੁਰੂ ਅਧਿਆਪਕ'' ਅਤੇ ''ਪਾਰੇ ਵਰਗਾ'' ਦੋ ਰੇਖਾ ਚਿਤਰ ਕਮਾਲ ਦੇ ਹਨ। ਡਾ.ਜਸਵਿੰਦਰ ਸਿੰਘ ਅਤੇ ਕਿਰਪਾਲ ਕਜ਼ਾਕ ਦੀ ਨਮਰਤਾ ਦਾ ਗਹਿਣਾ ਉਨ੍ਹਾਂ ਦੇ ਰੇਖਾ ਚਿਤਰਾਂ ਨੂੰ ਚਾਰ ਚੰਨ ਲਾ ਰਿਹਾ ਹੈ। ਦੋਹਾਂ ਵਿਅਕਤੀਆਂ ਦੀਆਂ ਆਪੋ ਆਪਣੇ ਖੇਤਰਾਂ ਦੀਆਂ ਪ੍ਰਾਪਤੀਆਂ ਵੀ ਲਾ ਜਵਾਬ ਹਨ ਜੋ ਕਿ ਬਾਖ਼ੂਬੀ ਚਿਤਰੀਆਂ ਗਈਆਂ ਹਨ। ਸਹਿਜਤਾ ਨਾਲ ਆਪਣੇ ਕਿੱਤੇ ਪ੍ਰਤੀ ਸੁਹਿਰਦ ਰਹਿਣਾ ਵੀ ਉਨ੍ਹਾਂ ਦੇ ਵਿਲੱਖਣ ਗੁਣ ਹਨ ਜਿਸਨੂੰ ਲੇਖਕ ਨੇ ਬੜੇ ਹੀ ਸਲੀਕੇ ਨਾਲ ਕਲਮਬੰਦ ਕੀਤਾ ਹੈ। ਕਿਸੇ ਲੇਖਕ ਦੀ ਪ੍ਰਾਪਤੀ ਨਾਲੋਂ ਉਸ ਪ੍ਰਾਪਤੀ ਨੂੰ ਹਜਮ ਕਰਕੇ ਰੱਖਣਾ ਅਤੇ ਜ਼ਮੀਨ ਤੇ ਟਿਕੇ ਰਹਿਣਾ ਬਿਹਤਰੀਨ ਇਨਸਾਨ ਦੀ ਨਿਸ਼ਾਨੀ ਹੁੰਦੀ ਹੈ। ਦੋਹਾਂ ਲੇਖਕਾਂ ਵਿਚ ਇਹ ਗੁਣ ਬਰਕਰਾਰ ਹਨ। ਡਾ.ਹਰਭਜਨ ਸਿੰਘ ਦਿਓਲ ਜਿਥੇ ਇਕ ਕੁਸ਼ਲ ਪ੍ਰਬੰਧਕ ਹੈ, ਉਥੇ ਹੀ ਉਸਦੀ ਵਿਦਵਤਾ ਅਤੇ ਕਾਮਿਆਂ ਪ੍ਰਤੀ ਹਮਦਰਦੀ ਉਸਦੇ ਵਿਅਕਤਿਤਵ ਦਾ ਵਿਲੱਖਣ ਗੁਣ ਹੈ। ਆਮ ਤੌਰ ਤੇ ਰੇਖਾ ਚਿਤਰ ਸਾਹਿਤਕਾਰਾਂ ਦੇ ਲਿਖਣ ਦੀ ਪਰੰਪਰਾ ਹੈ। ਲਕਸ਼ਮੀ ਨਰਾਇਣ ਨੇ ਇਸ ਪਰੰਪਰਾ ਨੂੰ ਵੀ ਤੋੜਿਆ ਹੈ ਭਾਵੇਂ ਇਨ੍ਹਾਂ ਰੇਖਾ ਚਿਤਰਾਂ ਵਿਚੋਂ ਬਹੁਤੇ ਸਾਹਿਤਕਾਰਾਂ ਬਾਰੇ ਹੀ ਹਨ ਪ੍ਰੰਤੂ 2 ਸਿਆਸਤਦਾਨਾ ਬਾਰੇ ਹਨ, ਇਹ ਸਿਆਸਤਦਾਨ ਵੀ ਸਾਹਿਤਕਾਰ ਹੀ ਹਨ ਅਤੇ ਇਕ ਸਮਾਜ ਸੇਵਕ ਬਾਰੇ ਹੈ। ਮਜ਼ਦੂਰ ਵਰਗ ਦੇ ਨੇਤਾਵਾਂ ਦੇ ਰੇਖਾ ਚਿਤਰ ਲਿਖਕੇ ਆਮ ਰੇਖਾ ਚਿਤਰਾਂ ਦੀ ਪਰੰਪਰਾ ਤੋਂ ਵੱਖਰਾ ਕੰਮ ਕੀਤਾ ਹੈ। ਮਜ਼ਦੂਰ ਵਰਗ ਦੇ ਹਿਤੈਸ਼ੀਆਂ ਦੇ ਰੇਖਾ ਚਿਤਰ ਪਹਿਲੀ ਵਾਰ ਲਿਖੇ ਗਏ ਹਨ, ਇਸ ਲਈ ਲਕਸ਼ਮੀ ਨਰਾਇਣ ਵਧਾਈ ਦਾ ਪਾਤਰ ਹੈ। ਪੁਸਤਕ ਪੜ੍ਹਕੇ ਇਉਂ ਮਹਿਸੂਸ ਹੋ ਰਿਹਾ ਹੈ ਕਿ ਲੇਖਕ ਨੇ ਰੇਖਾ ਚਿਤਰ ਲਿਖਣ ਤੋਂ ਪਹਿਲਾਂ ਜਿਨ੍ਹਾਂ ਖੇਤਰਾਂ ਵਿਚ ਹ ਵਿਅਕਤੀ ਵਿਚਰਦੇ ਹਨ, ਉਨ੍ਹਾਂ ਬਾਰੇ ਨੀਝ ਲਾ ਕੇ ਪੂਰੀ ਜਾਣਕਾਰੀ ਇਕੱਤਰ ਕੀਤੀ ਹੈ ਜਾਂ ਉਨ੍ਹਾਂ ਦੇ ਨਾਲ ਕੰਮ ਕੀਤਾ ਹੈ ਤਾਂ ਹੀ ਉਹ ਉਨ੍ਹਾਂ ਨੂੰ ਇਨਸਾਫ਼ ਦੀ ਤਰਾਜੂ ਵਿਚ ਸੁਚੱਜੇ ਢੰਗ ਨਾਲ ਤੋਲ ਸਕਿਆ ਹੈ। ਖ਼ੁਦ ਸਾਹਿਤਕਾਰ ਹੋਣ ਕਰਕੇ ਸਾਹਿਤਕਾਰਾਂ ਦੇ ਰੇਖਾ ਚਿਤਰ ਤਾਂ ਦਿਲਚਸਪ ਲਿਖੇ ਗਏ ਹਨ। ਪ੍ਰੰਤੂ ਇਨ੍ਹਾਂ ਰੇਖਾ ਚਿਤਰਾਂ ਵਿਚ ਲੇਖਕ ਦੀ ਖੱਬੇ ਪੱਖੀ ਸੋਚ  ਭਾਰੂ ਲੱਗਦੀ ਹੈ। ਲੇਖਕ ਨੇ ਚੋਣ ਕਰਨ ਲੱਗਿਆਂ ਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਕਿ ਸਾਰੇ ਵਿਅਕਤੀ ਕਿਸੇ ਨਾ ਕਿਸੇ ਢੰਗ ਨਾਲ ਸੰਘਰਸ਼ ਨਾਲ ਜੁੜੇ ਰਹੇ ਹਨ ਕਿਉਂਕਿ ਲੇਖਕ ਦਾ ਆਪਣਾ ਜੀਵਨ ਵੀ ਸੰਘਰਸ਼ਮਈ ਅਤੇ ਜਦੋਜਹਿਦ ਭਰਪੂਰ ਹੈ। ਲੇਖਕ ਦੀ ਸ਼ਬਦਾਵਲੀ ਅਤੇ ਸ਼ੈਲੀ ਵੀ ਅੰਦੋਲਨਾ ਵਿਚ ਬੋਲਣ ਵਾਲੇ ਸਟੇਜੀ ਬੁਲਾਰਿਆਂ ਵਰਗੀ ਹੈ। ਲਗਪਗ ਸਾਰੇ ਵਿਅਕਤੀਆਂ ਦਾ ਸਮੁੱਚਾ ਜੀਵਨ ਜਦੋਜਹਿਦ ਵਿਚ ਗੁਜਰਿਆ ਹੈ ਅਤੇ ਉਹ ਸਾਰੇ ਹੀ ਗ਼ਰੀਬ ਵਰਗ ਦੇ ਸਮਰਥਕ ਅਤੇ ਖੱਬੇ ਪੱਖੀ ਵਿਚਾਰਧਾਰਾ ਵਾਲੇ ਹਨ ਪ੍ਰੰਤੂ ਆਮ ਜਦੋਜਹਿਦ ਨਾਲੋਂ ਇਕ ਵਖਰੇਵਾਂ ਇਹ ਹੈ ਕਿ ਇਹ ਵਿਅਕਤੀ ਸਾਰੇ ਵਿਦਵਾਨ, ਚਿੰਤਕ ਅਤੇ ਬੁੱਧੀਜੀਵੀ ਹਨ, ਜਿਹੜੇ ਹੋਛੀਆਂ ਹਰਕਤਾਂ ਕਰਨ ਵਾਲੇ ਨਹੀਂ ਹਨ। ਹਰ ਵਿਅਕਤੀ ਦੇ ਰੇਖਾ ਚਿਤਰ ਵਿਚ ਸ਼ਬਦਾਵਲੀ ਉਸ ਵਿਅਕਤੀ ਦੇ ਵਰਤਾਵੇ ਵਾਲੀ ਹੀ ਲਿਖੀ ਗਈ ਹੈ। ਕਈ ਰੇਖਾ ਚਿਤਰਾਂ ਵਿਚ ਲੇਖਕ ਉਨ੍ਹਾਂ ਨੂੰ ਸੁਝਾਅ ਵੀ ਦਿੰਦਾ ਹੈ ਅਤੇ ਉਨ੍ਹਾਂ ਤੋਂ ਆਪਣੇ ਮੁਤਾਬਕ ਆਸ ਵੀ ਰੱਖਦਾ ਹੈ ਕਿਉਂਕਿ ਉਹ ਉਨ੍ਹਾਂ ਨੂੰ ਸਫਲਤਾ ਦੀ ਪੌੜੀ ਚੜ੍ਹਦੇ ਵੇਖਣਾ ਲੋਚਦਾ ਹੈ। ਭਾਵ ਲੇਖਕ ਆਪਣੀ ਸੋਚ ਦੀ ਗੱਲ ਕਰਦਾ ਹੈ। ਲੇਖਕ ਦੀ ਸ਼ਬਦਾਵਲੀ ਦ੍ਰਿਸ਼ਟਾਂਤਿਕ ਹੈ। ਰੇਖਾ ਚਿਤਰ ਪੜ੍ਹਦਿਆਂ ਵਿਅਕਤੀ ਦਾ ਵਿਅਕਤੀਤਿਤਵ ਉਭਰ ਕੇ ਸਾਹਮਣੇ ਆ ਜਾਂਦਾ ਹੈ। ਕਈ ਵਾਰ ਇਉਂ ਲੱਗਦਾ ਹੈ ਕਿ ਉਹ ਵਿਅਕਤੀ ਸਾਡੇ ਨਾਲ ਹੀ ਬੈਠਾ ਹੈ। ਮਾਂ ਯਸ਼ੋਧਾ ਦੇਵੀ, ਕਿਰਪਾਲ ਕਜ਼ਾਕ, ਗੁਰਸ਼ਰਨ ਸਿੰਘ, ਡਾ.ਅਜਮੇਰ ਔਲਖ, ਪ੍ਰੋ.ਹਰਭਜਨ ਸਿੰਘ ਦਿਓਲ, ਹਾਕਮ ਸਿੰਘ ਸਮਾਓਂ, ਪ੍ਰੋ.ਕਿਰਪਾਲ ਸਿੰਘ ਬਡੂੰਗਰ, ਓਮ ਪ੍ਰਕਾਸ਼ ਗਾਸੋ ਅਤੇ ਪ੍ਰੇਮ ਗੋਰਖ਼ੀ ਦੇ ਤਾਂ ਦਰਸ਼ਨ ਹੀ ਕਰਾ ਦਿੰਦਾ ਹੈ। ਸਾਹਿਤਕ ਪਾਣ ਦੇ ਕੇ ਸ਼ੈਲੀ ਰੌਚਕ ਬਣਾ ਦਿੰਦਾ ਹੈ।  ਸਮਾਜਿਕ, ਅਧਿਆਤਮਕ, ਧਾਰਮਿਕ, ਸਾਹਿਤ ਦੇ ਰੂਪਾਂ ਨਾਟਕ, ਕਹਾਣੀ, ਵਾਰਤਕ ਅਤੇ ਚਿੰਤਨ ਬਾਰੇ ਲੇਖਕ ਦੀ ਪਕੜ ਬਰਾਬਰ ਹੈ। ਕਮਾਲ ਦਾ ਸਮਤੁਲ ਰੱਖਿਆ ਹੈ ਪ੍ਰੰਤੂ ਕਿਤੇ ਕਿਤੇ ਦੁਹਰਾਓ ਹੈ ਕਿਉਂਕਿ ਉਹ ਆਪਣੀ ਗੱਲ ਦਾ ਵਜ਼ਨ ਵਧਾਉਣਾ ਚਾਹੁੰਦਾ ਹੈ। ਜਿਸ ਵਿਅਕਤੀ ਦਾ ਉਹ ਰੇਖਾ ਚਿਤਰ ਲਿਖ ਰਿਹਾ ਹੈ ਉਸ ਦੀ ਆਪ ਤਾਂ ਪ੍ਰਸੰਸਾ ਕਰਦਾ ਹੀ ਹੈ ਪ੍ਰੰਤੂ ਕਿਸੇ ਹੋਰ ਵੱਡੇ ਵਿਦਵਾਨ ਦੇ ਮੂੰਹੋਂ ਪ੍ਰਸੰਸਾ ਕਰਵਾਕੇ ਆਪਣੀ ਕਹੀ ਗੱਲ ਦੀ ਸਾਰਥਿਕਤਾ ਨੂੰ ਮਜ਼ਬੂਤ ਕਰਦਾ ਹੈ। ਕਈ ਥਾਂ ਬੇਲੋੜੀਆਂ ਨਿੱਜੀ ਗੱਲਾਂ ਵੀ ਲਿਖੀਆਂ ਹੋਈਆਂ ਹਨ। ਲੇਖਕ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਦੱਸਿਆ ਹੈ ਪ੍ਰੰਤੂ ਕਿਸੇ ਉਪਰ ਚਿਕੜ ਨਹੀਂ ਉਛਾਲਿਆ। ਸਹਿਜਤਾ ਦਾ ਪੱਲਾ ਪਕੜ ਕੇ ਰੱਖਿਆ ਹੈ। ਆਮ ਤੌਰ ਤੇ ਰੇਖਾ ਚਿਤਰ ਲਿਖਣ ਸਮੇਂ ਸਾਹਿਤਕ ਕਿੜਾਂ ਵੀ ਕੱਢੀਆਂ ਜਾਂਦੀਆਂ ਹਨ ਪ੍ਰੰਤੂ ਲਕਸ਼ਮੀ ਨਰਾਇਣ ਨੇ ਅਜਿਹੀਆਂ ਗੱਲਾਂ ਲਿਖਣ ਤੋਂ ਪ੍ਰਹੇਜ ਕੀਤਾ ਹੈ। ਹੁਣ ਤੱਕ ਜਿਤਨੇ ਵੀ ਰੇਖਾ ਚਿਤਰਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ, ਉਨ੍ਹਾਂ ਵਿਚ ਲੇਖਕ ਦੀ ਨਿੱਜੀ ਜ਼ਿੰਦਗੀ ਅਤੇ ਉਸਦੇ ਨਾਲ ਜੁੜੇ ਵਾਦਵਿਵਾਦਾਂ ਨੂੰ ਉਛਾਲਿਆ ਗਿਆ ਹੈ ਪ੍ਰੰਤੂ ਲਕਸ਼ਮੀ ਨਰਾਇਣ ਦੀ ਖ਼ੂਬੀ ਹੈ ਕਿ ਉਸਨੇ ਉਨ੍ਹਾਂ ਵਿਅਕਤੀਆਂ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਵਰਨਣ ਸੁਚੱਜੇ ਢੰਗ ਨਾਲ ਕੀਤਾ ਹੈ। ਇਹ ਵੀ ਦਰਸਾਇਆ ਗਿਆ ਹੈ ਕਿ ਸਫਲਤਾ ਪ੍ਰਾਪਤ ਕਰਨ ਲਈ ਉਨ੍ਹਾਂ ਨੇ ਕਿਤਨੀਆਂ ਮੁਸ਼ਕਲਾਂ ਤੇ ਕਾਬੂ ਪਾ ਕੇ ਨਿਸ਼ਾਨਾ ਪ੍ਰਾਪਤ ਕਰ ਲਿਆ। ਸਾਹਿਤਕਾਰਾਂ ਦੇ ਹੁਣ ਤੱਕ ਲਿਖੇ ਗਏ ਰੇਖਾ ਚਿਤਰਾਂ ਵਿਚ ਬੜੇ ਵਾਦਵਿਵਾਦ ਵਾਲੀਆਂ ਗੱਲਾਂ ਲਿਖੀਆਂ ਗਈਆਂ ਹਨ , ਇਥੋਂ ਤੱਕ ਕਿ ਉਨ੍ਹਾਂ ਦੇ ਰੇਖਾ ਚਿਤਰਾਂ ਦੇ ਸਿਰਲੇਖ ਵੀ ਅਜਿਹੇ ਰੱਖੇ ਗਏ ਜਿਸ ਨਾਲ ਉਨ੍ਹਾਂ ਦੀਆਂ ਪੁਸਤਕਾਂ ਵਿਕ ਸਕਣ। ਸਿਰਲੇਖਾਂ ਦੇ ਅਰਥ ਵੀ ਉਸ ਵਿਅਕਤੀ ਦਾ ਪ੍ਰਭਾਵ ਗ਼ਲਤ ਦਿੰਦੇ ਹਨ ਪ੍ਰੰਤੂ ਲਕਸ਼ਮੀ ਨਰਾਇਣ ਨੇ ਰੇਖਾ ਚਿਤਰਾਂ ਦੇ ਸਿਰਲੇਖ ਵੀ ਸ਼ਰਧਾ ਭਾਵ ਨਾਲ ਰੱਖੇ ਗਏ ਹਨ।