403. ਉੱਤਰ ਰਾਂਝਾ
ਬੁਰੇ ਖਿਨ ਫਕੀਰਾਂ ਦੇ ਨਾਲ ਪਈਆਂ ਅਠਖੇਲ ਬੁਰਿਆਰ ਉਚੱਕੀਆਂ ਨੀ
ਰਾਤਬ ਖਾਇਕੇ ਹੰਜਰਨ ਵਿੱਚ ਟੱਲੇ ਮਾਰਨ ਲੱਤ ਅਰਾਕੀਆਂ ਬੱਕੀਆਂ ਨੀ
ਇੱਕ ਭੌਂਕਦੀ ਦੂਸਰੀ ਦੇ ਟਿਚਕਰ ਇਹ ਨਨਾਦ ਭਾਬੀ ਦੋਵੇਂ ਸਕੀਆਂ ਨੀ
ਏਥੇ ਬਹੁਤ ਫਕੀਰ ਜ਼ਹੀਰ ਕਰਦੇ ਖੈਰ ਦੇਂਦੀਆਂ ਅੱਕੀਆਂ ਨੀ
ਜਿਨ੍ਹੀਂ ਡੱਬੀਆਂ ਪਾਇਕੇ ਸਿਰੀਂ ਚਾਈਆਂ ਰੰਨਾਂ ਤਿਨ੍ਹਾਂ ਦੀਆਂ ਨਾਹੀਉ ਸਕੀਆਂ ਨੀ
ਨਾਲੇ ਢਿਡ ਖੁਰਕਨ ਨਾਲ ਦੁਧ ਰਿੜਕਣ ਅਤੇ ਚਾਟੀਆਂ ਕੁਤੀਆਂ ਲੱਕੀਆਂ ਨੀ
ਝਾਟਾ ਖੁਰਕਦੀਆਂ ਗੁਨ੍ਹਦੀਆਂ ਨੱਕ ਸਿਣਕਣ ਮਾਰਨ ਵਾਇਕੇ ਚਾੜ੍ਹ ਕੇ ਨੱਕੀਆਂ ਨੀ
ਲੜੋ ਨਹੀਂ ਜੇ ਚੰਗੀਆਂ ਹੋਵਨਾ ਜੇ ਵਾਰਸ ਸ਼ਾਹ ਥੋਂ ਲਉ ਦੋ ਫੱਕੀਆਂ ਨੀ
404. ਉੱਤਰ ਸਹਿਤੀ
ਅਨੀ ਦੇਖੋ ਨੀ ਵਾਸਤਾ ਰੱਬ ਦਾ ਜੇ ਵਾਹ ਪੈ ਗਿਆ ਨਾਲ ਕੁਪੱਤੀਆਂ ਦੇ
ਮਗਰ ਹਲਾ ਦੇ ਚੋਬਰਾਂ ਲਾ ਦੀਚਨ ਇੱਕੇ ਛੇੜ ਦੀਚਣ ਮਗਰ ਕੱਟਿਆਂ ਦੇ
ਇੱਕੇ ਵਾਢੀਆਂ ਲਾਵੀਆਂ ਕਰਨ ਘੇਰਾ ਇੱਕੇ ਡਾਹ ਦੀਚਣ ਹੇਠ ਝੱਟਿਆਂ ਦੇ
ਇਹ ਪੁਰਾਣੀਆਂ ਲਾਅਣਤਾਂ ਹੈਨ ਜੋਗੀ ਗਦੋਂ ਵਾਂਗ ਲੇਟਣ ਵਿੱਚ ਘੱਟਿਆਂ ਦੇ
ਹੀਰ ਆਖਦੀ ਬਹੁਤ ਹੈ ਸ਼ੌਕ ਤੈਨੂੰ ਭੇੜ ਪਾ ਬਹਿਣ ਨਾਲ ਡੱਟਿਆਂ ਦੇ
ਵਾਰਸ ਸ਼ਾਹ ਮੀਆਂ ਖਹਿੜੇ ਨਾ ਪਵੀਏ ਕਨ ਪਾਟਿਆਂ ਰਬ ਦਿਆਂ ਪੱਟਿਆਂ ਦੇ
405. ਉੁੱੱਤੱਤਰ ਹੀਰ ਨੂੰ ਸਹਿਤੀ ਦਾ
ਭਾਬੀ ਜੋਗੀਆਂ ਦੇ ਵੱਡੇ ਕਾਰਨੇ ਨੀ ਗੱਲਾਂ ਨਹੀਂ ਸੁਣੀਆਂ ਕੰਨ ਪਾਟਿਆਂ ਦੀਆਂ
ਰੋਕ ਬੰਨ੍ਹ ਪੱਲੇ ਦੁਧ ਦਹੀਂ ਪੀਵਣ ਵੱਟੀਆਂ ਚਾਟੀਆਂ ਜੋੜਦੇ ਆਟਿਆਂ ਦੀਆਂ
ਗਿੱਠ ਗਿੱਠ ਵਧਾਇਕੇ ਵਾਲ ਨਾਖੁਨ ਰਿਛ ਪਲਮਦੇ ਲਾਂਗੜਾਂ ਪਾਟਿਆਂ ਦੀਆਂ
ਵਾਰਸ ਸ਼ਾਹ ਇਹ ਮਸਤ ਕੇ ਪਾਟ ਲੱਥੇ ਰਗਾਂ ਕਿਰਲੀਆਂ ਵਾਂਗ ਨੇ ਗਾਟਿਆਂ ਦੀਆਂ
406. ਉੱਤਰ ਰਾਂਝਾ
ਇਹ ਮਿਸਲ ਮਸ਼ਹੂਰ ਜਹਾਨ ਸਾਰੇ ਜਟੀ ਚਾਰੇ ਹੀ ਥੋਕ ਸਵਾਰਦੀ ਹੈ
ਉਨ ਤੁੰਬਦੀ ਮੰਮੇ ਤੇ ਬਾਲ ਲੇੜ੍ਹੇ ਚਿੜੀਆਂ ਹਾਕਰੇ ਲੇਲੜੇ ਚਾਰਦੀ ਹੈ
ਬੰਨ੍ਹ ਝੇੜੇ ਫਕੀਰ ਦੇ ਨਾਲ ਲੜਦੀ ਘਰ ਸਾਂਭਦੀ ਲੋਕਾਂ ਨੂੰ ਮਾਰਦੀ ਹੈ
ਵਾਰਸ ਸ਼ਾਹ ਦੋ ਲੜਨ ਮਾਅਸ਼ੂਕ ਏਥੇ ਸੰਗਲੀ ਸ਼ਗਨ ਵਿਚਾਰਦੀ ਹੈ
407. ਉੱਤਰ ਸਹਿਤੀ
ਮੇਰੇ ਹੱਥ ਲੌਂਦੇ ਤੇਰੀ ਲਵੀਂ ਟੋਟਨ ਕੋਈ ਮਾਰਏ ਗਾ ਨਾਲ ਮੁਹਲਿਆਂ ਦੇ
ਅਸੀਂ ਘੜਾਂਗੇ ਵਾਂਗ ਕਲਬੂਤ ਮੋਚੀ ਕਰੀਂ ਚਾਵੜਾਂ ਨਾਲ ਤੂੰ ਰੁਹਲਿਆਂ ਦੇ
ਸੁੱਟੂੰ ਮਾਰ ਚਪੇੜ ਤੇ ਦੰਦ ਭੰਨੂੰ ਸਵਾਦ ਆਵਸੀ ਚੁਹਲਿਆਂ ਮੁਹਲਿਆਂ ਦੇ
ਵਾਰਸ ਹੱਡ ਤੇਰੇ ਘਾਟ ਵਾਂਗ ਛੜੀਅਨ ਨਾਲ ਕੁਤਕਿਆਂ ਮੁਹਲਿਆਂ ਪੌਲਿਆਂ ਦੇ
408. ਉੱਤਰ ਰਾਂਝਾ
ਤੇਰੇ ਮੌਰ ਲੌਂਦੇ ਫਾਟ ਖਾਣ ਅਤੇ ਮੇਰੀ ਫਰਕਦੀ ਅੱਜ ਮਤਹਿਰ ਹੈ ਨੀ
ਮੇਰਾ ਕੁਤਕਾ ਲਵੇਂ ਤੇ ਤੇਰੇ ਚੁਤੜ ਅੱਜ ਦੋਹਾਂ ਦੀ ਵੱਡੀ ਕੁਦੈੜ੍ਹ ਹੈ ਨੀ
ਚਿੱਭੜ ਵਾਂਗ ਤੇਰੇ ਬਿਉ ਕੱਢ ਸੁੱਟਾਂ ਮੈਨੂੰ ਆਇਆ ਜ਼ੁਅਮ ਦਾ ਕਹਿਰ ਹੈ ਨੀ
ਏਸ ਭੇਡ ਦੇ ਖੂਨ ਤੋਂ ਕਿਸੇ ਚਿੜ੍ਹ ਕੇ ਨਹੀਂ ਮਾਰ ਲੈਣਾ ਕੋਈ ਸ਼ਹਿਰ ਹੈ ਨੀ
ਉਜਾੜੇ ਖ਼ੋਰ ਗਦੋਂ ਵਾਂਗ ਕੁੱਈਏਂਗੀ ਕਹੀ ਮਸਤ ਤੈਨੂੰ ਵੱਡੀ ਵਿਹਰ ਹੈ ਨੀ
ਵਾਰਸ ਸ਼ਾਹ ਇਹ ਡੁਗਡੁਗੀ ਰੰਨ ਕੁੱਟਾਂ ਕਿਸ ਛਡਾਵਨੀ ਵਿਹਰ ਤੇ ਕਹਿਰ ਹੈ ਨੀ
409. ਉਹੀ
ਅਸੀਂ ਸਬਰ ਕਰਕੇ ਚੁਪ ਹੋ ਬੈਠੇ ਬਹੁਤ ਔਖੀਆਂ ਇਹ ਫਕੀਰੀਆਂ ਨੇ
ਨਜ਼ਰ ਥੱਲੇ ਕਿਉਂ ਲਿਆਵਣੀ ਕੰਨ ਪਾਟੀ ਜਿਸਦ ਹੱਸ ਦੇ ਨਾਲ ਜ਼ੰਜੀਰੀਆਂ ਨੇ
ਜਿਹੜੇ ਦਰਸ਼ਨੀ ਹੁੰਡਵੀਂ ਵਾਚ ਬੈਠੇ ਸੱਭੇ ਚਿਠੀਆਂ ਉਹਨਾਂ ਨੇ ਚੀਰੀਆਂ ਨੇ
ਤੁਸੀਂ ਕਰੋ ਹਿਆ ਕਵਾਰੀਉ ਨੀ ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ
ਵਾਂਗ ਬੁਢਿਆਂ ਕਰੇ ਪਕ ਚੰਡ ਗੱਲਾਂ ਮਥੇ ਚੁੰਡੀਆਂ ਕਵਾਰ ਦੀਆਂ ਚੀਰੀਆਂ ਨੇ
ਕੇਹੀ ਚੰਦਰੀ ਲੱਗੀ ਹੈਂ ਆਣ ਮੱਥੇ ਅਖੀਂ ਭੁਖ ਦੀਆਂ ਭੌਣ ਭੰਬੀਰੀਆਂ ਨੇ
ਮੈਂ ਤਾਂ ਮਾਰ ਤਲੇਟੀਆਂ ਪੁਟ ਸੁੱਟਾਂ ਮੇਰੀ ਉਂਗਲੀ ਉਂਗਲੀ ਪੀਰੀਆਂ ਨੇ
ਵਾਰਸ ਸ਼ਾਹ ਫੌਜਦਾਰ ਦੇ ਮਾਰਨੇ ਨੂੰ ਸੈਨਾਂ ਮਾਰੀਆਂ ਦੇਖ ਕਸ਼ਮੀਰੀਆਂ ਨੇ
410. ਉੁੱੱਤੱਤਰ ਹੀਰ ਦਾ ਰਾਂਝੇ ਨੂੰ
ਸੇਨੀ ਮਾਰ ਕੇ ਹੀਰ ਦੇ ਜੋਗੀੜੇ ਨੂੰ ਕਹਿਆ ਚੁਪ ਕਰ ਏਸ ਭਕਾਉਨੀ ਹਾਂ
ਤੇਰੇ ਨਾਲ ਜੇ ਏਸ ਨੇ ਵੈਰ ਚਾਇਆ ਮੱਥਾ ਏਸ ਦੇ ਨਾਲ ਮੈਂ ਲਾਉਨੀ ਹਾਂ
ਕਰਾਂ ਗਲੋਂ ਗਲਾਇਨ ਨਾਲ ਏਸਦੇ ਗਲ ਏਸਦੇ ਰੇਸ਼ਟਾ ਪਾਉਨੀ ਹਾਂ
ਵਾਰਸ ਸ਼ਾਹ ਮੀਆਂ ਰਾਂਝੇ ਯਾਰ ਅੱਗੇ ਇਹਨੂੰ ਕੰਜਰੀ ਵਾਂਗ ਨਚਾਉਨੀ ਹਾਂ
411. ਹੀਰ ਦਾ ਸਹਿਤੀ ਨੂੰ ਉੁੱੱਤੱਤਰ
ਹੀਰ ਆਖਦੀ ਏਸ ਫਕੀਰ ਨੂੰ ਨੀ ਕੇਹਾ ਘਤਿਉ ਗ਼ੈਬ ਦਾ ਵਾਇਦਾ ਈ
ਏਨ੍ਹਾਂ ਆਜਜ਼ਾਂ ਭੌਰ ਨਮਾਣਿਆਂ ਨੂੰ ਪਈ ਮਾਰਨੀ ਹੈਂ ਕੇਹਾ ਫਾਇਦਾ ਈ
ਅੱਲਾਹ ਵਾਲਿਆਂ ਨਾਲ ਕੀ ਵੈਰ ਪਈ ਹੈਂ ਭਲਾ ਕਵਾਰੀਏ ਏਹ ਕੀ ਕਾਇਦਾ ਈ
ਪੈਰ ਚੁੰਮ ਫਕੀਰ ਦੀ ਟਹਿਲ ਕੀਚੇ ਏਸ ਕੰਮ ਵਿੱਚ ਖੈਰ ਦਾ ਜ਼ਾਇਦਆ ਈ
ਪਿੱਛੋਂ ਫੜੇਂਗੀ ਕੁਤਕਾ ਜੋਗੀੜੇ ਦਾ ਕੌਣ ਜਾਣਦਾ ਕਿਹੜੀ ਜਾਇ ਦਾ ਈ
ਵਾਰਸ ਸ਼ਾਹ ਫਕੀਰ ਜੇ ਹੋਣ ਗੁੱਸੇ ਖੌਫ ਸ਼ਹਿਰ ਨੂੰ ਕਹਿਤ ਵਬਾ ਦੀ ਈ
412. ਉੁੱੱਤੱਤਰ ਸਹਿਤੀ
ਭਾਬੀ ਇੱਕ ਧਿਰੋਂ ਲੜੇ ਫਕੀਰ ਸਾਨੂੰ ਤੂੰ ਭੀ ਜਿੰਦ ਕਢੇਂ ਨਾਲ ਘੂਰੀਆਂ ਦੇ
ਜੇ ਤਾਂ ਜੰਗ ਦੇ ਨਿਰਖ ਦੀ ਖਬਰ ਨਾਹੀਂ ਕਾਹ ਪੁਛੀਏ ਭਾ ਕਸਤੂਰੀਆਂ ਦੇ
ਏਨ੍ਹਾਂ ਜੋਗੀਆਂ ਦੇ ਨਹੀਂ ਵੱਸ ਕਾਈ ਕੀਤੇ ਰਿਜ਼ਕ ਨੇ ਵਾਇਦੇ ਦੂਰੀਆਂ ਦੇ
ਜੇ ਤਾਂ ਪਟ ਪੜਾਵਨਾ ਨਾ ਹੋਵੇ ਕਾਹ ਖਹਿਣ ਕੀਚੇ ਨਾਲ ਭੂਰੀਆਂ ਦੇ
ਜਾਣ ਸਹਿਤੀਏ ਫਕਰ ਨੀ ਨਾਗ ਕਾਲੇ ਮਿਲੇ ਹੱਕ ਕਮਾਈਆਂ ਪੂਰੀਆਂ ਦੇ
ਕੋਈ ਦੇ ਬਦ ਦੁਆ ਤੇ ਕਾਲ ਸੱਟੇ ਪਿੱਛੋਂ ਫਾਇਦੇ ਕੀ ਏਨ੍ਹਾਂ ਝੂਰੀਆਂ ਦੇ
ਲਛੂ ਲਛੂ ਕਰਦੀ ਫਿਰੇਂ ਲਾਲ ਫੱਕਰਾਂ ਲੁੱਚ ਚਾਲੜੇ ਇਹਨਾਂ ਲੰਗੂਰੀਆਂ ਦੇ
ਵਾਰਸ ਸ਼ਾਹ ਫਕੀਰ ਦੀ ਰੰਨ ਵੈਰਨ ਜਿਵੇਂ ਵੈਰੀ ਨੇ ਮਿਰਗ ਅੰਗੂਰੀਆਂ ਦੇ
413. ਉੱਤਰ ਸਹਿਤੀ
ਭਾਬੀ ਕਰੇਂ ਰਿਆਇਤਾਂ ਜੋਗੀਆਂ ਦੀਆਂ ਹੱਥੀਂ ਸੁੱਚੀਆਂ ਪਾਇ ਹਥੌੜੀਆਂ ਨੀ
ਜਿਹੜੀ ਦੀਦ ਦਖਾਇਕੇ ਕਰੇ ਆਕੜ ਮੈਂ ਤਾਂ ਪਟ ਸੁੱਟਾਂ ਉਹਦੀਆਂ ਚੌੜੀਆਂ ਨੀ
ਗਰੂ ਏਸ ਦੇ ਨੂੰ ਨਹੀਂ ਪਹੁੰਚ ਓਥੇ ਜਿਥੇ ਅਕਲਾਂ ਅਸਾਡੀਆਂ ਦੌੜੀਆ ਨੀ
ਮਾਰ ਮੁਹਲਿਆਂ ਸੁੱਟਾਂ ਸੂ ਭੰਨ ਟੰਗਾਂ ਫਿਰੇ ਢੂੰਡਦਾ ਕਾਟ ਕਠੋਰੀਆਂ ਨੀ
ਜਿੰਨ ਭੂਤ ਤੇ ਦਿਉ ਦੀ ਅਕਲੀ ਜਾਵੇ ਜਦੋਂ ਮਾਰ ਕੇ ਉੱਠੀਆਂ ਛੌੜੀਆਂ ਨੀ
ਵਾਰਸ ਸ਼ਾਹ ਫਕੀਰ ਦੇ ਨਾਲ ਲੜਨਾ ਕੱਪਨ ਜ਼ਹਿਰ ਦੀਆਂ ਗੰਦਲਾਂ ਕੌੜੀਆਂ ਨੀ
414. ਉੱਤਰ ਹੀਰ
ਹਾਏ ਹਾਏ ਫਕੀਰ ਨੂੰ ਬੁਰਾ ਬੋਲੇਂ ਬੁਰੇ ਸਹਿਤੀਏ ਤੇਰੇ ਅਪੌੜ ਹੋਏ
ਜਿਨ੍ਹਾਂ ਨਾਲ ਨਮਾਣਿਆਂ ਵੈਰ ਚਾਇਆ ਸਣੇ ਜਾਨ ਦੇ ਮਾਲ ਦੇ ਚੌੜ ਹੋਏ
ਕੰਨ ਪਾਟਿਆਂ ਨਾਲ ਜਿਸ ਚਹਿ ਬੱਧੀ ਪਸ ਪੇਸ਼ ਥੀਂ ਅੰਤ ਨੂੰ ਰੌੜ ਹੋਏ
ਰਹੇ ਔਤ ਨਖੱਤਰੀ ਰੰਡ ਸੁੰਞੀ ਜਿਹੜੀ ਨਾਲ ਮਲੰਗਾਂ ਦੇ ਕੌੜ ਹੋਏ
ਇਨ੍ਹਾਂ ਤਿਹਾਂ ਨੂੰ ਛੇੜੀਏ ਨਹੀਂ ਮੋਈਏ ਜਿਹੜੇ ਆਸ਼ਕ ਫਕੀਰ ਤੇ ਭੌਰ ਹੋਏ
ਵਾਰਸ ਸ਼ਾਹ ਲੜਾਈ ਦਾ ਮੂਲ ਬੋਲਨ ਦੇਖ ਦੋਹਾਂ ਦੇ ਲੜਨ ਦੇ ਤੌਰ ਹੋਏ
415. ਉੱਤਰ ਸਹਿਤੀ
ਭਾਬੀ ਏਸ ਜੇ ਗਧੇ ਦੀ ਅੜੀ ਬੱਧੀ ਅਸੀਂ ਰੰਨਾਂ ਭੀ ਚਹਿ ਚਹਾਰੀਆਂ ਹਾਂ
ਇਹ ਮਾਰਿਆ ਏਸ ਜਹਾਨ ਤਾਜ਼ਾ ਅਸੀਂ ਰੋਜ਼ੇ ਮੀਸਾਕ ਦੀਆਂ ਮਾਰੀਆਂ ਹਾਂ
ਇਹ ਜ਼ਿਦ ਦੀ ਛੁਰੀ ਜੇ ਹੋ ਬੈਠਾ ਅਸੀਂ ਚਹਿ ਦੀਆਂ ਤੇਜ਼ ਕਟਾਰੀਆਂ ਹਾਂ
ਜੇ ਇਹ ਗੁੰਡਿਆਂ ਵਿੱਚ ਹੈ ਪੈਰ ਧਰਦਾ ਅਸੀਂ ਖਚਰੀਆਂ ਬਾਂਕੀਆਂ ਡਾਰੀਆਂ ਹਾਂ
ਮਰਦ ਰੰਗ ਮਹੱਲ ਹਨ ਇਸ਼ਰਤਾਂ ਦੇ ਅਸੀਂ ਜ਼ੌਕ ਤੇ ਮਜ਼ੇ ਦੀਆਂ ਮਾੜੀਆਂ ਹਾਂ
ਇਹ ਆਪ ਨੂੰ ਮਰਦ ਸਦਾਂਵਦਾ ਹੈ ਇਹ ਨਰਾਂ ਦੇ ਨਾਲ ਦੀਆਂ ਨਾਰੀਆਂ ਹਾਂ
ਏਸ ਚਾਕ ਦੀ ਕੌਣ ਮਜਾਲ ਹੈ ਨੀ ਰਾਜੇ ਭੋਜ ਥੀਂ ਅਸੀਂ ਨਾ ਹਾਰੀਆਂ ਹਾਂ
ਵਾਰਸ ਸ਼ਾਹ ਵਿੱਚ ਹੱਕ ਸਫੈਦ ਪੋਸ਼ਾਂ ਅਸੀਂ ਹੋਲੀ ਦੀਆਂ ਰੰਗ ਪਚਕਾਰੀਆਂ ਹਾਂ
416. ਉੱਤਰ ਹੀਰ
ਜਿਨ੍ਹਾਂ ਨਾਲ ਫਕੀਰ ਦੇ ਅੜੀ ਬੱਧੀ ਹੱਥ ਧੋ ਜਹਾਨ ਥੀਂ ਚੱਲੀਆਂ ਨੀ
ਆ ਟਲੀਂ ਕਵਾਰੀਏ ਡਾਰੀਏ ਨੀ ਕੋਹੀਆਂ ਚਾਈਓਂ ਭਵਾਂ ਅਵੱਲੀਆਂ ਲੀ
ਹੈਨ ਵੱਸਦੇ ਮੀਂਹ ਭੀ ਹੋ ਨੀਂਵੇਂ ਧੁੰਮਾਂ ਕਹਿਰ ਦੀਆਂ ਦੇਸ ਤੇ ਘੱਲੀਆਂ ਨੀ
ਕਾਰੇ ਹੱਥੀਆਂ ਕਵਾਰੀਆਂ ਵਿੱਚ ਭਰੀਆਂ ਭਵਾ ਕੀਕਰੋਂ ਰਹਿਣ ਨੱਚਲੀਆਂ ਨੀ
ਮੁਣਸ ਮੰਗਦੀਆਂ ਜੋਗੀਆਂ ਨਾਲ ਲੜਕੇ ਰਾਤੀਂ ਔਖੀਆਂ ਹੋਦ ਇਕੱਲੀਆਂ ਨੀ
ਪੱਛੀ ਚਰਖੜਾ ਰੁਲੇ ਹੈ ਸੜਣ ਜੋਗਾ ਕਦੀ ਚਾਰ ਨਾ ਲਾਹੀਉਂ ਛੱਲੀਆਂ ਨੀ
ਜਿੱਥੇ ਗਭਰੂ ਹੋਣ ਜਾ ਖਹਿਣ ਆਪੇ ਪਰ੍ਹੇ ਮਾਰ ਕੇ ਬਹਿਨ ਪਥੱਲੀਆਂ ਨੀ
ਟਲ ਜਾ ਫਕੀਰ ਥੋਂ ਗੁੰਡੀਏ ਨੀ ਆ ਕਵਾਰੀਏ ਰਾਹੀਂ ਕਿਉਂ ਮੱਲੀਆਂ ਨੀ
ਲੱਕ ਬੱਧਿਆ ਨਾਲ ਨਾ ਹਿਲਕ ਜਾਂਦਾ ਵਾਰਸ ਸ਼ਾਹ ਜੋ ਅੰਦਰੋਂ ਹੱਲੀਆਂ ਨੀ
417. ਉੱਤਰ ਸਹਿਤੀ
ਭਲਾ ਦੱਸ ਭਾਬੀ ਕੇਹਾ ਵੈਰ ਚਾਇਉ ਭਈਆਂ ਪਿੱਟਿਆਂ ਨੂੰ ਪਈ ਲੂਹਣੀ ਹੈਂ
ਅਣਹੁੰਦੀਆਂ ਗੱਲਾਂ ਦੇ ਨਾਉਂ ਲੈ ਕੇ ਘਾ ਅੱਲੜੇ ਪਈ ਖਨੂਹਨੀ ਹੈਂ
ਆਪ ਛਾਨਣੀ ਛੇਕਦੀ ਦੀ ਦੋਹਨੀ ਨੂੰ ਐਵੇਂ ਕੰਡਿਆਂ ਤੋਂ ਪਈ ਧੋਹਨੀ ਹੈ
ਸੋਹਨੀ ਹੋਈ ਹੈਂ ਨਹੀਂ ਤੂੰ ਗ਼ਜ਼ਬ ਚਾਇਆ ਖੂਨ ਖ਼ਲਕ ਦਾ ਪਈ ਨਚੋਹਨੀ ਹੈਂ
ਆਪ ਚਾਕ ਹੰਢਾਇਕੇ ਛੱਡ ਆਈਂ ਹੋਰ ਖਲਕ ਨੂੰ ਪਈ ਵਡੋਹਨੀ ਹੈਂ
ਆਖ ਭਾਈ ਨੂੰ ਹੁਣੇ ਕੁਟਾਇਅ ਕੱਢੂੰ ਜੇਹਾ ਅਸਾਂ ਨੂੰ ਮੇਹਣੇ ਲੂਹਨੀ ਹੈਂ
ਆਪ ਕਮਲੀ ਲੋਕਾਂ ਦੇ ਸਾਂਗ ਲਾਏਂ ਖਰਵਾਈਆਂ ਦੀ ਵੱਡੀ ਖੂਹਨੀ ਹੈਂ
ਵਾਰਸ ਸ਼ਾਹ ਕਹੀ ਬਘਿਆੜੀ ਏਂ ਨੀ ਮੁੰਡੇ ਮੋਹਣੀ ਤੇ ਵੱਡੀ ਸੂਹਨੀ ਹੈਂ
418. ਉੱਤਰ ਹੀਰ
ਖੁਆਰ ਖੱਜਲਾਂ ਰੁਲਦੀਆਂ ਫਿਰਦੀਆ ਸਨ ਅੱਖੀਂ ਦੇਖਦਿਆਂ ਹੋਰ ਦੀਆਂ ਹੋਰ ਹੋਈਆਂ
ਰਤੀ ਦੁਧ ਦੀਆਂ ਧੋਤੀਆਂ ਨੇਕ ਨੀਤਾਂ ਆਖੇ ਚੋਰਾਂ ਦੇ ਤੇ ਅਸੀਂ ਚੋਰ ਹੋਈਆਂ
ਚੋਰ ਚੌਧਰੀ ਗੁੰਡੀ ਪਰਧਾਨ ਕੀਤੀ ਇਹ ਉਲਟ ਅਵੱਲੀਆਂ ਜ਼ੋਰ ਹੋਈਆਂ
ਬਦਜ਼ੇਬ ਤੇ ਕੋਝੀਆਂ ਭੇੜ ਮੂੰਹੀਆਂ ਆਕੇ ਹੁਸਨੇ ਦ ਬਾਗ ਦੀਆਂ ਮੋਰ ਹੋਈਆਂ
ਇਹ ਚੁਗ਼ਲ ਬਲੋਚਾਂ ਦੇ ਨੇਹੋਂ ਨਹਿ ਮੁਠੀ ਜ਼ਮੀਂ ਦੋਜ਼ ਘੂਠੀ ਮਨ ਖੋਰ ਹੋਈਆਂ
ਇਹਦੀ ਬਣਤ ਦੇਖੋ ਨਾਲ ਨਖਰਿਆਂ ਦੇ ਮਾਲਜ਼ਾਦੀਆਂ ਵਿੱਚ ਲਹੌਰ ਹੋਈਆਂ
ਭਰਜਾਈਆਂ ਨੂੰ ਬੋਲੀ ਮਾਰਦੀਆਂ ਨੇ ਫਿਰਨ ਮੁੰਡੀਆਂ ਵਿੱਚ ਲਲੋਰ ਹੋਈਆਂ
ਵਾਰਸ ਸ਼ਾਹ ਚਨ੍ਹਾਉਂ ਤੇ ਧੁਮ ਇਹਦੀ ਜਿਵੇਂ ਸੱਸੀ ਦੀਆਂ ਸ਼ਹਿਰ ਭੰਬੋਰ ਹੋਈਆਂ
419. ਉੁੱੱਤੱਤਰ ਸਹਿਤੀ
ਲੜੇ ਜਟ ਤੇ ਕੁੱਟੀਏ ਡੂਮ ਨਾਈ ਸਿਰ ਜੋਗੀੜੇ ਦੇ ਗੱਲ ਆਈ ਏ
ਆ ਕੱਢੀਏ ਵੱਢੀਏ ਇਹ ਫਸਤਾ ਜਗ ਧੂੜ ਕਾਈ ਏਸ ਪਾਈ ਏ
ਏਸ ਮਾਰ ਮੰਤਰ ਵੈਰ ਪਾ ਦਿੱਤਾ ਚਾਣਚਕ ਦੀ ਪਈ ਲੜਾਈ ਏ
ਹੀਰ ਨਹੀਂ ਖ਼ਾਂਦੀ ਮਾਰ ਅਸਾਂ ਕੋਲੋਂ ਵਾਰਸ ਕਲ੍ਹਾ ਫਕੀਰ ਥੇ ਆਈ ਏ
420. ਹੀਰ ਦਾ ਨੌਕੌਕਰਾਨੀ ਨੂੰ ਉਤੁਤਰ
ਸਹਿਤੀ ਆਖਿਆ ਉਠ ਰਬੇਲ ਬਾਂਦੀ ਖੈਰ ਪਾ ਫਕੀਰ ਨੂੰ ਕਢੀਏ ਨੀ
ਆਟਾ ਘਤ ਕੇ ਰੁਗ ਕਿ ਬੁਕ ਚੀਣਾਂ ਵਿੱਚੋਂ ਅਲਖ ਫਸਾਦ ਦੀ ਵੱਢੀਏ ਨੀ
ਦੇ ਭਿਛਿਆ ਵਿਹੜਿਉਂ ਕਢ ਆਈਏ ਹੋੜਾ ਵਿੱਚ ਬਰੂੰਹ ਦੇ ਗੱਡੀਏ ਨੀ
ਅੰਮਾਂ ਅਵੇ ਤਾਂ ਭਾਬੀ ਤੋਂ ਵਧ ਹੋਈਏ ਸਾਥ ਉਠ ਬਲੇਦੇ ਦਾ ਛੱਡੀਏ ਨੀ
ਆਵੇ ਖੋਹ ਨਵਾਲੀਆਂ ਹੀਰ ਸੁੱਟੇ ਓਹਦੇ ਯਾਰ ਨੂੰ ਕੁਟ ਕੇ ਛੱਡੀਏ ਨੀ
ਵਾਂਗ ਕਿਲਾਅ ਦੀਪਾਲਪੁਰ ਹੋ ਆਕੀ ਝੰਡਾ ਵਿੱਚ ਮਵਾਸ ਦੇ ਗੱਡੀਏ ਨੀ
ਵਾਰਸ ਸ਼ਾਹ ਦੇ ਨਾਲ ਦੋ ਹੱਥ ਕਰੀਏ ਆਇ ਉਠ ਤੂੰ ਸਾਰ ਦੀਏ ਹੱਡੀਏ ਨੀ
421. ਨੌਕੌਕਰਾਨੀ ਦਾ ਉੁੱੱਤੱਤਰ ਜੋਗੋਗੀ ਨੂੰ
ਬਾਂਦੀ ਹੋ ਗੁੱਸੇ ਨਕ ਚਾੜ੍ਹ ਉਠੀ ਥੁਕ ਚੀਣੇ ਦਾ ਚਾਇ ਉਲੇਰਿਆ ਸੂ
ਧਰੋਹੀ ਰੱਬ ਦੀ ਖੈਰ ਲੈ ਜਾ ਸਾਥੋਂ ਹਾਲ ਹਾਲ ਕਰ ਪਲੋੜਾ ਫੇਰਿਆ ਸੂ
ਬਾਂਦੀ ਲਾਡ ਦੇ ਨਾਲ ਚਵਾ ਕਰਕੇ ਧੱਕਾ ਦੇ ਨਾਥ ਨੂੰ ਗੇਰਿਆ ਸੂ
ਲੈ ਕੇ ਖੈਰ ਤੇ ਖਪਰਾ ਜਾ ਸਾਥੋਂ ਓਸ ਸੁੱਤੜੇ ਨਾਗ ਨੂੰ ਛੇੜਿਆ ਸੂ
ਛਬੀ ਗੱਲ੍ਹ ਵਿੱਚ ਦੇ ਪਸ਼ਪ ਪੁੱਟੀ ਹੱਥ ਜੋਗੀ ਦੇ ਮੂੰਹ ਤੇ ਫੇਰਿਆ ਸੂ
ਵਾਰਸ ਸ਼ਾਹ ਫਰਹੰਗ ਦੇ ਬਾਗ਼ ਵੜ ਕੇ ਦੇਖ ਕਲਾ ਦੇ ਖੂਹ ਨੂੰ ਗੇਟਿਆ ਸੂ
422. ਉੱਤਰ ਰਾਂਝਾ
ਰਾਂਝਾ ਦੇਖ ਕੇ ਬਹੁਤ ਹੈਰਾਨ ਹੋਇਆ ਪਈਆਂ ਦੁੱਧ ਵਿੱਚ ਅੰਬ ਦੀਆਂ ਫਾੜੀਆਂ ਨੀ
ਗੁੱਸੇ ਨਾਲ ਜਿਉਂ ਹਸ਼ਰ ਨੂੰ ਜ਼ਿਮੀਂ ਤਪੇ ਜਿਉ ਵਿੱਚ ਕਲੇਲੀਆਂ ਚਾੜ੍ਹੀਆਂ ਨੀ
ਚੀਣਾ ਚੋਗ ਚਮੋਨੀਆਂ ਆਨ ਪਾਇਉ ਮੁੰਨ ਚੱਲੀ ਹੈਂ ਗੋਲੀਏ ਦਾੜ੍ਹੀਆਂ ਨੀ
ਜਿਸ ਤੇ ਨਬੀ ਦਾ ਰਵਾ ਵਿਰਦ ਨਾਹੀਂ ਅੱਖੀਂ ਭਰਨ ਨਾ ਮੂਲ ਉਘਾੜੀਆਂ ਨੀ
ਜਿਸ ਦਾ ਪਵੇ ਪਰਾਵਠਾ ਨਾ ਮੰਡਾ ਪੰਡ ਨਾ ਬੱਝੇ ਵਿੱਚ ਸਾੜਿਆਂ ਨੀ
ਡੁਬ ਮੋਏ ਨੇ ਕਾਸਬੀ ਵਿਚ ਚੀਣੇ ਵਾਰਸ ਸ਼ਾਹ ਨੇ ਬੋਲੀਆਂ ਮਾਰੀਆਂ ਨੀ
ਨੈਣੂੰ, ਯਸ਼ਬਾ ਅਤੇ ਅਨਭੋਲ ਘੁਘੂ ਡੁਬੇ ਆਪੋ ਆਪਦੀ ਵਾਰੀਆਂ ਨੀ
ਓਹ ਭਿਛਿਆ ਘਤਿਉ ਆਨ ਚੀਣਾ ਨਾਲ ਫਕਰ ਦੇ ਘੋਲਿਉਂ ਯਾਰੀਆਂ ਨੀ
423. ਉੱਤਰ ਸਹਿਤੀ
ਚੀਣਾਂ ਝਾਲ ਝੱਲੇ ਜਟਾ ਧਾਰੀਆਂ ਦੀ ਮਾਈ ਬਾਪ ਹੈ ਨੰਗਿਆਂ ਭੁਖਿਆਂ ਦਾ
ਅੰਨ ਚੀਣੇ ਦਾ ਖਾਵੀਏ ਨਾਲ ਲੱਸੀ ਸਵਾਦ ਦੁੱਧ ਦਾ ਟੁਕੜਿਆਂ ਰੁਖਿਆਂ ਦਾ
ਬਣਨ ਪਿੰਨੀਆਂ ਏਸ ਦੇ ਚਾਵਲਾਂ ਦੀਆਂ ਖਾਵੇ ਦੀਨ ਮਜ਼ਾ ਚੋਖਾ ਚੁਖਿਆਂ ਦਾ
ਵਾਰਸ ਸ਼ਾਹ ਮੀਆਂ ਨਵਾਂ ਨਜ਼ਰ ਆਇਆ ਇਹ ਚਾਲੜਾ ਲੁਚਿਆਂ ਭੁਖਿਆਂ ਦਾ
424. ਉੱਤਰ ਰਾਂਝਾ
ਚੀਣਾ ਖੈਰ ਦੇਣਾ ਜੋਗੀਆਂ ਨੂੰ ਮੱਛੀ ਭਾਬੜੇ ਨੂੰ ਮਾਸ ਬਾਹਮਣਾਂ ਨੀ
ਕੈਫ ਭਗਤ ਕਾਜ਼ੀ ਤੇਲ ਖੰਘ ਵਾਲੇ ਵਢ ਸੁੱਟਨਾ ਲੁੰਗ ਪਲਾਹਮਣਾਂ ਨੀ
ਜ਼ਹਿਰ ਜੀਂਵਦੇ ਨੂੰ ਅੰਨ ਸਨ ਵਾਲੇ, ਪਾਣੀ ਹਲਕਿਆਂ ਨੂੰ, ਧਰਨ ਸਾਮਣਾ ਨੀ
ਸਹਾ ਚੂਹੜੇ ਨੂੰ ਵਿਆਜ ਮੁਸਲਮਾਨਾਂ ਮੌਤ ਅਈੜਾਂ ਨੂੰ ਅੱਗੀਂ ਧਾਮਣਾਂ ਨੀ
ਵਾਰਸ ਸ਼ਾਹ ਜਿਉਂ ਸੰਖੀਆ ਚੂਹਿਆਂ ਨੂੰ ਸੰਖ ਮੁੱਲਾ ਨੂੰ ਬਾਂਗ ਜਿਉਂ ਬਾਹਮਣਾ ਨੀ
425. ਉੱਤਰ ਸਹਿਤੀ
ਕਿਉਂ ਵਿਗੜ ਕੇ ਤਿਗੜ ਕੇ ਪਾਟ ਲੱਥੋਂ ਅੰਨ ਆਬੇ ਹਿਆਤ ਹੈ ਭੁਖਿਆਂ ਨੂੰ
ਬੁੱਢਾ ਹੋਵਸੇਂ ਲਿੰਗ ਜਾ ਰਹਿਨ ਟੁਰਨੋਂ ਫਿਰੇਂ ਖੂੰਡਦਾ ਟੁੱਕਰਾਂ ਰੁਖਿਆਂ ਨੂੰ
ਕਿਤੇ ਰੰਨ ਘਰ ਬਾਰ ਅੱਡਿਆ ਈ ਅਜੇ ਫਿਰੇਂ ਚਲਾਂਉਂਦਾ ਤੁੱਕਿਆਂ ਨੂੰ
ਵਾਰਸ ਸ਼ਾਹ ਅੱਜ ਵੇਖ ਕੇ ਜੋ ਚੜ੍ਹੀ ਮਸਤੀ ਓਹਨਾਂ ਲੁੰਡਿਆਂ ਭੁਖਿਆਂ ਸੁੱਕਿਆਂ ਨੂੰ
426. ਜੋਗੋਗੀ ਲੜਨ ਲਈ ਤਿਆਰ
ਜੋਗੀ ਗ਼ਜ਼ਬ ਦੇ ਸਿਰੇ ਤੇ ਸੁਟ ਖੱਪਰ ਪਕੜ ਉਠਿਆ ਮਾਰ ਕੇ ਝੋੜਿਆਂ ਈ
ਲੈ ਕੇ ਫਾਵੜੀ ਘੁਲਣ ਨੂੰ ਤਿਆਰ ਹੋਇਆ ਮਾਰ ਵਿਹੜੇ ਦੇ ਵਿੱਚ ਅਪੌੜਿਆਈ
ਸਾੜ ਬਾਲ ਕੇ ਜਿਉ ਨੂੰ ਖਾਕ ਕੀਤਾ ਨਾਲ ਕਾਵੜਾਂ ਦੇ ਜਟ ਕੌੜ੍ਹਿਆ ਈ
ਜੇਹਾ ਜ਼ਕਰੀਆ ਖਾਨ ਮੁਹਿੰਮ ਕਰਕੇ ਲੈ ਕੇ ਤੋਪ ਪਹਾੜ ਨੂੰ ਦੋੜਿਆ ਈ
ਜੇਹਾ ਮਹਿਰ ਦੀ ਸਬ ਦਾ ਬਾਣ ਭੁੱਚਰ ਵਾਰਸ ਸ਼ਾਹ ਫਕੀਰ ਤੇ ਕੌੜਿਆਂ ਈ
427. ਉੁੱੱਤੱਤਰ ਰਾਂਝੇ ਦਾ ਨੌਕੌਕਰਾਨੀ ਨੂੰ
ਹੱਥ ਚਾ ਮਤਹਿਰੜੀ ਕੜਕਿਆ ਈ ਤੈਨੂੰ ਆਉਂਦਾ ਜਗ ਸਭ ਸੁੰਙ ਰੰਨੇ
ਚਾਵਲ ਨਿਅਮਤਾਂ ਕਣਕ ਤੂੰ ਆਪ ਖਾਏਂ ਖੈਰ ਦੇਣ ਤੇ ਕੀਤਾ ਹੈ ਖੁੰਝ ਰੰਨੇ
ਖੜਦੇ ਚੀਣਾ ਘਰ ਖਾਵੰਦਾਂ ਦੇ ਨਹੀਂ ਮਾਰ ਕੇ ਕਰੂੰ ਗਾ ਮੁੰਜ ਰੰਨੇ
ਫਿਟ ਚੜ੍ਹਦਿਆਂ ਚੂੜੀਆਂ ਕਢ ਸੁਟਾਂ ਲਾ ਬਹੀਏਂ ਜੇ ਵੈਰ ਦੀ ਚੁੰਜ ਰੰਨੇ
ਸਿਰ ਫਾਵੜੀ ਮਾਰ ਕੇ ਦੰਦ ਝਾੜੂੰ ਟੰਗਾਂ ਪੰਨ ਕੇ ਕਰੂੰਗਾ ਲੁੰਜ ਰੰਨੇ
ਤੇਰੀ ਵਰੀ ਸੂਈ ਬਣੇ ਫੋਲ ਸੁੱਟਾਂ ਜੁੱਟੀ ਰਹੇਂ ਗੀ ਉਂਜ ਦੀ ਉਂਜ ਰੰਨੇ
ਵਾਰਸ ਸ਼ਾਹ ਸਿਰ ਚਾੜ੍ਹ ਵਿਗਾੜੀਏ ਤੂੰ ਹਾਥੀ ਵਾਂਗ ਮੈਦਾਨ ਵਿੱਚ ਕੁੰਜ ਰੰਨੇ
428. ਸਹਿਤੀ ਦਾ ਉੁੱੱਤੱਤਰ ਨੌਕੌਕਰਾਨੀ ਨੂੰ
ਬਾਂਦੀ ਹੋਇਕੇ ਚੁਪ ਖਲੋ ਰਹੀ ਸਹਿਤੀ ਆਖਦੀ ਖੈਰ ਨਾ ਪਾਇਉ ਕਿਉਂ
ਇਹ ਤਾਂ ਜੋਗੀੜਾ ਲੀਕ ਕੰਮਜ਼ਾਤ ਕੰਜਰ ਏਸ ਨਲ ਤੂੰ ਭੇੜ ਮਚਾਇਉ ਕਿਉਂ
ਆਪ ਜਾਇ ਕੇ ਦੇ ਜੇ ਹੈ ਲੈਂਦਾ ਘਰ ਮੌਤ ਦੇ ਘਤ ਫਹਾਇਉ ਕਿਉਂ
ਮੇਰੀ ਪਾਣ ਪੱਤ ਏਸ ਨੇ ਲਾਹ ਸੁੱਟੀ ਜਾਣ ਬੁੱਝ ਬੇਸ਼ਰਮ ਕਰਾਇਉ ਕਿਉਂ
ਮੈਂ ਤਾਂ ਏਸ ਦੇ ਹੱਥ ਵਿੱਚ ਆਣ ਫਾਥੀ ਮੂੰਹ ਸ਼ੇਰ ਦੇਮਾਸ ਫਹਾਇਉ ਕਿਉਂ
ਵਾਰਸ ਸ਼ਾਹ ਮੀਆਂ ਏਸ ਮੋਰਨੀ ਤੇ ਦਵਾਲੇ ਲਾਹੀਕੇ ਬਾਜ਼ ਛੁਡਾਇਉ ਕਿਉਂ
429. ਉੱਤਰ ਰਾਂਝਾ
ਝਾਟਾ ਖੋਹ ਕੇ ਮੀਢੀਆਂ ਪੁਟ ਕਢੂੰ ਗੁੱਤੋਂ ਪਕੜ ਕੇ ਦਿਊਂ ਵਲਾਵੜਾ ਨੀ
ਜੇ ਤਾਂ ਪਿੰਡ ਦਾ ਖੌਫ ਦਿਖਾਵਨੀ ਹੈਂ ਲਿਖਾਂ ਪਸ਼ਮ ਤੇ ਇਹ ਗਰਾਂਵੜਾ ਨੀ
ਤੇਰਾ ਅਸਾਂ ਦੇ ਨਾਲ ਮੁਦਪੱੜਾ ਹੈ ਨਹੀਂ ਹੋਵਨਾ ਸਹਿਜ ਮਲਾਵੜਾ ਨੀ
ਲਤ ਮਰਿ ਕੇ ਛੜੂੰ ਗਾ ਚਾਇ ਗੁੰਬੜ ਕਢ ਆਈ ਹੈ ਢਿਡ ਜਿਉ ਤਾਵੜਾ ਨੀ
ਸਣੇ ਕਵਾਰ ਦੇ ਮਾਰ ਕੇ ਮਿਝ ਕਢੂੰ ਚੁਤੜ ਘੜੂੰ ਗਾ ਨਾਲ ਫਹਾਵੜਾ ਨੀ
ਹੱਥ ਲਗਏ ਤਾਂ ਸੁਟੂੰ ਚੀਰ ਰੰਨੇ ਕਢ ਲਊਂਗਾ ਸਾਰੀਆਂ ਕਾਵੜਾਂ ਨੀ
ਤੁਸੀਂ ਤਰੈ ਘੁਲਹਾਟਨਾਂ ਹੋ ਜਾਂਦਾ ਹਾਂ ਕੱਢਾ ਦੋਹਾਂ ਦਾ ਪੋਸਤਿਆਵੜਾ ਨੀ
ਵਾਰਸ ਸ਼ਾਹ ਦੇ ਮੋਢਿਆਂ ਚੜ੍ਹੀ ਹੈਂ ਤੂੰ ਨਿਕਲ ਜਾਣਗੀਆਂ ਜਵਾਨੀਆਂ ਦੀਆਂ ਚਾਵੜਾਂ ਨੀ
430. ਉਹੀ
ਹੀਰੇ ਕਰਾਂ ਮੈਂ ਬਹੁਤ ਹਿਆ ਤੇਰਾ ਨਹੀਂ ਮਾਰਾਂ ਸੂ ਪਕੜ ਪਥੱਲ ਕੇ ਨੀ
ਸੱਭਾ ਪਾਣ ਪੱਤ ਏਸ ਦੀ ਲਾਹ ਸੁੱਟਾਂ ਲੱਖ ਵਾਹਰਾਂ ਦਏ ਜੇ ਘੱਲ ਕੇ ਨੀ
ਜੇਹਾ ਮਾਰ ਚਤੌੜ ਗੜ੍ਹ ਸ਼ਾਹ ਅਕਬਰ ਢਾਹ ਮੋਰਚੇ ਲਏ ਮਚੱਲਕੇ ਨੀ
ਜਿਉਂ ਜਿਉਂ ਸ਼ਰਮ ਦਾ ਮਾਰਿਆ ਚੁਪ ਕਰਨਾ ਨਾਲ ਮਸਤੀਆਂ ਆਵਦੀ ਚੱਲ ਕੇ ਨੀ
ਤੇਰੀ ਪਕੜ ਸੰਘੋਂ ਜਿੰਦ ਕੱਢ ਸੁੱਟਾਂ ਮੇਰੇ ਖੁੱਸ ਨਜਾਨੇ ਤੁਅੱਲਕੇ ਨੀ
ਭਲਾ ਆਖ ਕੀ ਖੱਟਣਾ ਵੱਟਣਾ ਹਈ ਵਾਰਸ ਸ਼ਾਹ ਦੇ ਨਾਲ ਪਰਬੱਲ ਕੇ ਨੀ
431. ਉੱਤਰ ਹੀਰ
ਬੋਲੀ ਹੀਰ ਮੀਆਂ ਪਾਇ ਖਾਕ ਤੇਰੀ ਪਿੱਛਾ ਟੁੱਟੀਆਂ ਅਸੀਂ ਪਰਦੇਸਣਾਂ ਹਾਂ
ਪਿਆਰੇ ਵਿਛੜੇ ਚੌਂਪ ਨਾ ਰਹੀ ਕਾਈ ਲੋਕਾਂ ਵਾਂਗ ਨਾਲ ਮਿੱਠੀਆਂ ਮੀਸਣਾਂ ਹਾਂ
ਅਸੀਂ ਜੋਗੀਆ ਪੈਰ ਦੀ ਖਾਕ ਤੇਰੀ ਸਹਿਤੀ ਵਾਂਗ ਨਾ ਘੰਡ ਮਲਖੇਸਨਾਂ ਹਾਂ
ਨਾਲ ਫਕਰ ਦੇ ਕਰਾਂ ਬਰਾਬਰੀ ਕਿਉਂ ਅਸੀਂ ਜੱਟੀਆਂ ਕਿਤੇ ਕੁਰੈਸ਼ਨਾਂ ਹਾਂ
432. ਹੀਰ ਦਾ ਸਹਿਤੀ ਨੂੰ ਉੁੱੱਤੱਤਰ
ਨਵੀਂ ਨੋਚੀਏ ਕੰਚਨੀਏ ਯਾਰਨੀਏ ਨੀ ਕਾਰੇ ਹੱਥੀਏ ਚਾਕ ਦੀਏ ਪਿਆਰੀਏ ਨੀ
ਪਹਿਲੇ ਕੰਮ ਸਵਾਰ ਹੋ ਬਹੇਂ ਨਿਆਰੀ ਬੇਲੀ ਘੇਰ ਲੈ ਜਾਣੀਏ ਡਾਰੀਏ ਨੀ
ਆਪ ਭਲੀ ਹੋਬਹੇਂ ਤੇ ਅਸੀਂ ਬੁਰੀਆਂ ਕਰੇਂ ਖਚਰਪੌ ਰੂਪ ਸੰਘਾਰੀਏ ਨੀ
ਅਖੀਂ ਮਾਰ ਕੇ ਯਾਰ ਨੂੰ ਛੇੜ ਪਾਉ ਨੀ ਮਹਾਂ ਸਤੀਏ ਚਹਿ ਚਹਾਰੀਏ ਨੀ
ਆ ਜੋਗੀ ਨੂੰ ਲਏਂ ਛੁਡਾ ਸਾਥੋਂ ਤੁਸਾਂ ਦੋਹਾਂ ਦੀ ਪੈਜ ਸਵਾਰੀਏ ਨੀ
ਵਾਰਸ ਸ਼ਾਹ ਹੱਥ ਫੜੇ ਦੀ ਲਾਜ ਹੁੰਦੀ ਕਰੀਏ ਸਾਥ ਤਾਂ ਪਾਰ ਉਤਾਰੀਏ ਨੀ
433. ਉੱਤਰ ਸਹਿਤੀ
ਸਹਿਤੀ ਹੋ ਗੁੱਸੇ ਚਾ ਖੈਰ ਪਇਆ ਜੋਗੀ ਦੇਖਦੋ ਤੁਰਤ ਹੀ ਰੱਜ ਪਿਆ
ਮੂੰਹੋਂ ਆਖਦੀ ਰੋਹ ਦੇ ਨਾਲ ਜੱਟੀ ਕਟਕ ਖੇੜਿਆਂ ਦੇ ਭਾਵੇਂ ਅੱਜ ਪਿਆ
ਇਹ ਲੈ ਮਕਰਿਆ ਠਕਰਿਆ ਰਾਵਲਾ ਵੇਕਾਹੇ ਵਾਛਨਾਏਂ ਏਡ ਅਧਰਜ ਪਿਆ
ਠੂਠੇ ਵਿੱਚ ਸਹਿਤੀ ਚੀਣਾ ਘਤ ਦਿੱਤਾ ਫਟ ਜੋਗੀ ਦੇ ਕਾਲਜੇ ਵੱਜ ਪਿਆ
ਵਾਰਸ ਸ਼ਾਹ ਸ਼ਰਾਬ ਖਰਾਬ ਹੋਇਆ ਸ਼ੀਸ਼ਾ ਸੰਗ ਤੇ ਵੱਜ ਕੇ ਭੱਜ ਪਿਆ
434. ਉੱਤਰ ਰਾਂਝਾ
ਖੈਰ ਫਕਰ ਨੂੰ ਅਕਲ ਦੇ ਨਾਲ ਦੀਚੈ ਹੱਥ ਸੰਭਲ ਕੇ ਬੁੱਕ ਉਲਾਰੀਏ ਨੀ
ਕੀਚੈ ਐਡ ਹੰਕਾਰ ਨਾ ਜੋਬਨੇ ਦਾ ਘੋਲ ਘੱਤੀਏ ਮਸਤ ਹੰਕਾਰੀਏ ਨੀ
ਹੋ ਮਸਤ ਗਰੂਰ ਤਕੱਬਰੀ ਦੀ ਲੋੜ੍ਹ ਘਤਿਉ ਈ ਰੰਨੇ ਡਾਰੀਏ ਨੀ
ਕੀਚੈ ਹੁਸਨ ਦਾ ਮਾਣ ਨਾ ਭਾਗ ਭਰੀਏ ਛਲ ਜਾਈਸੀ ਰੂਪ ਵਿਚਾਰੀਏ ਨੀ
ਠੂਠਾ ਭੰਨ ਫਕੀਰ ਨੂੰ ਪਟਿਉ ਈ ਸ਼ਾ ਅੱਲਾਹ ਯਾਰ ਮਰੀ ਅਨੀ ਡਾਰੀਏ ਨੀ
ਮਾਪੇ ਮਰਨ ਹੰਕਾਰ ਭੱਜ ਪਵੇ ਤੇਰਾ ਅਨੀ ਪਟਨੇ ਦੀਏ ਵਨਜਾਰੀਏ ਨੀ