ਹੀਰ (ਭਾਗ18) (ਕਿੱਸਾ ਕਾਵਿ)

ਵਾਰਿਸ ਸ਼ਾਹ   

Address:
ਸ਼ੇਖੂਪੁਰਾ Pakistan
ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


531. ਉੱਤਰ ਹੀਰ
ਭਾਬੀ ਜਾਣਨੇ ਹਾਂ ਅਸੀਂ ਸਭ ਚਾਲੇ ਜਿਹੜੇ ਮੁੰਗ ਤੇ ਚਣੇ ਖਿੰਡਾਵਨੀ ਹੈਂ
ਆਪ ਖੇਦੇ ਹੈਂ ਤੂੰ ਗੁਹਤਾਲ ਚਾਲੇ ਸਾਨੂੰ ਹਸਤੀਆਂ ਚਾ ਬਣਾਵਨੀ ਹੈ
ਚੀਚੋਚੀਚ ਕੰਧੋਲੀਆਂ ਆਪ ਖੇਡੇਂ ਚੱਡੀ ਟਾਪਿਆਂ ਨਾਲ ਵਿਲਾਵਨੀ ਹੈਂ
ਆਪ ਰਹੇਂ ਬੇਦੋਸ਼ ਬੇਗਰਜ਼ ਬਣ ਕੇ ਮਾਲ ਖੇੜਿਆਂ ਦਾ ਲੁਟਵਾਵਨੀ ਹੈਂ
532. ਜਵਾਬ ਹੀਰ
ਅੜੀਉ ਕਸਮ ਮੈਨੂੰ ਜੇ ਯਕੀਨ ਕਰੋ ਮੈਂ ਨਰੋਲ ਬੇਗਰਜ਼ ਬੇਦੋਸੀਆਂ ਨੀ
ਜਿਹੜੀ ਆਪ ਵਿੱਚ ਰਮਜ਼ ਸੁਣਾਉਂਦੀਆਂ ਹੋ ਨਹੀਂ ਜਾਣਦੀ ਮੈਂ ਚਾਪਲੋਸੀਆਂ ਨੀ
ਮੈਂ ਤਾਂ ਪੇਕਿਆਂ ਨੂੰ ਨਿੱਤ ਯਾਦ ਕਰਾਂ ਪਈ ਪਾਂਉਨੀ ਹਾਂ ਨਿਤ ਔਸੀਆਂ ਨੀ
ਵਾਰਸ ਸ਼ਾਹ ਕਿਉਂ ਤਿਨ੍ਹਾਂ ਆਰਾਮ ਆਵੇ ਜਿਹੜੀਆਂ ਇਸ਼ਕ ਦੇ ਥਲਾਂ ਵਿੱਚ ਤੋਸੀਆਂ ਨੀ
533. ਉੱਤਰ ਨਨਾਣ
ਭਾਬੀ ਦੱਸ ਖਾਂ ਅਸੀਂ ਜੇ ਝੂਠ ਬੋਲਾਂ ਤੇਰੀ ਇਹੋ ਜੇਹੀ ਕਲ ਡੌਲ ਸੀ ਨੀ
ਬਾਗ਼ੋਂ ਥਰਕਦੀ ਘਰਕਦੀ ਆਣ ਪਈ ਏਂ ਦਸ ਖੇੜਿਆਂ ਦਾ ਤੈਨੂੰ ਹੌਲ ਸੀ ਨੀ
ਅੱਜ ਘੋੜੀ ਤੇਰੀ ਨੂੰ ਆਰਾਮ ਆਇਆ ਜਿਹੜੀ ਨਿਤ ਕਰਦੀ ਪਈ ਔਲ ਸੀ ਨੀ
ਬੂਟਾ ਸੱਖਣਾ ਅੱਜ ਕਰਾਇ ਆਇ ਏਂ ਕਿਸੇ ਤੋੜ ਲਿਆ ਜਿਹੜਾ ਮੌਲ ਸੀ ਨੀ
534. ਹੀਰ ਦਾ ਉੱਤਰ
ਰਾਹ ਜਾਂਦੀ ਮੈਂ ਝੋਟੇ ਨੇ ਢਾ ਲੀਤੀ ਸਾਨੂੰ ਬੁੱਲ੍ਹ ਕੁਥੁੱਲ ਕੇ ਮਾਰਿਆ ਨੀ
ਹੱਥੋਂ ਕੱਬੁਂ ਗਵਾਇਕੇ ਭੰਨ ਚੂੜਾ ਪਾੜ ਸੁੱਟੀਆਂ ਚੁੰਨੀਆਂ ਸਾਰੀਆਂ ਨੀ
ਡਾਹਡਾ ਮਾੜਿਆਂ ਨੂੰ ਢਾਹ ਮਾਰ ਕਰਦਾ ਜ਼ੋਰਾਵਰਾਂ ਅੱਗੇ ਅੰਤ ਹਾਰਿਆ ਨੀ
ਨੱਸ ਚੱਲੀ ਸਾਂ ਓਸ ਨੂੰ ਦੇਖ ਕੇ ਮੈਂ ਜਿਵੇਂ ਦੁਲ੍ਹੜੇ ਤੋਂ ਜਾਣ ਕਵਾਰੀਆਂ ਨੀ
ਸੀਨਾ ਫਿਹ ਕੇ ਭਨਿਉਸ ਪਾਸਿਆਂ ਨੂੰ ਦੋਹਾਂ ਸਿੰਗਾਂ ਉਤੇ ਚਾ ਚਾੜ੍ਹਿਆ ਨੀ
ਰੜੇ ਢਾਇਕੇ ਖਾਈ ਪਟਾਕ ਮਾਰੀ ਸ਼ੀਂਹ ਢਾਹ ਲੈਂਦੇ ਜਿਵੇਂ ਪਾੜ੍ਹਿਆਂ ਨੂੰ ਨੀ
ਮੇਰੇ ਕਰਮ ਸਨ ਆਣ ਮਲੰਗ ਮਿਲਿਆ ਜਿਸ ਜੀਂਵਦੀ ਪਿੰਡ ਵਿੱਚ ਵਾੜਿਆ ਨੀ
ਵਾਰਸ ਸ਼ਾਹ ਮੀਆਂ ਨਵੀਂ ਗੱਲ ਸੁਣੀਏ ਹੀਰੇ ਹਰਨ ਮੈਂ ਤੱਤੜੀ ਦਾੜ੍ਹਿਆ ਨੀ
535. ਨਨਾਣ ਦਾ ਉੱਤਰ
ਭਾਬੀ ਸਾਨ੍ਹ ਤੇਰੇ ਪਿੱਛੇ ਧੁਰੋਂ ਆਇਆ ਹਲਿਆ ਹੋਇਆ ਕਦੀਮ ਦਾ ਮਾਰਦਾ ਦੀ
ਤੂੰ ਭੀ ਵੌਹਟੜੀ ਪੁੱਤਰ ਸਰਦਾਰ ਦੇ ਦੀ ਉਸ ਭੀ ਦੁੱਧ ਪੀਤਾ ਸਰਕਾਰ ਦਾ ਈ
ਸਾਨ੍ਹ ਲਟਕਦਾ ਬਾਗ਼ ਵਿੱਚ ਹੋ ਕਮਲਾ ਹੀਰ ਹੀ ਨਿਤ ਪੁਕਾਰਦਾ ਈ
ਤੇਰੇ ਨਾਲ ਉਹ ਲਟਕਦਾ ਪਿਆਰ ਕਰਦਾ ਹੋਰ ਕਿਸੇ ਨੂੰ ਮੂਲ ਨਾ ਮਾਰਦਾ ਈ
ਪਰ ਉਹ ਹੀਲਤ ਬੁਰੀ ਹਲਾਇਆ ਈ ਪਾਣੀ ਪੀਂਵਦਾ ਤੇਰੀ ਨਸਾਰ ਦਾ ਈ
ਤੂੰ ਭੀ ਝੰਗ ਸਿਆਲਾਂ ਦੀ ਮੋਹਣੀ ਏਂ ਤੈਨੂੰ ਆਣ ਮਿਲਿਆ ਹਿਰਨ ਬਾਰ ਦਾ ਈ
ਵਾਰਸ ਸ਼ਾਹ ਮੀਆਂ ਸੱਚ ਝੂਠ ਵਿੱਚੋਂ ਪੁਣ ਕਢਦਾ ਅਤੇ ਨਤਾਰਦਾ ਈ
536. ਹੀਰ ਦਾ ਉੱਤਰ
ਅਨੀ ਭਰੋ ਮੁਠੀਂ ਉਹ ਮੁਠੀ ਕੁੱਠੀ ਬਿਰਹੋਂ ਨੇ ਢਿਡ ਵਿੱਚ ਸੂਲ ਹੋਇਆ
ਲਹਿਰ ਪੇਡੂਓਂ ਉਠ ਕੇ ਪਵੇ ਸੀਨੇ ਮੇਰੇ ਜੀਉ ਦੇ ਵਿੱਚ ਡੰਡੂਲ ਹੋਇਆ
ਤਲਬ ਡੁਬ ਗਈ ਸਿਰਕਾਰ ਮੇਰੀ ਮੈਨੂੰ ਇੱਕ ਨਾ ਦਾਮ ਵਸੂਲ ਹੋਇਆ
ਲੋਕ ਨਫੇ ਦੇ ਵਾਸਤੇ ਲੈਣ ਤਰਲੇ ਮੇਰਾ ਸਣੇ ਵਹੀ ਚੌੜ ਮੂਲ ਹੋਇਆ
ਅੰਬ ਸੇਂਚ ਕੇ ਦੁਧ ਦੇ ਨਾਲ ਪਾਲੇ ਭਾ ਤੱਤੀ ਦੇ ਅੰਤ ਬਬੂਲ ਹੋਇਆ
ਖੇੜਿਆਂ ਵਿੱਚ ਨਾ ਪਰਚਦਾ ਜਿਉ ਮੇਰਾ ਸ਼ਾਹਦ ਹਾਲ ਦਾ ਰਬ ਰਸੂਲ ਹੋਇਆ
537. ਨਨਾਣ ਦਾ ਉੱਤਰ
ਭਾਬੀ ਜ਼ੁਲਫ ਗੱਲ੍ਹਾਂ ਉਤੇ ਪੇਚ ਖਾਵੇ ਸਿਰੇ ਲੋੜ੍ਹ ਦੇ ਸੁਰਮੇ ਦੀਆਂ ਧਾਰੀਆਂ ਨੀ
ਗਲ੍ਹਾਂ ਉਤੇ ਭਵੀਰੀਆਂ ਉਡਦੀਆਂ ਨੇ ਨੈਣਾਂ ਸਾਣ ਕਟਾਰੀਆਂ ਚਾੜ੍ਹੀਆਂ ਨੀ
ਤੇਰੇ ਨੈਣਾਂ ਨੇ ਸ਼ਾਹ ਫਕੀਰ ਕੀਤੇ ਸਣੇ ਹਾਥੀਆਂ ਫੌਜ ਅੰਮਾਰੀਆਂ ਨੀ
ਵਾਰਸ ਸ਼ਾਹ ਜ਼ੁਲਫਾਂ ਖਾਲ ਨੈਣ ਖੂਨੀ ਫੌਜਾਂ ਕਤਲ ਉਤੇ ਚਾ ਚਾੜ੍ਹੀਆਂ ਨੀ
538. ਉੱਤਰ ਹੀਰ
ਬਾਰਾਂ ਬਰਸ ਦੀ ਔੜ ਸੀ ਮੀਂਹ ਵੁਠਾ ਲੱਗਾ ਰੰਗ ਫਿਰ ਖੁਸ਼ਕ ਬਗ਼ੀਚੀਆਂ ਨੂੰ
ਫੌਜਦਾਰ ਤਗੱਈਅਰ ਬਹਾਲ ਹੋਇਆ ਝਾੜ ਤੰਬੂਆਂ ਅਤੇ ਗਲੀਚਿਆਂ ਨੂੰ
ਵੱਲਾਂ ਸੁੱਕੀਆਂ ਫੇਰ ਮੁੜ ਸਬਜ਼ ਹੋਈਆਂ ਦੇਖ ਹੁਸਨ ਦੀ ਜ਼ਿਮੀਂ ਦੀਆਂ ਪੀਚੀਆਂ ਨੂੰ
ਵਾਰਸ ਸ਼ਾਹ ਕਿਸ਼ਤੀ ਪਰੇਸ਼ਾਨ ਸਾਂ ਮੈਂ ਪਾਣੀ ਪਹੁੰਚਿਆ ਨੂਹ ਦਿਆਂ ਟੀਚਿਆਂ ਨੂੰ
539. ਸਹਿਤੀ ਨਾਲ ਹੀਰ ਦੀ ਸਲਾਹ
ਸਹਿਤੀ ਭਾਬੀ ਦੇ ਨਾਲ ਪਕਾ ਮਸਲਹਤ ਵੱਡਾ ਮਕਰ ਫੈਲਾਇਕੇ ਬੋਲਦੀ ਹੈ
ਗਰਦਾਨਦੀ ਮਕਰ ਮਾਅਤੂਲਾਂ ਨੂੰ ਅਤੇ ਕੰਨਜ਼ ਫਰੇਬ ਦੀ ਖੋਲਦੀ ਹੈ
ਅਬਲੀਸ ਮਲਫੂਫ ਖੰਨਾਸ ਵਿੱਚੋਂ ਰਵਾਇਤਾਂ ਜਾਇਜ਼ੇ ਟੋਲਦੀ ਹੈ
ਵਫਾ ਕੁਲ ਹਦੀਸ ਮਨਸੂਖ ਕੀਤੀ ਕਾਜ਼ੀ ਲਾਅਨਤ ਅੱਲਾਹ ਦੀ ਖੋਲਦੀ ਹੈ
ਤੇਰੇ ਯਾਰ ਦਾ ਫਿਕਰ ਦਿਨ ਰਾਤ ਮੈਨੂੰ ਜਾਨ ਮਾਪਿਆਂ ਤੋਂ ਪਈ ਡੋਲਦੀ ਹੈ
ਵਾਰਸ ਸ਼ਾਹ ਸਹਿਤੀ ਅੱਗੇ ਮਾਉਂ ਬੁਢੀ ਵੱਡੇ ਗ਼ਜ਼ਬ ਦੇ ਕੀਰਨੇ ਫੋਲਦੀ ਹੈ
540. ਸਹਿਤੀ ਦੀ ਮਾਂ ਨਾਲ ਗੱਲੱਲ
ਅਸੀਂ ਵਿਆਹ ਆਂਦੀ ਕੂੰਜ ਫਾਹ ਆਂਦੀ ਸਾਡੇ ਭਾ ਦੀ ਬਣੀ ਹੈ ਔਖੜੀ ਨੀ
ਦੇਖ ਹੱਕ ਹਲਾਲ ਨੂੰ ਅੱਗ ਲਗਸ ਰਹੇ ਖਸਮ ਦੇ ਨਾਲ ਇਹ ਖੋਖੜੀ ਨੀ
ਜਦੋਂ ਆਈ ਤਦੋਕਣੀ ਰਹੀ ਢਠੀ ਕਦੀ ਹੋ ਨਾ ਬੈਠਿਆ ਖੋਖੜੀ ਨੀ
ਲਾਹੂ ਲੱਥੜੀ ਜਦੋਂ ਦੀ ਵਿਆਹ ਆਂਦੀ ਇੱਕ ਕਲ੍ਹਾ ਦੀ ਜਰਾ ਹੈ ਚੌਖੜੀ ਨੀ
ਘਰਾਂ ਵਿੱਚ ਹੁੰਦੀ ਨੂੰਹਾਂ ਨਾਲ ਵਸਤੀ ਇਹ ਉਜਾੜੇ ਦਾ ਮੂਲ ਹੈ ਚੋਖਰੀ ਨੀ
ਵਾਰਸ ਸ਼ਾਹ ਨਾ ਅੰਨ ਨਾ ਦੁੱਧ ਲੈਂਦੀ ਭੁੱਖ ਨਾਲ ਸੁਕਾਂਵਦੀ ਕੋਖੜੀ ਨੀ
541. ਸਹਿਤੀ ਦਾ ਉੱਤਰ
ਹਾਥੀ ਫੌਜ ਦਾ ਵੱਡਾ ਸਿੰਗਾਰ ਹੁੰਦਾ ਅਤੇ ਘੋੜੇ ਸੰਗਾਰ ਹਨ ਨਰਾਂ ਦੇ ਨੀ
ਅੱਧਾ ਪਹਿਣਨਾ ਖਾਵਨਾ ਸ਼ਾਨ ਸ਼ੌਕਤ ਇਹ ਸਬ ਬਣਾ ਹੈਨ ਜ਼ਰਾਂ ਦੇ ਨੀ
ਘੋੜੇ ਕਾਨ ਖੱਟਣ ਕਰਾਮਾਤ ਕਰਦੇ ਅਖੀਂ ਦੇਖਦਿਆਂ ਜਾਣ ਬਿਨ ਪਰਾਂ ਦੇ ਨੀ
ਮਝੀਂ ਗਾਈਂ ਸਿੰਗਾਰ ਦਿਆਂ ਸਬ ਟਲੇ ਅਤੇ ਨੂੰਹਾਂ ਸਿੰਗਾਰ ਹਨ ਘਰਾਂ ਦੇ ਨੀ
ਖੈਰ ਖਾਹ ਦੇ ਨਲ ਬਦਖਾਹ ਹੋਣਾ ਇਹ ਕੰਮ ਹਨ ਗੀਦੀਆਂ ਖਰਾਂ ਦੇ ਨੀ
ਮਸ਼ਹੂਰ ਹੈ ਰਸਮ ਜਹਾਨ ਅੰਦਰ ਪਿਆਰ ਵੌਹਟੀਆਂ ਦੇ ਨਾਲ ਵਰਾਂ ਦੇ ਨੀ
ਦਿਲ ਔਰਤਾਂ ਲੈਣ ਪਿਆਰ ਕਰਕੇ ਇਹ ਗਭਰੂ ਮਿਰਗ ਹਨ ਸਰਾਂ ਦੇ ਨੀ
ਤਦੋਂ ਰੰਨ ਬਦਖੂ ਨੂੰ ਅਕਲ ਆਵੇ ਜਦੋਂ ਲੱਤ ਵੱਜਸ ਵਿੱਚ ਫਰਾਂ ਦੇ ਨੀ
ਸੈਦਾ ਦੇਖ ਕੇ ਜਾਏ ਬਲਾ ਵਾਂਗੂੰ ਵੈਰ ਦੋਹਾਂ ਦੇ ਸਿਰਾਂ ਤੇ ਧੜਾ ਦਏ ਨੀ
542. ਉਹੀ ਚਲਦਾ
ਪੀੜ੍ਹਾ ਘਤ ਕੇ ਕਦੀ ਨਾ ਬਹੇ ਬੂਹੇ ਅਸੀਂ ਏਸ ਦੇ ਦੁਖ ਵਿੱਚ ਮਰਾਂਗੇ ਨੀ
ਏਸ ਦਾ ਜਿਉ ਨਾ ਪਰਚਦਾ ਪਿੰਡ ਸਾਡੇ ਅਸੀਂ ਇਹਦਾ ਇਲਾਜ ਕੀ ਕਰਾਂਗੇ ਨੀ
ਸੁਹਣੀ ਰੰਨ ਬਾਜ਼ਾਰ ਨਾ ਵੇਚਣੀ ਹੈ ਵਿਆਹ ਪੁਤ ਦਾ ਹੋਰ ਧਿਰ ਕਰਾਂਗੇ ਨੀ
ਮੁੱਲਾਂ ਵੈਦ ਹਕੀਮ ਲੈ ਜਾਣ ਪੈਸੇ ਕਿਹੀਆਂ ਚੱਟੀਆਂ ਗ਼ੈਬ ਦੀਆਂ ਭਰਾਂਗੇ ਨੀ
ਵੁਹਟੀ ਗੱਭਰੂ ਦੋਹਾਂ ਨੂੰ ਵਾੜ ਅੰਦਰ ਅਸੀਂ ਬਾਹਰੋਂ ਜੰਦਰਾ ਜੜਾਂਗੇ ਨੀ
ਸੈਦਾ ਢਾਇਕੇ ਏਸ ਨੂੰ ਲਏ ਲੇਖਾ ਅਸੀਂ ਚੀਕਣੋਂ ਜ਼ਰਾ ਨਾ ਡਰਾਂਗੇ ਨੀ
ਸ਼ਰਮਿੰਦਗੀ ਸਹਾਂ ਗੇ ਜ਼ਰਾ ਜਗਦੀ ਮੂੰਹ ਪਰ੍ਹਾਂ ਨੂੰ ਜਰਾ ਚਾ ਕਰਾਂਗੇ ਨੀ
ਕਦੀ ਚਰਖੜਾ ਡਾਹ ਨਾ ਛੋਪ ਘੱਤੇ ਅਸੀਂ ਮੇਲ ਭੰਡਾਰ ਕੀ ਕਰਾਂਗੇ ਨੀ
ਵਾਰਸ ਸ਼ਾਹ ਸ਼ਰਮਿੰਦਗੀ ਏਸ ਦੀ ਥੋਂ ਅਸੀਂ ਡੁੱਬ ਕੇ ਖੂਹ ਵਿੱਚ ਮਰਾਂਗੇ ਨੀ
543. ਹੀਰ ਆਪਣੀ ਸੱਸ ਕੋਲੋਲ
ਅਜ਼ਰਾਈਲ ਬੇਅਮਰ ਅੱਈਆਰ ਆਹਾ ਹੀਰ ਚਲ ਕੇ ਸੱਸ ਥੇ ਆਂਵਦੀ ਹੈ
ਸਹਿਤੀ ਨਾਲ ਮੈਂ ਜਾਇਕੇ ਖੇਤ ਦੇਖਾਂ ਪਈ ਅੰਦਰੇ ਉਮਰ ਵਿਹਾਵਦੀ ਹੈ
ਪਿੱਛੋਂ ਛਿਕਦੀ ਨਾਲ ਬਹਾਨਿਆਂ ਦੇ ਨਢੀ ਬੁਢੀ ਥੇ ਫੇਰੜੇ ਪਾਂਵਦੀ ਹੈ
ਵਾਂਗ ਠੱਗਾਂ ਦੇ ਕੁੱਕੜਾਂ ਰਾਤ ਅੱਧੀ ਅਜ਼ ਗ਼ੈਬ ਦੀ ਬਾਂਗ ਸੁਣਾਂਵਦੀ ਹੈ
ਵਾਂਗ ਬੁਢੀ ਅਮਾਮ ਨੂੰ ਜ਼ਹਿਰ ਦੇਣੀ ਕਿੱਸਾ ਗ਼ੈਬ ਦਾ ਜੋੜ ਸੁਣਾਂਵਦੀ ਹੈ
ਕਾਜ਼ੀ ਲਾਅਨਤ ਅੱਲਾਹ ਦਾ ਦੇ ਫਤਵਾ ਅਬਲੀਸ ਨੂੰ ਸਬਕ ਪੜ੍ਹਾਂਵਦੀ ਹੈ
ਇਹ ਖੇਤ ਲੈ ਜਾ ਕਪਾਹ ਚੁਣੀਏ ਮੇਰੇ ਜਿਉ ਤਦਬੀਰ ਵਿੱਚ ਆਂਵਦੀ ਹੈ
ਵੇਖੋ ਮਾਂਉ ਨੂੰ ਧੀ ਵਲਾਂਵਦੀ ਹੈ ਕੇਹੀਆਂ ਫੋਕੀਆਂ ਰੁੰਮੀਆਂ ਲਾਂਵਦੀ ਹੈ
ਤਲੀ ਹੇਠ ਅੰਗਿਆਰ ਟਿਕਾਂਵਦੀ ਹੈ ਉਤੋਂ ਬਹੁਤ ਪਿਆਰ ਕਰਾਂਵਦੀ ਹੈ
ਸ਼ੇਖ ਸਾਅਦੀ ਦੇ ਫਲਕ ਨੂੰ ਖੁਬਰ ਨਾਹੀਂ ਜੀਕੂੰ ਰੋਇਕੇ ਫਨ ਚਲਾਂਦੀ ਹੈ
ਦੇਖੋ ਧਿਉ ਅੱਗੇ ਮਾਂਉ ਝੁਰਨੇ ਲੱਗੀ ਹਾਲ ਨੂੰਹ ਦਾ ਖੋਲ ਸੁਣਾਂਵਦੀ ਹੈ
ਇਹਦੀ ਪਈ ਦੀ ਉਮਰ ਵਿਹਾਂਵਦੀ ਹੈ ਜ਼ਾਰ ਜ਼ਾਰ ਰੋਂਦੀ ਪੱਲੂ ਪਾਂਵਦੀ ਹੈ
ਕਿਸ ਮਨ੍ਹਾਂ ਕੀਤਾ ਖੇਤ ਨਾ ਜਾਏ ਕਦਮ ਮੰਜੀਓਂ ਹੇਠ ਨਾ ਪਾਂਵਦੀ ਹੈ
ਦੁਖ ਜਿਊ ਦਾ ਖੋਲ ਸੁਣਾਂਵਦੀ ਹੈ ਪਿੰਡੇ ਸ਼ਾਹ ਜੀ ਦੇ ਹੱਥ ਲਾਂਦੀ ਹੈ
ਇਨਸਾਫ ਦੇ ਵਾਸਤੇ ਗਵਾਹ ਕਰਕੇ ਵਾਰਸ ਸ਼ਾਹ ਨੂੰ ਕੋਲ ਬਹਾਂਦੀ ਹੈ
544. ਸਹਿਤੀ ਦਾ ਉੱਤਰ
ਨੂੰਹ ਲਾਅਲ ਜਹੀ ਅੰਦਰ ਘਤਿਆ ਈ ਪਰਖ ਬਾਹਰਾਂ ਲਾਅਲ ਵੰਣਜਾਵਨੀ ਹੈਂ
ਤੇਰੀ ਇਹ ਫੁਲੇਲੜੀ ਪਦਮਣੀ ਸੀ ਵਾਉ ਲੈਣ ਖੁਣੋਂ ਤੂੰ ਗਵਾਵਨੀ ਹੈਂ
ਇਹ ਫੁੱਲ ਗੁਲਾਬ ਦਾ ਘੁਟ ਅੰਦਰ ਪਈ ਦੁਖੜੇ ਨਾਲ ਸੁਕਾਵਨੀ ਹੈਂ
ਅੱਠੇ ਪਹਿਰ ਹੀ ਤਾੜ ਕੇ ਵਿੱਚ ਕੋਠੇ ਪੱਤਰ ਪਾਨਾਂ ਦੇ ਪਈ ਵਣਜਾਰਨੀ ਹੈਂ
ਵਾਰਸ ਧੀਉ ਸਿਆਲਾਂ ਦੀ ਮਾਰਨੀ ਹੈਂ ਦੱਸ ਆਪ ਨੂੰ ਕੌਣ ਸਦਾਵਨੀ ਹੈ
545. ਸ਼ਾਇਰ ਦਾ ਕਥਨ
ਨੂੰਹਾਂ ਹੁੰਦੀਆਂ ਖਿਆਲ ਜਿਉ ਪੇਖਣੇ ਦਾ ਮਾਨ ਮੱਤੀਆ ਬੂਹੇ ਦੀਆਂ ਮਹਿਰੀਆਂ ਨੇ
ਪਰੀ ਮੂਰਤਾਂ ਸੁਘੜ ਰਾਚੰਦਰਾਂ ਨੀ ਇੱਕ ਮੋਮ ਤਬਾਅ ਇੱਕ ਨਹਿਰੀਆਂ ਨੇ
ਇੱਕ ਇਰਮ ਦੇ ਬਾਗ ਦੀਆਂ ਮੋਰਨੀਆਂ ਨੇ ਇੱਕ ਨਰਮ ਮਲੂਕ ਇੱਕ ਨਹਿਰੀਆਂ ਨੇ
ਅੱਛਾ ਖਾਣ ਪਹਿਣਨ ਲਾਡ ਨਾਲ ਚੱਲਣ ਲੈਣ ਦੇਣ ਦੇ ਵਿੱਚ ਲੁਧੇਰੀਆਂ ਨੇ
ਬਾਹਰ ਫਿਰਨ ਜਿਊਂ ਬਾਰ ਦੀਆਂ ਵਾਹਣਾਂ ਨੇ ਸਤਰ ਵਿੱਚ ਬਹਾਈਆ ਸ਼ਹਿਰੀਆਂ ਨੇ
ਵਾਰਸ ਸ਼ਾਹ ਇਹ ਹੁਸਨ ਗੁਮਾਨ ਸੰਦਾ ਅਖੀਂ ਨਾਲ ਗੁਮਾਨ ਦੇ ਗਹਿਰੀਆਂ ਨੇ
546. ਉਹੀ
ਜਾਏ ਮੰਜੀਉਂ ਉਠ ਕੇ ਕਿਵੇਂ ਤਿਲਕੇ ਹੱਡ ਪੈਰ ਹਲਾਇਕੇ ਚੁਸਤ ਹੋਵੇ
ਵਾਂਗ ਰੋਗਣਾਂ ਰਾਤ ਦਿਹੁੰ ਰਹੇ ਢਠੀ ਕਿਵੇਂ ਹੀਰ ਤੰਦਰੁਸਤ ਹੋਵੇ
ਇਹ ਵੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ ਧੀਉ ਨੂੰਹ ਬੂਹੇ ਉਤੇ ਸੁਸਤ ਹੋਵੇ
ਵਾਰਸ ਸ਼ਾਹ ਮੀਆਂ ਕਿਊਂ ਨਾ ਹੀਰ ਬੋਲੇ ਸਹਿਤੀ ਜਹਿਆਂ ਦੀ ਜੈਂਨੂੰ ਪੁਸਤ ਹੋਵੇ
547. ਹੀਰ ਦਾ ਉੱਤਰ
ਹੀਰ ਆਖਿਆ ਬੈਠ ਕੇ ਉਮਰ ਸਾਰੀ ਮੈਂ ਤਾਂ ਆਪਣੇ ਆਪ ਨੂੰ ਸਾੜਨੀ ਹਾਂ
ਮਤਾਂ ਬਾਗ਼ ਗਿਆ ਮੇਰਾ ਜਿਉ ਖੁਲੇ ਅੰਤ ਇਹ ਭੀ ਪਾੜਨਾ ਪਾੜਦੀ ਹਾਂ
ਪਈ ਰੋਨੀ ਹਾਂ ਕਰਮ ਮੈਂ ਆਪਣੇ ਨੂੰ ਕੁਝ ਕਿਸੇ ਦਾ ਨਹੀਂ ਵਗਾੜਨੀ ਹਾਂ
ਵਾਰਸ ਸ਼ਾਹ ਮੀਆਂ ਤਕਦੀਰ ਆਖੇ ਦੇਖੋ ਨਵਾਂ ਮੈਂ ਖੇਲ ਪਸਾਰਨੀ ਹਾਂ
548. ਸਹਿਤੀ ਦੀ ਸਹੇਲੇਲੀਆਂ ਦੇ ਨਾਲ ਸਲਾਹ
ਅੜੀਉ ਆਉ ਖਾਂ ਬੈਠ ਕੇ ਗਲ ਗਿਣੀਏ ਸੱਦ ਘੱਲੀਏ ਸਭ ਸਹੇਲੀਆਂ ਨੇ
ਕਈ ਕਵਾਰੀਆਂ ਕਈ ਵਿਆਹੀਆਂ ਨੇ ਚੰਨ ਜਹੇ ਸਰੀਰ ਮਥੇਲੀਆਂ ਨੇ
ਰਜੂਹ ਆਣ ਹੋਈਆਂ ਸਭੇ ਪਾਸ ਸਹਿਤੀ ਜਿਵੇਂ ਗੁਰੂ ਅੱਗੇ ਸਭ ਚੇਲੀਆਂ ਨੇ
ਜਿਨ੍ਹਾਂ ਮਾਉਂ ਤੇ ਬਾਪ ਨੂੰ ਭੁੰਨ ਖਾਧਾ ਮੁੰਗ ਚਨੇ ਕਵਾਰੀਆਂ ਖੇਲੀਆਂ ਨੇ
ਵਿੱਚ ਹੀਰ ਸਹਿਤੀ ਦੋਵੇਂ ਬੈਠੀਆਂ ਨੇ ਦਵਾਲੇ ਬੈਠੀਆਂ ਅਰਥ ਮਹੇਲੀਆਂ ਨੇ
ਵਾਰਸ ਸ਼ਾਹ ਸੰਘਾਰ ਮਹਾਵਤਾਂ ਨੇ ਸਿਵੇਂ ਹਥਨੀਆਂ ਕਿਲੇ ਨੂੰ ਪੇਲੀਆਂ ਨੇ
549. ਕਲਾਮ ਸਹਿਤੀ
ਵਕਤ ਫਜਰ ਦੇ ਉਠ ਸਹੇਲੀਉ ਨੀ ਤੁਸੀਂ ਆਪਦੇ ਆਹਰ ਹੀ ਆਵਨਾ ਜੇ
ਮਾਂ ਬਾਪ ਨੂੰ ਖਬਰ ਨਾ ਕਰੋ ਕੋਈ ਭਲਕੇ ਬਾਗ਼ ਨੂੰ ਪਾਸਣਾ ਲਾਵਨਾ ਜੇ
ਵੌਹਟੀ ਹੀਰ ਨੂੰ ਬਾਗ਼ ਲੈ ਚਲਣਾ ਹੈ ਜ਼ਰਾ ਏਸ ਦਾ ਜਿਉ ਵਲਾਵਨਾ ਜੇ
ਲਾਵਣ ਫੇਰਨੀ ਵਿੱਚ ਕਪਾਹ ਭੈਣਾ ਕਿਸੇ ਪੁਰਸ਼ ਨੂੰ ਨਹੀਂ ਦਖਾਵਨਾਂ ਜੇ
ਰਾਹ ਜਾਂਦੀਆਂ ਪੁਛੇ ਲੋਕ ਅੜੀਉ ਕੋਈ ਇਫਤਰਾ ਚਾ ਬਣਾਵਣਾ ਜੇ
ਖੇਡੋ ਸੰਮੀਆਂ ਤੇ ਘੱਤੋ ਪੰਭੀਆਂ ਨੀ ਭਲਕੇ ਖੂਹ ਨੂੰ ਰੰਗ ਲਗਾਵਨਾ ਜੇ
ਵੜੋ ਵਟ ਲੰਗੋਟੜੇ ਵਿਚ ਪੈਲੀ ਬੰਨਾ ਵਟ ਸਭ ਪੁੱਟ ਵਖਾਵਨਾ ਜੇ
ਬੰਨ੍ਹ ਝੋਲੀਆਂ ਚੁਣੋ ਕਪਾਹ ਸੱਭੇ ਤੇ ਮੰਡਾਸਿਆਂ ਰੰਗ ਸੁਹਾਵਨਾ ਜੇ
ਵੱਡੇ ਰੰਗ ਹੋਸਨ ਇੱਕੋ ਜੇਡੀਆਂ ਦੇ ਰਾਹ ਜਾਂਦਿਆਂ ਦੇ ਸਾਂਗ ਲਾਵਨਾ ਜੇ
ਮੰਜਿਉਂ ਉਠਦੀਆਂ ਸਭ ਨੇ ਆ ਜਾਣਾ ਇੱਕ ਦੂਈ ਨੂੰ ਸੱਦ ਲਿਆਵਨਾ ਜੇ
ਵਾਰਸ ਸ਼ਾਹ ਮੀਆਂ ਇਹੋ ਅਰਥ ਹੋਇਆ ਸਭਨਾ ਅਜੂ ਦੇ ਫਲੇ ਨੂੰ ਆਵਨਾ ਜੇ
550. ਸਹਿਤੀ ਅਤੇ ਹੋਰੋਰ ਔਰੌਰਤਾਂ
ਮਤਿਆਂ ਵਿੱਚ ਉਮਾਹ ਦੀ ਰਾਤ ਗੁਜ਼ਰੀ ਤਾਰੇ ਗਿਣਦੀਆਂ ਸਭ ਉਦਮਾਦੀਆਂ ਨੇ
ਗਿਰਧੇ ਪਾਉਂਦੀਆਂ ਘੁੰਬਰਾਂ ਮਾਰਦੀਆਂ ਸਨ ਜਹੀਆਂ ਹੋਣ ਮੁਟਿਆਰਾਂ ਦੀਆਂ ਵਾਦੀਆਂ ਨੀ
ਨਖਰੀਲੀਆ ਇੱਕ ਨਕ ਤੋੜਨਾਂ ਸਨ ਹਿਕ ਭੋਲੀਆਂ ਸਿਧੀਆ ਸਾਦੀਆਂ ਨੇ
ਇੱਕ ਨੇਕ ਬਖਤਾਂ ਇੱਕ ਬੇਜ਼ਬਾਨਾਂ ਹਿਕ ਨਚਨੀਆਂ ਤੇ ਮਾਲਜ਼ਾਦੀਆਂ ਨੇ
551. ਸਾਰੀਆਂ ਨੂੰ ਸੁਨੁਨੇਹੇਹਾ
ਗੰਢ ਫਿਰੀ ਰਾਤੀਂ ਵਿੱਚ ਖੇੜਿਆਂ ਦੇ ਘਰੋਂ ਘਰੀ ਵਿਚਾਰ ਵਿਚਾਰਿਉ ਨੇ
ਭਲਕੇ ਖੂਹ ਤੇ ਜਾਇਕੇ ਕਰਾਂ ਕੁਸਤੀ ਇੱਕ ਦੂਸਰੀ ਨੂੰ ਖੁਮ ਮਾਰਿਉ ਨੇ
ਚਲੋ ਚਲੀ ਹੀ ਕਰਨ ਛਨਾਲ ਬਾਜ਼ਾਂ ਸਭ ਕੰਮ ਤੇ ਕਾਜ ਵਸਾਰਿਉ ਨੇ
ਬਾਜ਼ੀ ਦਿਤਿਆਂ ਨੇ ਪੇਵਾਂ ਬੁੱਢੀਆਂ ਨੂੰ ਲਬਾ ਮਾਂਵਾਂ ਦੇ ਮੂੰਹਾਂ ਤੇ ਮਾਰਿਉ ਨੇ
ਸ਼ੈਤਾਨ ਦੀਆਂ ਲਸ਼ਕਰਾਂ ਫੈਲਸੂਫਾਂ ਬਿਨਾ ਆਤਸ਼ੋਂ ਫਨ ਪਘਾਰਿਉ ਨੇ
ਗਿਲਤੀ ਮਾਰ ਲੰਗੋਟੜੇ ਵਟ ਟੁਰੀਆਂ ਸਭੋ ਕਪੜਾ ਚਿਥੜਾ ਝਾੜਿਉ ਨੇ
ਸਭਾ ਭੰਨ ਭੰਡਾਰ ਉਜਾੜ ਛੋਪਾਂ ਸਣੇ ਪੂਣੀਆਂ ਪਿੜੀ ਨੂੰ ਸਾੜਿਉ ਨੇ
ਤੰਗ ਖਿਚ ਸਵਾਰ ਤਿਆਰ ਹੋਏ ਕੜਿਆਲੜੇ ਘੋੜੀਆਂ ਚਾੜ੍ਹਿਉ ਨੇ
ਰਾਤੀਂ ਲਾ ਮਹਿੰਦੀ ਦਿੰਹ ਘਤ ਸੁਰਮਾ ਗੁੰਦ ਚੁੰਡੀਆਂ ਕੁੰਭ ਸੰਘਾਰਿਉ ਨੇ
ਤੇੜ ਲੁੰਗੀਆਂ ਬਹੁਕਰਾਂ ਦੇਣ ਪਿੱਛੋਂ ਸੁਥਣ ਚੂੜੀਆ ਪਾਂਉਚੇ ਚਾੜ੍ਹਿਉ ਨੇ
ਕੱਜਲ ਪੂਛਲਿਆਲੜੇ ਵਿਆਹੀਆਂ ਦੇ ਹੋਠੀਂ ਸੁਰਖ ਦੰਦਾਸੜੇ ਚਾੜ੍ਹਿਉ ਨੇ
ਜ਼ੁਲਫਾਂ ਪਲਮ ਪਈਆਂ ਗੋਰੇ ਮੁਖੜੇ ਤੇ ਬਿੰਦੀਆਂ ਪਾਇਕੇ ਰੂਪ ਸੰਘਾਇਉ ਨੇ
ਗੱਲ੍ਹਾਂ ਥੋਡੀਆ ਤੇ ਬਣੇ ਖਾਲ ਦਾਣੇ ਰੜੇ ਹੁਸਨ ਨੂੰ ਚਾ ਉਘਾੜਿਉ ਨੇ
ਛਾਤੀਆਂ ਖੋਲ ਕੇ ਹੁਸਨ ਦੇ ਕੱਢ ਲਾਟੂ ਵਾਰਸ ਸ਼ਾਹ ਨੂੰ ਚਾ ਉਜਾੜਿਉ ਨੇ
552. ਸ਼ਾਇਰ ਦਾ ਕਥਨ
ਦੇ ਦੁਆਈਆਂ ਰਾਤ ਮੁਕਾ ਸੁੱਟੀ ਦੇਖੋ ਹੋਵਨੀ ਕਰੇ ਸ਼ਤਾਬੀਆਂ ਜੀ
ਜਿਹੜੀ ਹੋਵਨੀ ਗੱਲ ਸੋ ਹੋ ਰਹੀ ਸੱਭੇ ਹੋਵਨੀ ਦੀਆਂ ਖਰਾਬੀਆਂ ਜੀ
ਏਸ ਹੋਵਨੀ ਸ਼ਾਹ ਫਕੀਰ ਕੀਤੇ ਪੰਨੂ ਜੇਹਿਆਂ ਕਰੇ ਸ਼ਰਾਬੀਆਂ ਜੀ
ਮਜਨੂੰ ਜੇਹਿਆਂ ਨਾਮ ਮਜਜ਼ੂਬ ਹੋਏ ਸ਼ਹਿਜ਼ਾਦੀਆਂ ਕਰੇ ਬੇਆਬੀਆਂ ਜੀ
ਮਾਅਸ਼ੂਕ ਨੂੰ ਬੇਪਰਵਾਹ ਕਰਕੇ ਵਾਏ ਆਸ਼ਕਾਂ ਰਾਤ ਬੇਖਾਬੀਆਂ ਜੀ
ਅਲੀ ਜੇਹਿਆਂ ਨੂੰ ਕਤਲ ਗੁLਲਾਮ ਕੀਤਾ ਖਬਰ ਹੋਈ ਨਾ ਮੂਲ ਅਸਹਾਬੀਆਂ ਜੀ
ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ ਲੈਣੀ ਅੱਜ ਕੰਧਾਰ ਪੰਜਾਬੀਆਂ ਜੀ
ਵਾਰਸ ਸ਼ਾਹ ਮੀਆਂ ਫਲੇ ਖੇੜਿਆਂ ਦੇ ਜਮ੍ਹਾਂ ਆਣ ਹੋਈਆਂ ਹਰਬਾਬੀਆਂ ਜੀ
553. ਉਹੀ
ਇਸ਼ਕ ਇੱਕ ਤੇ ਇਫਤਰੇ ਲਖ ਕਰਨੇ ਯਾਰੋ ਔਖੀਆਂ ਯਾਰਾਂ ਦੀਆਂ ਯਾਰੀਆਂ ਨੀ
ਕੇਡਾ ਪਾੜਨਾ ਪਾੜਿਆ ਇਸ਼ਕ ਪਿੱਛੇ ਸਦ ਘੱਲੀਆਂ ਸਭ ਕਵਾਰੀਆਂ ਨੀ
ਏਨ੍ਹਾਂ ਯਾਰੀਆਂ ਰਾਜਿਆਂ ਫਕਰ ਕੀਤਾ ਇਸ਼ਕ ਕੀਤਾ ਖਲਕਤਾਂ ਸਾਰੀਆਂ ਨੀ
ਕੋਈ ਹੀਰ ਹੈ ਨਵਾਂ ਨਾ ਇਸ਼ਕ ਕੀਤਾ ਇਸ਼ਕ ਕੀਤਾ ਖਲਕਤਾਂ ਸਾਰੀਆ ਨੀ
ਏਸ ਇਸ਼ਕ ਨੇ ਦੇਖ ਫਰਹਾਦ ਕੁੱਠਾ ਕੀਤੀਆਂ ਯੂਸਫ ਨਾਲ ਖਵਾਰੀਆਂ ਨੀ
ਇਸ਼ਕ ਸੋਹਣੀ ਜਹੀਆਂ ਸੂਰਤਾਂ ਭੀ ਡੋਬ ਵਿੱਚ ਦਰਿਆ ਦੇ ਮਾਰੀਆਂ ਨੀ
ਮਿਰਜ਼ੇ ਜੇਹੀਆਂ ਸੂਰਤਾਂ ਇਸ਼ਕ ਸੁੰਙੇ ਅੱਗ ਲਾਇਕੇ ਬਾਰ ਵਿੱਚ ਸਾੜੀਆਂ ਨੀ
ਦੇਖ ਬੂਬਨਾਂ ਮਾਰੂਨ ਕਹਿਰ ਘੱਤੀ ਕਈ ਹੋਰ ਕਰ ਚੱਲੀਆਂ ਯਾਰੀਆਂ ਨੀ
ਵਾਰਸ ਸ਼ਾਹ ਜਹਾਨ ਦੇ ਚਲਨ ਨਿਆਰੇ ਅਤੇ ਇਸ਼ਕ ਦੀਆਂ ਧਜਾਂ ਨਿਆਰੀਆਂ ਨੇ
554. ਉਹੀ ਚਲਦਾ
ਸੁਬ੍ਹਾ ਚਲਦਾ ਖੇਤ ਕਰਾਰ ਹੋਇਆ ਕੁੜੀਆਂ ਮਾਵਾ ਦੀਆਂ ਕਰਨ ਦਿਲਦਾਰੀਆਂ ਨੀ
ਆਪੋ ਆਪਣੇ ਥਾਂ ਤਿਆਰ ਹੋਈਆਂ ਕਈ ਵਿਆਹੀਆਂ ਕਈ ਕਵਾਰੀਆਂ ਨੀ
ਰੋਜ਼ੇ ਦਾਰ ਨੂੰ ਈਦ ਦਾ ਚੰਨ ਚੜ੍ਹਿਆ ਜਿਵੇਂ ਹਾਜੀਆਂ ਹਜ ਤਿਆਰੀਆਂ ਨੀ
ਜਿਵੇਂ ਵਿਆਹ ਦੀ ਖੁਸ਼ੀ ਦਾ ਚਾ ਚੜ੍ਹਦਾ ਅਤੇ ਮਿਲਣ ਮੁਬਾਰਕਾਂ ਕਵਾਰੀਆਂ ਨੀ
ਚਲੋ ਚਲ ਹਿਲ ਜੁਲ ਤਰਥੱਲ ਧੜ ਧੜ ਖੁਸ਼ੀ ਨਾਲ ਨੱਚਣ ਮਤਿਆਰੀਆਂ ਨੀ
ਥਾਉਂ ਥਾਈ ਚਵਾ ਦੇ ਨਾਲ ਫੜਕੇ ਮੁੱਠੇ ਚੂੜੀਆਂ ਦੇ ਮਿਨਹਾਰੀਆਂ ਨੀ
ਗਿਰਦ ਫਲੇ ਦੀ ਖੁਰਲੀ ਆਣ ਹੋਈਆਂ ਸਭ ਹਾਰ ਸੰਗਾਰ ਕਰ ਸਾਰੀਆਂ ਨੀ
ਏਧਰ ਸਹਿਤੀ ਨੇ ਮਾਂਉ ਤੋਂ ਲਈ ਰੁਖਸਤ ਚਲੋ ਚਲ ਜਾਂ ਸਭ ਪੁਕਾਰੀਆਂ ਨੀ
ਐਵੇਂ ਬੰਨ੍ਹ ਕਤਾਰ ਹੋ ਸਫਾਂ ਚੁਰੀਆਂ ਜਿਵੇਂ ਲਦਿਆ ਸਾਥ ਬਿਉਪਾਰੀਆਂ ਨੀ
ਐਵੇਂ ਸਹਿਤੀ ਨੇ ਕਵਾਰੀਆਂ ਮੇਲ ਲਈਆਂ ਜਿਵੇਂ ਝੁੰਡ ਮੇਲੇ ਜਟਾਧਾਰੀਆਂ ਨੀ
ਖਤਰੇਟੀਆਂ ਅਤੇ ਬਹਿਮਨਟੀਅ ਨੀ ਜਟੇਟੀਆਂ ਨਾਲ ਸਨਿਆਰੀਆਂ ਨੀ
ਘੋੜੇ ਛੁੱਟੇ ਅਬਾਹ ਜਿਉਂ ਫਿਰਨ ਨਚਦੇ ਚੱਲਣ ਟੇਢੜੀ ਚਾਲ ਮੁਟਿਆਰੀਆਂ ਨੀ
ਵਾਰਸ ਸ਼ਾਹ ਹੁਣ ਹੀਰ ਨੂੰ ਸੱਪ ਲੜਦਾ ਚੈਂਚਰ ਪਾਂਉਦੀਆਂ ਚੈਂਚਰ ਹਾਰੀਆਂ ਨੀ
555. ਹੀਰ ਸਹਿਤੀ ਨਾਲ ਖੇਤੇਤ ਨੂੰ ਤੁਰੁਰ ਪਈ
ਹੁਕਮ ਹੀਰ ਦਾ ਮਾਂਉਂ ਥੋਂ ਲਿਆ ਸਹਿਤੀ ਗਲ ਗਿਣੀ ਸੂ ਨਾਲ ਸਹੇਲੀਆਂ ਦੇ
ਤਿਆਰ ਹੋਈਆਂ ਦੋਵੇਂ ਨਨਾਣ ਭਾਬੀ ਨਾਲ ਚੜ੍ਹੇ ਨੇ ਕਟਕ ਅਰਬੇਲੀਆਂ ਦੇ
ਛਡ ਪਾਸਨੇ ਤੁਰਕ ਬੇਰਾਹ ਚਲੇ ਰਾਹ ਮਾਰਦੇ ਨੇ ਅਟਖੇਲੀਆਂ ਦੇ
ਕਿੱਲੇ ਪੁਟ ਹੋ ਗਈ ਵਿੱਚ ਵਿਹੜਿਆਂ ਦੇ ਰਹੀ ਇੱਕ ਨਾ ਵਿੱਚ ਹਵੇਲੀਆਂ ਦੇ
ਸੋਹਣ ਬੈਂਸਰਾਂ ਨਾਲ ਬਲਾਕ ਬੁੰਦੇ ਟਿੱਕੇ ਫਬ ਰਹੇ ਵਿੱਚ ਮਥੇਲੀਆਂ ਦੇ
ਧਾਗੇ ਪਾਂਉਟੇ ਬੰਨ੍ਹ ਕੇ ਨਾਲ ਬੋਦੇ ਗੋਇਆ ਫਿਰਨ ਦੁਕਾਨ ਫੁਲੇਲਿਆਂ ਦੇ
ਜਟਾ ਧਾਰੀਆਂ ਦਾ ਝੁੰਡ ਤਿਆਰ ਹੋਇਆ ਸਹਿਤੀ ਗੁਰੂ ਚਲਿਆ ਨਾਲ ਚੇਲੀਆਂ ਦੇ
ਰਾਜੇ ਇੰਦਰ ਦੀ ਸਭਾ ਵਿੱਚ ਹੋਈ ਹੋਰੀ ਪਏ ਅਜਬ ਛਨਕਾਰ ਅਬੇਲੀਆਂ ਦੇ
ਆਪ ਹਾਰ ਸੰਗਾਰ ਕਰ ਦੌੜ ਚਲੀਆਂ ਅਰਥ ਕੀਤਿਆਂ ਨੇ ਨਾਲ ਬੇਲੀਆਂ ਦੇ
ਵਾਰਸ ਸ਼ਾਹ ਕਸਤੂਰੀ ਦੇ ਮਿਰਗ ਛੁਟੇ ਥਈ ਥਈ ਸਰੀਰ ਮਥੱਲੀਆਂ ਨੇ
556. ਖੇਤੇਤ ਵਿੱਚੱਚ ਦਾਖ਼ਲਾ
ਫੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ ਤੁਰਤ ਚਾ ਲੰਗੋਟੜੇ ਵਟਿਉ ਨੇ
ਸੰਮੀ ਘਤਦੀਆਂ ਮਾਰਦੀਆਂ ਫਿਰਨ ਗਿਰਧਾ ਪੰਭੀ ਘਤ ਬਨਾਵਟ ਪਟਿਉ ਨੇ
ਤੋੜ ਕਿੱਕਰੋਂ ਸੂਲ ਦਾ ਵੱਡਾ ਕੰਡਾ ਪੈਰ ਚੋਭ ਕੇ ਖੂਨ ਪੱਲਟਿਉ ਨੇ
ਸਹਿਤੀ ਮਾਂਦਰਨ ਫਨ ਦਾ ਨਾਗ ਭਿਛਿਆ ਦੰਦੀ ਮਾਰ ਕੇ ਖੂਨ ਉਲੱਟਿਉ ਨੇ
ਸ਼ਿਸਤ ਅੰਦਾਜ਼ ਨੇ ਮਕਰ ਦੀ ਸ਼ਿਸਤ ਕੀਤੀ ਓਸ ਹੁਸਨ ਦੇ ਮੋਰ ਨੂੰ ਫਟਿਉ ਨੇ
ਵਾਰਸ ਯਾਰ ਦੇ ਖਰਚ ਤਹਿਸੀਲ ਵਿੱਚੋਂ ਹਿੱਸਾ ਸਰਫ ਕਸੂਰ ਦਾ ਕਟਿਉ ਨੇ
557. ਹੀਰ ਦੀ ਹਾਲਤ
ਦੰਦ ਮੀਟ ਘਸੀਟ ਇਹ ਹੱਡ ਗੋਡੇ ਚਿਬੇ ਹੋਠ ਗੱਲ੍ਹਾਂ ਕਰ ਨੀਲੀਆਂ ਜੀ
ਨੱਕ ਚਾੜ੍ਹ ਦੰਦੇੜਕਾਂ ਵਟ ਰੋਏ ਕਢ ਅੱਖੀਆਂ ਨੀਲੀਆਂ ਪੀਲੀਆਂ ਜੀ
ਥਰ ਥਰ ਕੰਬੇ ਤੇ ਆਖੇ ਮੈਂ ਮੋਈ ਲੋਕਾ ਕੋਈ ਕਰੇ ਝਾੜਾ ਬੁਰੇ ਹੀਲਿਆਂ ਜੀ
ਮਾਰੇ ਲਿੰਗ ਤੇ ਪੈਰ ਬੇਸੁਰਤ ਹੋਈ ਲਏ ਜਿਉ ਨੇ ਕਾਜ ਕਲੇਲੀਆਂ ਜੀ
ਸ਼ੈਤਾਨ ਸੈਤੂੰਗੜੇ ਹੱਥ ਜੋੜਨ ਸਹਿਤੀ ਗੁਰੂ ਤੇ ਅਸੀਂ ਜੋਗੀਲੀਆਂ ਜੀ
558. ਹੀਰ ਨੂੰ ਸਪ ਨੇ ਡੰਗੰਗਣਾ
ਹੀਰ ਮੀਟ ਕੇ ਦੰਦ ਪੈ ਰਹੀ ਬੋਖੁਦ ਸਹਿਤੀ ਹਾਲ ਬੂ ਸ਼ੋਰ ਪੁਕਾਰਿਆ ਈ
ਕਾਲੇ ਨਾਗ ਨੇ ਫਨ ਫੁਲਾ ਵੱਡਾ ਡੰਗ ਵੌਹਟੀ ਦੇ ਪੈਰ ਤੇ ਮਾਰਿਆਂ ਈ
ਕੁੜੀਆਂ ਕਾਂਗ ਕੀਤੀ ਆ ਪਈ ਵਾਹਰ ਲੋਕਾਂ ਕੰਮ ਤੇ ਕਾਜ ਵਸਾਰਿਆ ਈ
ਮੰਜੇ ਪਾਇਕੇਹੀਰ ਨੂੰ ਘਰੀ ਘਿਨਿਆ ਜਟੀ ਪਲੋ ਪਲੀ ਅੰਗ ਨਿਹਾਰਿਆ ਈ
ਦੋਖੋ ਫਾਰਲੀ ਤੋਰਕੀ ਨਜ਼ਮ ਨਸਰੋਂ ਇਹ ਮਕਰ ਘਿਉ ਵਾਂਗ ਨਿਤਾਰਿਆ ਈ
ਅੱਗੇ ਕਿਸੇ ਕਿਤਾਬ ਵਿੱਚ ਨਹੀਂ ਪੜ੍ਹਿਆ ਜੇਹਾ ਖਚਰਿਆਂ ਪਚਰਪੌ ਸਾਰਿਆ ਈ
ਸ਼ੈਤਾਨ ਨੇ ਆਣ ਸਲਾਮ ਕੀਤਾ ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਈ
ਅਫਲਾ ਤੂਨ ਦੀ ਰੀਸ਼ ਮਿਕਰਾਜ਼ ਕੀਤੀ ਵਾਰਸ ਕੁਦਰਤਾਂ ਦੇਖ ਕੇ ਵਾਰਿਆ ਈ
559. ਸਾਰੇ ਖ਼ਬਰ ਹੋ ਗਈ
ਖੜਕੇ ਸ਼ਾਂਘਰੋਂ ਦਿਲਬਰਾਂ ਕਾਂਗ ਕੀਤੀ ਸਾਰੇ ਦੇਸ ਤੇ ਧੁੰਮ ਭੋਚਾਲ ਆਹੀ
ਘਰੀਂ ਖੁਰ ਹੋਈ ਕੜਾਂ ਦੇਸ ਸਾਰੇ ਨੂੰਹ ਖੇੜਿਆਂ ਦੀ ਜੇਹੜੀ ਸਿਆਲ ਆਹੀ
ਸਰਦਾਰ ਸੀ ਖੂਬਾਂ ਦੇ ਤ੍ਰਿੰਜਨਾਂ ਦੀ ਜਿਸ ਦੀ ਹੰਸ ਤੇ ਮੋਰ ਦੀ ਚਾਲ ਆਹੀ
ਖੇੜੇ ਨਾਲ ਸੀ ਓਸ ਅਜੋੜ ਮੁਢੋਂ ਦਿਲੋਂ ਸਾਫ ਰੰਝੇਟੇ ਦੇ ਨਾਲ ਆਹੀ
ਓਸ ਨਾਗਨੀ ਨੂੰ ਕੋਈ ਸੱਪ ਲੜਿਆ ਸੱਸ ਓਸ ਨੂੰ ਦੇਖ ਨਿਹਾਲ ਆਹੀ
‘ਇੰਨਾ ਕਈਦਾ ਕੁੰਨਾ’ ਬਾਬਾ ਔਰਤਾਂ ਦੇ ਧੁਰੋਂ ਵਿੱਚ ਕੁਰਾਨ ਦੇ ਫਾਲ ਆਹੀ
560. ਮਾਂਦਰੀਆਂ ਨੂੰ ਸਦਿਆ
ਸਦ ਮਾਂਦਰੀ ਖੇੜਿਆਂ ਲਖ ਆਂਦੇ ਫਕਰ ਵੈਦ ਤੇ ਭਟ ਮਦਾਰੀਆਂ ਦੇ
ਤਰਿਆਕ ਅਕਬਰ ਅਫਲਾਤੂਨ ਵਾਲਾ ਦਾਰੂ ਵੱਡੇ ਫਰੰਗ ਪਸਾਰੀਆਂ ਦੇ
ਜਿਨ੍ਹਾਂ ਜ਼ਾਤ ਹਜ਼ਾਰ ਦੇ ਸੱਪ ਕੀਲੇ ਘਤ ਆਂਦੇ ਨੇ ਵਿੱਚ ਪਟਾਰੀਆਂ ਦੇ
ਗੰਡੇ ਲਿਖ ਤਾਅਵੀਜ਼ ਤੇ ਧੂਪ ਧੂਣੀ ਸੂਤ ਆਂਦੇ ਨੇ ਕੰਜ ਕਵਾਰੀਆਂ ਦੇ
ਕੋਈ ਇੱਕ ਚਵਾ ਖੁਆ ਗੰਢੇ ਨਾਗ ਦੂਣ ਧਾਤਾ ਸਭੇ ਸਾਰਿਆਂ ਦੇ
ਕਿਸੇ ਲਾ ਮੱਕੇ ਲੱਸੀ ਵਿੱਚ ਘੱਤੇ ਪਰਦੇ ਚਾ ਪਾਏ ਨਰਾਂ ਨਾਰਈਆਂ ਦੇ
ਤੇਲ ਮਿਰਚ ਤੇ ਬੂਟੀਆਂ ਦੁੱਧ ਪੀਸੇ ਘਿਉ ਦੇਂਦੇ ਨੇ ਨਾਲ ਖਵਾਰੀਆਂ ਦੇ
ਵਾਰਸ ਸ਼ਾਹ ਸਪਾਧਿਆਂ ਪਿੰਡ ਬੱਧੇ ਘੁਣ ਜ਼ਹਿਰ ਮੁਹਰੇ ਧਾਤਾਂ ਮਾਰੀਆਂ ਦੇ
561. ਲੋਕਾਂ ਦਾ ਕਥਨ
ਦਰਦ ਹੋਰ ਤੇ ਦਾਰੁੜਾ ਹੋਰ ਕਰਦੇ ਫਰਕ ਪਵੇ ਲਾ ਲੋੜ੍ਹ ਵਿੱਚ ਲੁੜ੍ਹੀ ਹੈ ਨੀ
ਰੰਨਾ ਦੇਖ ਕੇ ਆਖਦੀਆਂ ਜ਼ਹਿਰ ਧਾਨੀ ਕੋਈ ਸਾਇਤ ਇਹ ਜਿਊਂਦੀ ਕੁੜੀ ਹੈ ਨੀ
ਹੀਰ ਆਖਦੀ ਜ਼ਹਿਰ ਹੈ ਖਿੰਡ ਚੱਲੀ ਛਿੱਬੀ ਕਾਲਜਾ ਚੀਰ ਦੀ ਛੁਰੀ ਹੋ ਨੀ
ਮਰ ਚੱਲੀ ਹੈ ਹੀਰ ਸਿਆਲ ਭਾਵੇਂ ਭਲੀ ਬੁਰੀ ਓਥੇ ਆਨ ਜੁੜੀ ਹੈ ਨੀ
ਜਿਸ ਵੇਲੇ ਦੀ ਸੂਤਰੀ ਇਹ ਸੁੰਘੀ ਭਾਗੀਂ ਹੋ ਗਈ ਹੈ ਨਾਹੀਂ ਮੁੜੀ ਹੈ ਨੀ
ਵਾਰਸ ਸ਼ਾਹ ਸਦਾਈਏ ਵੈਦ ਰਾਂਝਾ ਜਿਸ ਥੇ ਦਰਦ ਅਸਾਡੇ ਦੀ ਪੁੜੀ ਹੈ ਨੀ
562. ਸਹਿਤੀ ਅਤੇ ਮਾਂ
ਸਹਿਤੀ ਆਖਿਆ ਫਰਕ ਨਾ ਪਵੇ ਮਾਸਾ ਇਹ ਸੱਪ ਦਾ ਕੀਲ ਤੇ ਆਂਵਦੇ ਨੇ
ਕਾਲੇ ਬਾਗ਼ ਵਿੱਚ ਜੋਗੜਾ ਸਿੱਧ ਦਾਤਾ ਓਸ ਦੇ ਕਦਮ ਪਾਇਆਂ ਦੁਖ ਜਾਂਵਦੇ ਨੇ
ਭਾਸ਼ਕ ਨਾਂਗ ਕਰੰਡੀਏ ਮੇਂਡ ਭੱਸ਼ਕ ਛੀਣੇ ਤਿੱਤਰੇ ਸਭ ਨਿਉਂ ਆਂਵਦੇ ਨੇ
ਕਲਗੀ ਧਰ ਤੇ ਉਡਣਾਂ ਭੂੰਡ ਆਬੀ ਅਸਰਾਲ ਘੜਾਲ ਡਰ ਖਾਂਵਦੇ ਨੇ
ਤੰਦੂਰੜਾ ਬੋਰੜਾ ਫੰਨੀ ਫਨੀਅਰ ਸਭ ਆਨ ਕੇ ਸੀਸ ਨਿਵਾਂਦੇ ਨੇ
ਮਨੀ ਦਾਰ ਦੂਸਰੇ ਤੇ ਘਰਨੀਏ ਭੀ ਮੰਤਰ ਪੜ੍ਹੇ ਤਾਂ ਕੀਲ ਤੇ ਆਂਵਦੇ ਨੇ
ਕੰਗੋੜਿਆ ਧਾਮੀਆ ਨਸ ਨਸਾ ਵੀ ਰਤਵਾੜਿਆ ਕਜਲੀਆ ਝਾਂਵਦੇ ਨੇ
ਖਜੂਰੀਆ ਤੇਲੀਆ ਨਿਪਟ ਚੁੰਘਾ ਹਤਵਾਰੀਆ ਕੋਝਿਆ ਗਾਂਵਦੇ ਨੇ
ਬਲਿਸ਼ਤੀਆ ਚੱਪੀਆ ਸੰਗ ਚੂਰਾ ਚਲਮਲਾਵੜਾ ਕੁਲਨਾਂਸੀਆ ਧਾਂਵਦੇ ਨੇ
ਕੋਈ ਦੁਖ ਤੋਂ ਦਰਦ ਨਾ ਰਹੇ ਭੋਰਾ ਜਾਦੂ ਜਿੰਨ ਤੇ ਭੂਤ ਸਭ ਜਾਂਵਣਦੇ ਨੇ
ਰਾਉ ਰਾਜੇ ਤੇ ਵੈਦ ਤੇ ਦੇਵ ਪਰੀਆਂ ਸਭ ਓਸ ਥੋਂ ਹੱਥ ਵਖਾਂਵਦੇ ਨੇ
ਹੋਰ ਵੈਦ ਸਭ ਵੈਦਗੀ ਲਾ ਥੱਕੇ ਵਾਰਸ ਸ਼ਾਹ ਜੋਗੀ ਹੁਣ ਆਂਵਦੇ ਨੇ
563. ਜੋਗੋਗੀ ਸੱਦੱਦਣ ਲਈ ਆਦਮੀ ਭੇਜੇਜਣ ਦੀ ਸਲਾਹ
ਖੇੜਿਆਂ ਆਖਿਆ ਸੈਦੇ ਨੂੰ ਘਲ ਦੀਚ ਜਿਹੜਾ ਡਿੱਗੇ ਫਕੀਰ ਦੇ ਜਾ ਪੈਰੀL
ਸਾਡੀ ਕਰੇਂ ਵਾਹਰ ਨਾਮ ਰਬ ਤੇ ਕੋਈ ਫਜ਼ਲ ਦਾ ਪਲੋਰਾ ਚਾ ਪੈਰਰੀਂ
ਸਾਰਾ ਖੋਲ ਕੇ ਹਾਲ ਅਹਿਵਾਲ ਆਖੀਂ ਨਾਲ ਮਹਿਰੀਆਂ ਬਰਕਤਾਂ ਵਿੱਚ ਦੈਰੀਂ
ਚਲੋ ਵਾਸਤੇ ਰਬ ਦੇ ਨਾਲ ਮੇਰੇ ਕਦਮ ਘਤਿਆਂ ਫਕਰ ਦੇ ਹੋਰ ਖੈਰੀਂ
ਦਮ ਲਾਇਕੇ ਸਿਆਲ ਵਿਆਹ ਲਿਆਂਦੀ ਜੰਜ ਜੋੜ ਕੇ ਗਏ ਸਾਂ ਵਿੱਚ ਵੈਰੀਂ
ਬੈਠ ਕੋੜਮੇ ਗਲ ਪਕਾ ਛੱਡੀ ਸੈਦਾ ਘੱਲੀਏ ਰਲਣ ਜਾਂ ਐਰ ਐਰੀਂ
ਜੀਕੂੰ ਜਾਣਸੈਂ ਤਿਵੇਂ ਲਿਆ ਜੋਗੀ ਕਰ ਮਿੰਨਤਾਂ ਲਾਵਣਾ ਹੱਥ ਪੈਰੀਂ
ਵਾਰਸ ਸ਼ਾਹ ਮੀਆਂ ਤੇਰਾ ਇਲਮ ਹੋਇਆ ਮਸ਼ਹੂਰ ਵਿੱਚ ਜਿੰਨ ਤੇ ਇਣਸ ਤੈਰੀਂ
564. ਸੈਦੇ ਨੂੰ ਭੇਜਿਆ
ਅਜੂ ਆਖਿਆ ਸੈਦਿਆ ਜਾ ਭਾਈ ਇਹ ਵੌਹਟੀਆਂ ਬਹੁਤ ਪਿਆਰੀਆਂ ਜੀ
ਜਾ ਬੰਨ੍ਹ ਕੇ ਹੱਥ ਸਲਾਮ ਕਰਨਾ ਤੁਸਾਂ ਤਾਰੀਆਂ ਖਲਕਤਾਂ ਸਾਰੀਆਂ ਜੀ
ਅੱਗੇ ਨਜ਼ਰ ਰੱਖੀਂ ਸਭੋ ਹਾਲ ਦੱਸੀਂ ਅੱਗੇ ਜੋਗੀੜੇ ਦੇ ਕਰੀਂ ਜ਼ਾਰੀਆਂ ਜੀ
ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ ਖੋਲ ਕਹੇਂ ਹਕੀਕਤਾਂ ਸਾਰੀਆਂ ਜੀ
ਆਖੀਂ ਵਾਸਤੇ ਰਬ ਦੇ ਚਲੋ ਜੋਗੀ ਸਾਨੂੰ ਬਣੀਆਂ ਮਸੀਬਤਾਂ ਭਾਰੀਆਂ ਜੀ
ਜੋਗੀ ਮਾਰ ਮੰਤਰ ਕਰੇ ਸੱਪ ਹਾਜ਼ਰ ਜਾ ਲਿਆ ਵਲਾਇਕੇ ਵਾਰੀਆਂ ਜੀ
ਵਾਰਸ ਸ਼ਾਹ ਓਥੇ ਨਾਹੀਂ ਫੁਰੇ ਮੰਤਰ ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਜੀ
565. ਸੈਦਾ ਚਲੇ ਗਿਆ
ਸੈਦਾ ਵਟ ਬੁੱਕਲ ਬੱਧੀ ਪਚਾੜਿਕੀ ਜੁੱਤੀ ਚਾੜ੍ਹ ਕੇ ਡਾਂਗ ਲੈ ਕੜਕਿਆ ਈ
ਵਾਹੋ ਵਾਹ ਚਲਿਆ ਖੋਰੀ ਬੰਨ੍ਹ ਖੇੜਾ ਵਾਂਗ ਕਾਟਕੋ ਮਾਲ ਤੇ ਸਰਕਿਆ ਈ
ਕਾਲੇ ਬਾਗ਼ ਵਿੱਚ ਜੋਗੀ ਥੇ ਜਾ ਵੜਿਆ ਜੋਗੀ ਦੇਖ ਕੇ ਜਟ ਨੂੰ ਵੜਕਿਆ ਈ
ਖੜਾ ਹੋਇ ਮਾਹੀ ਮੁੰਡਿਆ ਕਹਾਂ ਆਵੇਂ ਮਾਰ ਵਾਹੁੜਾ ਸ਼ੋਰ ਕਰ ਭੜਕਿਆ ਈ
ਸੈਦਾ ਸੰਗ ਕੇ ਥਰ ਥਰਾ ਖੜਾ ਕੰਬੇ ਓਸ ਦਾ ਅੰਦਰੋਂ ਕਾਲਜਾ ਘੜਕਿਆ ਈ
ਓਥੋਂ ਖੜੀ ਕਰ ਬਾਂਹ ਪੁਕਾਰਦਾ ਈ ਏਹਾ ਖਤਰੇ ਦਾ ਮਾਰਿਆਂ ਯਰਕਿਆ ਈ
ਚੱਲੀਂ ਵਾਸਤੇ ਰਬ ਦੇ ਜੋਗੀਆ ਓ ਖਾਰ ਵਿੱਚ ਕਲੇਜੇ ਦੇ ਰੜਕਿਆ ਈ
ਜੋਗੀ ਪੁੱਛਦਾ ਬਣੀ ਹੈ ਕੌਣ ਤੈਨੂੰ ਏਸ ਹਾਲ ਆਂਇਉ ਜੱਟਾ ਬੜ੍ਹਕਿਆ ਈ
ਜਟੀ ਵੜੀ ਕਪਾਹ ਵਿੱਚ ਬੰਨ ਝੋਲੀ ਕਾਲਾ ਨਾਗ ਅਜ਼ ਗ਼ੈਬ ਥੀਂ ਕੜਕਿਆ ਈ
ਵਾਰਸ ਸ਼ਾਹ ਜੋਂ ਚੋਟੀਆਂ ਕਢ ਆਈ ਅਤੇ ਸੱਪ ਸਰੋਤਿਆਾਂ ਮਰਕਿਆ ਈ