566. ਰਾਂਝੇ ਦਾ ਉੁੱੱਤੱਤਰ
ਤਕਦੀਰ ਨੂੰ ਮੋੜਨਾ ਭਾਲਦਾ ਏਂ ਸੱਪ ਨਾਲ ਤਕਦੀਰ ਦੇ ਡੰਗਦੇ ਨੇ
ਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗੀ ਦੀਦਵਾਨ ਕਜ਼ਾ ਦੇ ਰੰਗ ਦੇ ਨੇ
ਜਿਹੜੇ ਛੱਡ ਜਹਾਨ ਉਜਾੜ ਵਸਣ ਸੁਹਬਤ ਔਰਤਾਂ ਦੀ ਕੋਲੋਂ ਸੰਗਦੇ ਨੇ
ਕਦੀ ਕਿਸੇ ਦੀ ਕੀਲ ਵਿੱਚ ਨਹੀਂ ਆਏ ਜਿਹੜੇ ਸੱਪ ਸਿਆਲ ਤੇ ਝੰਗ ਦੇ ਨੇ
ਅਸਾਂ ਚਾ ਕੁਰਆਨ ਤੇ ਤਰਕ ਕੀਤੀ ਸੰਗ ਮਹਿਰੀਆਂ ਦੇ ਕੋਲੋਂ ਸੰਗਦੇ ਨੇ
ਮਰਨ ਦੇ ਜੱਟੀ ਜ਼ਰਾ ਵੈਣ ਸੁਣੀਏਂ ਰਾਗ ਨਿਕਲਣ ਰੰਗ ਬਰੰਗ ਦੇ ਨੇ
ਜਵਾਨ ਮੇਰੇ ਮਹਿਰੀ ਬੱਡੇ ਰੰਗ ਹੋਤੇ ਖੁਸ਼ੀ ਹੋਤੇ ਹੈਂ ਰੂਹ ਮਲੱਗ ਦੇ ਨੇਂ
ਵਾਰਸ ਸ਼ਾਹ ਮੁਨਾਇਕੇ ਸੀਸ ਦਾੜ੍ਹੀ ਹੋ ਰਹੇ ਜਿਉਂ ਸੰਗਤੀ ਗੰਗ ਦੇ ਨੇ
567. ਸੈਦੈਦੇ ਨੂੰ ਰਾਂਝੇ ਦਾ ਉੁੱੱਤੱਤਰ
ਹੱਥ ਬੰਨ੍ਹ ਨੀਵੀਂ ਧਉਣ ਘਾਹ ਮੂੰਹ ਵਿੱਚ ਕਢ ਦੰਦੀਆਂ ਮਿੰਨਤਾਂ ਘਾਲਿਆ ਵੋ
ਤੇਰੇ ਚਲਿਆਂ ਹੁੰਦੀਆ ਹੈ ਹੀਰ ਚੰਗੀ ਧੁਰੋਹੀ ਰਬ ਦੀ ਮੁੰਦਰਾਂ ਵਾਲਿਆ ਵੋ
ਅੱਠ ਪਹਿਰ ਹੋਏ ਭੁਖੇ ਕੋੜਮੇ ਨੂੰ ਲੁੜ੍ਹ ਗਏ ਹਾਂ ਫਾਕੜਾ ਜਾਲਿਆਂ ਵੋ
ਜਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ ਅਸਾਂ ਮੁਲਕ ਤੇ ਮਾਂਦਰੀ ਭਾਲਿਆ ਵੋ
ਜੋਗੀ ਵਾਸਤੇ ਰਬ ਦੇ ਤਾਰ ਸਾਨੂੰ ਬੇੜਾ ਲਾ ਬੰਨੇ ਅੱਲਾਹ ਵਾਲਿਆ ਵੋ
ਲਿਖੀ ਵਿੱਚ ਰਜ਼ਾ ਦੇ ਮਰੇ ਜੱਟੀ ਜਿਸ ਨੇ ਸੱਪ ਦਾ ਦੁਖ ਹੈ ਜਾਲਿਆ ਵੋ
ਤੇਰੀ ਜੱਟੀ ਦਾ ਕੀ ਇਲਾਜ ਕਰਨਾ ਅਸਾਂ ਆਪਣਾ ਕੋੜਮਾ ਗਾਲਿਆ ਵੋ
ਵਾਰਸ ਸ਼ਾਹ ਰਜ਼ਾ ਤਕਦੀਰ ਵੇਲਾ ਪੀਰਾਂ ਔਲੀਆਂਵਾਂ ਨਾਹੀਂ ਟਾਲਿਆ ਵੋ
568. ਉੱਤਰ ਜੋਗੀ
ਚੁਪ ਹੋ ਜੋਗੀ ਸਹਿਜ ਨਾਲ ਬੋਲੇ ਜੱਟਾ ਕਾਸ ਨੂੰ ਪਕੜਿਉਂ ਕਾਹੀਆਂ ਨੂੰ
ਅਸੀਂ ਛੱਡ ਜਹਾਨ ਫਕੀਰ ਹੋਏ ਛੱਡ ਦੌਲਤਾਂ ਨਾਲ ਬਾਦਸ਼ਾਹੀਆਂ ਨੂੰ
ਯਾਦ ਰਬ ਦੀ ਛੱਡ ਕੇ ਗਿਰਾਂ ਝੇਰੇ ਢੂੰਡਾਂ ਉਡਦੀਆਂ ਛੱਡ ਕੇ ਫਾਹੀਆਂ ਨੂੰ
ਤੇਰੇ ਨਾਲ ਨਾ ਚੱਲਿਆ ਨਫਾ ਕੋਈ ਮੇਰਾ ਅਮਲ ਨਾਲ ਫੁਰੇ ਵਵਾਹੀਆਂ ਨੂੰ
ਰੰਨਾ ਪਾਸ ਫਕੀਰ ਨੂੰ ਐਬ ਜਾਣਾਂ ਜੇਹਾ ਨੱਸਨਾਂ ਰਣੋ ਸਪਾਹੀਆਂ ਨੂੰ
ਵਾਰਸ ਕਢ ਕੁਰਆਨ ਤੇ ਬਹੇਂ ਮੰਮਬਰ ਕੇਹਾ ਅੱਡਿਉ ਮਕਰ ਦੀਆਂ ਫਾਹੀਆਂ ਨੂੰ
569. ਉੱਤਰ ਸੈਦਾ
ਸੈਦਾ ਆਖਦਾ ਰੋਂਦੜੀ ਪਈ ਡੋਲੀ ਚੁਪ ਕਰੇ ਨਾਹੀਂ ਹਤਿਆਰੜੀ ਵੋ
ਵਡੀ ਜਵਾਨ ਬਾਲਗ਼ ਕੋਈ ਪਰੀ ਸੂਰਤ ਤਿੰਨ ਕਪੜੀਂ ਵੱਡੀ ਮੁਟਿਆਰੜੀ ਵੋ
ਜੋ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ ਚਾ ਘਤਦੀ ਚੀਕ ਚਹਾੜਦੀ ਵੋ
ਹਥ ਲਾਵਨਾ ਪਲੰਗ ਨੂੰ ਮਿਲੇ ਨਾਹੀਂ ਖੌਫ ਖਤਰਿਉਂ ਰਹੇ ਨਿਆਰੜੀ ਵੋ
ਮੈਨੂੰ ਮਾਰ ਕੇ ਆਪ ਨਿਤ ਰਹੇ ਰੋਂਦੀ ਐਸੇ ਬਾਣ ਉਹ ਰਹੇ ਕਵਾਰੜੀ ਵੋ
ਨਾਲ ਸੱਸ ਨਨਾਣ ਦੇ ਗਲ ਨਾਹੀਂ ਪਈ ਮਚਦੀ ਨਿਤ ਖਵਾਰੜੀ ਵੋ
ਅਸਾਂ ਓਸ ਨੂੰ ਮੂਲ ਨਾ ਹੱਥ ਲਾਇਆ ਕਾਈ ਲੋਥ ਲਾਗ਼ਰ ਹੈ ਭਾਰੜੀ ਵੋ
ਐਵੇਂ ਗ਼ਫਲਤਾਂ ਵਿੱਚ ਬਰਬਾਦ ਕੀਤੀ ਵਾਰਸ ਸ਼ਾਹ ਏਹ ਉਮਰ ਵਿਚਾਰੜੀ ਵੋ
570. ਸੈਦੈਦੇ ਨੂੰ ਕਸਮ ਖਲਾਈ
ਜੋਗੀ ਕੀਲ ਕੀਤੀ ਪਿੜੀ ਵਿੱਚ ਚੌਂਕੇ ਛੁਰੀ ਓਸ ਦੇ ਵਿੱਚ ਖੁਭਾਇਆ ਸੂ
ਖਾ ਕਸਮ ਕੁਰਆਨ ਦੀ ਬੈਠ ਜੱਟਾ ਕਸਮ ਚੋਰ ਨੂੰ ਚਾ ਕਰਾਇਆ ਸੂ
ਉਹਦੇ ਨਾਲ ਤੂੰ ਨਾਂਹੀਉ ਅੰਗ ਲਾਇਆ ਛੁਰੀ ਪੁਟ ਕੇ ਧੌਣ ਰਖਾਇਆ ਸੂ
ਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ ਤਾਂਹੀਂ ਓਸ ਤੋਂ ਕਸਮ ਕਰਾਇਉ ਸੂ
ਵਾਰਸ ਰਬ ਨੂੰ ਛੱਡ ਕੇ ਪਿਆ ਝੰਜਟ ਐਵੇਂ ਰਾਇਗਾਂ ਉਮਰ ਗਵਾਇਆ ਸੂ
571. ਸੈਦੈਦੇ ਨੇ ਕਸਮ ਚੁੱੱਕੱਕੀ
ਖੇੜੇ ਨਿਸ਼ਾ ਦਿੱਤੀ ਅੱਗੇ ਜੋਗੀੜੇ ਦੇ ਸਾਨੂੰ ਕਸਮ ਹੈ ਪੀਰ ਫਕੀਰ ਦੀ ਜੀ
ਮਰਾਂ ਹੋਇਕੇ ਏਸ ਜਹਾਨ ਕੋੜ੍ਹਾ ਕਦੀ ਸੂਤ ਡਠੀ ਜੇ ਮੈਂ ਹਰ ਦੀ ਜੀ
ਸਾਨੂੰ ਹੀਰ ਜੱਟੀ ਧੌਲੀ ਧਾਰ ਦਿੱਸੇ ਕੋਹਕਾਫ ਤੇ ਧਾਰ ਕਸ਼ਮੀਰ ਦੀ ਜੀ
ਲੰਕਾ ਕੋਟ ਪਹਾੜ ਦਾ ਪਾੜ ਦਿੱਸੇ ਫਰਹਾਦ ਨੂੰ ਨਹਿਰ ਜਿਉਂ ਸ਼ੀਰ ਦੀ ਜੀ
ਦੂਰੋਂ ਦੇਖ ਕੇ ਫਾਤਿਹਾ ਆਖ ਛੱਡਾਂ ਗੋਰ ਪੀਰ ਪੰਚਾਲ ਦੇ ਪੀਰ ਦੀ ਜੀ
ਸਾਨੂੰ ਕਹਿਕਹਾ ਇਹ ਦੀਵਾਰ ਦਿੱਸੇ ਢੁੱਕਾਂ ਜਾ ਤਾਂ ਕਾਲਜਾ ਚੀਰ ਦੀ ਜੀ
ਓਸ ਦੀ ਝਾਲ ਨਾ ਅਸਾਂ ਥੋਂ ਜਾਏ ਝੱਲੀ ਝਾਲ ਕੌਣ ਝੱਲੇ ਛੁੱਟੇ ਤੀਰ ਦੀ ਜੀ
ਭੈਂਸ ਮਾਰ ਕੇ ਸਿੰਗ ਨਾ ਦੇ ਢੋਈ ਐਵੇਂ ਹੌਂਸ ਕੇਹੀ ਦੁੱਧ ਖੀਰ ਦੀ ਜੀ
ਲੋਕ ਆਖਦੇ ਪਰੀ ਹੈ ਹੀਰ ਜੱਟੀ ਅਸਾਂ ਨਹੀਂ ਡਿੱਠੀ ਸੂਰਤ ਹੀਰ ਦੀ ਜੀ
ਵਾਰਸ ਝੂਠ ਨਾ ਬੋਲੀਏ ਜੋਗੀਆਂ ਥੇ ਖਿਆਨਤ ਨਾ ਕਰੀਏ ਚੀਜ਼ ਪੀਰ ਦੀ ਜੀ
572. ਰਾਂਝਾ ਸੈਦੇ ਦੁਆਲੇ
ਜੋਗੀ ਰੱਖ ਕੇ ਅਣਖ ਤੇ ਨਾਲ ਗ਼ੈਰਤ ਕਢ ਅੱਖੀਆਂ ਰੋਹ ਥੀਂ ਫੁੱਟਿਆ ਈ
ਏਹ ਹੀਰ ਦਾ ਵਾਰਸੀ ਹੋ ਬੈਠਾ ਚਾ ਡੇਰਿਉਂ ਸਵਾਹ ਵਿੱਚ ਸੁਟਿਆ ਈ
ਸਣੇ ਜੁੱਤੀਆਂ ਚੌਂਕੇ ਵਿੱਚ ਆ ਵੜਿਉਂ ਸਾਡਾ ਧਰਮ ਤੇ ਨੇਮ ਸਭ ਪੁਟਿਆ ਈ
ਲੱਥ ਪੱਥ ਕੇ ਨਾਲ ਨਖੁਟਿਆ ਈ ਕੁਟ ਫਾਟ ਕੇ ਖੂਹ ਵਿੱਚ ਸੁਟਿਆ ਈ
ਬੁਰਾ ਬੋਲਦਾ ਨੀਰ ਪੱਲਟ ਅਖੀਂ ਜੇਹਿਆ ਬਾਣੀਆ ਸ਼ਹਿਰ ਵਿੱਚ ਲੁਟਿਆ ਈ
ਪਕੜ ਸੈਦੇ ਨੂੰ ਨਾਲ ਫੌਹੜੀਆਂ ਦੇ ਚੋਰ ਯਾਰ ਵਾਂਗੂੰ ਢਾਹ ਕੁਟਿਆ ਈ
ਖੜ ਲੱਤ ਫੌਹੜੀਆਂ ਖੂਬ ਜੜੀਆਂ ਧੌਣ ਸੇਕਿਆ ਨਾਲ ਨਝੁੱਟਿਆ ਈ
ਦੋਵੇਂ ਬਨ੍ਹ ਬਾਹਾਂ ਸਿਰੋਂ ਲਾਹ ਪਟਕਾ ਗੁਨਾਹਗਾਰ ਵਾਂਗੂੰ ਉੱਠ ਜੁਟਿਆ ਈ
ਸ਼ਾਨਾ ਆਈਨਾਂ ਕੁਟ ਚਕਚੂਰ ਕੀਤਾ ਲਿੰਗ ਭੰਨ ਕੇ ਸੰਘ ਨੂੰ ਘੁਟਿਆ ਈ
ਵਾਰਸ ਸ਼ਾਹ ਖੁਦਾ ਦੇ ਖੌਫ਼ ਕੋਲੋਂ ਸਾਡਾ ਨੀਰ ਨਖੁਟਿਆ ਈ
573. ਸੈਦੈਦਾ ਮਾਰ ਖਾ ਕੇ ਘਰ ਨੂੰ ਭੱਜੱਜਾ
ਖੇੜਾ ਖਾਇਕੇ ਮਾਰ ਤੇ ਭੱਜ ਚਲਿਆ ਵਾਹੋ ਵਾਹ ਰੋਂਦਾ ਘਰੀਂ ਆਂਵਦਾ ਹੈ
ਇਹ ਜੋਗੀੜਾ ਨਹੀਂ ਜੇ ਧਾੜ ਕੜਕੇ ਹਾਲ ਆਪਣਾ ਖੋਲ ਸੁਣਾਂਵਦਾ ਹੈ
ਇਹ ਕਾਂਫਰੂ ਦੇਸ ਦਾ ਸ਼ਹਿਰ ਜਾਣੇ ਵੱਡੇ ਲੋੜ੍ਹ ਤੇ ਕਹਿਰ ਕਮਾਂਵਦਾ ਹੈ
ਇਹ ਦੇਵ ਉਜਾੜ ਵਿੱਚ ਆਣ ਲੱਥਾ ਨਾਲ ਕੜਕਿਆਂ ਜਾਣ ਗਵਾਂਵਦਾ ਹੈ
ਨਾਲੇ ਪੜ੍ਹੇ ਕੁਰਆਨ ਤੇ ਦੇ ਬਾਂਗਾਂ ਚੌਂਕੇ ਪਾਂਵਦਾ ਸੰਘ ਵਜਾਂਵਦਾ ਹੈ
ਮੈਨੂੰ ਮਾਰ ਕੇ ਕੁੱਟ ਤਹਿ ਬਾਰ ਕੀਤਾ ਪਿੰਡਾ ਖੋਲ੍ਹਕੇ ਡਟ ਦਿਖਾਂਵਦਾ ਹੈ
574. ਸੈਦੈਦੇ ਦਾ ਪਿਉ ਆਖਣ ਲੱਗੱਗਾ
ਅਜੂ ਆਖਿਆ ਲਉ ਅਨ੍ਹੇਰ ਯਾਰੋ ਦੇਖੋ ਗ਼ਜ਼ਬ ਫਕੀਰ ਨੇ ਚਇਆ ਜੇ
ਮੇਰਾ ਸੋਨੇ ਦਾ ਖਿਉੜਾ ਮਾਰ ਜਿੰਦੋਂ ਕੰਮ ਕਾਰ ਥੀਂ ਚਾ ਗਵਾਇਆ ਜੇ
ਫਕਰ ਮਿਹਰ ਕਰਦੇ ਸਭ ਖਲਕ ਉਤੇ ਓਸ ਕਹਿਰ ਜਹਾਨ ਤੇ ਚਾਇਆ ਜੇ
ਵਾਰਸ ਸ਼ਾਹ ਮੀਆਂ ਨਵਾਂ ਸਾਂਗ ਦੇਖੋ ਦੇਵ ਆਦਮੀ ਹੋਇਕੇ ਆਇਆ ਜੇ
575. ਸਹਿਤੀ ਨੇ ਪਿਉ ਨੂੰ ਕਿਹਾ
ਸਹਿਤੀ ਆਖਿਆ ਬਾਬਲਾ ਜਾ ਆਪੇ ਸ਼ੈਦਾ ਆਪ ਨੂੰ ਵਦਰ ਸਦਾਂਦਾ ਏ
ਨਾ ਕਿਬਰ ਹੰਕਾਰ ਦੇ ਮਸਤ ਫਿਰਦਾ ਖਾਤਰ ਥੱਲੇ ਨਾ ਕਿਸੇ ਨੂੰ ਲਿਆਂਵਦਾ ਏ
ਸਾਨ੍ਹ ਵਾਂਗਰਾਂ ਸਿਰੀ ਟਪਾਂਵਦਾ ਹੈ ਅੱਗੋਂ ਆਕੜਾਂ ਪਿਆ ਵਖਾਂਵਦਾ ਏ
ਜਾ ਨਾਲ ਫਕੀਰ ਦੇ ਕਰੇ ਆਕੜ ਗੁੱਸੇ ਗ਼ਜ਼ਬ ਨੂੰ ਪਿਆ ਵਧਾਂਵਦਾ ਏ
ਮਾਰ ਨੂੰਹ ਦੇ ਦੁਖ ਹੈਰਾਨ ਕੀਤਾ ਅਜੂ ਘੋੜੇ ਤੇ ਚੜ੍ਹ ਦਿਰੜ੍ਹਾਂਵਦਾ ਏ
ਯਾਰੋ ਉਮਰ ਸਾਰੀ ਜੱਟੀ ਨਾ ਲੱਧੀ ਰਹਿਆ ਸੁਹਣੀ ਢੂੰਡ ਢੂੰਢਾਂਵਦਾ ਏ
ਵਾਰਸ ਸ਼ਾਹ ਜਵਾਨੀ ਵਿੱਓ ਮਸਤ ਰਹਿਆ ਵਕਤ ਗਏ ਤਾਈਂ ਪਛੋਤਾਂਦਾ ਏ
576. ਅੱਜੱਜੂ ਜੋਗੋਗੀ ਕੋਲੋਲ ਗਿਆ
ਜਾ ਬੰਨ੍ਹ ਖੜਾ ਹੱਥ ਪੀਰ ਅੱਗੇ ਤੁਸੀਂ ਲਾਡਲੇ ਪਰਵਰਦਗਾਰ ਦੇ ਹੋ
ਤੁਸੀਂ ਫਕਰ ਇਲਾਹ ਦੇ ਪੀਰ ਪੂਰੇ ਵਿੱਚ ਰੇਖ ਦੇ ਮੇਖ ਨੂੰ ਮਾਰਦੇ ਹੋ
ਹੋਵੇ ਦੁਆ ਕਬੂਲ ਪਿਆਰਿਆਂ ਦੀ ਦੀਨ ਦੁਨੀ ਦੇ ਕੰਮ ਸਵਾਰ ਦੇ ਹੋ
ਅੱਠੇ ਪਹਿਰ ਖੁਦਾ ਦੀ ਯਾਦ ਅੰਦਰ ਤੁਸਂੀਂ ਨਫਸ ਸ਼ੈਤਾਨ ਨੂੰ ਮਾਰਦੇ ਹੋ
ਹੁਕਮ ਰੱਬ ਦੇ ਥੋਂ ਤੁਸੀਂ ਨਹੀਂ ਬਾਹਰ ਤੁਸੀਂ ਕੀਲ ਕੇ ਸੱਪ ਨੂੰ ਮਾਰਦੇ ਹੋ
ਲੁੜ੍ਹੇ ਜਾਨ ਬੇੜੇ ਅਵਗੁਣਹਾਰਿਆਂ ਦੇ ਕਰੋ ਫਜ਼ਲ ਤਾਂ ਪਾਰ ਉਤਾਰਦੇ ਹੋ
ਤੇਰੇ ਚੱਲਿਆਂ ਨੂੰਹ ਮੇਰੀ ਜਿਉਂਦੀ ਹੈ ਲੱਗਾ ਦਾਮਨੇ ਸੋ ਤੁਸੀਂ ਤਾਰਦੇ ਹੋ
ਵਾਰਸ ਸ਼ਾਹ ਦੇ ਉਜ਼ਰ ਮੁਆਫ ਕਰਨੇ ਬਖਸ਼ਣਹਾਰ ਬੰਦਾ ਗੁਨਹਿਗਾਰ ਦੇ ਹੋ
577. ਉੱਤਰ ਜੋਗੀ
ਛਡ ਦੇਸ ਜਹਾਨ ਉਜਾੜ ਮੱਲੀ ਅਜੇ ਜਟ ਨਾਹੀਂ ਪਿੱਛਾ ਛੱਡੇ ਦੇ ਨੇ
ਅਸਾਂ ਛੱਡਿਆ ਇਹ ਨਾ ਮੂਲ ਛੱਡਣ ਕੀੜੇ ਮੁਢ ਕਦੀਮ ਦੇ ਹੱਡ ਦੇ ਨੇ
ਲੇਹ ਪਈ ਮੇਰੇ ਉਤੇ ਝਾੜਿਆਂ ਦੀ ਪਾਸ ਜਾਣ ਨਾਹੀਂ ਪਿੰਡ ਗੱਡ ਦੇ ਨੇ
ਵਾਰਸ ਸ਼ਾਹ ਜਹਾਨ ਥੋਂ ਇੱਕ ਪਏ ਅੱਜ ਕਲ ਫਕੀਰ ਹੁਣ ਲੱਦ ਦੇ ਨੇ
578. ਸੈਦੈਦੇ ਦੇ ਬਾਪ ਅਜੂ ਦਾ ਵਾਸਤਾ
ਚਲੀਂ ਜੋਗੀਆ ਰਬ ਦਾ ਵਾਸਤਾ ਈ ਅਸੀਂ ਮਰਦ ਨੂੰ ਮਰਦ ਲਲਕਾਰਨੇ ਹਾਂ
ਜੋ ਕੁਝ ਸਰੇ ਸੋ ਨਜ਼ਰ ਲੈ ਪੈਰ ਪਕੜਾਂ ਜਾਨ ਮਾਲ ਪਰਵਾਰ ਨੂੰ ਵਾਰਨੇ ਹਾਂ
ਪਏ ਕੁਲ ਦੇ ਕੋੜਮੇ ਸਭ ਰੋਂਦੇ ਅਸੀਂ ਕਾਗ ਤੇ ਮੋਰ ਉਡਾਰਨੇ ਹਾਂ
ਹੱਥ ਬੰਨ੍ਹ ਕੇ ਬੇਨਤੀ ਜੋਗੀਆ ਵੋ ਅਸੀਂ ਆਜਜ਼ੀ ਨਾਲ ਪੁਕਾਰਨੇ ਹਾਂ
ਚੋਰ ਸੱਦਿਆ ਮਾਲ ਦੇ ਸਾਂਭਣੇ ਨੂੰ ਤੇਰੀਆਂ ਕੁਦਰਤਾਂ ਤੋਂ ਅਸੀਂ ਵਾਰਨੇ ਹਾਂ
ਵਾਰਸ ਸ਼ਾਹ ਵਸਾਹ ਕੀ ਏਸ ਦੰਮ ਦਾ ਅੈਵੇਂ ਰਾਇਗਾਂ ਉਮਰ ਕਿਉ ਹਾਰਨੇ ਹਾਂ
579. ਜੋਗੋਗੀ ਦਾ ਉਹੁਹਦੇ ਨਾਲ ਤੁਰੁਰਨਾ
ਜੋਗੀ ਚੱਲਿਆ ਰੂਹ ਦੀ ਕਲਾ ਬੱਲੀ ਤਿੱਤਰ ਬੋਲਿਆ ਸਗਨ ਮਨਾਵਨੇ ਨੂੰ
ਐਤਵਾਰ ਨਾ ਪੁੱਛਿਆ ਖੇੜਿਆਂ ਨੇ ਜੋਗੀ ਆਂਦਾ ਨੇ ਸੀਸ ਮੁਨਾਵਨੇ ਨੂੰ
ਦੋਖੋ ਅਕਲ ਸ਼ਊਰ ਜੋ ਮਾਰਿਉ ਨੇ ਤੁਅਮਾ ਬਾਜ਼ ਦੇ ਹੱਥ ਫੜਾਵਨੇ ਨੂੰ
ਭੁੱਖਾ ਖੰਡ ਤੇ ਖੀਰ ਦਾ ਭਇਆ ਰਾਖਾ ਰੰਡਾ ਘਲਿਆ ਸਾਕ ਕਰਾਵਨੇ ਨੂੰ
ਸਪ ਮਕਰ ਦਾ ਪਰੀ ਦੇ ਪੈਰ ਲੜਿਆ ਸੁਲੇਮਾਨ ਆਇਆ ਝਾੜਾ ਪਾਵਨੇ ਨੂੰ
ਅਨਜਾਣ ਜਹਾਨ ਹਟਾ ਦਿੱਤਾ ਆਏ ਮਾਂਦਰੀ ਕੀਲ ਕਰਾਵਨੇ ਨੂੰ
ਰਾਖਾ ਜੂਆਂ ਦੇ ਢੇਰ ਦਾ ਗਧਾ ਹੋਇਆ ਅੰਨ੍ਹਾਂ ਘਲਿਆ ਹਰਫ ਲਖਾਵਨੇ ਨੂੰ
ਮਿੰਨਤ ਖਾਸ ਕਰਕੇ ਓਹਨਾਂ ਸਦ ਆਂਦਾ ਮੀਆਂ ਆਇਆ ਹੈ ਰੰਨ ਖਿਸਕਾਵਨੇ ਨੂੰ
ਉਹਨਾਂ ਸਪ ਦਾ ਮਾਂਦਰੀ ਢੂੰਡ ਆਂਦਾ ਸਗੋਂ ਆਇਆ ਹੈ ਸੱਪ ਲੜਾਵਣੇ ਨੂੰ
ਵਸਦੇ ਝੁਗੜੇ ਚੌੜ ਕਰਾਵਨੇ ਨੂੰ ਮੱਢੋਂ ਪੁਟ ਬੂਟਾ ਲੈਂਦੋ ਜਾਵਨੇ ਨੂੰ
ਵਾਰਸ ਬੰਦਗੀ ਵਾਸਤੇ ਘਲਿਆ ਸੈਂ ਆ ਜੁਟਿਆ ਪਹਿਣਨੇ ਖਾਵਨੇ ਨੂੰ
580-581 ਉਹੀ
ਭਲਾ ਹੋਇਆ ਭੈਣਾਂ ਹੀਰ ਬਚੀ ਜਾਣੋ ਮੰਨ ਮੰਨੇ ਦਾ ਵੈਦ ਹੁਣ ਆਇਆ ਨੀ
ਦੁਖ ਦਰਦ ਗਏ ਸੱਭੇ ਦਿਲ ਵਾਲੇ ਕਾਮਲ ਵਲੀ ਨੇ ਫੇਰੜਾ ਪਾਇਆ ਨੀ
ਜਿਹੜਾ ਛੱਡ ਚੌਧਰੀਆਂ ਚਾਕ ਬਣਿਆ ਵਤ ਓਸ ਨੇ ਜੋਗ ਕਮਾਇਆ ਨੀ
ਜੈਂਦੀ ਵੰਝਲੀ ਦੇ ਵਿੱਚ ਲਾਖ ਮੰਤਰੀ ਓਹੋ ਰੱਬ ਨੇ ਵੈਦ ਮਲਾਇਆ ਨੀ
ਸ਼ਾਖਾਂ ਰੰਗ ਬਰੰਗੀਆਂ ਹੋਣ ਪੈਦਾ ਸਾਵਨ ਮਾਹ ਜਿਫੇ ਮੀਂਹ ਵਸਾਇਆ ਨੀ
ਨਾਲੇ ਸਹਿਤੀ ਦੇ ਹਾਲ ਤੇ ਰਬ ਤਰੁਠਾ ਜੋਗੀ ਦਿਲੀਆਂ ਦਾ ਮਾਲਕ ਆਇਆ ਨੀ
ਤਿੰਨਾਂ ਧਿਰਾਂ ਦੀ ਹੋਈ ਮੁਰਾਦ ਹਾਸੋਲ ਧੂਆਂ ਏਸ ਚਰੋਕਣਾ ਪਾਇਆ ਨੀ
ਇਹਦੀ ਫੁਰੀ ਕਲਾਮ ਅਜ ਖੇੜਿਆਂ ਤੇ ਇਸਮ ਆਜ਼ਮ ਅਸਰ ਕਰਾਇਆ ਨੀ
ਅਜਮਾਨ ਜਿਉਂ ਆਂਵਦਾ ਲੈਣ ਵੌਹਟੀ ਅੱਗੋਂ ਸਾਹੁਰਿਆਂ ਪਲੰਘ ਵਛਾਇਆ ਨੀ
ਵੀਰਾ ਰਾਧ ਦੇਖੋ ਏਥੇ ਕੋਈ ਹੋਸੀ ਜਗ ਧੂੜ ਭੁਲਾਵੜਾ ਪਾਇਆ ਨੀ
ਮੰਤਰ ਇੱਕ ਤੇ ਪੁਤਲੀਆਂ ਦੋਏਂ ਉੱਡਨ ਅੱਲਾਹ ਵਾਲਿਆਂ ਖੇਲ ਰਚਾਇਆ ਨੀ
ਖਿਸਕੂ ਸ਼ਾਹ ਹੋਰੀ ਅੱਜ ਆਣ ਲੱਥੇ ਤੰਬੂ ਆਣ ਉਧਾਲਵਾਂ ਲਾਇਆ ਨੀ
ਧਰਨਾ ਮਾਰ ਬੈਠਾ ਜੋਗੀ ਮੁੱਦਤਾਂ ਦਾ ਅੱਜ ਖੇੜਿਆਂ ਨੇ ਖੈਰ ਪਾਇਆ ਨੀ
ਕੱਖੋਂ ਲਖ ਕਰ ਦਏ ਖੁਦਾ ਸੱਚਾ ਦੁਖ ਹੀਰ ਦਾ ਰਬ ਗਵਾਇਆ ਨੀ
ਉਨ੍ਹਾਂ ਸਿਕਦਿਆਂ ਦੀ ਦੁਆ ਰੱਬ ਸੁਣੀ ਓਸ ਨੱਡੜੀ ਦਾ ਯਾਰ ਆਇਆ ਨੀ
ਭਲਾ ਹੋਇਆ ਜੇ ਕਿਸੇ ਦੀ ਆਸ ਪੁੰਨੀ ਰਬ ਵਿਛੜਿਆਂ ਲਾਅਲ ਮਲਾਇਆ ਨੀ
ਸਹਿਤੀ ਆਪਣੇ ਹੱਥ ਇਖਤਿਆਰ ਲੈ ਕੇ ਡੇਰਾ ਡੁਮਾਂ ਦੀ ਕੋਠੜੀ ਪਾਇਆ ਨੀ
ਰੰਨਾਂ ਮੋਹ ਕੇ ਲੈਣ ਸਹਿਜ਼ਾਦਿਆਂ ਨੂੰ ਦੇਖੋ ਇਫਤਰਾ ਕੌਣ ਬਣਾਇਆ ਨੀ
ਆਪੇ ਧਾੜਵੀ ਦੇ ਅੱਗੇ ਮਾਲ ਦਿੱਤਾ ਪਿੱਛੋਂ ਸਾਂਘਰੂ ਢੋਲ ਵਜਾਇਆ ਨੀ
ਭਲਕੇ ਏਥੇ ਨਾ ਹੋ ਵਸਨ ਦੋ ਕੁੜੀਆਂ ਸਾਨੂੰ ਸ਼ਗਨ ਏਹੋ ਨਜ਼ਰ ਆਇਆ ਨੀ
ਵਾਰਸ ਸ਼ਾਹ ਸ਼ੈਤਾਨ ਬਦਨਾਮ ਕਰਸੋ ਲੂਣ ਥਾਲ ਦੇ ਵਿੱਚ ਭਨਾਇਆ ਨੀ
582. ਕੁੜੁੜੀਆਂ ਦੀ ਹੀਰ ਨੂੰ ਵਧਾਈ
ਕੁੜੀਆਂ ਆਖਿਆ ਆਣ ਕੇ ਹੀਰ ਤਾਂਈਂ ਅਨੀ ਵੌਹਟੀਏ ਅੱਜ ਵਧਾਈ ਏਂ ਨੀ
ਮਿਲੀ ਆਬੇ ਹਿਆਤ ਪਿਆਸਿਆਂ ਨੂੰ ਹੁੰਦੇ ਜੋਗੀਆਂ ਦੇ ਵਿੱਚ ਆਈ ਏਂ ਨੀ
ਤੈਥੋਂ ਦੋਜ਼ਖੇ ਦੀ ਆਂਚ ਦੂਰ ਹੋਈ ਰਬ ਵਿੱਚ ਬਹਿਸ਼ਤ ਦੇ ਪਾਈ ਏਂ ਨੀ
ਜਿਉੜੇ ਰਬ ਨੇ ਮੇਲ ਕੇ ਤਾਰੀਏਂ ਤੂੰ ਮੋਤੀ ਲਾਅਲ ਦੇ ਨਾਲ ਪੁਰਾਈ ਏਂ ਨੀ
ਵਾਰਸ ਸ਼ਾਹ ਕਹਿ ਹੀਰ ਦੀ ਸੱਸ ਤਾਈਂ ਅੱਜ ਰੱਬ ਨੇ ਚੌੜ ਕਰਾਈ ਏਂ ਨੀ
583. ਜੋਗੋਗੀ ਦਾ ਮਰਦਾਂ ਅਤੇ ਔਰੌਰਤਾਂ ਨੂੰ ਤੋਰੋਰਨਾ
ਜੋਗੀ ਆਖਿਆ ਫਿਰੇ ਨਾ ਮਰਦ ਔਰਤ ਪਵੇ ਕਿਸੇ ਦਾ ਨਾ ਪਰਛਾਂਵਨਾ ਵੋ
ਕਰਾਂ ਬੈਠ ਨਵੇਕਲਾ ਜਤਨ ਗੋਸ਼ੇ ਕੋਈ ਨਹੀਂ ਜੇ ਛਿੰਜ ਪਵਾਨਾਂ ਵੋ
ਕੰਨ ਸੁਣ ਵਿੱਚ ਵੌਹਟੜੀ ਆਣ ਪਾਇਉ ਨਹੀਂ ਧੁਮ ਤੇ ਸ਼ੋਰ ਕਰਾਵਨਾ ਵੋ
ਇੱਕੋ ਆਦਮੀ ਆਵਨਾ ਮਿਲੇ ਸਾਥੇ ਔਖਾ ਸਪ ਦਾ ਰੋਗ ਗਵਾਵਨਾ ਵੋ
ਕਵਾਰੀ ਕੁੜੀ ਦਾ ਰੱਖ ਵਿੱਚ ਪੈਰ ਪਾਈਏ ਨਹੀਂ ਹੋਰ ਕਿਸੇ ਏਥੇ ਆਵਣਾ ਵੋ
ਸਪ ਨੱਸ ਜਾਏ ਛਲ ਮਾਰ ਜਾਏ ਖਰਾ ਔਖੜਾ ਛਿਲਾ ਕਮਾਵਨਾ ਵੋ
ਲਿਖਿਆ ਸੱਤ ਸੈ ਵਾਰ ਕੁਰਆਨ ਅੰਦਰ ਨਾਹੀਂ ਛੱਡ ਨਮਾਜ਼ ਪਛੋਤਾਵਣਾ ਵੋ
ਵਾਰਸ ਸ਼ਾਹ ਨਿਕੋਈ ਤੇ ਬੰਦਗੀ ਕਰ ਵਤ ਨਹੀਂ ਜਹਾਨ ਤੋਂ ਆਵਣਾ ਵੋ
584. ਸਹਿਤੀ ਨੇ ਕੁੜੁੜੀ ਕੋਲੋਲ ਹੀਰ ਨੂੰ ਸਪੁਰੁਰਦ ਕਰਨਾ
ਸਹਿਤੀ ਕੁੜੀ ਨੂੰ ਸੱਦ ਕੇ ਸੌਂਪਿਉ ਨੇ ਮੰਜਾ ਵਿੱਚ ਦੀਵਾਨ ਦੇ ਪਾਇਕੇ ਤੇ
ਪਿੰਡੋਂ ਬਾਹਰਾ ਡੂਮਾਂ ਦਾ ਕੋਠੜਾ ਸੀ ਓਥੇ ਦਿੱਤੀ ਨੇ ਥਾਉਂ ਬਣਾਇਕੇ ਤੇ
ਜੋਗੀ ਪਲੰਗ ਦੇ ਪਾਸੇ ਬਹਾਇਉ ਨੇ ਆ ਬੈਠਾ ਹੈ ਸ਼ਗਨ ਮਨਾਇਕੇ ਤੇ
ਨਾਢੂ ਸ਼ਾਹ ਬਣਿਆ ਮਸਤ ਜੋ ਆਸ਼ਕ ਮਾਅਸ਼ੂਕ ਨੂੰ ਪਾਸ ਬਹਾਇਕੇ ਤੇ
ਖੇੜੇ ਆਪ ਜਾ ਘਰੀਂ ਬੇਫਿਕਰ ਸੁੱਤੇ ਤੁਅਮਾ ਬਾਜ਼ ਦੇ ਹੱਥ ਫੜਾਇਕੇ ਤੇ
ਸਿਰ ਤੇ ਹੋਵਣੀ ਆਇਕੇ ਕੂਕਦੀ ਹੈ ਚੁਟਕੀ ਮਾਰ ਦੀ ਹੱਥ ਬਨ੍ਹਾਇਕੇ ਤੇ
ਵਾਰਸ ਸ਼ਾਹ ਹੁਣ ਤਿਨ੍ਹਾਂ ਨੇ ਵੈਣ ਕਰਨੇ ਜਿਨ੍ਹਾਂ ਵਿਆਹਿਉਂ ਘੋੜੀਆਂ ਗਾਇਕੇ ਤੇ
585. ਹੀਰ ਤੇ ਰਾਂਝੇ ਨੇ ਪੰਜੰਜੇ ਪੀਰ ਯਾਦ ਕੀਤੇ
ਅੱਧੀ ਰਾਤ ਰਾਂਝੇ ਪੀਰ ਯਾਦ ਕੀਤੇ ਤੁਰਾਂ ਖਿਜ਼ਰ ਦਾ ਹੱਥ ਲੈ ਬੋਲਿਆ ਈ
ਸ਼ਕਰ ਗੰਜ ਦਾ ਪਕੜ ਰੁਮਾਲ ਚੁੰਮੇ ਵਿੱਚ ਮੁਸ਼ਕ ਤੇ ਇਤਰ ਦੇ ਝੋਲਿਆ ਈ
ਖੰਜਰ ਕੱਢ ਮਖਦੂਮ ਜਹਾਨੀਏ ਦਾ ਵਿੱਚੋਂ ਰੂਹ ਰੰਝੇਟੇ ਦਾ ਡੋਲਿਆ ਈ
ਖੂੰਡੀ ਪੀਰ ਬਹਾਉਦੀਨ ਵਾਲੀ ਮੰਦਰਾ ਲਾਲ ਸ਼ਹਿਬਾਜ਼ ਦਾ ਟੋਲਿਆ ਈ
ਪੀਰ ਬਹਾਉਦੀਨ ਜ਼ਕਰੀਏ ਧਮਕ ਦਿੱਤੀ ਕੰਧ ਢਾਇਕੇ ਰਾਹ ਨੂੰ ਖੋਲਿਆ ਈ
ਜਾ ਬੈਠਾ ਹੈਂ ਕਾਸ ਨੂੰ ਉਠ ਜੱਟਾ ਸਵੇਂ ਨਾਹੀਂ ਤੋਰਾ ਰਾਹ ਖੋਲਿਆ ਈ
ਵਾਰਸ ਸ਼ਾਹ ਪਛੋਤਾਸੈਂ ਬੰਦਗੀ ਨੂੰ ਅਜ਼ਰਾਈਲ ਜਾਂ ਧੌਣ ਚੜ੍ਹ ਬੋਲਿਆ ਈ
586. ਸਹਿਤੀ ਦੀ ਅਰਜ਼
ਨਿਕਲ ਕੋਠਿਉਂ ਤੁਰਨ ਨੂੰ ਤਿਆਰ ਹੋਇਆ ਸਹਿਤੀ ਆਣ ‘ਹਜ਼ੂਰ ਸਲਾਮ’ ਕੀਤਾ
ਬੇੜਾ ਲਾ ਬੰਨੇ ਅਸਾਂ ਆਜਜ਼ਾਂ ਦਾ ਰਬ ਫਜ਼ਲ ਤੇਰੇ ਉਤੇ ਆਮ ਕੀਤਾ
ਮੇਰਾ ਯਾਰ ਮਿਲਾਵਨਾ ਵਾਸਤਾ ਈ ਅਸਾਂ ਕੰਮ ਤੇਰਾ ਸਰ ਅੰਜਾਮ ਕੀਤਾ
ਭਾਬੀ ਹੱਥ ਫੜਾਇਕੇ ਤੋਰ ਦਿੱਤੀ ਕੰਮ ਖੇੜਿਆਂ ਦਾ ਸਭੋ ਖਾਮ ਕੀਤਾ
ਤੇਰੇ ਵਾਸਤੇ ਮਾਪਿਆਂ ਨਾਲ ਕੀਤੀ ਜੋ ਕੁਝ ਅਲੀ ਦੇ ਨਾਲ ਗੁਲਾਮ ਕੀਤਾ
ਜੋ ਕੁਝ ਹੋਵਣੀ ਸੀਤਾ ਦੇ ਨਾਲ ਕੀਤੀ ਅਤੇ ਦਹਿਸਰੇ ਨਾਲ ਜੋ ਰਾਮ ਕੀਤਾ
ਵਾਰਸ ਜਿਸ ਤੇ ਆਪ ਮਿਹਰਬਾਨ ਹੋਵੇ ਓਥੇ ਫਜ਼ਲ ਨੇ ਆਣ ਮੁਕਾਮ ਕੀਤਾ
587. ਰਾਂਝੇ ਨੇ ਅਸੀਸ ਦਿੱਤੱਤੀ
ਰਾਂਝੇ ਹੱਥ ਉਠਾਇ ਦੁਆ ਮੰਗੀ ਰੱਬਾ ਮੇਲਣਾ ਯਾਰ ਗਵਾਰਨੀ ਦਾ
ਏਸ ਹੁਬ ਦੇ ਨਾਲ ਹੈ ਕੰਮ ਕੀਤਾ ਬੇੜਾ ਪਾਰ ਕਰਨਾ ਕੰਮ ਸਾਰਨੀ ਦਾ
ਪੰਜਾਂ ਪੀਰਾਂ ਦੀ ਤੁਰਤ ਆਵਾਜ਼ ਆਈ ਰੱਬਾ ਯਾਰ ਮੇਲੀਂ ਏਸ ਯਾਰਨੀ ਦਾ
ਫਜ਼ਲ ਰੱਬ ਕੀਤਾ ਯਾਰ ਆ ਮਿਲਿਆ ਓਸ ਸ਼ਾਹ ਮੁਰਾਦ ਪੁਕਾਰਨੀ ਦਾ
588. ਸ਼ਾਹ ਮੁਰੁਰਾਦ ਆ ਪਹੁੰੰਚੰਚਾ
ਡਾਚੀ ਸ਼ਾਹ ਮੁਰਾਦ ਦੀ ਆਨ ਰਿੰਗੀ ਉਤੋ ਬੋਲਿਆ ਸਾਈਂ ਸਵਾਰੀਏ ਨੀ
ਸਾਲਾ ਢੁਕ ਆਵੀਂ ਹੁਸ਼ ਢੁਕ ਨੇੜੇ ਆ ਚੜ੍ਹੀਂ ਕੁਚਾਵੇ ਤੇ ਡਾਰੀਏ ਨੀ
ਮੇਰੀ ਗਈ ਕਤਾਰ ਕੁਰਾਹ ਘੁਥੀ ਕੋਈ ਸਹਿਰ ਕੀਤੋ ਟੂਣੇ ਹਾਰੀਏ ਨੀ
ਵਾਂਈ ਸੂਈ ਦੀ ਪੋਤਰੀ ਇਹ ਡਾਚੀ ਘਨ ਝੋਕ ਪਲਾਣੇ ਦੀ ਲਾੜੀਏ ਨੀ
ਵਾਰਸ ਸ਼ਾਹ ਲੰਗੂਰ ਦੀ ਭੈਣ ਢਿੱਡਲ ਇਹ ਫਰੇਸ਼ਤਿਆਂ ਅਤਿ ਚਤਾਰੀਏ ਨੀ
589. ਉਹੀ
ਸਹਿਤੀ ਲਈ ਮੁਰਾਦ ਤੇ ਹੀਰ ਰਾਂਝੇ ਰਵਾਂ ਹੋ ਚੱਲੇ ਲਾੜੇ ਲਾੜੀਆਂ ਨੇ
ਰਾਤੋ ਰਾਤ ਗਏ ਲੈ ਬਾਜ਼ ਕੂੰਜਾਂ ਸਿਰੀਆਂ ਨਾਂਗਾਂ ਦੀਆਂ ਸ਼ੀਂਹਾਂ ਲਤਾੜੀਆਂ ਨੇ
ਆਪੋ ਧਾਪ ਗਏ ਲੈ ਕੇ ਵਾਹੋ ਦਾਹੀ ਬਘਿਆੜਾਂ ਨੇ ਤਰੰਡੀਆਂ ਪਾੜੀਆਂ ਨੇ
ਫਜਰ ਹੋਈ ਕਿੜਾਉਆਂ ਗਜ ਘਤੇ ਦੇਖੋ ਖੇੜਿਆਂ ਵਾਹਰਾਂ ਚਾੜ੍ਹੀਆਂ ਨੇ
ਜੜਾ ਦੀਨ ਈਮਾਨ ਦੀਆਂ ਕੱਟਣੇ ਨੂੰ ਇਹ ਮਹਿਰੀਆਂ ਤੇਜ਼ ਕਟਾਰੀਆਂ ਨੇ
ਮੀਆਂ ਜਿਨ੍ਹਾਂ ਬੇਗਾਨੜੀ ਰੰਨ ਨਾਰ ਰਾਂਵੀ ਮਿਲਨ ਦੋਜ਼ਖੋਂ ਤਾ ਚਵਾੜੀਆਂ ਨੇ
ਵਾਰਸ ਸ਼ਾਹ ਨਾਈਆਂ ਨਾਲ ਜੰਗ ਬੱਧਾ ਖੇੜਿਆਂ ਕੁਲ ਮਨਾਇਕੇ ਦਾੜ੍ਹੀਆਂ ਨੇ
590. ਸ਼ਾਇਰ ਦਾ ਕਥਨ
ਇੱਕ ਜਾਣ ਭੰਨੇ ਬਹੁਤ ਨਾਲ ਖੁਸ਼ੀਆਂ ਭਲਾ ਹੋਇਆ ਫਕੀਰਾਂ ਦੀ ਆਸ ਹੋਈ
ਇੱਕ ਜਾਣ ਰੋਂਦੇ ਜੂਹ ਖੇੜਿਆਂ ਦੀ ਅੱਜ ਦੇਖੋ ਤਾਂ ਚੌੜ ਨਖਾਸ ਹੋਈ
ਇੱਕ ਲੈ ਡੰਡੇ ਨੰਗੇ ਜਾਣ ਭੰਨੇ ਯਾਰੋ ਪਈ ਸੀ ਹੀਰ ਉਦਾਸ ਹੋਈ
ਇੱਕ ਚਿੱਤੜ ਵਜਾਂਵਦੇ ਫਿਰਨ ਭੌਂਦੇ ਜੋ ਮੁਰਾਦ ਫਕੀਰਾਂ ਦੀ ਰਾਸ ਹੋਈ
ਵਾਰਸ ਸ਼ਾਹ ਕੀ ਮੁੰਨਦਿਆਂ ਢਿਲ ਲੱਗੇ ਜਦੋਂ ਉਸਤਰੇ ਨਾਲ ਪਟਾਸ ਹੋਈ
591. ਪਹਿਲੀ ਵਾਹਰ
ਪਹਿਲੀ ਮਿਲੀ ਮੁਰਾਦ ਨੂੰ ਜਾ ਵਾਹਰ ਅੱਗੋਂ ਕਟਕ ਬਲੋਚਾਂ ਨੇ ਚਾੜ੍ਹ ਦਿੱਤੇ
ਪਕੜ ਤਰਕਸ਼ਾਂ ਅਤੇ ਕਮਾਨ ਦੌੜੇ ਖੇੜੇ ਨਾਲ ਹਥਿਆਰਾਂ ਦੀ ਬਾੜ ਦਿੱਤੇ
ਮਾਰ ਬਰਛੀਆਂ ਆਨ ਬਲੋਚ ਕੜਕੇ ਤੇਗ਼ਾਂ ਮਾਰ ਕੇ ਵਾਹਰੂ ਝਾੜ ਦਿੱਤੇ
ਮਾਰ ਨਾਵਕਾਂ ਮੋਰਚੇ ਭੰਨ ਦਿੱਤੇ ਮਾਰ ਝਾੜ ਕੇ ਪਿੰਡ ਵਿੱਚ ਵਾੜ ਦਿੱਤੇ
ਵਾਰਸ ਸ਼ਾਹ ਜਾਂ ਰਬ ਨੇ ਮਿਹਰ ਕੀਤੀ ਬੱਦਲ ਕਹਿਰ ਦੇ ਲੁਤਫ ਨੇ ਪਾੜ ਦਿੱਤੇ
592. ਦੂਜੀ ਵਾਹਰ
ਦੁਈਆਂ ਵਾਹਰਾਂ ਰਾਂਝੇ ਨੂੰ ਆਣ ਮਿਲੀਆਂ ਸੁੱਤਾ ਪਿਆ ਉਜਾੜ ਵਿੱਚ ਘੇਰਿਉ ਨੇ
ਦੁੰਦ ਮਾਰਦੇ ਬਰਛੀਆਂ ਫੇਰਦੇ ਨੇ ਘੋੜੇ ਵਿੱਚ ਮੈਦਾਨ ਦੇ ਫੇਰਿਉ ਨੇ
ਸਿਰ ਹੀਰ ਦੇ ਪਟ ਤੇ ਰੱਖ ਸੁਤਾ ਸਪ ਮਾਲ ਤੋਂ ਆਣ ਕੇ ਛੇੜਿਉ ਨੇ
ਹੀਰ ਪਕੜ ਲਈ ਰਾਂਝਾ ਕੈਦ ਕੀਤਾ ਦੇਖੋ ਜੋਗੀ ਨੂੰ ਚਾ ਖਦੇੜਿਉ ਨੇ
ਲਾਹ ਸੇਲ੍ਹੀਆਂ ਬੰਨ੍ਹ ਕੇ ਹੱਥ ਦੋਵੇਂ ਪਿੰਡਾਂ ਚਾਬਕਾਂ ਨਾਲ ਅਚੇੜਿਉ ਨੇ
ਵਾਰਸ ਸ਼ਾਹ ਫਕੀਰ ਅੱਲਾਹ ਦੇ ਨੂੰ ਮਾਰ ਮਾਰ ਕੇ ਚਾ ਖਦੇੜਿਉ ਨੇ
593. ਹੀਰ ਨੇ ਰਾਂਝੇ ਨੂੰ ਕਿਹਾ
ਹੀਰ ਆਖਿਆ ਸੁੱਤੇ ਸੋ ਸਭ ਮੁੱਠੇ ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ
ਨੀਂਦ ਵਲੀ ਤੇ ਗੌਸ ਤੇ ਕੁਤਬ ਮਾਰੇ ਨੀਂਦ ਲੁਟਿਆ ਰਾਹ ਪੰਧਾਣਿਆਂ ਨੂੰ
ਏਸ ਨੀਂਦ ਨੇ ਸ਼ਾਹ ਫਕੀਰ ਕੀਤੇ ਰੋ ਬੈਠੇ ਨੇ ਵਕਤ ਵਿਹਾਣਿਆਂ ਨੂੰ
ਨੀਂਦ ਸ਼ੇਰ ਤੇ ਦੇਵ ਅਮਾਮ ਕੁਠੇ ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ
ਸੁੱਤੇ ਸੋਈ ਵਿਗੁਤੜੇ ਉਦ੍ਹਮ ਵਾਂਗੂੰ ਗ਼ਾਲਬ ਨੀਂਦ ਹੈ ਦੇਵ ਰਣਜਾਨਿਆਂ ਨੂੰ
ਨੀਂਦ ਹੇਠ ਸੁਟਿਆ ਸੁਲੇਮਾਨ ਤਾਂਈਂ ਦੇਂਦੀ ਛੁਡਾ ਟਕਾਨਿਆਂ ਨੂੰ
ਨੀਂਦ ਪੁੱਤਰ ਯਾਅਕੂਬ ਦਾ ਖੂਹ ਪਾਇਆ ਸੁਣਿਆ ਹੋਸਿਆ ਯੂਸਫੀ ਵਾਣਿਆਂ ਨੂੰ
ਨੀਂਦ ਜ਼ਿਹਾਬ ਕੀਤਾ ਇਸਮਾਈਲ ਤਾਈਂ ਯੂਨਸ ਪੇਟ ਮੱਛੀ ਵਿੱਚ ਪਾਣੀਆਂ ਨੂੰ
ਨੀਂਦ ਫਜਰ ਦੀ ਕਜ਼ਾ ਨਮਾਜ਼ ਕਰਦੀ ਸ਼ੈਤਾਨ ਦੇ ਤੰਬੂਆਂ ਤਾਣਿਆਂ ਨੂੰ
ਨੀਂਦ ਦੇਖ ਜੋ ਸੱਸੀ ਨੂੰ ਵਕਤ ਪਾਇਆ ਫਿਰੇ ਢੂੰਡਦੀ ਬਾਰੂਨ ਵਾਣਿਆਂ ਨੂੰ
ਰਾਂਝੇ ਹੀਰ ਨੂੰ ਬਨ੍ਹ ਲੈ ਟੁਰੇ ਖੇੜੇ ਦੋਵੇਂ ਰੋਂਦੇ ਨੇ ਵਕਤ ਵਿਹਾਣਿਆਂ ਨੂੰ
ਸਾਢੇ ਤਿੰਨ ਹੱਥ ਜ਼ਮੀਂ ਹੈ ਮਿਲਕ ਤੇਰੀ ਵਾਰਸ ਵਲੇਂ ਕਿਉਂ ਐਡ ਵਲਾਣਿਆਂ ਨੂੰ
594. ਹੀਰ ਆਖਿਆ ਰਾਂਝੇ ਨੂੰ
ਹਾ ਹਾ ਮੁੱਠੀ ਮਤ ਨਾ ਲਇਆ ਦਿੱਤੀ ਅਕਲ ਹਜ਼ਾਰ ਚਕੇਟਿਆ ਵੇ
ਵਸ ਪਿਉਂ ਤੂੰ ਵੈਰੀਆਂ ਸਾਂਵਿਆਂ ਦੇ ਕੇਹੀ ਵਾਹ ਹੈ ਮੁਸ਼ਕ ਲਪੇਟਿਆ ਵੇ
ਜਿਹੜਾ ਛਿੜਿਆ ਵਿੱਚ ਜਹਾਨ ਝੇੜਾ ਨਹੀਂ ਜਾਵਣਾ ਮੂਲ ਸਮੇਟਿਆਂ ਵੇ
ਰਾਜਾ ਅਦਲੀ ਹੈ ਤਖਤ ਤੇ ਅਦਲ ਕਰਦਾ ਖੜੀ ਬਾਂਹ ਕਰ ਕੂਕ ਰੰਝੇਟਿਆ ਵੇ
ਬਿਨਾ ਅਮਲ ਦੇ ਨਹੀਂ ਨਜਾਤ ਤੇਰੀ ਪਿਆ ਮਾਰਏਂ ਕੁਤਬ ਦਿਆ ਬੇਟਿਆ ਵੇ
ਨਹੀਂ ਹੂਰ ਬਹਿਸ਼ਤ ਦੀ ਹੋ ਜਾਂਦਾ ਗਧਾ ਜ਼ਰੀ ਦੇ ਵਿੱਚ ਲਪੇਟਿਆ ਵੇ
ਅਸਰ ਸੁਹਬਤਾਂ ਦੇ ਕਰ ਜਾਣ ਗ਼ਲਬਾ ਜਾ ਰਾਜੇ ਦੇ ਪਾਸ ਜਟੇਟਿਆ ਵੇ
ਵਾਰਸ ਸ਼ਾਹ ਮੀਆਂ ਲੋਹਾ ਹੋਏ ਸੋਇਨਾ ਜਿੱਥੇ ਕੀਮਿਆ ਦੇ ਨਾਲ ਭੇਟਿਆ ਵੇ
595/596. ਰਾਂਝੇ ਨੇ ਉੁੱੱਚੱਚੀ ਉੁੱੱਚੱਚੀ ਫਰਿਆਦ ਕੀਤੀ
ਓਕੂ ਕੀਤਾਇ ਕੂਕ ਰਾਂਝੇ ਉੱਚਾ ਕੂਕ ਦਾ ਚਾਗਰਾਂ ਧਰਾਸ ਦਾ ਈ
ਬੂ ਬੂ ਮਾਰਕੇ ਲਿਲਕਰਾਂ ਕਰੇ ਧੁਮਾਂ ਰਾਜੇ ਭਿਛਿਆ ਸ਼ੋਰ ਵਸ ਵਾਸ ਦਾ ਈ
ਰਾਂਝੇ ਆਖਿਆ ਰਾਜਿਆ ਚਿਰੀਂ ਜੀਵੇਂ ਕਰਮ ਰਬ ਦਾ ਫਿਕਰ ਗਮ ਕਾਸ ਦਾ ਈ
ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ ਤੇਰਾ ਰਾਜ ਤੇ ਹੁਕਮ ਆਕਾਸ਼ ਦਾ ਈ
ਤੇਰੀ ਧਾਂਕ ਪਈ ਏ ਰੋਮ ਸ਼ਾਮ ਅੰਦਰ ਬਾਦਸ਼ਾਹ ਡਰੇ ਆਸ ਪਾਸ ਦਾ ਈ
ਤੇਰੇ ਰਾਜ ਵਿੱਚ ਬਿਨਾ ਤਕਸੀਰ ਲੁਟਿਆ ਨਾ ਗੁਨਾਹ ਤੇ ਨਾ ਕੋਈ ਵਾਸਤਾ ਈ
ਮੱਖੀ ਫਾਸਦੀ ਸ਼ਹਿਦ ਵਿੱਚ ਹੋ ਨੇੜੇ ਵਾਰਸ ਸ਼ਾਹ ਏਸ ਜਗ ਵਿੱਚ ਫਾਸਦਾ ਈ
597. ਰਾਜੇ ਦਾ ਹੁਕਮ
ਰਾਜੇ ਹੁਕਮ ਕੀਤਾ ਚੜ੍ਹੀ ਫੌਜ ਬਾਂਕੀ ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰ
ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ ਛਡ ਦਿਉ ਖਾਂ ਛਲ ਦਰੇੜਿਆਂ ਨੂੰ
ਰਾਜੇ ਆਖਿਆ ਚੋਰ ਨਾ ਜਾਣ ਪਾਵੇ ਚਲੋ ਛੱਡ ਦੇਵੋ ਝਗੜਿਆਂ ਝੇੜਿਆਂ ਨੂੰ
ਪਕੜ ਵਿੱਚ ਹਜ਼ੂਰ ਦੇ ਲਿਆਉ ਹਾਜ਼ਰ ਰਾਹਜ਼ਨਾਂ ਤੇ ਖੋਹੜੂ ਬੇੜ੍ਹਿਆਂ ਨੂੰ
ਬੰਨ੍ਹ ਖੜਾਂਗੇ ਇੱਕੇ ਤਾਂ ਚਲੋ ਆਪੇ ਨਹੀਂ ਜਾਣਦੇ ਅਸੀਂ ਬਖੇੜਿਆਂ ਨੂੰ
ਵਾਰਸ ਸ਼ਾਹ ਚੰਦ ਸੂਰਜਾਂ ਗ੍ਰਹਿਨ ਲੱਗੇ ਉਹ ਭੀ ਫੜੇ ਨੇ ਆਪਣੇ ਫੇੜਿਆਂ ਨੂੰ
598. ਫ਼ੌਜੌਜ ਨੇ ਖਿੜਿਆਂ ਨੂੰ ਰਾਜੇ ਦੇ ਪੇਸ਼ੇਸ਼ ਕੀਤਾ
ਖੇੜੇ ਰਾਜੇ ਦੇ ਆਣ ਹਜ਼ੂਰ ਕੀਤੇ ਸੂਰਤ ਬਣੇ ਨੇ ਆਣ ਫਰਿਆਦੀਆਂ ਦੇ
ਰਾਂਝੇ ਆਖਿਆ ਖੋਹ ਲੈ ਚੱਲੇ ਨੱਢੀ ਇਹ ਖੋਹੜੂ ਪਰ੍ਹੇ ਬੇ ਦਾਦਿਆਂ ਦੇ
ਮੈਥੋਂ ਖੋਹ ਫਕੀਰਨੀ ਉੜ ਨਠੇ ਜਿਵੇਂ ਪੈਸ਼ਿਆਂ ਨੂੰ ਡੂਮ ਸ਼ਾਦੀਆਂ ਦੇ
ਮੇਰਾ ਨਿਆਉਂ ਤੇਰੇ ਅੱਗੇ ਰਾਏ ਸਾਹਬ ਇਹ ਵੱਡੇ ਦਰਬਾਰ ਨੇ ਆਦੀਆਂ ਦੇ
ਜੇ ਤਾਂ ਦਾੜ੍ਹੀਆਂ ਪਗੜੀਆਂ ਦੇਖ ਭੁੱਲੇ ਸ਼ੈਤਾਨ ਹਨ ਅੰਦਰੋਂ ਵਾਦੀਆਂ ਦੇ
ਵਾਰਸ ਬਾਹਰੋਂ ਸੂਹੇ ਤੇ ਸਿਆਹ ਅੰਦਰੋਂ ਤੰਬੂ ਹੋਣ ਜਿਵੇਂ ਮਾਲਜ਼ਾਦੀਆਂ ਦੇ
599. ਰਾਜੇ ਕੋਲੋਲ ਖਿੜਿਆਂ ਦੀ ਫਰਿਆਦ
ਖੇੜਿਆਂ ਜੋੜ ਕੇ ਹੱਥ ਫਰਿਆਦ ਕੀਤੀ ਨਹੀਂ ਵਕਤ ਹੁਣ ਜ਼ੁਲਮ ਕਮਾਵਨੇ ਦਾ
ਇਹ ਠਗ ਹੈ ਮਹਿਜ਼ਰੀ ਵੱਡਾ ਘੂਠਾ ਸਹਿਰ ਜਾਣਦਾ ਜਮਾਵਣੇ ਦਾ
ਵਿਹੜੇ ਵੜਦਿਆਂ ਨਢੀਆਂ ਮੋਹ ਲਏਸ ਇਸ ਥੇ ਇਲਮ ਜੇ ਰੰਨਾ ਵਲਾਵਨੇ ਦਾ
ਸਾਡੀ ਨੂੰਹ ਨੂੰ ਇੱਕ ਦਿਨ ਸੱਪ ਲੜਿਆ ਉਹ ਵਕਤ ਸੀ ਮਾਂਦਰੀ ਲਿਆਵਨੇ ਦਾ
ਸਹਿਤੀ ਦੱਸਿਆ ਜੋਗੜਾ ਬਾਗਕਾਲੇ ਢਬ ਜਾਣਦਾ ਝਾੜਿਆਂ ਪਾਵਨੇ ਦਾ
ਮੰਤਰ ਝਾੜਨੇ ਨੂੰ ਅਸਾਂ ਸਦ ਆਂਦਾ ਸਾਨੂੰ ਕੰਮ ਸੀ ਜਿੰਦ ਛੁਡਾਵਣੇ ਦਾ
ਲੈਂਦੋ ਦੋਹਾਂ ਨੂੰ ਰਾਤੋ ਹੀ ਰਾਤ ਨੱਠਾ ਫਕਰ ਵਲੀ ਅੱਲਾਹ ਪਹਿਰਾਵਨੇ ਦਾ
ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿੱਤੇ ਏਸ ਥੇ ਵੱਲ ਜੇ ਭੇਖ ਵਟਾਵਨੇ ਦਾ
ਰਾਜੇ ਚੋਰਾਂ ਤੇ ਯਾਰਾਂ ਨੂੰ ਮਾਰਦੇ ਨੇ ਸੂਲੀ ਰਸਮ ਹੈ ਚੋਰ ਚੜ੍ਹਾਵਨੇ ਦਾ
‘ਉਕ ਤੂ ਲੁਲਮੂੰਜ਼ੀ ਜਾਤੀ ਕਬਲੁਲ ਈਜ਼ਾ’ ਕੇਹਾ ਫਾਇਦਾ ਜਗੜਿਆਂ ਪਾਵਨੇ ਦਾ
ਭਲਾ ਕਰੇਂ ਤਾਂ ਏਸ ਨੂੰ ਮਾਰ ਸੁੱਟੇਂ ਹੁਕਮ ਆਇਆ ਹੈ ਚੋਰ ਮੁਕਾਵੇਂ ਦਾ
ਬਾਦਸ਼ਾਹ ਤੋਂ ਅਦਲ ਹੀ ਪੁਛੀਅਗੇ ਵਕਤ ਆਉ ਸੀ ਅਮਲ ਤੁਲਾਵੇਂ ਦਾ
600. ਰਾਂਝੇ ਦਾ ਉੁੱੱਤੱਤਰ
ਰਾਂਝੇ ਆਖਿਆ ਸੁਹਣੀ ਰੰਨ ਡਿੱਠੀ ਮਗਰ ਲਗ ਗਿਆ ਮੇਰੇ ਆ ਘੇਰਿਆ ਨੇ
ਨੱਠਾ ਖੌਫ਼ ਥੋਂ ਇਹ ਸਨ ਦੇਸ ਵਾਲੇ ਪਿੱਛੇ ਕਟਕ ਅਜ਼ ਗ਼ੈਬ ਦਾ ਛੇੜਿਆ ਨੇ
ਪੰਜਾਂ ਪੀਰਾਂ ਦੀ ਇਹ ਮਜਾਵਰਾਨੀ ਇਹਨਾਂ ਕਿਧਰੋਂ ਸਾਕ ਸਹੇੜਿਆ ਨੇ
ਸਭ ਰਾਜਿਆਂ ਏਨ੍ਹਾਂ ਨੂੰ ਧੱਕ ਦਿੱਤਾ ਤੇਰੇ ਮੁਲਕ ਵਿੱਚ ਆਇ ਕੇ ਛੇੜਿਆ ਨੇ
ਦੇਖੋ ਵਿੱਚ ਦਰਬਾਰ ਦੇ ਝੂਠ ਬੋਲਣ ਇਹ ਵੱਡਾ ਹੀ ਫੇੜਨਾ ਫੇੜਿਆ ਨੇ
ਮਜਰੂਹ ਸਾਂ ਗ਼ਮਾਂ ਦੇ ਨਾਲ ਭਿੜਿਆ ਮੇਰਾ ਅੱਲੜਾ ਘਾਇ ਉਚੇੜਿਆ ਨੇ
ਕੋਈ ਰੋਜ਼ ਜਹਾਨ ਤੇ ਵਾਉ ਲੈਣੀ ਭਲਾ ਹੋਇਆ ਨਾ ਚਾਇ ਨਬੇੜਿਆ ਨੇ
ਆਪ ਵਾਰਸੀ ਬਣੇ ਏਸ ਵੌਹਟੜੀ ਦੇ ਮੈਨੂੰ ਮਾਰ ਕੇ ਚਾ ਖਦੇੜਿਆ ਨੇ
ਰਾਜਾ ਪੁਛਦਾ ਕਰਾਂ ਮੈਂ ਕਤਲ ਸਾਰੇ ਤੇਰੀ ਚੀਜ਼ ਨੂੰ ਰਾਹ ਜੇ ਛੇੜਿਆ ਨੇ
ਸਚ ਆਖ ਤੂੰ ਖੁਲ ਕੇ ਕਰਾਂ ਪੁਰਜ਼ੇ ਕੋਈ ਬੁਰਾ ਜੇ ਏਸ ਨਾਲ ਫੇੜਿਆ ਨੇ
ਛਡ ਅਰਲੀਆਂ ਜੋਗ ਭਜਾ ਨਠੇ ਪਰ ਖੂਹ ਨੂੰ ਅਜੇ ਨਾ ਗੇੜਿਆ ਨੇ
ਵਾਰਸ ਸ਼ਾਹ ਮੈਂ ਗਿਰਦ ਹੀ ਰਹਿਆ ਭੌਂਦਾ ਸੁਰੇਮ ਸੁਰਮਚੂ ਨਹੀਂ ਲਵੇੜਿਆ ਨੇ
601. ਜਵਾਬ ਰਾਂਝੇ ਦਾ
ਰਾਜੇ ਆਖਿਆ ਤੁਸਾਂ ਤਕਸੀਰ ਕੀਤੀ ਏਹ ਵੱਡਾ ਫਕੀਰ ਰੰਜਾਣਿਆ ਜੇ
ਨਕ ਕੰਨ ਵਢਾ ਦਿਆਂ ਚਾੜ੍ਹ ਸੂਲੀ ਐਵੇਂ ਗਈ ਇਹ ਗੱਲ ਨਾ ਜਾਣਿਆ ਜੇ
ਰੱਜੇ ਜਟ ਨਾ ਜਾਣਦੇ ਕਿਸੇ ਤਾਈਂ ਤੁਸੀਂ ਅਪਣੀ ਕਦਰ ਪਛਾਣਿਆ ਜੇ
ਰੰਨਾ ਖੋਹ ਫਕੀਰਾਂ ਦੀਆਂ ਰਾਹ ਮਾਰੋ ਤੰਬੂ ਗਰਬ ਗੁਮਾਨ ਦੇ ਤਾਣਿਆ ਜੇ
ਰਾਤੀਂ ਚੋਰ ਤੇ ਦਿਨੇ ਉਧਾਲਿਆਂ ਤੇ ਸ਼ੈਤਾਨ ਵਾਂਗੂੰ ਜਗ ਰਾਣਿਆ ਜੇ
ਕਾਜ਼ੀ ਸ਼ਰ੍ਹਾ ਦਾ ਤੁਸਾਂ ਨੂੰ ਕਰੇ ਝੂਠਾ ਮੌਜ ਸੂਲੀਆਂ ਦੀ ਤੁਸੀਂ ਮਾਣਿਆ ਜੇ
ਇਹ ਨਿਤ ਹੰਕਾਰ ਨਾ ਮਾਲ ਰਹਿੰਦੇ ਕਦੀ ਮੌਤ ਤਹਿਕੀਕ ਪਛਾਣਿਆ ਜੇ
ਵਾਰਸ ਸ਼ਾਹ ਸਰਾਏ ਦੀ ਰਾਤ ਵਾਂਗੂੰ ਦੁਨੀਆ ਖਾਬ ਖਿਆਲ ਕਰ ਜਾਣਿਆ ਜ