ਇਕ ਸੋ ਉਨੰਜਾ ਮਾਡਲ ਟਾਊਣ ਦਾ ਲੋਕ ਅਰਪਣ (ਖ਼ਬਰਸਾਰ)


ਦਸਮੇਸ਼ ਗਰਲਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਾਦਲ ਦੇ ਸੁਪਰਡੈਂਟ ਅਤੇ ਉਭਰਦੇ ਕਹਾਣੀਕਾਰ ਰਮੇਸ਼ ਸੇਠੀ ਬਾਦਲ ਦੇ ਤੀਸਰੇ ਕਹਾਣੀ ਸੰਗ੍ਰਹਿ ਇਕ ਸੋ ਉਨੰਜਾ ਮਾਡਲ ਟਾਊਣ ਦਾ ਲੋਕ ਅਰਪਣ ਪ੍ਰਿੰਸੀਪਲ ਜਗਦੀਸ਼ ਕੋਰ ਸਿੱਧੂ ਸਟੇਟ ਐਵਾਰਡੀ ਦੁਆਰਾ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਮੈਡਮ ਅਜੀਤ ਕੋਰ, ਹਰਿੰਦਰ ਕੋਰ ਸੇਖੋ, ਸੁਰਿੰਦਰ ਕੋਰ, ਰੀਪੂ ਦਮਨ ਸਰਮਾਂ ਅਤੇ ਵਿਪੁਲ ਅਗਰਵਾਲ ਨੇ ਸ੍ਰੀ ਸੇਠੀ ਜੀ ਦੀ ਕਹਾਣੀ ਕਲਾ ਅਤੇ ਰਿਸ਼ਤਿਆਂ ਨੂੰ ਬਿਆਨਦੀ ਕਹਾਣੀ ਸੈLਲੀ  ਤੇ ਚਰਚਾ ਕੀਤੀ। ਇਸ ਪ੍ਰੋਗਰਾਮ ਵਿੱਚ ਮੈਡਮ ਕੰਵਲਜੀਤ ਕੋਰ ਵਾਇਸ ਪਿੰ੍ਰਸੀਪਲ, ਸ੍ਰੀ ਜ਼ੋਗਿੰਦਰ ਸਿੰਘ ਸਰਾਂ ਅਤੇ ਸ੍ਰੀ ਅਵਤਾਰ ਸਿੰਘ ਧਨੋਆ ਸਮੇਤ ਸਮੂਹ ਸਟਾਫ ਨੇ ਸ਼ਿਰਕਤ ਕੀਤੀ। ਮੈਡਮ ਸਿੱਧੂ ਨੇ ਆਪਣੇ ਭਾਸ਼ਣ ਵਿੱਚ ਲੇਖਕ ਦੀਆਂ ਪਹਿਲੀਆਂ ਕਿਤਾਬਾਂ  ਇਕ ਗੰਧਾਰੀ ਹੋਰ, ਕਰੇਲਿਆਂ ਵਾਲੀ ਆਂਟੀ ਅਤੇ ਬਾਬੇ ਹਰਗੁਲਾਲ ਦੀ ਹੱਟੀ ਵਿਚਲੀਆਂ ਮੋਹ ਦੀਆਂ ਤੰਦਾ ਦਾ ਬਾਖੂਬੀ ਨਾਲ  ਜਿਕਰ ਕੀਤਾ। ਸਮਾਰੋਹ ਵਿੱਚ ਐਕਰ ਮੈਡਮ ਰੀਤੂ ਨੰਦਾ ਨੇ ਵੀ ਆਪਣੇ ਹੁਨਰ ਦਾ ਪ੍ਰਗਟਾਵਾ ਕਰਦੇ ਹੋਏ ਪ੍ਰੋਗਰਾਮ ਨੂੰ ਰੰਗੀਨ ਬਣਾ ਦਿੱਤਾ। ਅੰਤ ਵਿੱਚ ਲੇਖਕ ਨੇ ਪ੍ਰੋਗਰਾਮ ਦੀ ਸ਼ਾਨ ਬਣੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਇਸ ਗੱਲ ਤੇ ਫਕਰ ਮਹਿਸੂਸ ਕੀਤਾ  ਕਿ ਉਸ ਦੀਆਂ ਚਾਰੇ ਕਿਤਾਬਾਂ ਨੂੰ ਮੈਡਮ ਸਿੱਧੂ ਨੇ ਹੀ ਆਪਣੇ ਹੱਥੀ ਗੁੜਤੀ ਦੇ ਕੇ ਉਸਦਾ ਮਾਣ ਵਧਾਇਆ  ਹੈ।ਅੰਤ ਵਿੱਚ ਸਮੂਹ ਸਟਾਫ ਵਲੌ ਲੇਖਕ ਨੂੰ ਸਨਮਾਨਿਤ ਕੀਤਾ ਗਿਆ।