ਜੋ ਠੀਕਰੁ ਕੰਵਲ ਢੋਵਤੇ ਪਾਰਿ ਨਾ ਚਾਲੈ ਕੋਇ ॥
ਅੰਤ ਕਾਲੁ ਸਿਰ ਪਰਿ ਖੜ੍ਹਾ ਵਿਰਲਾ ਬੂਝੈ ਕੋਇ ॥੧॥
ਚੰਦਨਿ ਰੂਪਾ ਕੰਚਨਿ ਸੁਇਨਿ ਸਾ ਦੇਹੀ ਪੇ ਲੇਪ ॥
ਕੰਵਲ ਪੰਖੇਰੂ ਊਡਿਆ ਕਉਡੀ ਮੁੱਲ ਨਾ ਏਕ ॥੨॥
ਮਾਣਸਖਾਣੇ ਰੱਤਪਿਪਾਸ ਭਏ ਬਹੁ ਅਪਾਰਿ ॥
ਏਡੀ ਰਗੜਿ ਮੂਏ ਕੰਵਲ ਕਾਲੁ ਡੰਡਿ ਕੀ ਮਾਰਿ ॥੩॥
ਸੰਚਿ ਪਾਪਿ ਭਰਿ ਭਾਂਡਿਆ ਕੰਵਲ ਕਹਾ ਕੋ ਢੋਇ ॥
ਮਟਕਾ ਫੂਟੈ ਦਿਵਸੁ ਏਕੁ ਢੇਰਿ ਸੁਆਹਾ ਹੋਇ ॥੪॥
ਮਨ ਕੰਵਲ ਦਰਬਾਣੁ ਹੈ ਪਾਪਾਂ ਪੁੰਨਿ ਬੀਚਾਰਿ ॥
ਸਗਲੈ ਜਗਤਿ ਕਾਜਿਆ ਭੀਤਰਿ ਹੂਆ ਖੁਆਰਿ ॥੫॥
ਜੰਮ ਕਰਮਿ ਤੈਂ ਆਪਣੇ ਆਇ ਬਹੁ ਬਹੁ ਮਾਰਿ ॥
ਪਕੜਿ ਧੂਹਿ ਲੈ ਗਏ ਨਾ ਆਗੇ ਕੰਵਲ ਪੂਕਾਰਿ ॥੬॥
ਪੰਕਜਿ ਸਮਿ ਨਿਰਮਲੇ ਹੰਸਿ ਪੰਖਿ ਨਿਰਲੇਪੁ ॥
ਕੰਵਲ ਸੁਰਖ਼ਰੂ ਜਾਹਿਂਗੇ ਅਉਰ ਨਾਹੀਂ ਟੇਕੁ ॥੭॥੧॥