ਸੌ ਨੇ ਕੰਡੇ ਰਾਹ ਦੇ ਵਿੱਚ, ਦੂਰ ਮੰਜਿਲ ਦੋਸਤੋ
ਵੇਖ ਲਾਂ ਗੇ ਜਿੰਦਗੀ ਕਿੰਨੀ ਕੁ ਮੁਸ਼ਕਿਲ ਦੋਸਤੋ
ਪਰਬਤ Aੁੱਚੇ ਬਹੁਤ ਜੇ ਤਾਂ ਪੈਰ ਵੀ ਮਜਬੂਤ ਨੇ
ਚੀਰ ਕੇ ਪੱਥਰਾਂ ਨੂੰ ਜਾਣਾ ਅੱਗੇ ਹੈ ਨਿਕਲ ਦੋਸਤੋ
ਬੁਝ ਨਾ ਜਾਣ ਚਿਰਾਗ ਰੱਖੇ ਨ੍ਹੇਰ ਦੀ ਦਹਿਲੀਜ਼ ਤੇ
ਵਾ ਨੂੰ ਕਰਨਾ ਆਪਣੇ ਰੁਖ ਵਿੱਚ ਸ਼ਾਮਿਲ ਦੋਸਤੋ
ਸੀਨੇ ਦੇ ਵਿੱਚ ਛੇਕ ਕਰਕੇ ਹਾਲ ਸਾਡਾ ਉਹ ਪੁੱਛਦਾ
ਜ਼ਖਮ ਨਿੱਤ ਕੁਰੇਦਦਾ ਹੈ ਸਾਡੇ ਜ਼ਾਲਿਮ ਦੋਸਤੋ
ਮੰਝਧਾਰ ਚੋਂ ਨਾਵ ਕੱਢ ਕੇ ਨਾਵਕ ਕੰਢੇ ਪਹੁੰਚਿਆ
ਤੁਰ ਗੇ ਸਾਰੇ ਹਮਸਫਰ ਸੁੰਨਾ ਸੀ ਸਾਹਿਲ ਦੋਸਤੋ
ਫੈਲ ਜਾਂਦੀ ਹੋਰ ਜ਼ਿਆਦਾ ਛਾਂਗੇ ਤੋਂ ਤੂਤ ਦੀ ਛਟੀ
ਪੈ ਕੁਠਾਲੀ ਪੀੜ ਦੀ ਬਣ ਗੇ ਹਾਂ ਕਾਮਲ ਦੋਸਤੋ
ਗੈਰ ਤਾਂ ਬਾਸੀ ਗੈਰ ਹੁੰਦੇ ਗੈਰ ਤੇ ਕਰਨਾ ਕੀ ਗਿਲਾ
ਰੰਜ ਹੈ ਆਪਣੇ ਵੀ ਗੈਰਾਂ ਵਿੱਚ ਸਾਮਿਲ ਦੋਸਤ