ਤਲਾਕ (ਕਵਿਤਾ)

ਹਰਦੀਪ ਬਿਰਦੀ   

Email: deepbirdi@yahoo.com
Cell: +91 90416 00900
Address:
Ludhiana India 141003
ਹਰਦੀਪ ਬਿਰਦੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤਲਾਕ, ਤਲਾਕ, ਤਲਾਕ..
ਦਿਲ ਖੋਲਕੇ ਕਹੋ ਸਭ..
ਮੁਸਲਿਮ ਹੀ ਕਿਉਂ ?..
ਹਿੰਦੂ, ਸਿੱਖ, ਇਸਾਈ..
ਸਭ ਜਾਣੇ ਹੀ ਕਹੋ..
ਜੇ ਕਹਿਣਾ ਹੀ ਹੈ ਤਾਂ..
ਆਪਣੇ ਦਿਲ ਦੀ ਮੈਲ਼ ਨੂੰ ਕਹੋ..
ਅਪਣੇ ਐਬਾਂ ਨੂੰ ਕਹੋ..
ਦਿਲਾਂ ਚ ਵਸੀ ਨਫ਼ਰਤ ਨੂੰ ਕਹੋ..
ਹੱਡਾਂ ਚ ਵਸੀ ਰਿਸ਼ਵਤਖ਼ੋਰੀ ਨੂੰ ਕਹੋ..
ਬਿਨ ਮਿਹਨਤ ਤੋਂ ਹੀ..
ਸ਼ਿਖਰ ਤੇ ਹੋਣ ਦੀ ਲਾਲਸਾ ਨੂੰ ਕਹੋ..
ਬੇਟਾ ਹੀ ਹੋਵਣ ਦੀ ਤਾਂਘ ਨੂੰ ਕਹੋ..
ਜੁਗਾੜ ਲਗਾਕੇ ਕੋਈ..
ਗ਼ਲਤ ਕੰਮ ਕਰਨ ਦੀ ਆਦਤ ਨੂੰ ਕਹੋ..
ਨਸ਼ਿਆਂ ਦੀ ਆਦਤ ਨੂੰ ਕਹੋ..
ਬਾਜ਼ੀ ਪਲਟਦੀ ਦੇਖਕੇ..
ਧਰਮ ਤੇ ਜਾਤ ਦਾ ਸਹਾਰਾ ਲੈਣ ਦੀ..
ਮਾੜੀ ਫ਼ਿਤਰਤ ਨੂੰ ਕਹੋ..
ਕਿਸੇ ਦੇ ਹੱਕ ਮਾਰਨ ਦੀ ਆਦਤ ਨੂੰ ਕਹੋ..
ਜਿਸਮਾਂ ਦੀ ਭੁੱਖ ਨੂੰ ਕਹੋ..
ਕਾਲਾ ਬਜ਼ਾਰੀ ਨੂੰ ਕਹੋ..
ਹਰੇਕ ਸ਼ੋਸਣ ਨੂੰ ਕਹੋ..
ਭਰੂਣ ਹੱਤਿਆ ਨੂੰ ਕਹੋ.. 
ਕੁਰਸੀ ਦੀ ਭੁੱਖ ਨੂੰ ਕਹੋ..
ਚਮਚੇਬਾਜ਼ੀ ਦੀ ਆਦਤ ਨੂੰ ਕਹੋ..
ਸੜਕ ਤੇ ਰਫ਼ਤਾਰ ਦੀ ਖੇਡ ਨੂੰ ਕਹੋ..
ਵਿਖਾਵੇ ਦੀ ਆਦਤ ਨੂੰ ਕਹੋ..
ਦਾਜ਼ ਦੀ ਭੁੱਖ ਨੂੰ ਕਹੋ..
ਮੈਂ ਹੀ ਮੈਂ ਹੂੰ ਹੋਣ ਦੀ ਹਉਮੈ ਨੂੰ ਕਹੋ.. 
ਤਲਾਕ, ਤਲਾਕ,ਤਲਾਕ..
ਬਣੇਗੀ ਫਿਰ ਨਵੀਂ ਦੁਲਹਨ ਜਿਹੀ ਜ਼ਿੰਦਗੀ..
ਤੁਸੀਂ ਕਹੋ ਤਾਂ ਸਹੀ ਇਹਨਾਂ ਐਬਾਂ ਨੂੰ..
ਤਲਾਕ, ਤਲਾਕ,ਤਲਾਕ