ਨਵੀਂ ਖਰੀਦੀ ਕੋਠੀ (ਮਿੰਨੀ ਕਹਾਣੀ)

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਸਵਿੰਦਰ ਸਿੰਘ ਇੱਕ ਬਹੁਤ ਵਧੀਆ ਇਨਸਾਨ ਸੀ ਉੁੁਹ ਹਰਇੱਕ ਦੇ ਦੁੱਖ ਸੁੱਖ ਵਿਚ ਸਹਈ ਹੁੰਦਾ ਅਤੇ  ਨਿੱਡਰ ਹੌਸਲਾ ਦਾ ਮਾਲਕ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲਾ ਇਨਸਾਨ ਸੀ।
       ਜਸਵਿੰਦਰ ਸਿੰਘ ਇੱਕ ਫੈਕਟਰੀ ਕੰਮ ਕਰਦਾ ਸੀ , ਉਸਦੇ ਦੇ ਬੱਚੇ ਸਨ ਜੋ ਪੜ ਲਿਖ ਗਏ ਸਨ ਉਸ ਤੋਂ ਬਾਅਦ ਉਸਨੇ ਆਪਣੀ  ਬੇਟੀ ਕਿਰਨ ਦਾ ਵਿਆਹ ਕਰ ਦਿੱਤਾ ਸੀ ਉਹ ਆਪਣੇ ਸਹੁਰੇ  ਵਾਰ ਵਿੱਚ ਅੌਰ ਪਤੀ ਬਲਦੇਵ ਸਿੰਘ ਨਾਲ ਬਹੁਤ ਹੀ ਖੁਸ਼ ਸੀ ਜੋ ਕਿ ਅਾਰਮੀ ਦੀ ਨੌਕਰੀ ਕਰਦਾ ਸੀ ।
        ਹੁਣ ਉਸਦਾ ਪੁੱਤਰ ਰਣਧੀਰ ਸਿੰਘ ਵੀ ਨੌਕਰੀ ਨਾਂ ਮਿਲਣ ਕਾਰਨ ਉਹ ਵੀ ਇੱਕ ਫੈਕਟਰੀ ਵਿੱਚ ਕੰਮ ਕਰਨ ਲੱਗ ਪਿਆ ਜਸਵਿੰਦਰ ਨੂੰ ਆਪਣੇ ਪੁੱਤਰ ਦਾ ਸਹਾਰਾ ਹੋ ਗਿਆ ਸੀ ਜਸਵਿੰਦਰ ਨੂੰ ਵੀ ਫੈਕਟਰੀ ਵਿੱਚ ਕੰਮ ਕਰਦਿਆਂ ਕਾਫੀ ਚਿਰ ਹੋ ਚੁੱਕਿਆ ਸੀ ।ਕੁੱਝ ਚਿਰ ਬਾਅਦ ਜਸਵਿੰਦਰ ਨੇ ਆਪਣੇ ਪੁੱਤਰ ਰਣਧੀਰ ਦਾ ਵਿਆਹ ਕਰ ਦਿੱਤਾ ਉਸਨੂੰ ਆਪਣੇ ਪੁੱਤਰ ਸਹਾਰਾ ਅਤੇ ਨੂੰਹ ਦੀਆਂ ਦੀਆਂ ਰੋਟੀਆਂ  ਨਸੀਬਾ ਵਿੱਚ ਨਹੀਂ ਸਨ ਕਿਉਂਕਿ  ਵਿਆਹ ਕਰਨ ਤੋਂ  ਦੋ ਮਹੀਨੇ ਬਾਅਦ ਇੱਕ ਸੜਕ ਹਾਦਸੇ ਵਿੱਚ ਜਸਵਿੰਦਰ ਦੀ ਮੌਤ ਹੋ ਚੁੱਕੀ ਸੀ । ਹੁਣ   ਰਣਧੀਰ ਦੇ ਸਿਰ ਤੋਂ ਪਿਤਾ ਦਾ ਸਹਾਰਾ ਉੱਠ ਚੁੱਕਿਆ ਸੀ । ਅਤੇ ਹੁਣ ਰਣਧੀਰ ਦੀ ਨਾਨੀ ਜੀ ਸਿੰਦਰ ਕੌਰ ਵੀ ਉਹਨਾਂ ਕੋਲ ਹੀ ਰਹਿ ਰਹੀ ਸੀ।
      ਰਣਧੀਰ ਸਿੰਘ ਦੀ ਪਤਨੀ ਸੁਖਬੀਰ ਕੌਰ ਇੱਕ ਪੜੀ ਲਿਖੀ ਲੜਕੀ ਸੀ । ਅਤੇ ਉੁਸਦੀ ਸੱਸ ਜਸਵੀਰ ਕੌਰ ਉੁਰਫ ਸੀਤਾ ਇੱਕ ਸਧਾਰਨ ਅੌਰਤ ਸੀ ਉਹ ਕਿਸੇ ਵੀ ਕੰਮ ਵਿੱਚ ਪੰਜ ਤਿੰਨ ਕਰਨ ਵਾਲੀ ਅੌਰਤ ਨਹੀਂ ਸੀ ਉਹ ਹਰ ਟਾਈਮ ਘਰਦੇ ਕੰਮ ਵਿੱਚ ਹੀ ਰੁੱਝੀ ਰਹਿੰਦੀ ਸੀ ।ਜਸਵਿੰਦਰ ਦੀ ਮੌਤ ਤੋਂ ਬਾਅਦ ਕੁੱਝ ਸਮਾਂ ਚੰਗਾ ਨਿਕਲਿਆ ਅਤੇ ਬਾਅਦ ਵਿੱਚ ਉਹੀ ਕੰਮ ਲੜਾਈ ਝਗਡ਼ਾ ਸ਼ੁਰੂ ਹੋ ਗਿਆ । 
        ਹੁਣ ਸੁਖਬੀਰ ਨੇ ਆਪਣੀ ਨਾਨੀ ਜੀ ਦੀ ਵੀ ਪੑਵਾਹ ਨਾ ਕਰਦੇ ਹੋਏ ਆਪਣੀ ਸੱਸ ਸੀਤਾ ਤੋਂ ਜ਼ਬਰਦਸਤੀ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਹੁਣ ਸੀਤਾ ਤੋ ਹੁਣ ਜਿਆਦਾ ਕੰਮ ਨਹੀਂ ਹੁੰਦਾ ਸੀ ਕਿਉਂਕਿ ਉਹ ਬਹੁਤ ਕਮਜ਼ੋਰ ਹੋ ਚੁੱਕੀ ਸੀ ਕੁੱਝ ਹੱਦ ਤੱਕ ਤਾਂ ਬਰਦਾਸ਼ਤ ਕਰਦੀ ਰਹੀ ਅੰਤ ਨੂੰ ਉਹ ਹੱਥ ਖੜੇ ਕਰਕੇ ਸਾਰੀ ਜਾਈਦਾਦ ਛੱਡ ਕੇ ਘਰੋਂ ਦੋਹਨੇ ਮਾਾਵਾਂ ਧੀਆਂ ਚਲੀਆ ਗਈਆਂ ਹੁਣ ਸੀਤਾ ਆਪਣੇ ਭਰਾ ਹਾਕਮ ਸਿੰਘ ਮੀਤ ਅਤੇ ਮਾਂ ਦੇ ਘਰ ਰਹਿਣ ਲੱਗੀ ।
    ਹੁਣ ਰਣਧੀਰ ਕਿਸੇ ਦਾ ਡਰ ਨਾ ਰਿਹਾ ਹੁਣ ਬੁਰੀ ਸੰਗਤ ਵਿੱਚ ਬੂਰੀ ਤਰ੍ਹਾਂ ਫਸ ਚੁਕਿਆ ਸੀ ।
ਹੁਣ ਰਣਧੀਰ ਨੇ ਆਪਣੇ ਪਿਓ ਦੀ ਬਣਾਈ ਜਾਈਦਾਦ ਵੇਚਣੀ ਸ਼ੁਰੂ ਕਰ ਦਿੱਤੀ । 
 ਅਤੇ ਆਪਣੀ ਮਾਂ ਸੀਤਾ ਦੀ ਬਿਲਕੁਲ ਵੀ ਕੋਈ ਭਾਲ ਨਾਂ ਕੀਤੀ ਅਤੇ ਨਾਂ ਹੀ ਕਦੇ ਕਿਸੇ ਰਿਸ਼ਤੇਦਾਰੀ ਵਿੱਚ ਪੁਛਿਆ ਤੱਕ ਨਹੀਂ  ।
ਸੀਤਾ ਆਪਣੇ ਭਤੀਜੇ ਨੂਰ ਨਾਲ ਇੱਕ ਦਿਨ ਬਜ਼ਾਰ ਗਈ ਤਾਂ ਕੀ ਦੇਖ ਦੀ ਇੱਕ ਲੋਕਾਂ ਦੀ ਬਹੁਤ ਭੀੜ ਲੱਗੀ ਹੋਈ ਸੀ ਉੁਸਨੇ ਨੂਰ ਨੂੰ ਪੁਛਿਆ ਇਥੇ ਕੀ ਹੈ । ਨੂਰ ਨੇ ਦੱਸਿਆ ਭੂਆ ਜੀ ਇਥੇ ਲਾਟਰੀ ਦੀਆਂ ਟਿਕਟਾਂ ਵਿਕਦੀਆਂ ਨੇ ਨੂਰ ਦੀ ਗੱਲ ਸੁਣਦਿਆ ਹੀ ਨੂਰ ਦੀ ਭੂਆ ਨੇ ਸੌ ਰੁਪਏ ਦੀਆਂ ਟਿਕਟਾਂ ਖਰੀਦ ਲਈਆਂ ਅਤੇ ਕਹਿਣ ਲੱਗੀ ਕੀ ਪਤਾ ਮੇਰੀ ਕਿਸਮਤ ਜਾਗ ਜਾਵੇ ।
     ਦੂਸਰੇ ਦਿਨ ਨੂਰ ਦੀ ਭੂਆ ਜੀ ਦੀ ਹੀ ਲਾਟਰੀ ਨਿੱਕਲ ਆਈ ਹੁਣ ਸਾਰਾ ਪਰਿਵਾਰ ਖੁਸ਼ੀ ਵਿੱਚ ਫੁੱਲਿਆ ਨਹੀ ਸਮਾ ਰਿਹਾ ਸੀ । ਉਧਰ ਰਣਧੀਰ ਨੇ ਸਾਰੀ ਜਾਈਦਾਦ ਵੇਚ ਦਿੱਤੀ । ਹੁਣ ਉਹ ਸ਼ਹਿਰ ਆਕੇ ਕਰਾਏ ਦੇ ਮਕਾਨ ਵਿੱਚ ਰਹਿਣ ਲੱਗੇ ਹੁਣ ਸੁਖਬੀਰ ਵੀ ਕੋਠੀਆਂ ਚ ਕੰਮ ਕਰਨ ਲਈ ਮਜ਼ਬੂਰ ਹੋ ਚੁੱਕੀ ਸੀ ।
  ਦੂਜੇ ਪਾਸੇ ਸੁਖਬੀਰ ਦੀ ਸੱਸ ਸੀਤਾ ਆਪਣੀ ਨਵੀਂ ਖਰੀਦੀ ਕੋਠੀ ਵਿੱਚ ਪੑਵੇਸ ਹੋ ਚੁੱਕੀ ਸੀ। ਇਸ ਗੱਲ ਦਾ ਰਣਧੀਰ ਅਤੇ ਉਸਦੀ ਪਤਨੀ ਸੁਖਬੀਰ ਬਿਲਕੁਲ ਵੀ ਪਤਾ ਨਹੀ ਸੀ ਕਿ ਮੰਮੀ ਜੀ ਆਪਣੀ ਨਵੀਂ ਖਰੀਦੀ ਕੋਠੀ ਵਿੱਚ ਚਲੇ ਗਏ ਨੇ । ਇੱਕ ਦਿਨ ਸੁਖਬੀਰ ਕੰਮ ਦੀ ਭਾਲ ਵਿੱਚ ਨਿਕਲੀ ਉੁਸਨੇ ਕੋਠੀ ਦੇ ਗੇਟ ਅੱਗੇ ਜਾ ਕੇ ਬਿੱਲ ਮਾਰੀ ਤਾਂ ਅੰਦਰੋਂ ਅਵਾਜ਼ ਆਈ ਕੌਣ ਅੈ ਸੁਖਬੀਰ ਬੋਲੀ ਬੀਬੀ ਜੀ ਕੰਮ ਦਾ ਪਤਾ ਕਰਨ ਆਈ ਅੈ ਮੈਨੂੰ ਕਿਸੇ ਨੇ ਤੁਹਾਡੇ ਵਾਰੇ ਦੱਸਿਆ ਸੀ ਅੰਦਰੋਂ ਫਿਰ ਅਵਾਜ਼ ਆਈ ਆ ਜਾ ਅੰਦਰ ਲੰਘ ਆ ਜਦੋਂ ਸੁਖਬੀਰ ਅੰਦਰ ਆਈ ਉੁਹ ਕੀ ਦੇਖ ਦੀ ਹੈ ਇਹ ਤਾਂ ਮੰਮੀ ਜੀ ਨੇ ਉਹ ਦੇਖਕੇ ਹੈਰਾਨ ਹੋ ਜਾਂਦੀ ਹੈ ਅਤੇ ਪੈਰਾਂ ਥੱਲੇਓ ਮਿੱਟੀ ਨਿਕਲ ਜਾਂਦੀ ਹੈ । ਮੰਮੀ ਦੇ ਪੈਂਰੀ ਹੱਥ ਲਾਏ ਅਤੇ ਰੋਣ ਲੱਗ ਪਈ । ਸੀਤਾ ਕਹਿਣ ਲੱਗੀ ਮੇਰੇ ਘਰ ਰੋਣਾਂ ਨੀ ਨਾਲੇ ਮੈਨੂੰ ਤੇਰੇ ਵਰਗੀ ਕੰਮ ਵਾਲੀ ਨਹੀਂ ਚਾਹੀਦੀ ।
ਸੁਖਵੀਰ ਰੋਂਦੀ ਹੋਈ ਆਪਣੀ ਮੰਮੀ ਦੀ ਕੋਠੀ ਵਿਚੋਂ ਆਪਣੇ ਕਰਾਏ ਦੇ ਮਕਾਨ ਵਿੱਚ ਵਾਪਸ ਆ ਜਾਂਦੀ ਹੈ ।
     ਦੂਸਰੇ ਦਿਨ ਰਣਧੀਰ ਅਤੇ ਸੁਖਬੀਰ ਆਪਣੇ ਮਾਮਾ ਜੀ ਹਾਕਮ ਸਿੰਘ ਮੀਤ ਦੇ ਘਰ ਗਏ ਸਾਰੀ ਗੱਲਬਾਤ ਦੱਸੀ ਅਤੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ  ਆਪਣੀ ਮੰਮੀ ਜੀ ਦੀ ਨਵੀਂ ਖਰੀਦੀ ਕੋਠੀ ਵਿੱਚ ਪਹੁੰਚ ਕੇ ਰਣਧੀਰ ਅਤੇ ਸੁਖਬੀਰ ਨੇ ਸਾਰੇ ਪਰਿਵਾਰ ਦੇ ਸਾਹਮਣੇ ਆਪਣੀ ਗਲਤੀ ਮੰਨੀ ਅਤੇ ਗਲਤੀ ਦਾ ਅਹਿਸਾਸ ਕੀਤਾ ਅਤੇ ਅੱਗੇ ਵਾਸਤੇ ਇਹੋ ਜਿਹੀ ਕੋਈ ਗਲਤੀ ਨਹੀਂ ਕਰਾਂਗੇ ਵਾਦਾ ਕੀਤਾ ।
 ਹੁਣ ਸਾਰਾ ਪਰਿਵਾਰ ਪਹਿਲਾਂ ਦੀ ਤਰ੍ਹਾਂ ਮੰਮੀ ਦੀ ਨਵੀਂ ਖਰੀਦੀ ਕੋਠੀ ਵਿੱਚ ਰਹਿਣ ਲੱਗਿਆਂ । ਅਤੇ ਨੂਰ ਆਪਣੇ ਚਾਚਾ ਜੀ ਅਤੇ ਚਾਚੀ ਜੀ ਨੂੰ ਕਹਿਣ ਲੱਗਿਆ ਜੇ ਅੱਜ ਭੂਆ ਜੀ ਦੀ ਨਵੀਂ ਖਰੀਦੀ ਕੋਠੀ ਨਾਂ ਹੁੰਦੀ ਅੱਜ ਤੁਹਾਡਾ ਨਾਮ ਵੀ ਸੜਕ ਦੇ ਕਿਨਾਰੇ ਬਣੀਆਂ ਝੁੱਗੀਆਂ ਵਾਲਿਆਂ ਵਿੱਚ ਸ਼ਾਮਿਲ ਹੋ ਜਾਣਾ ਸੀ । ਜੇ ਭੁੱਲਿਆ ਹੋਇਆ ਵਾਪਸ ਘਰ ਆ ਜਾਵੇ ਉਹਨੂੰ ਕਦੇ ਭੁੱਲਿਆ ਨਾ ਸਮਝੀਏ ।