ਸੱਚ ਦੀ ਬੜੀ ਕਹਾਣੀ ਅਨੌਖੀ,
ਦੁਨੀਆਂ ਬੜੀ ਹੈ ਇਸਦੀ ਦੋਖੀ।
ਪੀਰ, ਪੈਗੰਬਰਾਂ ਇਸੇ ਅਪਣਾਇਆ,
ਜੀਵਨ ਆਪਣਾ ਸਵਰਗ ਬਣਾਇਆ।
ਲੋਕੀ ਇਸ ਤੋਂ ਮੂੰਹ ਛਪਾਉਂਦੇ,
ਇਸ ਦੇ ਅੱਗੇ ਰੋੜੇ ਲਾਉਂਦੇ ।
ਸੱਚ ਦੇ ਸਿਰ ਤੇ ਦੁਨੀਆਂ ਵਸਦੀ,
ਭਾਵੇਂ ਇਸ ਨੂੰ ਫਾਂਸੀ ਹੈ ਲਗਦੀ।
ਸੱਚ ਬੋਲਣਾ ਜੇ ਕੋਈ ਚਾਹਵੇ,
ਰੁਕਾਵਟ ਉਸ ਦੇ ਅੱਗੇ ਆਵੇ।
ਸੱਚ ਦੇ ਲੋਕੀ ਦੁਸ਼ਮਣ ਬਣਦੇ,
ਝੁਠ ਦੇ ਲਈ ਨੇ ਹਿੱਕ ਤਣਦੇ।
ਝੂਠ ਨੂੰ ਬਹੁਤੇ ਦੇਣ ਬੜਾਵਾ,
ਸੱਚ ਦਾ ਪਰੇ ਕਰਨ ਪਰਛਾਵਾਂ।
ਸੱਚ ਨੇ ਤਾਂ ਸੱਚ ਹੀ ਰਹਿਣਾ,
ਭਾਵੇਂ ਕੋਈ ਜੋ ਕਹਿਲੇ-ਕਹਿਣਾ।
ਸੱਚ ਦਾ ਨਸ਼ਾ ਜਿਸ ਨੂੰ ਚੜ੍ਹਦਾ,
"ਬੁੱਕਣਵਾਲੀਏ" ਉਹ ਕਦੇ ਨਾ ਮਰਦਾ।