ਪਰਦੇਸੀਆ ਈਦ ਆਈ ਤੂੰ ਨਾ ਆਇਆ
ਮੁੱਦਤ ਹੋ ਗਈ ਤੂੰ ਨਾ ਮੁੱਖ ਵਿਖਾਇਆ
ਆਜਾ ਵਤਨੀਂ ਤਰਲੇ ਪਾਵਾਂ
ਅਸੀਂ ਮਨ ਦਾ ਚੈਨ ਗੁਆਇਆ
ਪਰਦੇਸੀਆ ਈਦ ਆਈ ਤੂੰ ਨਾ ਆਇਆ ।
ਕੀ ਆਖਾਂ ਮੈਂ ਤੈਨੂੰ ਅੜਿਆ
ਈਦ ਮੁਬਾਰਕ ਦਾ ਦਿਨ ਚੜਿਆ
ਤੂੰ ਨਾ ਗਲ ਨਾਲ ਲਾਇਆ
ਪਰਦੇਸੀਆ ਈਦ ਆਈ ਤੂੰ ਨਾ ਆਇਆ ।
ਤੇਰੇ ਬਿਨ ਕਿੰਝ ਈਦ ਮਨਾਵਾਂ
ਕਿੱਦਾਂ ਮੁੱਖੜੇ ਨੂੰ ਲਿਸ਼ਕਾਵਾਂ
ਅਸੀਂ ਦਰਦ ਕਸੀਦਾ ਗਾਇਆ
ਪਰਦੇਸੀਆ ਈਦ ਆਈ ਤੂੰ ਨਾ ਆਇਆ ।
ਸਾਰੇ ਲੋਕੀਂ ਈਦ ਮਨਾਉਂਦੇ
ਇਕ ਦੂਜੇ ਨੂੰ ਗਲ ਨਾਲ ਲਾਉਂਦੇ
ਤੂੰ ਨਾ ਗਲ ਨਾਲ ਲਾਇਆ
ਪਰਦੇਸੀਆ ਈਦ ਆਈ ਤੂੰ ਨਾ ਆਇਆ ।
ਸੁਰਿੰਦਰ ਘਰ ਨੂੰ ਆਜਾ ਚੰਨਾ
ਸੋਹਣਾ ਮੁੱਖ ਵਿਖਾ ਜਾ ਚੰਨਾ
ਦਿਲ ਕੱਲਾ ਘਬਰਾਇਆ
ਪਰਦੇਸੀਆ ਈਦ ਆਈ ਤੂੰ ਨਾ ਆਇਆ ।