ਮਿਠੜਾ ਸੁਨੇਹਾ (ਕਵਿਤਾ)

ਬਿੰਦਰ ਜਾਨ ਏ ਸਾਹਿਤ   

Email: binderjann999@gmail.com
Address:
Italy
ਬਿੰਦਰ ਜਾਨ ਏ ਸਾਹਿਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿਤਿਆ ਤੈਨੂੰ ਤਾਂ ਅਸੀਂ ਮੱਨੀਏ
   ਜੇ ਦਿਲ ਜਿਤ  ਵਿਖਾਵੇਂ

ਧਰਮਾਂ ਰਲ ਕੇ ਜਿਹੜੀ ਉਸਾਰੀ
   ਸਰਹੱਦ ਦੀ ਕੰਧ ਗਿਰਾਵੇਂ

 ਝਨਾ ਦਾ ਪਾਣੀ ਅਸੀ ਚੁਮੀਏ
     ਤੂੰ ਕੀਰਤਪੁਰ  ਨਾਹਵੇਂ

ਨਾਂ ਕੋਈ ਤੇਰੀ ਮਸਜਿਦ ਤੋੜੇ
    ਨਾ ਤੂੰ ਮੰਦਿਰ ਢਾਹਵੇਂ

ਪੱਲਕਾਂ ਤੇ ਅਸੀਂ ਰੱਖੀਏ ਤੈਨੂੰ
   ਤੂੰ ਸਾਨੂੰ ਗਲ਼ ਨਾਲ ਲਾਵੇਂ

ਗਾਈਏ ਤੇਰਾ ਗੀਤ ਰਾਸਟਰੀ
   ਤੂੰ ਜਨ ਗਨ ਮਨ ਗਾਵੇਂ

ਈਦ ਦੀਵਾਲੀ ਹੋਵੇ ਮੁਬਾਰਕ
    ਜੇ ਰਲ ਦੀਪ ਜਗਾਵੇਂ

ਨਨਕਾਣੇ ਨੂੰ ਅਸੀ ਜੋੜੀਏ ਗੱਡਾ
   ਅਜ਼ਮੇਰ ਤੂੰ ਟਾਂਗੇ ਅਾਵੇ

ਵੀਜ਼ਾ ਪਾਸਪੋਰਟ ਕਿ ਕਰਨੇ ਨੇ
    ਜੇ ਤੂੰ ਦਿਲ ਤੋਂ ਚਾਹਵੇਂ

ਜਿਤਿਆ ਤੈਨੂੰ ਤਾਂ ਅਸੀਂ ਮੱਨੀਏ
   ਜੇ ਦਿਲ ਜਿਤ  ਵਿਖਾਵੇਂ