ਚੋਣ ਨਿਸ਼ਾਨ ਗੁੱਲੀ ਡੰਡਾ, ਲੋਕ ਅਰਪਣ (ਖ਼ਬਰਸਾਰ)


ਸਮਾਲਸਰ -- ਪੰਜਾਬ ਦੇ ਬਹੁਪੱਖੀ ਲੇਖਕ ਸਾਧੂ ਰਾਮ ਲੰਗੇਆਣਾ ਦੀ ਹਾਸ ਵਿਅੰਗ ਕਿਤਾਬ'ਚੋਣ ਨਿਸ਼ਾਨ ਗੁੱਲੀ ਡੰਡਾ, ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋ ਪੰਜਾਬ ਆਈ ਟੀ ਆਈ ਬਰਨਾਲਾ ਵਿਖੇ ਕਰਵਾਏ ਇੱਕ ਸਾਹਿਤਕ ਸਮਾਗਮ ਸਮੇ ਲੋਕ ਅਰਪਣ ਕੀਤੀ।ਪੰਜਾਬੀ ਹਾਸ ਵਿਅੰਗ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ,ਸਭਾ ਦੇ ਪ੍ਰਧਾਨ ਡਾ ਸੰਪੂਰਣ ਸਿੰਘ ਟੱਲੇਵਾਲੀਆ,ਜਗਰਾਜ ਧੌਲਾ ,ਪਰਮਜੀਤ ਸਿੰਘ ਮਾਨ,ਪ੍ਰੋ;ਤਰਸਪਾਲ ਕੌਰ,ਦਰਸਨ ਸਿੰਘ ਗੁਰੁ,ਕੰਵਰਜੀਤ ਭੱਠਲ,ਜਸਵੀਰ ਭਲੂਰੀਆ,ਸਾਗਰ ਸਿੰਘ ਸਾਗਰ,ਹਾਕਮ ਸਿੰਘ ਭੁੱਲਰ,ਨੇ ਜਿਥੇ ਵਿਅੰਗ ਖੇਤਰ ਵਿੱਚ ਆਈ ਇਸ ਪੁਸਤਕ ਦੀ ਸਲਾਘਾ ਕੀਤੀ ਉਥੇ ਆਪਣੇ ਸੁਝਾਅ ਵੀ ਪੇਸ਼ ਕੀਤੇ।ਇਸ ਸਮੇ ਰਾਜਿੰਦਰ ਰਾਜਨ,ਕੰਵਲਜੀਤ ਭੋਲਾ ਲੰਡੇ,ਡਾ;ਅਮਨਦੀਪ ਸਿੰਘ ਟੱਲੇਵਾਲੀਆ,ਸਰਵਣ ਸਿੰਘ ਪਤੰਗ,ਮੱਖਣ ਧਨੇਰ,ਜਗਜੀਤ ਕੌਰ ਢਿੱਲਵਾਂ,ਗੁਰਮੇਜ ਗੇਜਾ,ਜਤਿੰਦਰ ਉਪਲੀ,ਸਰੂਪ ਚੰਦ ਹਰੀਗੜ੍ਹ,ਦਲਵਾਰ ਸਿੰਘ ਫੌਜੀ,ਚਰਨ ਬੇਦਿਲ,ਜਸਮੇਲ ਕਾਲੇਕੇ,ਪ੍ਰਸੋਤਮ ਪੱਤੋ,ਹਾਕਮ ਰੂੜੇਕੇ,ਰਤਮ ਸਰੂਪ ਸਰਮਾ,ਤੇਜਿੰਦਰ ਚੰਡਿਹੋਕ,ਸੁਖਵਿੰਦਰ ਕੌਰ ਹਰਿਆਊ,ਜੋਗਿੰਦਰ ਪਰਵਾਨਾ,ਜਗਤਾਰ ਬੈਂਸ,ਗਗਨਦੀਪ ਸਿੰਘ ਮੌੜ,ਅਮਨਿੰਦਰ ਸਿੰਘ, ਲਛਮਣ ਸਿੰਘ ਮੁਸਾਫਿਰ,ਰਘਵੀਰ ਸਿੰਘ ਗਿੱਲ,ਕੁਲਵੰਤ ਸਿੰਘ ਧਿੰਗੜ,ਰਾਮ ਸਿੰਘ ਬੀਹਲਾ,ਬਿਰਛਪਾਲ ਸਿੰਘ ਬਰਕੰਦੀ, ਗਮਦੂਰ ਸਿੰਘ ਲੰਗੇਆਣਾ,ਰਾਮ ਸਿੰਘ ਬੀਹਲਾ,ਸੁਰਜੀਤ ਸਿੰਘ ਰਾਮਗੜ੍ਹ,ਸਿੰਦਰ ਧੌਲਾ,ਕੁਲਜੀਤ ਖੁੱਡੀ,ਆਦਿ ਹਾਜਿਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਇਸ ਸਮੇ ਸਾਧੂ ਰਾਮ ਲੰਗੇਆਣਾ ਦਾ ਸਨਮਾਣ ਵੀ ਕੀਤਾ ਗਿਆ।


ਕੰਵਲਜੀਤ ਭੋਲਾ