ਯਾਦਾਂ ਸੰਗ ਹੰਢਾਏ ਪਲ
ਐਵੇਂ ਨਹੀਂ ਗੁਆਏ ਪਲ।
ਤੈਨੂੰ ਇਕ ਭੁਲੇਖਾ ਹੈ
ਤਲਿਸਮ ਸੰਗ ਰੁਲਾਏ ਪਲ।
ਪੌਣਾਂ ਦੇ ਨਾਲ ਕਿੱਕਲੀ ਪਾਉਂਦੇ
ਨੈਣੀਂ ਨੀਰ ਵਹਾਏ ਪਲ।
ਫਿਰ ਤੋਂ ਉਸਨੂੰ ਸਿੱਕ ਮਿਲਣ ਦੀ
ਪਾ ਗਲਵਕੜੀ ਆਏ ਪਲ ।
ਧੜਕਣ ਸੀ ਮੇਰੇ ਸਾਹਾਂ ਵਿਚ
ਜਦ ਮੈਂ ਗਲੇ ਲਗਾਏ ਪਲ।
ਅੱਖਾਂ ਬੰਦ ਕਰ ਸੂਪਨੇ ਸਿਰਜੇ
ਦਿਲ ਨੂੰ ਮੇਰੇ ਭਾਏ ਪਲ।
ਔਸੀਆਂ ਪਾਵਾਂ ਫਿਰ ਕਦ ਆਵੇਂ
ਰਾਹਾਂ ਵਿਚ ਰੁਸ਼ਨਾਏ ਪਲ।