ਗ਼ਜ਼ਲ (ਗ਼ਜ਼ਲ )

ਸਤਿੰਦਰਜੀਤ ਸਿੰਘ   

Email: satinderjit.singh80@gmail.com
Address:
India
ਸਤਿੰਦਰਜੀਤ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਘੁੱਟ ਪੀ  ਕੀ  ਲਈ ਨਵੇ  ਪੁਆੜੇ ਪੈ  ਗਏ
ਬੇਖ਼ੁਦੀ ਵਿਚ ਨਾ ਉਸੇ ਦਾ ਲੈ ਗਏ | 

ਬਹੁਤ ਸਮਝਾਇਆ ਦਿਲੇ ਨਾਦਾਨ ਨੂੰ 
ਸਾਰੇ ਭਰੋਸੇ ਧਰੇ  ਧਰਾਏ  ਰਹਿ  ਗਏ |

ਉਨ੍ਹਾ ਲਈ ਜੋ ਕਿਲੇ ਬਣਾਏ ਹਵਾ  ਵਿਚ 
ਇਕ ਇਕ ਕਰਕੇ ਸਾਹਮਣੇ ਹੀ ਢਹਿ ਗਏ |

ਉਹ ਗਲੀ ਗਲੀ ਸਾਡੇ ਲਈ ਰੁਸਵਾ ਹੋਏ |
ਅਸੀਂ ਜਾਮ ਲੈ ਕੇ ਅੰਜੁਮਨ ਵਿੱਚ ਬਹਿ ਗਏ |

ਮੁੜਕੇ ਨਾ ਸਾਡੇ ਖ਼ਾਬ ਵਿੱਚ ਆਇਆ ਕਰੇ |
ਸਾਕੀ ਦੇ ਕੰਨ ਵਿੱਚ ਜਾਣ ਲਗੇ ਕਹਿ ਗਏ |

ਇਕ ਚੀਸ ਜਿਹੀ ਉੱਠੀ ਜਿਗਰ ਦੇ ਆਰ ਪਾਰ |
ਅਸੀਂ ਦਰਦ ਸਾਰਾ ਅੰਦਰੇ ਹੀ ਸਹਿ ਗਏ |

ਇਕ ਵਾਰ ਫੇਰ ਬਦਨਾਮ ਹੋ ਗਈ ਸ਼ਰਾਬ |
ਜੋ ਭੇਤ ਸਾਰਾ ਦੁਸ਼ਮਣਾ ਨੂੰ ਦੇ ਗਏ |