ਮੁਹੱਬਤ ਇੱਕ ਰੋਗ ਹੈ,
ਕਾਸ਼ ਇਸ਼ਕ ਨਾ ਕਰਿਆ ਹੁੰਦਾ।
ਮੁਹੱਬਤ ਹੋ ਜਾਂਦੀ ਹੈ ਕੀਤੀ ਨਹੀਂ ਜਾਂਦੀ,
ਇਹ ਮੁਸ਼ਕਲ ਰਸਤਾ ਫੜਿਆ ਨਾ ਹੁੰਦਾ।
ਰੋਮੀਓ ਜੂਲੀਅਟ ਨਾ ਮਰਦੇ,
ਜੇ ਸਾਕ ਸਬੰਦੀਆਂ,
ਦੁਸ਼ਮਨੀ ਫੰਦਾ ਪਾਇਆ ਨਾ ਹੁੰਦਾ।
ਹੀਰ ਰਾਂਝੇ ਦੀ ਦਾਸਤਾਨ ਨਾ ਲਿਖੀ ਜਾਂਦੀ,
ਜੇ ਚਾਚਾ ਕਮੀਨਾ ਨਾ ਹੁੰਦਾ।
ਪੰਚਾਲੀ ਪੰਚਾਲੀ ਨਾ ਬਣਦੀ ਜੇ,
ਪਾਂਡਵਾਂ ਮਾਂ ਦਾ ਹੁਕਮ ਨਾ ਮੰਨਿਆਂ ਹੁੰਦਾ।
ਮੁਹੱਬਤ ਇੱਕ ਬਲਾ ਹੈ,
ਵਰਨਾ ਸ਼ਹਿਨਸ਼ਾਹ ਨੇ
ਤਾਜ ਤੇ ਰਾਜ ਨਾ ਛੱਡਿਆ ਹੁੰਦਾ।
ਲਹਿਰਾਂ'ਚ ਤੁਫਾਨ ਨਾਂ ਉਠਦਾ,
ਜੇ ਲਹਿਰਾਂ ਨੂੰ ਸਾਹਿਲ ਦਾ ਇਸ਼ਕ ਨਾ ਹੁੰਦਾ।
ਪਤੰਗਾ ਸੜ ਕੇ ਰਾਖ ਨਾ ਹੁੰਦਾ,
ਜੇ ਸ਼ਮਾ ਨੂੰ ਕਿਸੇ ਜਲਾਇਆ ਨਾ ਹੁੰਦਾ।
ਮੁਹੱਬਤ ਇੱਕ ਬਲਾ ਹੈ,
ਵਰਨਾ ਮੁਰਦਾ ਲਾਸ਼ ਤੇ,
ਤਾਜਮਹੱਲ ਨਾ ਬਣਿਆ ਹੁੰਦਾ।
ਕਾਸ਼ ਇਸ਼ਕ ਨਾ ਕਰਿਆ ਹੁੰਦਾ,
ਕਾਸ਼ ਇਸ਼ਕ ਨਾ ਕਰਿਆ ਹੁੰਦਾ।