ਮੂੰਹ ਵਿੱਚ ਰਾਮ, ਬਗ਼ਲ ਵਿੱਚ ਛੁਰੀਆਂ ਤਿਖੀਆ ਫੜੀ
ਤੁਰਿਆ ਹੈ ਫਿਰਦਾ ਨਾਲ ਤੇਰੇ, ਦੁਸ਼ਮਣ ਦਾ ਕਾਫ਼ਿਲਾ।
ਇਹ ਚੋਧਰਾਂ ਦੇ ਭੁੱਖੇ, ਮਸੀਣੇ ਡੰਗੀ ਕਾਲੇ ਨਾਗਾਂ ਵਾਲੇ
ਮਿਟਣ ਨਾ ਦਿੰਦੇ, ਇਹ ਜਾਤਾਂ-ਪਾਤਾਂ ਵਾਲਾ ਫ਼ਾਸਲਾ।
ਲਾ ਕੇ ਗੁਹਾਰ ਪਿਆਰ ਵਾਲੀ, ਮਰੇ ਹੋਏ ਜ਼ਮੀਰਾਂ ਕੋਲੋ
ਬਦਲਣਗੀਆ ਸੋਚਾਂ, ਸੋਚ-ਸੋਚ ਮੈਂ ਲੈ ਬੈਠਾ ਦਾਖਲ਼ਾ।
ਉੱਚਿਆ ਚੁਬਾਰਿਆਂ ਨੇੜੇ, ਕੁੱਲੀ ਮੇਰੀ ਕਾਨਿਆਂ ਵਾਲੀ
ਢੱਠਣ ਨੂੰ ਫਿਰਨ, ਬਣਾ ਕੇ ਜਾਤ-ਪਾਤ ਵਾਲਾ ਮਾਸਲਾ।
ਉੱਚਿਆਂ ਚੁਬਾਰਿਆ ਵਾਲੇ, ਐਵੀਂ ਅੰਦਰੋਂ ਡਰੀ ਜਾਵਣ
"ਬੁੱਕਣਵਾਲੀਏ" ਦਾ ਐਵੀਂ ਹੁਣ ਲੰਮਾ ਦੇਖ ਕਾਫ਼ਿਲਾ।