ਕੀ ਇਹ ਦੇਸ਼ ਅਜ਼ਾਦ ਹੈ ?
(ਲੇਖ )
ਭਾਰਤ ਦੇਸ਼ 15 ਅਗਸਤ 1947 ਨਾਲ ਅਜਾਦ ਹੋਇਆ ਸੀ, ਦੇਸ਼ ਨੂੰ ਅਜਾਦ ਕਰਵਾਉਣ ਵਿੱਚ ਯੋਧੇ ਸੂਰਬੀਰ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਸ਼ਹੀਦ ਭਗਤ ਸਿੰਘ ,ਰਾਜਗੁਰੂ ਤੇ ਸੁਖਦੇਵ , ਕਰਤਾਰ ਸਿੰਘ ਸੰਰਾਭਾ , ਸ਼ਹੀਦ ਉਧਮ ਸਿੰਘ , ਅਾਦਿ ਅਜਾਦੀ ਦੇ ਪ੍ਰਵਾਨਿਆ ਵਲੋਂ ਸਮੇਂ _ ਸਮੇਂ ਤੇ ਅਰੰਭੇ ਗਏ ਅਜਾਦੀ ਸੰਘਰਸ਼ਾ ਸਦਕਾ ਹੀ 15 ਅਗਸਤ 1947 ਨੂੰ ਦੇਸ਼ ਅਜਾਦ ਹੋਇਆ ਸੀ । ਅਣਖ ਅਤੇ ਅਜਾਦੀ ਨਾਲ ਜੀਵਣ ਜਿਉਣ ਦਾ ਚਾਅ ਹਰ ਦਿਲ ਵਿੱਚ ਅੰਗੜਾਈਆਂ ਲੈ ਰਿਹਾ ਹੈਂ ਹਰ ਕੋਈ ਬੰਦਿਸ਼ਾ ਤੋਂ ਮੁਕਤ ਹਵਾ ਵਿੱਚ ਸ਼ਾਹ ਲੈਣਾ ਚਾਹੁੰਦਾ ਹੈਂ ਇਸ ਸੰਸਾਰ ਉਪਰ ਕੁਝ ਲੋਕ ਇਸ ਤਰਾਂ ਪੈਂਦਾ ਹੁੰਦੇ ਹਨ ਜੋ ਅਣਖ ਇੱਜ਼ਤ ਲਈ ਖਿਲਾਫ ਜਿਹਾਦ ਛੱਡਦੇ ਅਤੇ ਜੁਲਮ ਦੀ ਜੜ ਕੱਢਣ ਦਾ ਹੌਸਲਾ ਦਿਖਾਉਂਦੇ ਹਨ ਅਤੇ ਸੰਸਾਰ ਵਿਚ ਆਪਣਾ ਨਾਮ ਸਦਾ ਲਈ ਅਮਰ ਕਰ ਜਾਂਦੇ ਹਨ ।
ਇਸ ਤਰਾਂ ਦੇ ਲੋਕ ਸਦਾ ਹੀ ਜਾਲਮ ਸੋਚ ਨੂੰ ਚਣੋਤੀ ਦਿੰਦਾ ਆਏ ਹਨ ਅਜਾਦੀ ਦੇ ਸੰਘਰਸ਼ ਵਿੱਚ ਅੰਗਰੇਜ਼ ਸਾਸਕਾਂ ਨਾਲ ਲੜਦੇ ਹੋਏ ਅਨੇਕ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਹੱਸ ਹੱਸ ਕੇ ਫਾਂਸੀ ਦੇ ਰੱਸੇ ਚੁੰਮ ਕੇ ਆਪਣੇ ਗਲਾਂ ਵਿੱਚ ਪਾਏ ਉਹਨਾਂ ਦਾ ਮਕਸਦ ਸੀ ਸਿਰਫ਼ ਅਣਖ ਇੱਜ਼ਤ ਤੇ ਅਜਾਦ ਜੀਵਨ ਦੇ ਸੁਪਨਾ ਨੂੰ ਪੂਰਾ ਕਰਨਾ ਸੀ , ਜਦੋਂ ਸਾਡਾ ਦੇਸ਼ ਅਜਾਦ ਹੋਇਆ ਤਾ ਸਾਡੇ ਦੇਸ਼ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਲੱਡੂ ਵੰਡੇ ਗਏ ਅਤੇ ਸਾਡਾ ਸੂਬਾ ਪੰਜਾਬ ਖੂਨ ਦੇ ਹੰਝੂ ਵਹਾ ਰਿਹਾ ਸੀ ਕਿਉਂਕਿ ਪੰਜਾਬ ਦੇ ਦੋ ਟੋਟੇ ਕਰ ਦਿੱਤੇ ਗਏ ਸੀ ਭਾਵੇਂ ਇਸ ਗੱਲ ਦਾ ਦਰਦ ਸਮੇ ਨਾਲ ਠੰਡਾ ਪੈ ਗਿਆ ਹੈਂ ਪਰ ਅਸੀਂ ਉਹਨਾਂ ਥਾਵਾਂ ਤੋਂ ਵਾਜੇ ਰਹਿ ਗਏ ਹਾਂ ਜਿੱਥੇ ਸਾਡੇ ਪਿਉ ਦਾਦਾ ਜੰਮੇ ਪਲੇ ਸੀ ਭਾਵੇਂ ਉਹ ਲਾਹੌਰ ਜਾਂ ਰਾਵਲਪਿੰਡੀ , ਨਨਕਾਣਾ ਸਾਹਿਬ ਜਾਂ ਮੁਲਤਾਨ ਪੰਜਾਬ ਦਾ ਇੱਕ ਵੱਡਾ ਹਿੱਸਾ ਪਾਕਿਸਤਾਨ ਬਣ ਗਿਆ ਬਾਅਦ ਵਿੱਚ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵੀ ਅੱਡ ਅੱਡ ਹੋ ਗਏ ।
ਭਾਰਤ ਨੂੰ ਅਜਾਦ ਹੋਏ 68 ਸਾਲ ਬੀਤ ਗਏ ਨੇ ਸਰਕਾਰਾਂ ਆਉਂਦੀਆਂ ਜਾਦੀਆਂ ਰਹੀਆ ਮੰਤਰੀ ਅਤੇ ਲੀਡਰ ਆਪਣੇ ਗੁਣ ਗਾਉਂਦੇ ਰਹੇ ਅਤੇ ਆਪਣਾ ਭਾਸ਼ਣ ਸੁਣਾ ਕੇ ਚਲੇ ਜਾਂਦੇ , ਅਫਸੋਸ ਹੈ ਕਿ ਆਪਣੇ ਦੇਸ਼ ਦਾ ਸੁਧਾਰ ਨਹੀਂ ਹੋ ਸਕਿਆ ਅੱਜ ਇੱਕ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਅਜਾਦੀ ਦਾ ਭਾਸਨ ਦਿੰਦੇ ਨੇ ਉਹ ਵੀ ਬੁਲਟ ਪਰੂਫ ਸੀਸੇ ਵਿੱਚ ਖੜਕੇ ਅਤੇ ਦੂਜੇ ਪਾਸੇ ਹਿੰਸਕ ਘਟਨਾਵਾਂ ਹੁੰਦੀਆਂ ਨੇ ਅਤੇ ਧਰਮ ਦੇ ਨਾ ਤੇ ਲੋਕਾਂ ਨੂੰ ਵੰਡ ਕੇ ਦੰਗੇ ਕਰਵਾਉਣੇ ਲੋਕਾਂ ਨੂੰ ਭੜਕੋਣਾ_ ਕੀ ਇਹ ਦੇਸ਼ ਅਜਾਦ ਹੈ ।
ਭਾਰਤ ਦੀ ਅਫਸਰ ਸਾਹੀ ਨੂੰ ਅੰਗੂਠਾ ਛਾਪ ਮੰਤਰੀ ਬੰਦਰਾ ਵਾਂਗ ਨਚਾਉਂਦੇ ਰਹਿੰਦੇ ਨੇ ਜਿਹਡ਼ਾ ਕੋਈ ਸੱਚਾ ਅਫਸਰ ਹੁੰਦਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਉਹ ਆਪਣਾ ਅਫਸਰ ਹੋਣ ਦਾ ਪੂਰਾ ਫਰਜ਼ ਨਿਭਾ ਰਿਹਾ ਹੈ ਉਸਦਾ ਤਬਾਦਲਾ ਕੀਤਾ ਜਾਂਦਾ ਹੈ ਜਾ ਉਸ ਉਪਰ ਕੋਈ ਕੇਸ ਪਾ ਕੇ ਸੰਸਪੈਂਡ ਕੀਤਾ ਜਾਂਦਾ ਹੈਂ ਪੁਲਿਸ ਮਹਿਕਮਾ ਲੋਕਾਂ ਦੀ ਸੁਰੱਖਿਆ ਲਈ ਹੌਦ ਵਿੱਚ ਲਿਆਂਦਾ ਗਿਆ ਪੁਲਿਸ ਕਰਮਚਾਰੀਆਂ ਦੀਆਂ ਚੰਗੀਆਂ ਤਨਖਾਹਾ ਨੇ ਇਹਨਾਂ ਦੀਆਂ ਫਿਰ ਵੀ ਚੌਕਾ ਤੇ ਖੜੇ ਹੋ ਕੇ 50 ਰੁਪਏ ਵਿੱਚ ਆਪਣਾ ਇਮਾਨ ਵੇਚ ਦਿੰਦੇ ਨੇ ਆਪਣਾ ਫਰਜ਼ ਭੁੱਲ ਜਾਂਦੇ ਨੇ । " ਕੀ ਇਹ ਦੇਸ਼ ਅਜਾਦ ਹੈ "
ਹਰ ਇੰਨਸਾਨ ਇੰਨਸਾਫ ਮੰਗਦਾ ਹੈ ਗਰੀਬਾਂ ਉਪਰ ਹੋ ਰਿਹਾ ਅੱਤਿਆਂਚਾਰ ਕੋਈ ਨਹੀਂ ਦੇਖਦਾ ਜੇ ਉੁਹ ਗਰੀਬ ਇੰਨਸਾਫ ਦੀ ਮੰਗ ਕਰਦੇ ਨੇ ਫਿਰ ਉਹਨਾਂ ਨੂੰ ਪੁਲਿਸ ਦੀ ਮੋਜੂਦਗੀ ਵਿੱਚ ਨੰਗੇ ਕਰਕੇ ਪਿੰਡ ਵਿੱਚ ਘੁਮਾਇਆਂ ਜਾਂਦਾ ਹੈ ਸਰੇਆਮ ਉਹਨਾਂ ਦੀ ਪੱਤ ਉਤਾਰੀ ਜਾਂਦੀ ਹੈ ਇਹ ਇੰਨਸਾਫ ਹੈ ਕਿਤੇ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਗਏ ਮਾਵਾਂ ਦੇ ਪੁੱਤ ਅਤੇ ਭੈਣਾਂ ਦੇ ਵੀਰ ਅਤੇ ਕਈ ਮੇਰੀਆਂ ਭੈਣਾਂ ਦੇ ਸੁਹਾਗ ਉਜਾੜੇ ਗਏ ਉਹ ਇੰਨਸਾਫ ਲੈ ਲਈ ਕੋਟ ਕਚਿਹਰੀਆਂ ਦੇ ਦਰਵਾਜ਼ੇ ਖੜਕਾ ਰਹੀਆਂ ਨੇ ਉਹਨਾਂ ਨੂੰ ਇੰਨਸਾਫ ਨਹੀਂ ਮਿਲ ਰਿਹਾ ਪਰ ਉਹਨਾਂ ਦੀ ਜਿੰਦਗੀ ਦੇ ਸਾਹ ਪੂਰੇ ਹੋ ਚੁੱਕੇ ਨੇ ਪਰ ਉਹਨਾਂ ਨੂੰ ਇੰਨਸਾਫ ਨਹੀਂ ਮਿਲਿਆ ਕਿਤੇ ਗਰੀਬ ਮਜ਼ਦੂਰ ਇਲਾਜ ਵਾਜੇ ਹਸਪਤਾਲਾਂ ਵਿੱਚ ਤੜਫ ਤੜਫ ਕੇ ਮਰ ਰਿਹਾ ਹੈ ।ਕਿਤੇ ਸਕੂਲ ਨੂੰ ਜਾਦੀਆਂ ਸਾਡੀਆਂ ਬੱਚੀਆਂ ਉਪਰ ਤੇਜਾਬ ਪਾ ਕੇ ਸਾੜਿਆ ਜਾਂਦਾ ਹੈ ਉਹਨਾਂ ਨੂੰ ਜਿੰਦਗੀ ਤੋਂ ਲਚਾਰ ਕੀਤਾ ਜਾਂਦਾ ਹੈ ਕਿਤੇ ਬੱਸਾਂ ਵਿੱਚ ਬਲਾਤਕਾਰ ਕੀਤਾ ਜਾਂਦਾ ਹੈ ਕਈਆਂ ਨੂੰ ਜਾਨੋ ਮਾਰ ਦਿੱਤਾ ਗਿਆ ਹੈ ਕਈ ਹਸਪਤਾਲ ਵਿੱਚ ਤੜਫ ਰਹੀਆਂ ਨੇ ਪਰ ਦੋਸ਼ੀ ਸਰੇਆਮ ਸੜਕਾ ਉਪਰ ਘੁੰਮ ਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ । ਜੇ ਕੋਈ ਬੱਚੀ ਆਪਣੀ ਹਿਫਾਜ਼ਤ ਰੱਖਿਆ ਲਈ ਵਿਰੋਧ ਕਰਦੀ ਹੈ ਤਾਂ ਉਸਨੂੰ ਸਰੇਆਮ ਸਜ਼ਾ ਸੁਣਾਈ ਜਾਂਦੀ ਹੈਂ ਹੁਣ ਤਾਂ ਕਾਨੂੰਨ ਘਰਾਂ ਵਿੱਚ ਹੀ ਅੌੌਰਤਾਂ ਨੂੰੰ ਬੇਪੱਤ ਕੀਤਾ ਜਾਂਦਾ ਹੈ । " ਕੀ ਇਹ ਦੇਸ਼ ਅਜਾਦ ਹੈ "।
ਕਿਤੇ ਕਿਸਾਨ ਮਜ਼ਦੂਰ ਖੁਦਕੁਸ਼ੀਆ ਕਰ ਰਿਹਾ ਹੈ ਪਿਛਲੇ ਦਸ ਸਾਲਾ ਤੋ ਢਾਈ ਲੱਖ ਤੋਂ ਜਿ਼ਆਦਾ ਕਿਸਾਨ ਖੁਦਕੁਸ਼ੀਆ ਦੀ ਭੇਟ ਚੜ ਚੁੱਕੇ ਨੇ , ਵੱਡੀ ਕਿਸਾਨੀ ਛੋਟੀ ਕਿਸਾਨੀ ਨੂੰ ਖਾ ਰਹੀ ਹੈ ਫਸਲਾਂ ਤੇ ਕੁਦਰਤ ਦੀ ਮਾਰ ਪੈ ਰਹੀ ਹੈ ਮਹਿੰਗੀਆਂ ਦਵਾਈਆਂ ਖਾਦਾ ਕਰਜ਼ੇ ਦਾ ਮੁੱਖ ਕਾਰਨ ਹੈ ਕਰਜ਼ਾ ਨਾ ਮੁੜਨ ਦੀ ਸੁਰਤ ਵਿੱਚ ਘਰ ਨੂੰ ਲਿਲਾਮ ਕੀਤਾ ਜਾਂਦਾ ਹੈ ਸਰਕਾਰ ਇਸ ਪੱਖ ਵਿੱਚ ਕਿਸਾਨ ਦੀ ਕੋਈ ਵੀ ਮੱਦਦਤ ਨਹੀਂ ਕਰਦੀ ਅਤੇ ਸ਼ਾਹੂਕਾਰਾ ਦੀਆਂ ਧਮਕੀਆਂ ਅਤੇ ਸਮਾਜ ਵਿੱਚ ਬਦਨਾਮੀ ਦਾ ਡਰ ਇਹ ਮੁੱਖ ਕਾਰਣ ਹੈ ਕਿਸਾਨ ਅਤੇ ਗਰੀਬ ਮਜ਼ਦੂਰ ਦੀਆਂ ਖੁਦਕੁਸ਼ੀਆ ਦਾ । ਕਿਤੇ ਮਾਂ ਪੁੱਤ ਨੇ ਕੀਤੀ ਖੁਦਕੁਸ਼ੀ ਮਾਂ ਪੁੱਤ ਦੀ ਚਿਖਾ ਬਲਦੀ ਦੇਖਕੇ ਧਰਤੀ ਦਾ ਸੀਨਾ ਫੱਟਿਆ ਅਤੇ ਅੰਬਰ ਰੋਆ ਪਰ ਸਾਡੀ ਅਫਸਰ ਸਾਹੀ ਅਤੇ ਸਾਹੂਕਾਰਾ ਦਾ ਸਭ ਕੰਮ ਆਮ ਵਾਂਗ ਚਲਦਾ ਰਿਹਾ । " ਕੀ ਇਹ ਦੇਸ਼ ਅਜਾਦ ਹੈ "
ਹਰ ਆਮ ਆਦਮੀ ਨੂੰ ਤਿੰਨ ਚੀਜ਼ਾਂ ਦੀ ਲੋਡ਼ ਹੁੰਦੀ ਹੈ ਰੋਟੀ ਕੱਪਡ਼ਾ ਅਤੇ ਮਕਾਨ ਬਾਕੀ ਸ਼ਬਜੀਆ ਦਾਲਾ ਅਤੇ ਫਲ ਫਰੂਟਾਂ ਦੇ ਰੇਟ ਵੀ ਟੀਸੀ ਨੂੰ ਛੂ ਰਹੇ ਹਨ ,ਸਾਡੇ ਦੇਸ਼ ਵਿੱਚ ਲੱਖਾਂ ਭਿਖਾਰੀ ਸੜਕਾ ਤੇ ਭੀਖ ਮੰਗਦੇ ਦਿਖਾਈ ਦਿੰਦੇ ਹਨ ਬਾਕੀ ਮਕਾਨ ਬਣਾਉਣਾ ਤਾ ਚੰਗੇ ਚੰਗੇ ਲੋਕਾਂ ਦੇ ਵਸੋਂ ਤੋਂ ਬਾਹਰ ਹੋ ਚੁੱਕਿਆ ਹੈ । ਜਦ ਸਰਕਾਰ ਇਹ ਤਿੰਨ ਚੀਜ਼ਾਂ ਪੂਰੀਆਂ ਨਹੀਂ ਕਰ ਸਕਦੀ । " ਕੀ ਇਹ ਦੇਸ਼ ਅਜਾਦ ਹੈ "
ਭਾਰਤ ਸਾਡੇ ਦੇਸ਼ ਨੂੰ ਬਾਹਰਲੇ ਲੁੱਟ ਦੇ ਤਾਂ ਗੱਲ ਹੋਰ ਸੀ ਸਾਡੇ ਦੇਸ਼ ਨੂੰ ਤਾ ਭਾਰਤ ਦੇ ਮੰਤਰੀਆਂ ਅਤੇ ਲੀਡਰਸ਼ਿਪ ਨੇ ਹੀ ਲੁੱਟ ਲਿਆ ਹੈ ਅਤੇ ਭਾਰਤ ਨੂੰ ਕਰਤਾ ਅਜਾਦ ਸੱਚ ਤੋਂ , ਇਮਾਨਦਾਰੀ ਤੋ ,ਖੁਸ਼ੀਆਂ ਤੋਂ ਭਾਰਤ ਅਜਾਦ ਹੈ। ਭਾਰਤ ਅਜਾਦ ਨਹੀਂ ਅਜਾਦ ਨੇ ਉਹ ਲੋਕ ਜਿਵੇਂ ਮੰਤਰੀ ਲੀਡਰਸ਼ਿਪ ਭਾਰਤ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਣ ਵਾਲੇ । " ਇਹ ਨੇ ਅਜਾਦ ਲੋੋਕ "