ਚਰਨ ਸਿੰਘ ਸਰਾਭਾ ਦਾ ਲੇਖ-ਸੰਗ੍ਰਹਿ ਲੋਕ ਅਰਪਣ (ਖ਼ਬਰਸਾਰ)


ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਗੌਰਮਿੰਟ ਸਕੂਲ ਟੀਚਰ ਯੂਨੀਅਨ ਪੰਜਾਬ ਦੇ ਸਹਿਯੋਗ ਨਾਲ ਚਰਨ ਸਿੰਘ ਸਰਾਭਾ ਦਾ ਲੇਖ-ਸੰਗ੍ਰਹਿ 'ਸਕੂਲੀ ਸਿਖਿਆ ਦਾ ਸਫ਼ਰ' ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਭਰਵੇਂ ਸਮਾਗਮ ਵਿਚ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਪੰਜਾਬ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਪੁਆਰੀ, ਜਨਰਲ ਸਕੱਤਰ ਬਲਕਾਰ ਬਲਟੋਹਾ ਅਤੇ ਜ਼ਿਲਾ ਲੁਧਿਆਣਾ ਯੂਨੀਅਨ ਦੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਨੇ ਸ਼ਿਰਕਤ ਕੀਤੀ। ਕਵੀ ਤੇ ਮਾਸਟਰ ਭਜਨ ਸਿੰਘ ਅਤੇ ਦਲਵੀਰ ਸਿੰਘ ਲੁਧਿਆਣਵੀ ਨੇ ਪੇਪਰ ਪੜ੍ਹਦਿਆਂ ਪੁਸਤਕ ਦੀਆਂ ਪਰਤਾਂ-ਦਰ-ਪਰਤਾਂ ਖੋਲ੍ਹੀਆਂ। ਮਤਾ- ਸਰਵ-ਸੰਮਤੀ ਨਾਲ ਪੰਜਾਬ ਸਰਕਾਰ ਵੱਲੋਂ ੪੦੦ ਪ੍ਰਾਇਮਰੀ ਸਕੂਲਾਂ ਵਿਚ ਅੰਗਰੇਜ਼ੀ ਲਾਗੂ ਕਰਨ ਦੀ ਨਿਖੇਧੀ ਕੀਤੀ ਗਈ। 

ਸੁਰਿੰਦਰ ਕੈਲੇ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਅੱਜ ਦੀ ਸਿੱਖਿਆ ਨੀਤੀ ਗੁਣਾਤਮਕ ਨਾਗਰਿਕ ਨਹੀਂ, ਸਗੋਂ ਮਸ਼ੀਨਾਂ ਪੈਦਾ ਕਰ ਰਹੀ ਹੈ। ਗੁਲਜ਼ਾਰ ਪੰਧੇਰ ਨੇ ਸਿੱਖਿਆ ਦੇ ਖੇਤਰ ਵਿਚ ਇਕ ਸਾਂਭਣਯੋਗ ਪੁਸਤਕ ਲਿਖਣ ਦੇ ਲਈ ਲੇਖਕ ਨੂੰ ਵਧਾਈ ਦਿੱਤੀ। 
ਸੁਰਿੰਦਰ ਪੁਆਰੀ ਨੇ ਕਿਹਾ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਬੁੱਧੀਜੀਵੀ ਅੱਗੇ ਆਉਣ, ਜੇ ਅੱਗੇ ਆ ਗਏ ਤਾਂ ਸੱਚ ਹੀ ਬੋਲਣਗੇ। ਬਲਕਾਰ ਬਲਟੋਹਾ ਨੇ ਕਿਹਾ ਕਿ ਸਾਡੇ ਸਾਥੀ ਜੀ ਨੇ ਪਹਿਲਾਂ ਆਪਣੇ ਪਿੰਡੇ 'ਤੇ ਹੰਢਾਇਆ ਹੈ ਤੇ ਫਿਰ ਲਿਖਿਆ ਹੈ, ਇਸ ਲਈ ਇਹ ਪੁਸਤਕ ਦੂਜੀਆਂ ਕਿਤਾਬਾਂ ਨਾਲੋਂ ਪਾਠਕਾਂ ਦੇ ਹੱਥਾਂ ਦਾ ਵੱਧ ਸ਼ਿੰਗਾਰ ਬਣੇਗੀ।
ਜਨਮੇਜਾ ਸਿੰਘ ਜੌਹਲ ਨੇ ਵਿਦਿਆਰਥੀ ਸਦਾ ਹੀ ਆਪਣੇ ਅਧਿਆਪਕ ਦਾ ਸਨਮਾਣ ਕਰਦੇ ਹਨ, ਪਰ ਇਹ ਅਧਿਆਪਕ 'ਤੇ ਨਿਰਭਰ ਕਰਦਾ ਹੈ ਕਿ ਉਹ ਗਿਆਨ ਕਿੱਦਾਂ ਦਾ ਵੰਡਦਾ ਹੈ।
ਪ੍ਰਵੀਨ ਕੁਮਾਰ ਨੇ ਕਿਹਾ ਕਿ ਸਾਥੀ ਜੀ ਨੇ ਰਚਨਾਵਾਂ ਨੂੰ ਪੁਸਤਕ ਦਾ ਰੂਪ ਦੇ ਕੇ ਸਾਹਿਤ ਦਾ ਖ਼ਜਾਨਾ ਭਰਪੂਰ ਕੀਤਾ। ਕਾ: ਰਮੇਸ਼ ਰਤਨ ਅਤੇ ਵਰੰਿਦਰ ਪਾਲ ਸਿੰਘ ਨੇ ਵਧਾਈ ਦਿੰਦਿਆ ਕਿਹਾ ਕਿ ਲੇਖਕ ਨੇ ਵਿਦਿਆਰਥੀ ਤੇ ਅਧਿਆਪਕ ਦਾ ਰਿਸ਼ਤਾ ਹੋਰ ਗੂੜ੍ਹਾ ਕੀਤਾ ਹੈ।
ਚਰਨ ਸਿੰਘ ਸਰਾਭਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਅਧਿਆਪਕ ਕਿੱਤਾ ਮਾਂ ਕਿੱਤਾ ਹੈ ਜੋ ਸਭ ਤੋਂ ਉੱਪਰ ਹੈ,   ਇਸ ਵਾਸਤੇ ਸਾਜਗਾਰ ਹਾਲਤਾਂ ਹੋਣੀਆਂ ਚਾਹੀਦੀਆਂ ਹਨ। ਮੰਚ ਅਤੇ ਯੂਨੀਅਨ ਵੱਲੋਂ ਸਰਾਭਾ ਜੀ ਦਾ ਮਾਣ-ਸਨਮਾਨ ਕੀਤਾ ਗਿਆ। ਅਧਿਆਪਕ ਜੱਥੇਬੰਦੀ ਵਿਚ ਸਰਗਰਮੀ ਨਾਲ ਕੰਮ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ
ਇਸ ਮੌਕੇ 'ਤੇ ਹਰਬੰਸ ਮਾਲਵਾ ਨੇ ਗੀਤ ਪੇਸ਼ ਕਰਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਸਾਹਿਤਕਾਰਾਂ, ਟੀਚਰ ਯੂਨੀਅਨ ਦੇ ਨੁਮਾਇੰਦਿਆਂ ਅਤੇ ਸ੍ਰੋਤਿਆਂ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ, ਰਵਿੰਦਰ ਸਿੰਘ ਦੀਵਾਨਾਂ, ਸੁਰਿੰਦਰ ਦੀਪ, ਪ੍ਰਿੰ: ਕ੍ਰਿਸ਼ਨ ਸਿੰਘ, ਜਗਦੀਸ਼ ਸਿੰਘ, ਅਮਰਜੀਤ ਸ਼ੇਰਪੁਰੀ, ਇੰਜ: ਸੁਰਜਨ ਸਿੰਘ, ਹਰਬੀਰ ਬਿਰਦੀ, ਸਤੀਸ਼ ਸਚਦੇਵਾ, ਜਰਨੈਲ ਸਿੰਘ, ਜੋਰਾ ਸਿੰਘ, ਟਹਿਲ ਸਿੰਘ, ਬਲਦੇਵ ਸਿੰਘ, ਵਰਿੰਦਰ ਪਾਸੀ, ਪਰਮਿੰਦਰਪਾਲ ਸਿੰਘ ਬੇਰਕਲਾਂ, ਹਰਦੀਪ ਢਿੱਲੋਂ, ਸਤਿੰਦਰ ਸਿੰਘ, ਮਲਕੀਤ ਸਿੰਘ ਮਾਲੜਾ, ਰਮੇਸ਼ ਮਰਵਾਹਾ, ਜ਼ਿਲਾਂ ਕੈਸ਼ੀਅਰ ਹਰੀ ਦੇਵ, ਜੁਆਇੰਟ ਸੈਕਟਰੀ ਮੁਨੀਸ਼ ਕੁਮਾਰ, ਹਰਦੇਵ ਭਕਨਾ, ਜਸਪਾਲ ਸੰਧੂ, ਦਵਿੰਦਰ ਸਿੰਘ ਪੀਏਯੂ,  ਅਸ਼ੋਕ ਕੁਮਾਰ ਗੋਇਲ, ਹਰੀਸ਼ ਪੱਖੋਵਾਲ, ਬਲਬੀਰ ਸਿੰਘ  ਲਿੱਤਰ, ਜਗਮੇਲ ਸਿੰਘ ਪੱਖੋਵਾਲ, ਗੁਰਚਰਨ ਸਿੰਘ ਮੋਹੀ, ਗਿਆਨ ਸਿੰਘ  ਡੀਪੀਈ, ਗਿਆਨ ਕੌਰ ਆਦਿ ਨੇ ਇਸ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਗਾਏ।