ਨਾਮ - ਇਕ ਸੋ ਉਨੰਜਾ ਮਾਡਲ ਟਾਊਣ
ਵਿਵਰਣ - ਕਹਾਣੀ ਸੰਗ੍ਰਹਿ
ਲੇਖਕ - ਰਮੇਸ਼ ਸੇਠੀ ਬਾਦਲ
ਪ੍ਰਕਾਸ਼ਕ - ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਕੀਮਤ ਸਜਿਲਦ ਕੇਵਲ 150 ਰੁਪਏ।
ਇਕ ਗੰਧਾਰੀ ਹੋਰ ਅਤੇ ਕਰੇਲਿਆਂ ਵਾਲੀ ਆਂਟੀ ਤੋਂ ਬਾਦ ਇਕ ਸੋ ਉਨੰਜਾ ਮਾਡਲ ਟਾਊਣ ਲੇਖਕ ਦਾ ਇਹ ਤੀਸਰਾ ਕਹਾਣੀ ਸੰਗ੍ਰਹਿ ਹੈ।ਇਸ ਵਿੱਚ ਕੁਲ 29 ਛੋਟੀਆਂ ਕਹਾਣੀਆਂ ਹਨ। ਚਾਰ ਪੰਜ ਕਹਾਣੀਆਂ ਨੂੰ ਛੱਡ ਕੇ ਬਾਕੀ ਕਹਾਣੀਆਂ ਮਾਂ ਧੀ ਦੇ ਰਿਸ਼ਤੇ, ਵਿਧਵਾ ਅਤੇ ਮੁਥਾਜ ਮਾਂ ਦੀਆਂ ਮਜਬੂਰੀਆਂ, ਪਿਤਾ ਦੀ ਅਣਹੋਂਦ ਵਿੱਚ ਭਰਾਵਾਂ ਵਲੋ ਭੈਣਾਂ ਤੇ ਭੂਆਂ ਦੀ ਅਣਦੇਖੀ ਦਾ ਦਰਦ ਬਿਆਨ ਕਰਦੀਆਂ ਹਨ। ਲੇਖਕ ਦੀਆਂ ਬਹੁਤੀਆਂ ਕਹਾਣੀਆਂ ਇਹਨਾ ਰਿਸ਼ਤਿਆਂ ਦੁਆਲੇ ਘੁੰਮਦੀਆਂ ਹਨ। ਹਰ ਪਾਠਕ ਖਾਸ਼ਕਰ ਔਰਤਾਂ ਨੂੰ ਇਹ ਆਪਣਾ ਦਰਦ ਮਹਿਸੂਸ ਹੁੰਦਾ ਹੈ। ਇਸੇ ਕਰਕੇ ਹੀ ਲੇਖਕ ਨੂੰ ਮੋਹ ਦੇ ਰਿਸ਼ਤਿਆਂ ਦਾ ਮਾਣ ਮੱਤਾ ਲੇਖਕ ਆਖਿਆ ਜਾਂਦਾ ਹੈ। ਕਈ ਕਹਾਣੀਆਂ ਵਿੱਚ ਲੇਖਕ ਖੁਦ ਹੀ ਮੁੱਖ ਪਾਤਰ ਵਜੋ ਵਿਚਰਦਾ ਹੈ। ਖਿਆਲਾਂ, ਸੁਫਨਿਆਂ ਅਤੇ ਕਲਪਣਾਂ ਤੇ ਅਧਾਰਿਤ ਕਹਾਣੀਆਂ ਜਮਾਨੇ ਦਾ ਕੋੜਾ ਸੱਚ ਪ੍ਰਤੀਤ ਹੁੰਦੀਆਂ ਹਨ। ਕੰਨਿਆ ਭਰੂਣ ਹੱਤਿਆਂ ਅਤੇ ਧੀ ਦੀ ਲੋੜ ਨੂੰ ਬਿਆਨ ਕਰਦੀਆਂ ਕਹਾਣੀਆਂ ਦਿਲ ਨੂੰ ਟੁੰਬਦੀਆਂ ਹਨ।
ਕਹਾਣੀ ਸੰਗ੍ਰਹਿ ਦੀ ਟਾਈਟਲ ਕਹਾਣੀ ਇਕ ਸੋ ਉਨੰਜਾ ਮਾਡਲ ਟਾਊਣ Lਿੰਕ ਅਜਿਹੀ ਧੀ ਦਾ ਦਰਦ ਬਿਆਨ ਕਰਦੀ ਹੈ ਜਿਸਨੂੰ ਉਸ ਦੇ ਭਰਾਵਾਂ ਨੇ ਠੁਕਰਾ ਦਿੱਤਾ ਹੈ।ਪਰ ਧੀ ਦੀ ਪੇਕਿਆਂ ਪ੍ਰਤੀ ਸਿੱਕ ਬਰਕਰਾਰ ਰਹਿੰਦੀ ਹੈ। ਸਕੇ ਭਤੀਜੇ ਘਰੇ ਹੋਈ ਬੇਟੇ ਨੂੰ ਤਾਂ ਉਹ ਵੇਖਣ ਤਾਂ ਨਹੀ ਜਾ ਸਕਦੀ ਪਰ ਪੇਕਿਆਂ ਦੀ ਵੇਲ ਵਧੀ ਦਾ ਚਾਅ ਉਸ ਨੂੰ ਪੇਕਿਆਂ ਦੇ ਘਰ ਵੱਲ ਖਿੱਚ ਲੈ ਜਾਂਦਾ । ਪਰ ਉਹ ਪੇਕੇ ਘਰ ਦੀਆਂ ਖੁਸ਼ੀਆਂ ਵੇਖਕੇ ਬਾਹਰੋ ਹੀ ਵਾਪਿਸ ਪਰਤ ਆਉਂਦੀ ਹੈ।ਧੀ ਦਾ ਪੇਕਿਆਂ ਪ੍ਰਤੀ ਮੋਹ ਕਹਾਣੀ ਨੂੰ ਭਾਵਨਾਤਮਿਕ ਕਰ ਦਿੰਦਾ ਹੈ।
ਕਹਾਣੀ ਪੈਰੀ ਪੈਣਾ ਬੀਜੀ ਇਕ ਵਿਧਵਾ ਮਾਂ ਦੀ ਕਹਾਣੀ ਹੈ। ਜਿਸ ਵਿੱਚ ਉਸਦੇ ਪੁੱਤਰ ਮਾਂ ਦੀ ਸੇਵਾ ਕਰਨ ਦਾ ਲੋਕ ਦਿਖਾਵਾ ਕਰਦੇ ਹਨ। ਵਾਰੀ ਵਾਰੀ ਪੈਰੀ ਪੈਣਾ ਕਰਦੇ ਹਨ। ਚੰਗੀ ਖੁਰਾਕ ਤੇ ਬਿਮਾਰੀ ਵੇਲੇ ਹੋਰ ਅੋੜ ਪੋੜ ਵੀ ਕਰਦੇ ਹਨ। ਪਰ ਮਾਂ ਦੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਨ। ਮਾਂ ਦਾ ਧੀ ਨਾਲ ਪਿਆਰ ਤੇ ਲਗਾਵ ਉਹਨਾਂ ਨੂੰ ਚੁਭਦਾ ਹੈ।ਵਿਆਹ ਵਿੱਚ ਮਾਂ ਦੀਆਂ ਖੁਸ਼ੀਆਂ ਨੂੰ ਧੀ ਅਤੇ ਦੋਹਿਤਿਆਂ ਦੀ ਗੈਰ ਹਾਜਰੀ ਦਾ ਗ੍ਰਹਿਣ ਲੱਗਿਆ ਹੋਇਆ ਹੈ। ਪਰ ਭਰਾਵਾਂ ਦੀ ਈਗੋ ਅੰਦਰੂਨੀ ਜਲਣ ਅਤੇ ਭਰਜਾਈਆਂ ਦਾ ਮਨ ਵਿੱਚ ਮੈਲ ਰੱਖਣਾ ਟੁਟਦੇ ਰਿਸ਼ਤਿਆਂ ਦਾ ਕਾਰਨ ਬਣਦਾ ਹੈ। ਜਦੋ ਕਿ ਵਿਧਵਾ ਮਾਂ ਨੂੰ ਦਵਾਈ ਦੀ ਨਹੀ ਧੀ ਨਾਲ ਦਿਲ ਦਾ ਗੁਭ ਗੁਭਾਟ ਕੱਢਣ ਦੀ ਜਰੂਰਤ ਹੈ।
ਕਹਾਣੀ ਅਣਜੰਮੀ ਧੀ ਵਿੱਚ ਧੀ ਦੀ ਅਣਹੋੱਦ ਵਿੱਚ ਤੜਫਦੇ ਬਾਪ ਦਾ ਧੀ ਨਾਲ ਮੇਲ ਅਤੇ ਧੀ ਦਾ ਪਿਆਰ ਨੂੰ ਬਿਆਨ ਕੀਤਾ ਹੈ। ਧੀ ਵਿਹੂਣਾ ਬਾਪ ਧੀਆਂ ਦੇ ਸੁਫਨੇ ਲੈਂਦਾ ਹੈ ਅਤੇ ਧੀ ਮਾਂ ਪਿਉ ਦਾ ਕਿੰਨਾ ਫਿਕਰ ਕਰਦੀ ਹੈ।ਕਹਾਣੀ ਧੀਆਂ ਪ੍ਰਤੀ ਲੋਕਾਂ ਦੀ ਸੋਚ ਨੂੰ ਬਦਲਣ ਦਾ ਜਰੀਆ ਹੋ ਨਿਬੜਦੀ ਹੈ
ਕਹਾਣੀ ਭੈਣਜੀ ਜੀ ਦਾ ਵਿਸ਼ਾ ਆਮ ਕਹਾਣੀਆਂ ਨਾਲੋ ਹੱਟਵਾਂ ਹੈ। ਕੁੜੀਆਂ ਵੀ ਮੁੰਡਿਆਂ ਜਿੰਨੀਆਂ ਸ਼ਰਾਰਤੀ ਹੁੰਦੀਆਂ ਹਨ। ਅਧਿਆਪਕਾਵਾਂ ਜਿੱਥੇ ਆਪਣੀ ਡਿਉਟੀ ਪ੍ਰਤੀ ਪਾਬੰਧ ਤੇ ਸਜੱਗ ਹੁੰਦੀਆਂ ਹਨ। ਉਥੇ ਕਈ ਖੜੂਸ ਤੇ ਗੁੱਸੇ ਖੋਰੀਆਂ ਵੀ ਹੁੰਦੀਆਂ ਹਨ। ਕਹਾਣੀ ਵਾਲਾ ਕੀੜਾ, ਦੱਸੋ ਮੈ ਕੋਈ ਕਹਾਣੀ ਲਿਖੀ, ਕੋਈ ਤਾਂ ਸ਼ਕਤੀ ਹੈ, ਬਹੁਤ ਵਧੀਆਂ ਕਹਾਣੀਆਂ ਹਨ। ਉਥੇ ਕਿaੁਂਕਿ ਅੱਜ ਮੇਰਾ ਸਰਾਧ ਹੈ ਇਕ ਵਧੀਆਂ ਵਿਅੰਗ ਅਤੇ ਅਜੋਕੇ ਯੁੱਗ ਦੀ ਸਚਾਈ ਹੈ। ਆਹੀ ਤਾਂ ਫਰਕ ਹੈ, ਸਰਕਾਰੀ ਕੁਆਟਰ ਆਪਣੇ ਆਪ ਵਿੱਚ ਮੁੰਕਮਲ ਕਹਾਣੀਆਂ ਹਨ।
ਬਹੁਤੀਆਂ ਕਹਾਣੀਆਂ ਮਾਲਵੇ ਦੀ ਬੋਲੀ ਅਤੇ ਵਿਹਾਰ ਨਾਲ ਸਬੰਧਿਤ ਹਨ। ਸਬਦਾਂ ਦਾ ਝੁਕਾਅ ਮਲਵਈ ਹੈ। ਰੀਤ ਰਿਵਾਜਾਂ ਅਤੇ ਆਮ ਗੱਲਾਂ ਦਾ ਸੋਹਣਾ ਮਿਸ਼ਰਣ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫੁਫੜਾਂ ਅਤੇ ਜੀਜਿਆਂ ਦੇ ਵਿਆਹ ਸ਼ਾਦੀਆਂ ਚ ਰੁਸਣ ਦਾ ਵਾਰ ਵਾਰ ਜਿਕਰ ਕਰਕੇ ਰੁਸਣ ਨੂੰ ਵੀ ਸਾਡੇ ਸੱਭਿਆਚਾਰ ਦਾ ਅੰਗ ਬਣਾ ਦਿੱਤਾ ਹੈ। ਕਹਾਣੀ ਵਿੱਚ ਦੋ ਜਾ ਤਿੰਨ ਪਾਤਰਾਂ ਦਾ ਜਿਕਰ ਕਰਕੇ ਇਸ ਨੂੰ ਆਮ ਪਾਠਕਾਂ ਦੇ ਪੜਣ ਅਤੇ ਸਮਝਣ ਲਈ ਸੋਖਾ ਕਰ ਦਿੱਤਾ ਹੈ।ਕੁਲ ਮਿਲਾਕੇ ਇਹ ਕਹਾਣੀ ਸੰਗ੍ਰਹਿ ਪਾਰਵਾਰਿਕ ਹੈ।
ਗੁਰਬਾਜ ਸਿੰਘ
9467891077