ਲਿੱਖਣ ਲੱਗਿਆਂ ਸੋਚ ਕੇ ਲਿਖੀਂ
ਦਰਦ ਕਿਸੇ ਨੂੰ ਹੋਵੇ ਨਾ
ਤੇਰੀਆਂ ਲਿਖਤਾਂ ਪੜ ਕੇ ਮਿੱਤਰਾ
ਅੱਖ ਕਿਸੇ ਦੀ ਚੋਵੇ ਨਾ
ਦੁੱਖ ਵਡਾਉਣ ਉਹ ਬੋਲ ਤੂੰ ਬੋਲੀਂ
ਦੁਖਦੀ ਰਗ ਜੋ ਛੋਵੇ ਨਾ
ਜਜ਼ਬਾਤਾਂ ਦੀ ਕਦਰ ਕਰੀਂ ਤੂੰ
ਅਾਪਾ ਕੋਈ ਵੀ ਖੋਵੇ ਨਾ
ਗਹਿਰੇ ਮੁਹੱਬਤੀ ਸ਼ਬਦ ਉਲੀਕੀਂ
ਸਦੀਆਂ ਤੱਕ ਕੋਈ ਧੋਵੇ ਨਾ
ਜਹਿਰੀ ਕੋਈ ਬੀਜ ਨਾ ਪੁੰਗਰੇ
ਨਫਰਤ ਕੋਈ ਬੋਵੇ ਨਾ
ਉਸ ਸਾਹਿਤ ਦਾ ਕਿ ਏ ਫਾਇਦਾ
ਜੋ ਮਹਿਫਲ ਵਿੱਚ ਸੋਭੇ ਨਾ
ਅੈਸਾ ਰਚੋ ਸਮਾਜਿਕ ਢਾਂਚਾ
ਭੁੱਖ ਗਰੀਬੀ ਰੋਵੇ ਨਾ
ਜੱਗ ਜਗਾਂਉਦਾ ਜਾਵੀਂ ਬਿੰਦਰਾ
ਮੁ ੜ ਦੁਨੀਆਂ ਇਹ ਸੋਵੇ ਨਾ