ਸ਼ਾਖ ਤੋਂ ਪੱਤਾ ਭੋਇ ਪਿਆ ਨਾ ਮੁੜ ਜੁੜਣ ਦੀ ਆਸ ਹੈ
ਤਿਪ ਤਿਪ ਜੀਵਣ ਛੱਤ ਚੋਵੇ ਤਿੜਕੀ ਵੰਗ ਧਰਵਾਸ ਹੈ
ਵਤਨ ਦੀ ਮਿਟੀ ਤੋਂ ਵਿਛੜ ਕੇ ਅਪਣਾ ਵਜੂਦ ਖਿੰਡ ਗਿਆ
ਅਪਣੇ ਵਜੂਦ ਚ ਗੁੰਮੇਂ ਖੁਦ ਦੀ ਕਰਣ ਤਲਾਸ਼ ਹੈ
ਇਕੱਲੇ ਬਹਿ ਕੇ ਹੰਝ ਕੇਰਨ ਰੋਂਦੇ ਪਏ ਨਸੀਬ ਨੂੰ
ਵਤਨ ਦੀ ਮਿੱਠੀ ਮਹਿਕ ਦਾ ਮੋਇਆ ਯੁਗ ਤੱਕ ਸਾਥ ਹੈ
ਰੁਗ ਭਰ ਜਿਗਰ ਕੱਢ ਲਿਆ ਮਾਂ ਦੀ ਮਿੱਠੀ ਜੀ ਯਾਦ ਨੇ
ਤੁਰਨ ਵਕਤ ਉਹਨੇ ਕਿਹਾ ਸੀ ਪੁੱਤ ਇੱਕ ਤੇਰੇ ਤੇ ਆਸ ਹੈ
ਦਿਲ ਪਿਉ ਦਾ ਬੰਦੇ ਦਾ ਉਪਰੋਂ ਉਸ ਦਿਲ ਰੱਖਿਆ
ਖਬਰ ਲੱਗਦੀ ਮਾਂ ਕੋਲੋਂ ਬਿਨ ਤੇਰੇ ਬਹੁਤ ਉਦਾਸ ਹੈ
ਡਾਕੂ ਤੇ ਚੋਰ ਲੈ ਗੇ ਸਾਡੀ ਕਿਸਮਤ ਲੁਟ ਕੇ
ਹੱਕ ਲੈਣੇ ਕਿਸ ਤਰਾਂ ਪੜ੍ਹਿਆ ਨਹੀਂ ਇਤਿਹਾਸ ਹੈ
ਡਾਲਰ ਦੇ ਮੋਹ ਚ ਫਸ ਕੇ ਦੇਸ ਤੋਂ ਪਰਦੇਸ ਹੋਇਆ
ਉਮਰ ਭਰ ਤੀਕ ਹੋਇਆ ਬਾਸੀ ਹੁਣ ਬਣਵਾਸ ਹ