ਸੁਨਹਿਰੀ ਮੱਛੀ ਲੋਕ ਅਰਪਣ (ਖ਼ਬਰਸਾਰ)


ਮਾਨਸਾ - ਡਾਕਟਰ ਹਰਨੇਕ ਸਿੰਘ ਕੈਲੇ ਦੁਆਰਾ ਅਨੁਵਾਦਤ ਰੂਸੀ ਬਾਲ ਕਥਾਵਾਂ ਦੀ ਪੁਸਤਕ ਸੁਨਹਿਰੀ ਮੱਛੀ ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ ਵਿਖੇ ਇਕ ਸਮਾਗਮ ਕਰਕੇ ਲੋਕ ਅਰਰਪਣ ਕੀਤੀ ਗਈ । ਸਾਹਿਬਦੀਪ ਪ੍ਰਕਾਸ਼ਨ ਭੀਖੀ ਵੱਲੋਂ ਪ੍ਰਕਾਸ਼ਤ ਕੀਤੀ ਗਈ ਕਿਤਾਬ ਨੂੰ ਲੋਕ ਅਰਪਣ ਕਰਦਿਆਂ ਵਾਤਾਵਰਨ ਸੁਸਾਇਟੀ ਦੇ ਪ੍ਰਧਾਨ ਡਾਕਟਰ ਵਿਜੈ ਸਿੰਗਲਾ ਅਤੇ ਕਨਵੀਨਰ ਅਸੋਕ ਸਪੋਲੀਆ ਨੇ ਕਿਹਾ ਜਿਵੇਂ ਵਾਤਾਵਰਨ ਦੀ ਸੁੱਧਤਾ ਲਈ ਦਰਖ਼ਤਾਂ ਦੀ ਵੱਡੀ ਜ਼ਰੂਰਤ ਪੈਂਦੀ ਹੈ ਇਵੇਂ ਹੀ ਬੱਚਿਆਂ ਨੂੰ ਜ਼ਮੀਨੀ ਹਕੀਕਤਾਂ ਅਤੇ ਚੰਗੇ ਸਮਾਜ ਨਾਲ ਜ਼ੋੜਨ ਲਈ ਚੰਗੇ ਬਾਲ ਸਾਹਿਤ ਦੀ ਜ਼ਰੂਰਤ ਹੁੰਦੀ ਹੈ।ਉਨ੍ਹਾਂ ਮੌਕੇ 'ਤੇ ਹਾਜ਼ਰ ਵਿਦਿਆਰਥੀਆਂ ਨੂੰ ਖਾਣ ਪੀਣ ਦੀਆਂ ਮਾੜੀਆਂ ਬਜ਼ਾਰੂ ਚੀਜ਼ਾਂ ਖਰੀਦਣ ਦੀ ਥਾਂ ਚੰਗੀਆਂ ਕਿਤਾਬਾਂ ਖਰੀਦਣ ਦੀ ਸਲਾਹ ਦਿੱਤੀ । ਪੰਜਾਬੀ ਵਿਰਸਾ ਹੈਰੀਟੇਜ਼ ਫਾਉਡੇਂਸ਼ਨ ਪੰਜਾਬ ਦੇ ਪ੍ਰਧਾਨ ਕਰਨ ਭੀਖੀ ਨੇ ਕਿਹਾ  ਬੱੱਚਿਆਂ ਲਈ ਸਭ ਤੋਂ ਵੱਡੀ ਲੋੜ ਚੰਗੇ ਸਾਹਿਤ ਦੀ ਜ਼ਰੂਰਤ ਹੁੰਦੀ  ੇ ਚਾਹੇ ਉਹ ਕਿਸੇ ਹੋਰ ਖਿੱਤੇ ਜਾਂ ਦੇਸ਼ ਦਾ ਹੀ ਕਿਉਂ ਲਾ ਹੋਵੇ। ਉਨ੍ਹਾਂ ਕਿਹਾ ਰੂਸੀ ਕਹਾਣੀਆਂ ਦੀ ਇਹ ਪੁਸਤਕ ਪੰਜਾਬੀ ਬਾਲ ਪਾਠਕਾਂ ਨੂੰ ਹੋਰਨਾਂ ਦੇਸ਼ਾਂ ਦੇ ਵਾਤਾਵਰਨ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਪੁਸਤਕ ਦੇ 32 ਪੰਨੇ ਹਨ ਅਤੇ ਸਾਰੀਆਂ ਹੀ ਕਥਾਵਾਂ ਚੱਚਿਆਂ ਦੀ ਮਨੋਦਸ਼ਾ ਅਨੁਸਾਰ ਵੁੱਚ ਪਾ ੇ ਦੀਆਂ ਹਨ । ਇਸ ਮੌਕੇ ਸਕੂਲ ਮੁਖੀ ਹਰਦੀਪ ਸਿੰਘ ਜਟਾਣਾ ਨੇ ਕਿਹਾ ਜੇਕਰ ਸਕੂਲੀ ਵਿਦਿਆਰਥੀ ਸਿਲੇਬਸ ਦੇ ਨਾਲ ਚੰਗਾ ਅਤੇ ਵਿਸ਼ਵ ਪੱਧਰੀ ਸਾਹਿਤ ਪੜ੍ਹਨ ਦੀ ਆਦਤ ਪਾ ਲੈਣ ਫਿਰ ਇਹ ਆਦਤ ਵੱਡੀਆਂ ਪ੍ਰਾਪਤੀਆਂ ਦੇ ਰਾਹ ਆਪਣੇ ਆਪ ਹੀ ਖੋਲ੍ਹ ਦਿੰਦੀ ਹੈ।ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਕਵਿਤਾਵਾਂ, ਕਵਿਸ਼ਰੀਆਂ ਅਤੇ ਗੀਤ ਪੇਸ਼ ਕੀਤੇ। ਇਸ ਮੌਕੇ ਰਵਨੀਤ ਕੌਰ ਅਤੇ ਸੱਤਪਾਲ ਕੌਰ ਨੇ ਕਿਤਾਬ ਵਿਚਲੀਆਂ ਕੁੱਝ ਕਹਾਣੀਆਂ ਪੜ੍ਹੀਆਂ । ਇਸ ਮੌਕੇ ਪਾਲ ਸਿੰਘ, ਨਿਰਭੈ ਸਿੰਘ ,ਮਹਿੰਦਰ ਸਿੰਘ , ਸਾਹਿਬ ਸਿੰਘ ,ਸਿਮਰਨਜੀਤ ਕੌਰ, ਜਸਵਿੰਦਰ ਕੌਰ ਸਮੇਤ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ