ਦਿੱਲ ਨੇ ਜੋ ਪਰਨਾਏ ਲੋਕ ।
ਹੋ ਗਏ ਅੱਜ ਪਰਾਏ ਲੋਕ ।
ਮੁੱਲਾਂ , ਭਾਈ ਕੱਠੇ ਹੋ ਕੇ ,
ਆਪਸ ਵਿੱਚ ਲੜਾਏ ਲੋਕ ।
ਸੇਖ਼ ਹੁਰਾਂ ਨੇ ਪੀਣ ਦੀ ਖਾਤਰ ,
ਵਹਿਮਾਂ ਦੇ ਵਿੱਚ ਪਾਏ ਲੋਕ ।
ਮਾਇਆ ਦੇ ਇਕ ਚੱਕਰ ਨੇ ,
ਮੋਹ ਤੋ ਦੂਰ ਭਜਾਏ ਲੋਕ ।
ਕੀ ਕਰਨੇ ਅਜਮਾ ਕੇ ਹੋਰ ,
ਜੋ ਸੌ ਵਾਰੀ ਅਜਮਾਏ ਲੋਕ ।
ਦਗਾ ਕਮਾਗੇ ਸਾਡੇ ਨਾਲ ,
ਅਸੀਂ ਜੋ ਯਾਰ ਬਣਾਏ ਲੋਕ ।
ਵੇਖ ਮਸ਼ੀਨੀ ਯੁਗ ਨੇ ਸਿੱਧੂ ,
ਹਨ ਕਿੰਨੇ ਤੇਜ ਬਣਾਏ ਲੋਕ ।