ਕੀ ਜਾਣਾ ਮੈ ਕੌਣ (ਲੇਖ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦੋ ਮੈ ਆਪਣੀ ਸਵੈ ਜੀਵਨੀ ਦੇ ਅੰਸ ਦਾ ਪਹਿਲਾ ਭਾਗ ਛਪਵਾਉਣ ਦਾ ਫੈਸਲਾ ਕੀਤਾ ਤਾਂ ਮੈਨੂੰ ਲੱਗਿਆ ਕਿ ਬੇਸੱਕ ਇਸ ਵਿੱਚ ਮੇਰੀ ਜਿੰਦਗੀ ਨਾਲ ਜੁੜੀਆਂ ਕਾਫੀ ਯਾਦਗਾਰੀ ਘਟਨਾਵਾਂ ਹਨ। ਪਰ ਮੈ ਕੌਣ ਹਾਂ ਕਦੋ ਜੰਮਿਆ ਤੇ ਮੇਰਾ ਜਨਮ ਅਸਥਾਨ ਕੀ ਹੈ ਤੇ ਮੇਰੀ ਜਨਮ ਭੂਮੀ , ਕਰਮ ਭੂਮੀ ਤੇ ਸੁਸਰਾਲ ਭੂਮੀ ਕਿੱਥੇ ਹੈ ਲਿਖਣਾ ਵੀ ਜਰੂਰੀ ਬਣਦਾ ਹੈ ।ਪਹਿਲੇ ਅੰਕ ਵਿੱਚ ਮੈ ਦੱਸਣ ਦੀ ਕੋਸਿਸ ਕੀਤੀ  ਕਿ ਮੈ ਘੁਮਿਆਰੇ ਵਾਲੇ ਸੇਠ ਹਰਗੁਲਾਲ ਦੇ ਵੱਡੇ ਲੜਕੇ ਸ੍ਰੀ ਉਮ ਪ੍ਰਕਾਸ ਦਾ ਵੱਡਾ ਮੁੰਡਾ ਹਾਂ। ਉਹ ਹਰਿਆਣੇ ਵਿੱਚ ਮਾਲ ਪਟਵਾਰੀ ਸਨ। ਲੋਕ ਉਹਨਾ ਨੂੰ ਸੇਠੀ ਸਾਹਿਬ ਹੀ ਕਹਿੰਦੇ ਸਨ। ਪਟਵਾਰੀ ਤੌ ਤਰੱਕੀ ਕਰਦੇ ਕਰਦੇ ਉਹ ਕੰਨੂਨਗੋ (ਗਿਰਦਾਵਰ) ਸਦਰ ਕੰਨੂਨਗੋ ਤੇ ਨਾਇਬ ਤਹਿਸੀਲਦਾਰ ਬਣ ਗਏ ਪਰ ਲੋਕ ਅਕਸਰ ਉਹਨਾ ਨੂੰ ਪਟਵਾਰੀ ਸਾਹਿਬ ਹੀ ਆਖਦੇ।ਤੇ ਪਟਵਾਰੀ ਸਾਹਿਬ ਆਖਣ ਤੇ ਉਹ ਬਹੁਤ ਖੁਸ਼ ਵੀ ਹੁੰਦੇ।ਕਿਉਕਿ ਪਟਵਾਰੀ ਉਹਨਾ ਦਾ ਅਤੀਤ ਸੀ ਤੇ ਅਤੀਤ ਨਾਲ ਜੁੜਿਆ ਬੰਦਾ ਕਦੇ ਹੰਕਾਰੀ ਨਹੀ ਹੋ ਸਕਦਾ। ਇਸ ਤੋ ਇਲਾਵਾ ਮੈ ਆਪਣੀਆਂ ਅਗਲੀਆਂ ਪੀੜੀਆਂ ਸ੍ਰੀ ਹਰਗੁਲਾਲ ਵਲਦ ਸ੍ਰੀ ਤੁਲਸੀ ਰਾਮ ਵਲਦ ਜਗਤ ਰਾਮ ਵਲਦ ਕਰਮ ਚੰਦ ਵਲਦ ਨੋਧਾ ਮੱਲ ਦਾ ਵੀ ਜਿਕਰ ਕੀਤਾ।ਆਪਣੀਆਂ ਲਿਖਤਾਂ ਵਿੱਚ ਮੈ ਆਪਣੀ ਰੱਬ ਵਰਗੀ ਮਾਂ ਪੁਸ਼ਪਾ ਰਾਣੀ ਉਰਫ ਕਰਤਾਰ ਕੋਰ ( ਪੇਕਿਆ ਦੀ ਬੀਬੀ ਭੈਣ) , ਭੈਣ ਪਰਮਜੀਤ ਬਹਿਨੋਈ ਸ੍ਰੀ ਕਾਹਨ ਚੰਦ ਤੇ ਭਰਾ ਅਸੋਕ ਸੇਠੀ ਧੀਆਂ ਵਰਗੀ ਭਰਜਾਈ ਸੁਨੀਤਾ ਦਾ ਬਾਰੇ ਵੀ ਲਿਖਿਆ।ਆਪਣੇ ਚਾਚਾ ਮੰਗਲ ਚੰਦ ਸਣੇ ਆਪਣੀਆਂ ਦੋਨੇ ਭੂਆ ਮਾਇਆ ਰਾਣੀ ਤੇ ਸਰੁਸਤੀ ਦੇਵੀ ਤੇ ਫੁਫੜ ਸ੍ਰੀ ਬਲਦੇਵ ਸਿੰਘ ਸ੍ਰੀ ਪ੍ਰੀਤਮ ਸਿੰਘ, ਪਾਪਾ ਜੀ ਦੀਆਂ ਭੂਆਂ ਸੋਧਾਂ, ਸਾਵੌ, ਭਗਵਾਨੋ ਤੇ ਰਾਜ ਕੁਰ ਦਾਦਾ ਜੀ ਜੀ ਦੀ ਭੂਆ ਬਿਸ਼ਨੀ ਤੇ ਫੁਫੜ ਬਾਬਾ ਸਾਵਨ ਸਿੰੰਘ ਬਾਰੇ ਵੀ ਲਿਖਿਆ।ਨਾਨਕਿਆ ਵਿੱਚ ਨਾਨਾ ਸ੍ਰੀ ਲੇਖ ਰਾਮ ਸਚਦੇਵ ਮਾਮੇ ਸ਼ਾਦੀ ਰਾਮ, ਕੁੰਦਨ ਲਾਲ, ਬਾਬੂ ਰਾਮ ਬਿਹਾਰੀ ਲਾਲ ਤੇ ਸਰਦਾਰੀ ਲਾਲ , ਮਾਸੀਆਂ ਸੰਤੋ ,ਤਾਰੋ, ਵਿੱਦਿਆ,  ਤੇ ਨਿੱਕੀ ਮਾਸੀ ਬਾਰੇ ਵੀ ਕਿਤੇ ਨਾ ਕਿਤੇ ਜਿਕਰ ਕੀਤਾ। ਇਸ ਤੋ ਇਲਾਵਾ ਵੀ ਬਹੁਤ ਸਾਰੇ ਸਬੰਧੀਆਂ ਦੋਸਤਾਂ ਗੁਆਢੀਆਂ ਸਹਿ ਪਾਠੀਆਂ, ਸਹਿ ਕਰਮੀਆਂ ਜਿੰਨਾ ਨਾਲ ਮੈ ਜਿੰਦਗੀ ਦਾ ਘੋਲ ਘੁਲਿਆ ਦੀਆਂ ਵੀ ਗੱਲਾਂ ਕੀਤੀਆਂ।ਤੇ ਆਹੀ ਸਵੈ ਜੀਵਨੀ ਹੁੰਦੀ ਹੈ। 
ਜਨਮ ਦਿਨ ਦੀ ਗੱਲ ਕਰੀਏ ਤਾਂ ਮੇਰਾ ਜਨਮ ੧੪ ਦਿਸੰਬਰ ੧੯੬੦ ਨੂੰ ਮੇਰੇ ਨਾਨਕੇ ਪਿੰਡ ਬਾਦੀਆਂ (ਸ੍ਰੀ ਮੁਕਤਸਰ ਸਾਹਿਬ) ਵਿੱਚ ਹੋਇਆ । ਮੇਰੇ ਮਾਮੇ ਬਿਹਾਰੀ ਲਾਲ ਨੇ ਮੇਰਾ ਲਾਡ ਦਾ ਨਾਮ ਡੀ ਸੀ ਰੱਖਿਆ। ਸਾਰੇ ਮੈਨੂੰ ਇਸੇ ਨਾਮ ਨਾਲ ਹੀ ਬਲਾਉਂਦੇ। ਬਚਪਣ ਵਿੱਚ ਤਾਂ ਵਧੀਆ ਲੱਗਦਾ ਸੀ। ਫਿਰ ਵਿਆਹ ਤੌ ਬਾਦ ਵੀ ਮਾਮੇ ਮਾਸੀਆਂ ਤੇ ਗੁਆਢਣਾਂ ਇਸੇ ਨਾਮ ਨਾਲ ਬਲਾਉਂਦੇ। ਕਈ ਵਾਰੀ ਹੋਰੋ ਜਿਹੇ ਲੱਗਦਾ ਫਿਰ ਖੋਰੇ ਲੋਕੀ ਹੋਲੀ ਹੋਲੀ ਮੇਰਾ ਇਹ ਨਾਮ ਭੁੱਲ ਗਏ। ਤੇ ਫਿਰ ਸਾਰੇ ਰਮੇਸ਼ ਹੀ ਆਖਣ ਲੱਗ ਪਏ।ਮੇਰੀ ਸਕੂਲੀ ਪੜ੍ਹਾਈ ਦੋਰਾਨ ਮੇਰੀ ਪਹਿਲੀ ਟੀਚਰ ਜੀਤ ਭੈਣਜੀ, ਬਲਵਿੰਦਰ ਭੈਣਜੀ, ਹੈਡਮਾਸਟਰ ਗੁਰਚਰਨ ਸਿੰਖ ਮੁਸਾਫਿਰ ਤੇ ਸ੍ਰੀ ਰਜਿੰਦਰ ਸਿੰਘ ਸਚਦੇਵਾ ਦਾ ਬਹੁਤ ਰੋਲ ਰਿਹਾ। ਕਾਲਜ ਵਿੱਚ ਮੈਨੂੰ ਪ੍ਰੋਫੈਸਰ ਏ ਆਰ ਅਰੋੜਾ ਤੇ ਕੇ ਬੀ ਸ਼ਰਮਾਂ  ਨੇ ਬਹੁਤ ਮਾਣ ਬਖਸਿਆ।ਬਹੁਤ ਲੰਬਾ ਸੰਘਰਸ ਕਰਕੇ ਵੀ ਮੈ ਪੰਜਾਬ ਯੂਨੀਵਰਸਿਟੀ ਤੌ ਬੀ ਕਾਂਮ ਹੀ ਕਰ ਸਕਿਆ।  ਨੋਕਰੀ ਦੋਰਾਨ ਮੇਰੇ ਪਹਿਲੇ ਬੋਸ ਹਰਬੰਸ ਸਿੰਘ ਸੈਣੀ ਨੇ ਮੈਨੂੰ ਬਹੁਤ ਕੁਝ ਸਿਖਾਇਆ।ਉਹ ਅਸੂਲਾਂ ਦੇ ਪੱਕੇ ਸਨ।ਤੇ ਚੰਗੇ ਪ੍ਰਬੰਧਕ ਸਨ।   ਇਸ ਤੋ ਇਲਾਵਾ  ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬਲਬੀਰ ਸਿੰਘ ਸੂਦਨ ਤੇ ਸ਼ੀ ਪਰਮਜੀਤ ਸਿੰਘ ਨੇ ਵੀ ਅਪਨੱਤ ਦਾ ਅਹਿਸਾਸ ਕਰਵਾਇਆ। 
ਮੈ ਆਪਣੇ ਵਿਆਹ ਬਾਰੇ ਇੰਨਾ ਕੁ ਹੀ ਲਿਖ ਸਕਦਾ ਹਾਂ ਕਿ ਜ਼ਦੋ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਮੁੱਖ ਰੂਪ ਵਿੱਚ ਖਾਨਦਾਨ ਕੁੜਮ ਕਬੀਲਾ ਦੇਖਿਆ ਗਿਆ। ਦੇਣ ਲੇਣ, ਪੇਂਡੂ ਸਹਿਰੀ ਤੇ ਸਰਕਾਰੀ ਨੋਕਰੀ ਵਾਲੀ ਕੋਈ ਵੀ  ਗੱਲ ਮੁੱਖ ਮੁੱਦਾ ਨਹੀ ਸੀ। । ਬਸ ਵਿਚੋਲਣ ਮੇਰੀ ਮਾਂ ਦੇ ਨਾਨਕਿਆਂ ਵਿਚੌ ਮੇਰੀ ਮਾਸੀ ਦੀ ਜਗਾਹ ਲੱਗਦੀ ਸੀ ਤੇ ਮੇਰੀ ਹਮਸਫਰ ਦੀ ਮਾਮੀ ਲੱਗਦੀ ਸੀ।ਇਹ ਗੱਲ ਹੀ ਰਿਸ਼ਤੇ ਦਾ ਮੁੱਢ ਸੀ।  ਬੇਟਾ ਇਕੱਲੀ ਇਕੱਲੀ ਧੀ ਹੈ ਮਾਪਿਆਂ ਦੀ । ਸੁਖ ਨਾਲ  ਸੱਸ ਸਹੁਰਾ ਵੀ ਹਨ। ਪੂਰੇ ਲਾਡ ਲਡਾਉਣਗੇ। ਚਾਰ ਸਾਲੇ ਹਨ ਡਾਗਾਂ ਵਰਗੇ। ਮੇਰੀ ਮਾਂ ਨੇ ਮੈਨੂੰ ਸਮਝਾਇਆ। ਉਹਨਾ ਦਿਨਾਂ ਵਿੱਚ ਰਿਸ਼ਤਾ ਕਰਨ ਵੇਲੇ ਹੋਰ ਗੱਲਾਂ ਤੋ ਪਹਿਲਾਂ ਕੁੜਮ ਕਬੀਲਾ ਤੇ ਸ਼ਰੀਕੇ ਨੂੰ ਪਹਿਲ ਦਿੱਤੀ ਜਾਂਦੀ ਸੀ। ਮੇਰੇ ਸਹੁਰਿਆਂ ਦਾ ਕੁਨਬਾ ਬਹੁਤ ਵੱਡਾ ਸੀ ਤੇ ਸਾਰਾ ਹੀ ਮਾਸਟਰ ਭਾਈਚਾਰਾ ਸੀ। ਇਹ æਿੰeੱਕ ਬਹੁਤ ਵੱਡੀ ਗੱਲ ਸੀ।ਤੇ ਦੂਜੀ ਗੱਲ ਮੇਰੀ ਸੱਸ ਗੱਗੜ ਪਿੰਡ ਦੇ ਬੱਬਰਾਂ ਦੀ ਧੀ ਸੀ ।ਗੱਗੜ ਪਿੰਡ ਆਲੇ ਬੱਬਰਾਂ ਦਾ ਵੀ ਬਹੁਤ ਵੱਡਾ ਖਾਨਦਾਨ ਹੈ । ਜ਼ੋ ਅੱਜ ਕੱਲ ਬਹੁਤੇ ਬੱਬਰ ਪਰਿਵਾਰ ਮੇਰੇ ਸ਼ਹਿਰ ਮੰਡੀ ਡੱਬਵਾਲੀ ਰਹਿੰਦੇ ਹਨ।ਮੇਰੇ ਪਾਪਾ ਜੀ ਨੇ ਵੀ ਇਸ ਗੱਲ ਨੂੰ ਬਹੁਤ ਵੱਡੀ ਯੋਗਤਾ ਮੰਨਿਆ।   ਮੇਰੇ ਸਹੁਰਾ ਸਾਹਿਬ ਸ੍ਰੀ ਬਸੰਤ ਰਾਮ ਗਰੋਵਰ  ਦਾ ਸੁਭਾਅ ਦੇਵਤਿਆਂ ਵਰਗਾ ਸੀ ਤੇ ਉਸ ਵਿੱਚ ਕੋਈ ਵਲ ਫਰੇਬ ਨਹੀ ਸੀ। ਖੁੱਲਕੇ ਹੱਸਣ ਵਾਲਾ ਰਿਸ਼ਤਿਆਂ ਦੀ ਕਦਰ ਕਰਨ ਵਾਲਾ ਤੇ ਮੋਹ ਪਿਆਰ ਦਾ ਅਨੰਦ ਲੁਟਣ ਵਾਲਾ ਸੱਚਾ ਸੁੱਚਾ ਇਨਸਾਨ ਸੀ ਉਹ। ਉਹ ਧੀ ਭੈਣ ਤੇ ਭੂਆ ਦਾ ਦਿਲੋ ਸਤਿਕਾਰ ਕਰਨ ਵਾਲਾ ਸ਼ਖਸ਼ ਸੀ।ਆਪਣੀ ਮੇਹਨਤ ਨਾਲ ਬਣਿਆ ਇਨਸਾਨ ਬਹੁਤਿਆਂ ਦਾ ਪ੍ਰੇਰਨਾ ਸਰੋਤ ਤੇ ਮਾਰਗ ਦਰਸ਼ਕ ਵੀ ਸੀ। 
 ਮੇਰੀ ਹਮਸਫਰ ਸਰੋਜ਼ ਰਾਣੀ ਬੇਟੇ ਲਵਗੀਤ ਤੇ ਨਵਗੀਤ, ਭਤੀਜੇ ਵਿਪਨਗੀਤ ਤੇ ਸੰਗੀਤ, ਭਾਣਜੇ ਦੀਪਕ ਮੁਕੇਸ਼ ਤੇ ਭਾਣਜੀ ਜ਼ੋਤੀ ਦਾ ਨਾਮ ਮੇਰੀਆਂ ਲਿਖਤਾਂ ਵਿੱਚ ਆਇਆ ਹੈ। ਹਮਸਫਰ ਦੀ ਜਨਮਦਾਤੀ ਪੂਰਨਾ ਦੇਵੀ ਤੇ ਬਾਬੁਲ ਸ੍ਰੀ ਬਸੰਤ ਰਾਮ ਗਰੋਵਰ ਦਾ ਵੀ ਆਪਣੀਆਂ ਲਿਖਤਾਂ ਵਿੱਚ ਸੁਕਰਾਨਾ ਕੀਤਾ।ਜਿੰਨਾ ਨੇ ਆਪਣੀ ਕੁੱਖ ਦੀ ਜਾਈ ਸਰਕਾਰੀ ਨੋਕਰੀ ਕਰਦੀ ਧੀ ਪਾਲ ਪੋਸ ਕੇ ਮੇਰੇ ਲੜ੍ਹ ਲਾ ਦਿੱਤੀ ਤੇ ਮੈਨੂੰ ਘਰਬਾਰ ਵਾਲਾ ਬਣਾ ਦਿੱਤਾ। ਮੇਰਾ ਵਿਆਹ ਉਮਰ ਦੇ ਪੰਝੀਵੇ ਸਾਲ ਵਿੱਚ ੨੪ ਮਾਰਚ ੧੯੮੫ ਨੂੰ ਬਠਿੰਡਾ ਜਿਲ੍ਹੇ ਦੇ ਪਿੰਡ ਮਹਿਮਾ ਸਰਕਾਰੀ ਵਿਖੇ ਹੋਇਆ ।ਗੋਨਿਆਣੇ ਮੰਡੀ ਲਾਗੇ ਤਿੰਨ ਮਹਿਮੇ ਹਨ ਮਹਿਮਾ ਸਰਜਾ, ਮਹਿਮਾ ਸਵਾਈ ਤੇ ਮਹਿਮਾ ਸਰਕਾਰੀ। ਤਿੰਨੇ ਪਿੰਡ ਹੀ ਨਾਲ ਨਾਲ ਜੁੜੇ ਹਨ। ।  ਮੇਰਾ ਸਹੁਰਾ ਪਰਿਵਾਰ ਸਾਡੇ ਵਾਂਗੂ ਪੈੰਡੂ ਹੀ ਸੀ  ।ਉਹਨਾ ਨੂੰ  ਸ਼ਹਿਰੀ ਪਾਹ ਨਹੀ ਸੀ ਲੱਗਿਆ। ਇਸ ਲਈ  ਮੋਹ ਦੀਆਂ ਤੰਦਾ ਮਜਬੂਤ ਸਨ।ਰਿਸ਼ਤਿਆਂ ਦੀ ਅਪਨੱਤ ਤੇ ਕਦਰ ਸੀ। ਰਿਸ਼ਤਾ ਹੋਣ ਵੇਲੇ ਹੀ ਵਿਚੋਲਣ ਦੀ ਨਲਾਇਕੀ ਤੇ ਅਣਜਾਣਪੁਣੇ  ਕਾਰਨ ਕਈ ਗਲਤ ਫਹਿਮੀਆਂ ਪੈਦਾ ਹੋ ਗਈਆ। ਗੱਲ ਕਈ ਵਾਰੀ ਵਿਗੜਦੀ ਵਿਗੜਦੀ ਬਚੀ। ।ਸ਼ਰਾਫਤ ਤੇ ਸਚਾਈ ਨਾਲ ਦੋਹਾਂ ਧਿਰਾਂ ਵਲੌ ਉਲਝੀ ਤਾਣੀ ਨੂੰ ਸੁਲਝਾ ਲਿਆ ਗਿਆ ।  ਕਈ ਬੈਠਕਾਂ ਤੌ ਬਾਅਦ ਚਾਹੇ ਵਿਆਹ ਸਿਰੇ ਚੜ੍ਹ ਹੀ ਗਿਆ ਪਰ ਇਸਨੇ æਿੰeਕ ਅਵਿਸ਼ਵਾਸ ਦਾ ਬੀ ਬੀਜ ਦਿੱਤਾ ਜਿਸਦਾ ਖਮਿਆਜਾ ਸਾਰੀ ਉਮਰ ਦੋਹਾਂ ਪਰਿਵਾਰਾਂ ਨੂੰ ਭੁਗਤਣਾ ਪਿਆ।ਰਿਸ਼ਤਿਆਂ ਦੀ ਡੋਰ ਵਿੱਚ ਪਈ ਗੰਢ ਚਾਹੇ ਮਿਟ ਗਈ ਪਰ ਨਿਸਾæਨ ਅਜੇ ਬਾਕੀ ਸੀ। ਇਹ ਹੀ ਮੇਰੀ ਜਿੰਦਗੀ ਦਾ ਕੋੜਾ ਪੰਨਾ ਬਣ ਗਿਆ। 
ਕਹਿੰਦੇ ਮਾਪੇ ਸਦਾ ਨਾਲ ਨਹੀ ਨਿਭਦੇ। ੨੯ ਅਕਤੂਬਰ ੨੦੦੩ ਨੂੰ æਿੰeੱਕ ਸੜਕ ਦੁਰਘਟਨਾ ਵਿੱਚ  ਮੇਰੇ ਪਾਪਾ ਜੀ ਸਦਾ ਲਈ ਚਲੇ ਗਏ ਤੇ ਨੋ ਕੁ ਸਾਲ ਅਸੀ ਮੇਰੀ ਮਾਂ ਦੇ ਆਸਰੇ ਹਵਾ ਚ ਉਡਦੇ ਰਹੇ।ਮਾਂ ਨੇ ਕਦੇ ਵੀ ਪਾਪਾ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ।  ਪਰ ੧੬ ਫਰਬਰੀ ੨੦੧੨ ਨੂੰ ਮੇਰੇ ਮਾਤਾ ਜੀ ਵੀ ਇਸ ਸੰਸਾਰ ਤੌ ਰੁਖਸਤ ਹੋ ਗਏ। ਮੇਰੇ ਲਈ ਇਹ ਬਹੁਤ ਭਾਰੀ ਸਦਮਾ ਸੀ ਕਿਉਕਿ  ਇਸ ਤੋ ਤਿੰਨ ਦਿਨ ਪਹਿਲਾ ੧੩ ਫਰਬਰੀ ਨੂੰ ਮੇਰੀ ਭੈਣ ਦਾ  ਸੁਹਾਗ, ਸਾਡੇ ਘਰ ਦਾ ਤਾਜ  ਸਾਨੂੰ ਵਿਲਕਦਿਆਂ ਨੂੰ ਸਦਾ ਲਈ ਛੱਡ ਗਿਆ ਸੀ।ਮੇਰੇ ਸਹੁਰਾ ਸਾਹਿਬ ਦਾ ੨੦੦੮ ਵਿੱਚ ਰੁਖਸਤ ਹੋਣਾ ਵੀ æਿੰeੱਕ ਕਾਰਨ ਬਣਿਆ ।ਤਕਰੀਬਨ ਅੱਠ ਸਾਲ ਮੇਰੀ ਹਮਸਫਰ ਦੀ ਜਨਮਦਾਤੀ ਪੂਰਨਾ ਦੇਵੀ ਵੀ ਰਿਸ਼ਤਿਆਂ ਦੀਆਂ ਗੰਢਾਂ ਨੂੰ ਜ਼ੋੜਨ ਅਤੇ ਧੀ ਨਾਲ ਮਨ ਹੋਲਾਂ ਕਰਨ ਦੋਹਤਿਆਂ ਨੂੰ ਮਿਲਣ ਦੀ ਤਾਂਘ ਦਿਲ ਵਿੱਚ ਦੱਬਦੀ ਹੋਈ ੨੯ ਫਰਬਰੀ ੨੦੧੬ ਨੂੰ ਤੋੜ ਵਿਛੋੜਾ ਦੇ ਗਈ। ਇਸ ਤਰਾਂ ਲਗਾਤਾਰ ਵੱਡਿਆਂ ਦੇ ਛਾਂਵੇ ਦੇ ਅਲੋਪ ਹੋ ਜਾਣ  ਨਾਲ ਹੀ ਮੇਰੇ ਤੇ ਦੁੱਖਾਂ ਦਾ ਪਹਾੜ ਟੁਟ ਪਿਆ।ਮੈ ਆਪਣੇ ਆਪ ਨੂੰ ਮੇਲੇ ਚ ਗੁੰਮੇ ਬਾਲ ਵਾਂਗੂ ਮਹਿਸੂਸ ਕਰਨ ਲੱਗਾ। ਇਸ ਨਾਲ ਜੀਵਨ ਵਿੱਚ ਨਿਰਾਸ਼ਾ ਦਾ ਵੱਧਣਾ ਲਾਜਮੀ ਸੀ ।
 ਮੇਰੇ ਸਹੁਰਾ ਸਾਹਿਬ ਨੇ  ਆਪਣੇ ਚਾਰੇ ਲੜਕਿਆਂ ਰੇਸ਼ਮ ਲਾਲ, ਰੋਸ਼ਨ ਲਾਲ, ਮਹੇਸ਼ ਕੁਮਾਰ ਤੇ ਸੁਰਿੰਦਰ ਪਾਲ  ਨੂੰ ਸੁਰੂ ਵਿੱਚ ਹੀ ਸਮਾਜ ਵਿੱਚ ਆਪਣੀ ਮਰਜੀ ਨਾਲ ਵਿਚਰਨ ਦੀ ਪੂਰੀ ਅਜਾਦੀ ਦੇ ਦਿੱਤੀ ਤੇ æਿੰeੱਕ ਬਾਪ ਵਾਲਾ ਕੰਟਰੋਲ ਵੀ ਛੱਡ ਦਿੱਤਾ। ਜਿਸਦਾ ਖਮਿਆਜਾ ਉਹਨਾ ਦੇ ਜਾਣ ਤੌ ਬਾਦ ਵਿੱਚ ਮੇਰੀ ਸੱਸ ਨੁੰ ਤੇ ਸਾਨੂੰ ਦੋਹਾਂ ਜੀਆਂ ਨੂੰ ਭੁਗਤਨਾ ਪਿਆ। ਮੇਰੇ ਸਾਲਿਆਂ ਨਾਲ ਸਾਡੀ  ਖੱਟਪੱਟ ਹੋ ਗਈ। ਆਪਣੀ ਹਾਊਮੇ, ਪੈਸੇ ਤੇ ਰੁਤਬੇ ਦੇ ਹੰਕਾਰ ਤੇ ਸੋਚ ਸਿਰਫ ਆਪਣੀ ਹੀ ਅੋਲਾਦ ਤੱਕ ਸੀਮਤ ਹੋਣ ਕਰਕੇ ਉਹਨਾ ਨੇ ਮੋਹ ਦੀਆਂ ਤੰਦਾ ਤੋੜ ਦਿੱਤੀਆਂ।ਨਾਜੁਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਖੋਰਾ ਲਾਉਣਾ ਸੁਰੂ ਕਰ ਦਿੱਤਾ। ਸਭ ਤੋ ਵੱਡੀ ਗੱਲ  ਉਹਨਾ ਚਾਰਾ ਨੇ ਏਕਾ ਕਰ ਲਿਆ ਤੇ ਸਕੀ ਭੈਣ ਦੇ ਖਿਲਾਫ ਮੋਰਚਾ ਖੋਲ੍ਹ ਲਿਆ। ੨੦੧੦ ਤੌ ਬਾਦ ਮੇਰੇ ਪਾਰਵਾਰਿਕ ਜੀਵਨ ਨੂੰ ਨਰਕਮਈ ਬਣਾ ਦਿੱਤਾ। ਤੇ ਮੈ ਪੰਜ ਛੇ ਸਾਲ ਜਿੰਦਗੀ ਤੌ ਖਫਾ ਰਿਹਾ। ਇਹ ਸਮਾਂ  ਮੇਰੀ ਜਿੰਦਗੀ ਦੇ ਕਾਲੇ ਦਿਨਾਂ ਦੀ ਦਾਸਤਾਨ ਬਣ ਗਿਆ।   
         
ਇਸ ਨਿਰਾਸ਼ਾ ਦੇ ਆਲਮ ਵਿੱਚ ਮੈ ਆਪਣਾ ਰੁੱਖ ਸਾਹਿਤ ਵੱਲ ਮੋੜ ਲਿਆ।ਮਨ ਵਿੱਚ  ਲਿਖਣ ਵਾਲਾ ਕੀੜਾ ਤਾਂ ਸੁਰੂ ਤੋ ਹੈਗਾ ਹੀ ਸੀ। ਕਲਮ ਨੂੰ ਦਿਲ ਦਾ ਹਮਰਾਜ ਬਣਾ ਲਿਆ। ਪੁਰਾਣੀਆਂ ਲਿਖਤਾਂ ਇਕੱਠੀਆਂ ਕੀਤੀਆਂ ਤੇ ਗਮ- ਏ- ਜਿਗਰ ਨੂੰ ਕਾਗਜ ਤੇ ਉਲੀਕਿਆ। ਬੱਚਿਆਂ ਦੀ ਹੱਲਾ ਸੇæਰੀ ਨਾਲ ਸੰਨ ੨੦੧੩  ਮੇਰਾ ਪਹਿਲਾ ਕਹਾਣੀ ਸੰ੍ਰਗਹਿ æਿੰeੱਕ ਗੰਧਾਰੀ ਹੋਰ ਪਾਠਕਾਂ ਦੀ ਕਚਿਹਰੀ ਵਿੱਚ ਆਇਆ। ਜਿਸ ਨੇ ਬਹੁਤ ਨਾਮਣਾ ਖੱਟਿਆਂ। ਅਖਬਾਰਾਂ ਰਸਾਲਿਆਂ ਵਿੱਚ ਮੇਰੇ ਲੇਖ ਕਹਾਣੀਆਂ ਛਪਣ ਲੱਗੇ। ੨੦੧੫  ਵਿੱਚ ਹੀ ਮੇਰਾ ਦੂਜਾ ਕਹਾਣੀ ਸੰ੍ਰਗਹਿ ਕਰੇਲਿਆਂ ਵਾਲੀ ਆਂਟੀ ਆਇਆ। ਜਿਸਨੂੰ ਪਾਠਕ ਵਰਗ ਨੇ ਹੱਥੋ ਹੱਥ ਲਿਆ। ਫਿਰ ੨੦੧੬ ਵਿੱਚ ਮੇਰੀ ਸਵੈ ਜੀਵਨੀ ਦੇ ਅੰਸ਼ ਬਾਬੇ ਹਰਗੁਲਾਲ ਦੀ ਹੱਟੀ ਪਾਠਕਾਂ ਦੀ ਪਸੰਦ ਬਣੀ। ਤੀਜੇ ਕਹਾਣੀ ਸੰ੍ਰਗਹਿ ੧੪੯ ਮਾਡਲ ਟਾਊਣ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਸਿਲਸਿਲਾ ਸਾਹਾਂ ਦੀ ਡੋਰ ਤੱਕ ਚਲਦਾ ਹੀ ਰਹਿਣਾ ਹੈ।