ਖਬਰ
'ਯਾਰ ਅੱਜ ਅਖ਼ਬਾਰ ਦੀ ਸਭ ਤੋ ਵੱਡੀ ਤੇ ਪ੍ਰਸਿੱਧ ਖ਼ਬਰ ਕਿਹੜੀ ਹੈ।..?'
'ਮੰਤਰੀ ਜੀ ਦੀ ਪੈਦਲ ਯਾਤਰਾ….'
'ਹੋਰ ਕੋਈ ਖ਼ਬਰ…..?'
'ਸਰਕਾਰੀ ਮੁਲਜ਼ਮਾਂ ਦੀਆ ਮੰਗਾਂ ਤੇ ਹੜਤਾਲ ਦੀ ਧੱਮਕੀ…'
'ਇਸ ਤੋ ਇਲਾਵਾ ਹੋਰ ਕੋਈ ਖਬਰ…?'
'ਪ੍ਰਧਾਨ ਮੰਤਰੀ ਦਾ ਜੰਤਾਂ ਦੇ ਨਾਂ ਆਪਸੀ ਭਾਈਚਾਰੇ ਦਾ ਸੰਦੇਸ਼…?'
'ਬੱਸ! ਇਹ ਖਬਰਾਂ ਹੇ ਨਾ ਇਸ ਤੋ ਇਲਾਵਾ ਹੋਰ ਕਿਹੜੀ ਖਬਰ …?'
'ਅੱਛਾ…! ਤੂੰ ਆਪ ਹੀ ਵੇਖ ਲੈ ਮੈਨੂੰ ਤਾਂ ਇਹ ਖਬਰ ਨਜ਼ਰ ਆਇਆ ……..'
ਦੂਜੇ ਦੋਸਤ ਨੇ ਪਹਿਲੇ ਦੋਸਤ ਤੇ ਅਖ਼ਬਾਰ ਲੈ ਲਈ, aਸ ਨੇ ਅਖ਼ਬਾਰ ਬੜੇ ਗੌਰ ਨਾਲ ਵੇਖੀ ਤਾਂ ਉਸ ਨੂੰ ਬਿੱਲਕੁੱਲ ਨੁਕਰੇ ਲੱਗੀ ਖਬਰ ਨਜ਼ਰ ਆਈ ਤੇ ਆਪਣੇ ਦੋਸਤ ਨੂੰ ਕਹਿਣ ਲੱਗਾ।
'ਆਹ ਖ਼ਬਰ ਨਹੀਂ ਤੂੰ ਵੇਖੀ….?'
'ਕਿਹੜੀ ਖਬਰ ਹੇ ਭਾਅ….?'
'ਨਵੀ ਦਿੱਲੀ 'ਚ ਅਨੇਕ ਝੁੱਗੀਆਂ ਨੂੰ ਅੱਗ ਲੱਗ ਗਈ, ਉਸ ਅਨੇਕ ਵਿਅਕਤੀ ਸੜ ਕੇ ਮਰ ਗਏ।'
'ਅੱਛਾ….! ਇੰਨੀ ਵੱਡੀ ਖਬਰ ਐਡਾ ਭਿਆਨਕ ਦੁਖਾਂਤ ਤੇ ਨਿੱਕੀ ਜਿਹੀ ਖਬਰ…'
'ਲੋਕ ਰਾਜ ਜੁ ਹੋਇਆ…'
ਪਹਿਲੇ ਦੋਸਤ ਦੇ ਚਿਹਰੇ ਤੇ ਭਿਆਨਕ ਚਿੰਤਾਂ ਦੇ ਚਿੰਨਾਂ ਦੇ ਚਿੰਨ ਉੱਭਰ ਆਏ ਤੇ ਦੂਸਰਾ ਦੋਸਤ ਵੀ ਚਿੰਤਾਂ 'ਚ ਡੁੱਬ ਗਿਆ।
ਲੰਬੀ ਉਮਰ
ਸੁੱਖਣਾ ਸੁੱਖ-ਸੁੱਖ ਕੇ ਬੜੇ ਸਾਲਾਂ ਬਾਅਦ ਉਸ ਦੇ ਘਰ ਪੁੱਤ ਨੇ ਜਨਮ ਲਿਆ, ਉਸਦੀ ਉਮਰ ਵੀ ਕਾਫ਼ੀ ਹੋ ਚੁੱਕੀ ਸੀ।ਸਾਰੇ ਦਾ ਸਾਰਾ ਟੱਬਰ ਖੁਸ਼ ਦਿਖਾਈ ਦੇ ਰਿਹਾ ਸੀ।ਖੁਸ਼ੀ-ਖੁਸ਼ੀ ਕਾਕੇ ਨੂੰ ਕਿਸੇ ਧਾਰਮਿਕ ਸਥਾਨ ਤੇ ਮੱਥਾ ਟਿਕਾਉਣ ਲੈ ਗਏ।ਪ੍ਰਮਾਤਮਾ ਕਾਕੇ ਦੀ ਲੰਬੀ ਉਮਰ ਕਰੇ।ਹਾਲੇ ਸਭ ਨੇ ਧਾਰਮਿਕ ਸਥਾਨ ਦੀ ਡਿਊੜੀ ਵਿੱਚ ਪੈਰ ਰੱਖਿਆ ਹੀ ਸੀ ਇੱਕ ਜੋਰਦਾਰ ਬੰਬ ਧਮਾਕਾ ਹੋ ਗਿਆ। ਬੱਚੇ ਸਮੇਤ ਸਭ ਦੀਆਂ ਬੋਟੀਆਂ ਬੋਟੀਆਂ ਉੱਡ ਗਈਆਂ।
ਉਹ ਬੈਠਾ-ਬੈਠਾ ਭਿਆਨਕ ਸੁਪਨਾ ਦੇਖ ਰਿਹਾ ਸੀ ਕੇ ਪਤਾ ਨਹੀ ਕਦ ਉਸ ਦੀ ਭੈਣ ਉਸ ਦੇ ਪਿੱਛੇ ਖੜੀ ਹੋਈ ਤੇ ਤੱਲਖੀ ਭਰੇ ਲਹਿਜੇ ਵਿੱਚ ਬੋਲੀ
" ਵੀਰ ਜੀ ਦਿਨੇ ਹੀ ਕਿਹੜਾ ਸੁਪਨਾ ਵੇਖ ਰਹੋ ਹੋ ?
"ਕੋਈ ਸੁਪਨਾ ਨਹੀ ਵੇਖ ਰਿਹਾ
"ਫਿਰ ਬੈਠੇ ਕਿਵੇ ਹੋ ਕਾਕੇ ਨੂੰ ਮੱਥਾ ਨਹੀ ਟਿਕਾਉਣ ਜਾਣਾ
"ਜਾਣਾ ਕਿਉ ਨਹੀ
"ਫਿਰ ਉਠੋ…..।"
'ਅੱਛਾ…।"
ਇਹ ਲਫਜ਼ ਉਸਨੇ ਕਹੇ ਤੇ ਭੈਣ ਦੇ ਮਗਰ-ਮਗਰ ਤੁਰ ਪਿਆ।