ਸੱਚਾ ਕਿਰਤੀ (ਕਵਿਤਾ)

ਬਿੰਦਰ ਜਾਨ ਏ ਸਾਹਿਤ   

Email: binderjann999@gmail.com
Address:
Italy
ਬਿੰਦਰ ਜਾਨ ਏ ਸਾਹਿਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਡਿਤ ਧੂਫ  ਲਗਾ ਰਿਹਾ
ਮੂੱਲਾ ਮਸਜਿਦ ਜਾ ਰਿਹਾ

ਕਿਰਤੀ  ਹੱਬਲਾਂ ਮਾਰ ਕੇ
ਧਰਤੀ ਨੂੰ  ਰੁਸ਼ਨਾ  ਰਿਹਾ

ਕਦਰ ਕਰੇ ਓ ਕਿਰਤ ਦੀ
ਮੁੜਕੇ ਦਾ ਮੁੱਲ ਪਾ ਰਿਹਾ

ਉਹ ਹੱਕ ਬਰਾਬਰ ਵੰਡਦਾ
ਖੁਦ ਰੁੱਖਾ ਮੀਸਾ ਖਾ ਰਿਹਾ

ਉ ਭਜਨ ਬੰਦਗੀ ਭੁੱਲ ਕੇ
ਹਾਸੇ ਜੱਗ ਦੇ ਚਾਹ ਰਿਹਾ

ਤੱਕ  ਸੁੱਕੇ ਬਾਗ ਮੁਹੱਬਤੀ
ਸਾਂਝਾ ਦਾ ਪਾਣੀ ਲਾ ਰਿਹਾ

ਪਾ ਕੱਟੜਤਾ ਨੂੰ ਲਾਹਣਤਾਂ
ਜਾਤਾਂ ਦਾ ਜਾਲ ਹਟਾ ਰਿਹਾ

ਸੱਚਾ  ਤੀਰਥ  ਮਾਂ ਬਾਪ ਨੇ
ਓ ਜਨਤਾ ਨੂੰ ਸਮਝਾ ਰਿਹਾ

ਸਦੀ ਇਕੀ ਵੀ ਚੜ ਗਈ
ਸੁਤਿਆਂ ਤਾਂਈ ਜਗਾ ਰਿਹਾ

ਮਜਹਵਾਂ  ਰਲ਼  ਕੇ ਜੋ ਰਚੇ
ਕਿਲੇ ਨਫਰਤੀ ਢਾਹ ਰਿਹਾ

ਬਲਿਹਾਰੀ ਸੱਚੀ ਕਿਰਤ ਦੇ
ਮੁਹੱਬਤੀ ਫੁੱਲ ਉਗਾ ਰਿਹਾ

ਓ ਹੱਕ ਲਈ ਸਦਾ ਬੋਲਦਾ
ਗੁਣ ਮਜਦੂਰ ਦੇ ਗਾ ਰਿਹਾ

ਉਹ ਕਿਰਤੀ ਝੰਡਾ ਬਿੰਦਰਾ
ਦੁਨੀਆਂ ਤੇ ਲਹਿਰਾ  ਰਿਹਾ