ਸੁਰਾਂ ਦਾ ਵਾਰਿਸ ਹੈ "ਦੀਪ ਸੂਫੀ"
(ਲੇਖ )
ਅੱਜ ਦੀ ਸ਼ੋਰ ਸ਼ਰਾਬੇ ਵਾਲੀ ਗਾਇਕੀ ਦੇ ਦੌਰ ਅੰਦਰ ਕੁੱਝ ਅਜਿਹੇ ਫਨਕਾਰ ਅਜੇ ਵੀ ਗਾਇਕੀ ਦੇ ਉਸ ਰੂਪ ਨੂੰ ਬਚਾਈ ਰੱਖਣ ਦਾ ਯਤਨ ਕਰ ਰਹੇ ਹਨ ਜੋ ਰੂਹ ਨੂੰ ਸਕੂਨ ਦੇਣ ਵਾਲੀ ਹੈ।ਅਜਿਹਾ ਹੀ ਇੱਕ ਕਲਾਕਾਰ ਹੈ ਦੀਪ ਸੂਫੀ ਜੋ ਅੱਜ ਦੇ ਸਮੇਂ ਦੀ ਸ਼ੋਰ ਸਰਾਬੇ ਵਾਲੀ ਗਾਇਕੀ ਤੋਂ ਕੋਹਾਂ ਦੂਰ ਹੈ।ਦੀਪ ਸੂਫੀ ਗਾਇਕੀ ਨੂੰ ਇਬਾਦਤ ਮੰਨਦਾ ਹੈ।ਦੀਪ ਨੂੰ ਸੰਗੀਤਕ ਮਾਹੋਲ ਆਪਣੇ ਤੋਂ ਹੀ ਮਿਲਿਆ ਅਤੇ ਉਹ ਆਪਣੇ ਦਾਦਾ ਆਨੰਦ ਪ੍ਰਕਾਸ਼ ਨੂੰ ਹੀ ਆਪਣਾ ਉਸਤਾਦ ਮੰਨਦਾ ਹੈ ਆਪਣੇ ਦਾਦਾ ਤੋਂ ਹੀ ਸੰਗੀਤ ਦੀਆਂ ਬਰੀਕੀਆਂ ਤੇ ਦਾਅ ਪੇਚ ਸਿਖੇ।ਦੀਪ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਅਤੇ ਦੀਪ ਸੂਫੀ ਦਾ ਪੂਰਾ ਨਾਮ ਦੀਪਕ ਸ਼ਰਮਾ ਹੈ।ਦੀਪ ਸੂਫੀ ਨੂੰ ਬਚਪਨ ਤੋਂ ਗਾਇਕੀ ਦਾ ਸ਼ੌਕ ਸੀ ਅਤੇ ਬਚਪਨ ਤੋਂ ਗਜ਼ਲ ਗਾਇਕੀ ਨੂੰ ਹੀ ਤਰਜ਼ੀਹ ਦਿਤੀ।ਦੀਪ ਪਿਛਲੇ ਕਈ ਸਾਲਾਂ ਤੋਂ ਗਜ਼ਲ ਗਾਇਕੀ ਵਾਲੇ ਸਰਗਰਮ ਹੈ।ਪੰਜਾਬ ਵਿੱਚ ਉਹ ਹਰੇਕ ਵੱਡੀ ਸਟੇਜ਼ ਤੇ ਆਪਣੀ ਗਾਇਕੀ ਦਾ ਜਾਦੂ ਬਿਖੇਰ ਚੁੱਕਾ ਹੈ।ਪੰਜਾਬੀ ਚੈਨਲ ਜੀ ਪੰਜਾਬੀ ਵੱਲੋਂ ਕਰਵਾਏ ਗਏ ਇੱਕ ਸ਼ੋਅ "ਸੁਰਾਂ ਦੇ ਵਾਰਿਸ" ਦੇ ਸੈਮੀਫਾਈਨਲ ਤੱਕ ਸਫਰ ਵੀ ਤੈਅ ਕੀਤਾ।ਇਸ ਤੋਂ ਇਲਾਵਾ ਪ੍ਰੋਗਰਾਮ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਤੇ ਕਾਫੀ ਪ੍ਰੋਗਰਾਮ ਕਰ ਚੁੱਕਾ ਹੈ।
ਦੀਪ ਸੂਫੀ ਹੁੱਣ ਆਪਣੀ ਪਹਿਲੀ ਗਜ਼ਲ "ਮਿਰਹਬਾਨੀ" ਰਾਹੀਂ ਆਪਣੀ ਹਾਜ਼ਰੀ ਲਗਵਾ ਰਿਹਾ ਹੈ।ਜਿਸ ਗਜ਼ਲ ਨੂੰ ਰਾਜਿੰਦਰ ਰਾਜ਼ਨ ਨੇ ਲਿਖਿਆ ਹੈ।ਜਿਸ ਦਾ ਮਿਊਜਕ ਦੀਪ ਨੇ ਖੁੱਦ ਤਿਆਰ ਕੀਤਾ ਹੈ ਅਤੇ ਫੋਕ ਏਰਾ ਕੰਪਨੀ ਵੱਲੋਂ ਇਸ ਗਜ਼ਲ ਨੂੰ ਰਲੀਜ਼ ਕੀਤਾ ਗਿਆ ਹੈ।ਦੀਪ ਸੂਫੀ ਦਾ ਕਹਿਣਾ ਹੈ ਕਿ ਸਰੋਤਿਆਂ ਨੂੰ ਇਹ ਗਜ਼ਲ ਪਾਸੰਦ ਆਏਗੀ ਗਾਇਕੀ ਦੇ ਇਸ ਦੌਰ ਵਿੱਚ ਵੱਖਰੀ ਪਹਿਚਾਨ ਬਣਾਏਗੀ ਇਸ ਗਜ਼ਲ ਰਾਹੀਂ ਸਰੋਰਿਆ ਨੂੰ ਸੂਫੀਆਨਾ ਮਹਿਕ ਵੀ ਮਹਿਸੂਸ ਹੋਵੇਗੀ।ਆਪਣੇ ਸਫਰ ਵਿੱਚ ਦੀਪ ਸੂਫੀ ਆਪਣੇ ਪਰਿਵਾਰ ਤੋਂ ਇਲਾਵਾ ਪ੍ਰਸਿੱਧ ਮਿਊਜਕ ਨਿਰਦੇਸ਼ਕ ਬਰਿੰਦਰ ਬਚਨ ਦਾ ਵਿਸ਼ੇਸ਼ ਸਹਿਯੋਗ ਮੰਨਦਾ ਹੈ।ਦੀਪ ਸੂਫੀ ਦਾ ਕਹਿਣਾ ਹੈ ਕਿ ਉਸ ਨੂੰ ਗਾਇਕੀ ਦਾ ਜੋ ਮਾਹੋਲ ਬਚਪਨ ਤੋਂ ਮਿਲਿਆ ਹੈ ਉਸੇ ਨੂੰ ਉਹ ਬਰਕਰਾਰ ਰੱਖਣਾ ਚਾਹੁੰਦਾ ਹੈ।ਇਸ ਸ਼ੋਰ ਸ਼ਰਾਬੇ ਵਾਲੀ ਗਾਇਕੀ ਤੋਂ ਦੂਰ ਸਿਰਫ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਵਾਲੇ ਪਾਸੇ ਹੀ ਆਪਣੇ ਆਪ ਅਜਮਾਉਣਾ ਚਾਹੁੰਦਾ ਹੈ।