ਤਰੱਕੀ ਵੇਖ ਹੋੲਿਅਾ ਅਫਸੌਸ (ਲੇਖ )

ਮਨੋਜ ਸੁੰਮਣ   

Email: manojsumman123@gmail.com
Cell: +91 97799 81394
Address:
ਪਿੰਡ ਟਿੱਬਾ ਨੰਗਲ
ਮਨੋਜ ਸੁੰਮਣ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੜੇ ਸਾਲਾਂ ਬਾਅਦ ਮੁੜ ਦੇਸ਼ ਪਰਤਣਾ ਸੀ ਤੇ ਦਿਲ ਵਿੱਚ ਖੁਸ਼ੀ ਦੀ ਲਹਿਰ ਵੱਗ ਰਹੀ ਸੀ ਨਾਲੋ ਨਾਲ ਦਿਲ ੲਿਹ ਵੀ ਕਹਿ ਰਿਹਾ ਸੀ ਭਾਵੇਂ ਪਿੰਡ ਦੀਅਾਂ ਹਵੇਲੀਅਾਂ ਕੱਚੀਅਾਂ ਹਨ।ਪਰ ਸਾਡਾ ਬਚਪਨ ਚੇਤੇ ਕਰਵਾ ਦਿੰਦੀਅਾਂ ਹਨ ਮੈਂ ੳੁਸ ਰਾਤ ਅਾਪਣਾ ਬੋਰੀ ਬਿਸਤਰ ਬੰਨ ਰਿਹਾ ਸੀ ਤੇ ਕੁੱਝ ਫੋਟੋਅਾਂ ਪਾ ਲੲੀਅਾਂ ਸੋਚਿਅਾ ਕਿ ਪਿੰਡ ਵਾਲਿਅਾਂ ਨੂੰ ਵਿਖਾਵਾਂਗਾ ਸ਼ਹਿਰੀ ੲਿਲਾਕਿਅਾਂ ਤੇ ਵਿਦੇਸ਼ਾਂ ਵਿੱਚ ਅੈਨੀ ਤਰੱਕੀ ੲੇ ਤੇ ਮੈਂ ਅਾਪਣੇ ਪਿੰਡ ਦੀਅਾਂ ਫੋਟੋਅਾਂ ਵੀ ਵੇਖਣ ਲੱਗ ਪਿਅਾ ਜੋ ਕਿ ਵਿਦੇਸ਼ੀ ਫੋਟੋਅਾਂ ਅੱਗੇ ੲਿੱਕਦਮ ਫਿੱਕੀਅਾਂ ਲੱਗ ਰਹੀਅਾਂ ਸਨ ਦਿਲ ਕਰਦਾ ਸੀ ਕਿ ਅਾਪਣਾ ਪਿੰਡ ਵੀ ਵਿਦੇਸ਼ਾਂ ਵਰਗਾ ਬਣਾ ਦੇਵਾਂ।ਪਿੰਡ ਦੇ ਹੋਰ ਦੋਸਤ ਵੀ ਸਨ ਜੋ ਕੁੱਝ ਫੌਜ ਵਿੱਚ ਭਰਤੀ ਹੋ ਗੲੇ ਤੇ ਕੁੱਝ ਮੇਰੇ ਵਾਂਗ ਵਿਦੇਸ਼ਾਂ ਵਿੱਚ ਚਲੇ ਗੲੇ ਸਨ
ਚੰਡੀਗੜ੍ਹ ਪੁੱਜ ਕੇ ਰੋਪੜ ਵਾਲੀ ਬੱਸ ਫੜੀ ਤੇ ਰੋਪੜ ਪੁੱਜਕੇ ਪਿੰਡਾਂ ਵਾਲੀ ਬੱਸ ਭੱਜ ਕੇ ਚੜਿਅਾ ਬੱਸ ਵਿੱਚ ਜਦੋੰ ਬੈਠਿਅਾ ਤਾਂ ਦਿਲ ਬਹੁਤ ਖੁਸ਼ ਸੀ ਮੈਂ ਅੱਖਾਂ ਤਾੜ ਤਾੜ ਸਭ ਕੁੱਝ ਵੇਖ ਰਿਹਾ ਸੀ ਸਭ ਕੁੱਝ ਬਦਲਿਅਾ ਬਦਲਿਅਾ ਲੱਗ ਰਿਹਾ ਸੀ ਸੜਕਾਂ ਪੱਕੀਅਾਂ ਹੋ ਗੲੀਅਾਂ ਸਨ  ਬੱਸਾਂ ਵੀ ਨਵੀਅਾਂ ਲੱਗ ਗੲੀਅਾਂ ਸਨ ਵਿਸਵਾਸ਼ ਨਹੀ ਹੋ ਰਿਹਾ ਸੀ ਕੀ ੲਿਹ ਮੇਰੇ ਪਿੰਡ ਵਾਲੀ ਬੱਸ ਹੈ ਖੁਸੀ ਹੋ ਰਹੀ ਸੀ
ਮੈੰ ਅਾਪਣੇ ਪਿੰਡ ਟਿੱਬਾ ਨੰਗਲ ਪੁੱਜ ਗਿਅਾ ੲਿੱਕ ਵਾਰ ਤਾਂ ਭੁਲੇਖਾ ਲੱਗ ਗਿਅਾ ਕਿ ੲਿਹ ਮੇਰਾ ਹੀ ਪਿੰਡ ਹੈ।ਗਲੀਅਾਂ ਵਿੱਚ ਜਿੱਥੇ ਘਾਹ ੳੁੱਗਿਅਾ ਹੁੰਦਾਂ ਸੀ ੳੁੱਥੇ ਪੱਕੀ ਸੀਮਿੰਟ ਵਾਲੀ ਗਲੀ ਬਣ ਚੁੱਕੀ ਸੀ ਅੱਖਾਂ ਚਮਕ ਗੲੀਅਾਂ ਬੜੇ ਸਾਲ ਬਾਅਦ ਅਾੲਿਅਾ ਸੀ
ਮੇਰੇ ਬਚਪਨ ਦੇ ਮਿੱਤਰ ਮੈਨੂੰ ਮਿਲਣ ਘਰ ਅਾ ਗੲੇ ੳੁਹ ਜਿਵੇੰ ਵਿਅਾਹ ਲੲੀ ਤਿਅਾਰ ਹੋਣ ਮੈਂ ਕਿਹਾ ਕਿ ਕਿੱਥੇ ਜਾ ਰਹੇ ਹੋ ਤੇ ੳੁਹ ਕਹਿਣ ਲੱਗੇ ਕਿ ਰਿੰਕੂ ਨੇ ਨਵਾਂ ਅੈਪਲ ਦਾ ਮੋਬਾੲਿਲ ਲਿਅਾ ਹੈ ੳੁਸਦੀ ਪਾਰਟੀ ਲੈਣ ਜਾ ਰਹੇ ਹਾਂ। ਮੈੰ ਕਿਹਾ ਧਿਅਾਨ ਨਾਲ ਕਿਤੇ ਜੇਬ ਹੀ ਨਾ ਖਾਲੀ ਕਰਵਾ ਦਿੳੁ ਵਿੱਚੋਂ ਰਤਨ ਬੋਲ ਪਿਅਾ ਕਿੳੁਂ ਪਿਛਲੇ ਸਾਲ ਪੰਜ ਸੌ ਰੁਪੲੇ ਬਰਬਾਦ ਕਰ ਦਿੱਤੇ ਸੀ ਮੇਰੇ ਮੋਟਰਸਾੲਿਕਲ ਦੀ ਪਾਰਟੀ ਲੈਣ ਲੱਗਿਅਾਂ।ਹੁਣ ਨਾ ਛੱਡਦੇ ਮੈਂ ਫਿਰ ਕਿਹਾ ਚੰਗਾਂ ਯਾਰੋ ਕਰੋ ਪਾਰਟੀ ਸ਼ਾਮ ਨੂੰ ਘਰ ਅਾ ਜਾੲਿੳੁ ੳੁਹ ਅਲਵਿਦਾ ਕਹਿ ਕੇ ਚਲ ਗੲੇ ਮੈਂ ਘਰ ਪਹੁੰਚ ਕੇ ਮਾਤਾ ਪਿਤਾ ਨੂੰ ਮੱਥਾ ਟੇਕਿਅਾ ਤੇ ਭੈਣਾਂ ਨੂੰ ਮਿਲਿਅਾ ਸਭ ਨੂੰ ਮਿਲਿਅਾ ਤੇ ਹੁਣ ਕੁੱਝ ਥੱਕਿਅਾ ਮਹਿਸੂਸ ਕਰ ਰਿਹਾ ਸੀ ਤੇ ਜਲਦੀ ਸੋਂ ਗਿਅਾ।
ਸਵੇਰੇ ਜਲਦੀ ਛੇ ਵਜੇ ੳੁੱਠ ਗਿਅਾ ਸਭ ਤੋਂ ਪਹਿਲਾਂ ਮੈਂ ਪਿੰਡ ਦੇ ਗਰਾੳੂਂਡ ਚਲੇ ਗਿਅਾ ੳੁੱਥੇ ਵੇਖਿਅਾ ਕਿ ਜੋ ਗਰਾੳੂਂਡ ਮੁੰਡਿਅਾਂ ਨਾਲ ਭਰਿਅਾ ਰਹਿੰਦਾ ਸੀ ੳੁਹ ਹੁਣ ਖਾਲੀ ਸੀ ੳੱਥੇ ਕੋੲੀ ਰੌਣਕ ਨਹੀ ਸੀ ਮੈਂ ਬਹੁਤ ਹੈਰਾਨ ਹੋਣ ਦੇ ਨਾਲ ਨਾਲ ਪਰੇਸ਼ਾਨ ਵੀ ਸੀ ਤੇ ਮੈਂ ਸੋਚਿਅਾ ਕਿ ਮੈਂ ਅਾਪਣੇ ਦੋਸਤਾਂ ਦੇ ਘਰ ਜਾ ਅਾਵਾਂ ਸਭ ਤੋਂ ਪਹਿਲਾਂ ਮੈਂ ਹੈਰੀ ਦੇ ਘਰ ਗਿਅਾ ਪਤੰਦਰ ਸੁੱਤਾ ਪਿਅਾ ਸੀ ੳੁਸ ਤੋਂ ਬਾਅਦ ਬੰਟੀ ਕੋਲ ਗਿਅਾ ਸਵੇਰੇ ਹੀ ਟੀਵੀ ਮਗਰ ਪਿਅਾ ਹੋੲਿਅਾ ਸੀ ਮੋਬਾੲਿਲ ਹੱਥ ਵਿੱਚ ਸੀ ਨਾਲੋ ਨਾਲ ਫੇਸਬੁੱਕ ਤੇ ਲੱਗਾ ਹੋੲਿਅਾ ਸੀ ਮੈਂ ੳੁਸ ਨੂੰ ੲਿਹ ਨਹੀ ਕਹਿ ਸਕਿਅਾ ਕਿ ਚੱਲ ਮੇਰੇ ਨਾਲ ਬਾਹਰ ਘੁੰਮਣ ਚੱਲ ਮੈਨੂੰ ੲਿਹ ਲੱਗ ਰਿਹਾ ਸੀ ਕਿ ੳੁਹ ਮੇਰੇ ਵੱਲ ਘੱਟ ਮੋਬਾੲਿਲ ਵੱਲ ਜਿਅਾਦਾ ਵੇਖ ਰਿਹਾ ਸੀ ਬੜਾ ਦੁੱਖ ਹੋ ਰਿਹਾ ਸੀ ੳੁੱਥੋਂ ਮੈ ਜਲਦੀ ਚਲੇ ਗਿਅਾ ਤੇ ਲਲਿਤ ਅਤੇ ਕਾਕੂ ਕੋਲ ਚਲੇ ਗਿਅਾ ੳੁਹ ਮੇਰੇ ਬਹੁਤ ਕਹਿਣ ਮਗਰੋਂ ਮੇਰੇ ਨਾਲ ਸੈਰ ਨੂੰ ਜਾਣ ਲੲੀ ਤਿਅਾਰ ਹੋ ਗੲੇ ਪਰ ਰਾਸਤੇ ਵਿੱਚ ੳੁਹ ਦੋਵੇਂ ਅਾਪਣੀਅਾਂ ਹੀ ਗੱਲਾਂ ਵਿੱਚ ਰੁੱਝੇ ਰਹੇ ਫੇਸਬੁੱਕ ਤੇ ਵਟਸਅੈਪ ਹੀ ੳੁਹਨਾਂ ਦੇ ਦੋਸਤ ਬਣ ਚੁੱਕੇ ਸਨ ੲਿੱਕ ਕਹਿ ਰਿਹਾ ਸੀ ਕਿ ਮੇਰੇ ੲਿੱਕ ਹਜਾਰ ਫੇਸਬੁੱਕ ਦੋਸਤ ਬਣ ਗੲੇ ਹੈ ਦੂਜਾ ਕਹਿ ਰਿਹਾ ਸੀ ਮੈਨੂੰ ਕੁੜੀਅਾਂ ਬਹੁਤ ਰਿੳੁਕੈਸਟਾਂ ਭੇਜਦੀਅਾਂ ਹਨ ਮੈਂ ੳੁਹਨਾਂ ਨਾਲ ਖੁੱਲਕੇ ਗੱਲ ਕਰਨ ਲੲੀ ਤਰਸ ਰਿਹਾ ਸੀ ਪਰ ਹੁਣ ਸਮਾਂ ਨਿਕਲ ਚੁੱਕਾ ਸੀ ਦੋਸਤਾਂ ਦੇ ਘਰਾਂ ਨੂੰ ਵੱਡੇ ਵੱਡੇ ਗੇਟ ਲੱਗ ਚੁੱਕੇ ਸੀ ਮੈੰਨੂੰ ਬੜਾ ਦੁੱਖ ਹੋ ਰਿਹਾ ਸੀ ਮੈਂ ਵੀ ਘਰੋਂ ਨਿਕਲਣਾ ਬੰਦ ਕਰ ਦਿੱਤਾ ਪਰ ਮੈੰਨੂੰ ਪਿੰਡ ਦੀ ਤਰੱਕੀ ਵੇਖ ਕੇ ਅਫਸੋਸ ਹੋ ਰਿਹਾ ਸੀ ਤੇ ੲਿੱਕ ਸੁੱਲਝੇ ਹੋੲੇ ਕਵੀ ਮਨਪ੍ਰੀਤ ਸਿੰਘ ਲੈਹੜੀਅਾਂ ਦੀਅਾਂ ਕੁੱਝ ਸਤਰਾਂ ਯਾਦ ਅਾ ਰਹੀਅਾਂ ਸਨ।

ਮੇਰੇ ਪਿੰਡ ਦੀ ਤਰੱਕੀ ਕੁੱਝ ਜਿਅਾਦਾ ਹੀ ਹੋ ਗੲੀ,
ਜਵਾਨਾਂ ਦੀ ਜਵਾਨੀ ਪਤਾ ਨਹੀ ਕਿੱਥੇ ਜਾਕੇ ਸੌਂ ਗੲੀ,
ਕੁੱਝ ਨਸ਼ਿਅਾਂ ਨੇ ਲੈ ਲੲੇ,ਕੁੱਝ ਟੀ.ਵੀ ਅੱਗੇ ਪੈਂਦੇ,
ਕੁੱਝ ਫੇਸਬੁੱਕ ਦੇ ਸ਼ੌਕੀਨ,ਕੁੱਝ ਵਟਸਅੈਪ ਤੇ ਲੱਗੇ ਰਹਿੰਦੇ,
ਬਜੁਰਗਾਂ ਦਾ ਵੀ ਟੋਲਾ ਪਤਾ ਨਹੀ ਕਿੱਥੇ ਜਾਕੇ ਬਹਿੰਦਾਂ,
ਮੇਰੇ ਪਿੰਡ ਦਾ ਗਰਾਂੳੂਡ ਹੁਣ ਖਾਲੀ ਖਾਲੀ ਰਹਿੰਦਾ!