ਚਿੜੀਅਾਂ ਦੀ ਚੀ-ਚੀ ਕਰਦੀ ਅਵਾਜ ਅਤੇ ਬੱਦਲਾਂ ਨੂੰ ਚੀਰ ਕੇ ਅਾ ਰਹੀ ਕੋਸੀ-ਕੋਸੀ ਧੁੱਪ ਮੈਨੂੰ ਸਾੲੀਕਲ ਤੇ ਜਾਂਦੇ ਨੂੰ ਗੁਣ-ਗੁਣਾੳੁਣ ਨੂੰ ਮਜਬੂਰ ਕਰ ਰਹੀ ਸੀ।ਮੇਨ ਅੱਡੇ ਤੋਂ ਬੱਸ ਫੜਨ ਲੲੀ ਮੈਂ ਅਾਪਣੇ ਪਿੰਡ ਟਿੱਬਾ ਨੰਗਲ ਤੋਂ ਸਾੲੀਕਲ ਤੇ ਜਾ ਰਿਹਾ ਸੀ ਬੱਸ ਸਟੈਂਡ ਤੇ ਪਹੁੰਚਦੇ ਸਾਰ ਹੀ ਮਿੰਨੀ ਬੱਸ ਅਾੲੀ ਜਿਸ ਵਿੱਚ ਮੇਰਾ ਦੋਸਤ ਪਰਦੀਪ ਪਹਿਲਾਂ ਹੀ ਖੜਾ ਸੀ।ਅਸੀ ਚੰਡੀਗੜ੍ਹ ੲਿੱਕ ੲਿੰਟਰਵਿੳੁ ਲੲੀ ਜਾਣਾ ਸੀ।ਬੱਸ ਵਿੱਚ ਬੜੀ ਸ਼ਾਤੀ ਸੀ ਤੇ ਰਸਤੇ ਵਿੱਚ ੲਿੱਕ ਜੀਨ ਅਤੇ ਟਾਪ ਪਾੲੀ ਕੁੜੀ ਬੱਸ ਵਿੱਚ ਚੜੀ ਹੱਥ ਵਿਚ ੲਿੱਕ ਵੱਡਾ ਫੋਨ ਚੁੱਕਿਅਾ ਸੀ ਤੇ ਕੁੱਝ ਨੋਟਸ ਫੜੇ ਹੋੲੇ ਸਨ ਸਭ ਸਵਾਰੀਅਾਂ ੳੁਸ ਕੁੜੀ ਵੱਲ ਟੁਕਰ-ਟੁਕਰ ਵੇਖ ਰਹੀਅਾਂ ਸਨ।ਕਿੳੁਂਕਿ ੳੁਸ ਕੁੜੀ ਦਾ ਰਵੱੲੀਅਾ ਕੁੱਝ ਠੀਕ ਨਹੀ ਲੱਗ ਰਿਹਾ ਸੀ।ਕਿੳੁਂਕਿ ੳੁਸ ਨੇ ੲਿੱਕ ਬਜੁਰਗ ਨੂੰ ੲਿੱਥੇ ਤੱਕ ਕਹਿ ਦਿੱਤਾ ਸੀ ਕਿ ਬਾਬਾ ਪਿੱਛੇ ਹੋਕੇ ਖੜ੍ਹ ੳੁੱਪਰ ਹੀ ਚੜੀ ਜਾਦਾਂ।ੲਿੱਕ ਸਵਾਰੀ ੳੁਤਰਨ ਕਾਰਣ ੲਿੱਕ ਸੀਟ ਖਾਲੀ ਹੋਣ ਤੇ ੳੁਹ ਕੁੜੀ ੳੁਸ ਸੀਟ ਤੇ ੲਿੱਕ ਬਜੁਰਗ ਬੇਬੇ ਨਾਲ ਬੈਠ ਗੲੀ ਪਰ ੳੁਸ ਬੇਬੇ ਤੋਂ ਦੂਰੀ ਬਣਾ ਕੇ ਰੱਖ ਰਹੀ ਸੀ।ਕਿੳੁਕਿ ਬੇਬੇ ਦਾ ਪਹਿਰਾਵਾ ਕੁੱਝ ਪੇਡੂੰ ਲੱਗ ਰਿਹਾ ਸੀ ਅਤੇ ਬੇਬੇ ਖੰਗ ਵੀ ਰਹੀ ਸੀ ੳੁਹ ਵਾਰ ਵਾਰ ਬੇਬੇ ਨੂੰ ਅਜੀਬ ਢੰਗ ਨਾਲ ਵੇਖ ਰਹੀ ਸੀ।ਅਤੇ ੳੁਹ ਕੁੜੀ ਫੋਨ ਤੇ ਕਿਸੇ ਨੂੰ ਅੰਗਰੇਜੀ ਵਿੱਚ ਕੁੱਝ ਕਹਿ ਰਹੀ ਸੀ ਕਿ ਮੇਰਾ ਬੱਸ ਵਿੱਚ ਦਮ ਘੁੱਟ ਰਿਹਾ ਹੈ ਤੇ ਬਾਅਦ ਵਿੱਚ ਅੰਗਰੇਜੀ ਦੇ ਨੋਟਸ ਪੜ੍ਹਨ ਲੱਗ ਪੲੀ ਬੇਬੇ ਪਤਾ ਨਹੀ ਕਿੳੁਂ ਵਾਰ ਵਾਰ ੳੁਸਦੇ ਪੰਨਿਅਾ ਵੱਲ ਝਾਤੀਅਾਂ ਮਾਰ ਰਹੀ ਸੀ।ਬੇਬੇ ਨੇ ਅਵਾਜ ਲਗਾੲੀ ਰੋਕ ਵੀਰਾ ਬੱਸ, ੳੁਤਰਨਾ ੲੇ।ਬੇਬੇ ੳੁਤਰਨ ਤੋਂ ਪਹਿਲਾਂ ਅਾਪਣੀ ਲੜਖੜਾੳੁਦੀ ਅਵਾਜ ਵਿੱਚ ੳੁਸ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ ਪੁੱਤ ਮੈਂ ਡਬਲ ਅੈਮ ੲੇ ਹਾਂ ਅੰਗਰੇਜੀ ਦੇ ਤੇਰੇ ਨੋਟਸ ਬਹੁਤ ਗਲਤ ਹਨ ਠੀਕ ਕਰ ਲਵੀ ਨਹੀ ਨੰਬਰ ਘੱਟ ਅਾੳੁਣਗੇ ੲਿਹ ਸੁਣਨ ਤੋਂ ਬਾਅਦ ਬੱਸ ਦਾ ਮਹੌਲ ਤਾਂ ਪਹਿਲਾਂ ਵਾਂਗ ਸ਼ਾਤ ਸੀ ਪਰ ਲੱਗ ਰਿਹਾ ਸੀ ਕਿ ੳੁਸ ਕੁੜੀ ਦਾ ਅੰਦਰ ਵਾਲਾ ਮਹੌਲ ਸ਼ਾਤ ਨਹੀ ਸੀ।ੳੁਹ ਮੋਹਾਲੀ ੳੁਤਰਨ ਤੱਕ ਨਜਰਾਂ ਝੁਕਾੲੀ ਬੈਠੀ ਰਹੀ ।