ਬੰਦੇ ਅਲਬੇਲੇ (ਗੀਤ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਹੁਤੇ ਵਕਤ ਲੰਘਾਉਂਦੇ ਨੇ,
ਸ਼ੌਕ ਨਾਲ ਜਿਉਂਦੇ, ਬੰਦੇ ਅਲਬੇਲੇ………
ਕਈਆਂ ਨੂੰ ਫ਼ਿਕਰ ਵੀ ਦੌਲਤਾਂ ਦਾ,
ਕਈਆਂ ਦੇ ਪੱਲੇ ਨੀ, ਭਾਵੇਂ ਧੇਲੇ।
ਬਹੁਤੇ ਵਕਤ ਲੰਘਾਉਂਦੇ ਨੇ,
ਸੌਕ ਨਾਲ ਜਿਉਂਦੇ, ਬੰਦੇ ਅਲਬੇਲੇ………
ਕਈ ਸਭ ਕੁੱਝ ਹੁੰਦੇ ਵੀ,
ਰਹਿੰਦੇ ਮਰੂ-ਮਰੂ ਨੇ ਕਰਦੇ।
ਰੱਖਣ ਸਾਂਭ ਖਜ਼ਾਨਿਆਂ ਨੂੰ,
ਰੋਹੀ-ਬੀਆਬਾਨ ਵਿੱਚ ਮਰਦੇ।
ਜਿਹੜੇ ਕਰਕੇ ਕੁੱਝ ਜਾਂਦੇ,
ਲਗਦੇ ਯਾਦ 'ਚ aਹਨਾਂ ਦੇ ਮੇਲੇ
ਬਹੁਤੇ ਵਕਤ ਲੰਘਾਉਂਦੇ ਨੇ,
ਸ਼ੌਕ ਨਾਲ ਜਿਉਂਦੇ, ਬੰਦੇ ਅਲਬੇਲੇ………
ਕਈ ਢਾਹ ਗਰੀਬਾਂ ਦੇ,
ਮਹਿਲ ਆਪਣੇ ਪਿਆ ਉਸਾਰੇ।
ਉਹ ਬੰਦਾ, ਕਾਹਦਾ ਵੀ,
ਹੱਕ ਜੋ ਕਿਸੇ ਦਾ ਮਾਰੇ
ਨਾਲੇ ਪਤਾ ਹੈ, ਸਭਨਾਂ ਨੂੰ,
ਚੜ੍ਹਨਾ, ਇੱਕ ਦਿਨ ਸਭ ਨੇ ਰੇਲੇ।
ਬਹੁਤੇ ਵਕਤ ਲੰਘਾਉਂਦੇ ਨੇ,
ਸ਼ੌਕ ਨਾਲ ਜਿਉਂਦੇ, ਬੰਦੇ ਅਲਬੇਲੇ………
ਕਈ ਰੋਦੇਂ ਕਿਸਮਤ ਨੂੰ,
ਕਿਸਮਤ ਆਪ ਬਣਾਉਂਣੀ ਪੈਂਦੀ।
ਕਿਉਂ ਦੁਨੀਆਂ ਭੁੱਲ ਜਾਂਦੀ
ਦੁਨੀਆਂ ਰੋਦਿਆਂ ਦੀ ਸਾਰ ਨਾ ਲੈਂਦੀ
ਜ਼ਿੰਦਾ ਦਿਲ ਇਨਸਾਨਾਂ ਦੇ,
ਕਿਸਮਤ ਪੈਰਾਂ ਦੇ ਵਿੱਚ ਖੇਲੇ।
ਬਹੁਤੇ ਵਕਤ ਲੰਘਾਉਂਦੇ ਨੇ,
ਸ਼ੌਕ ਨਾਲ ਜਿਉਂਦੇ, ਬੰਦੇ ਅਲਬੇਲੇ………
ਆਖੇ 'ਬੁੱਕਣਵਾਲੀਆ' ਵੀ 
ਦੱਸੋ, ਨਾਲ ਇੱਥੋਂ ਕੀ ਲੈ ਜਾਣਾ।
ਜੋ ਹੋਣਾ, ਹੋਕੇ ਰਹਿਣਾ,
ਕਿਉਂ 'ਨਾਇਬ' ਉਲਝਾਈਂ ਬੈਠਾ ਤਾਣਾ।
ਸਭ ਰੱਬ ਦੇ ਬੰਦੇ ਨੇ,
ਸਬੱਬੀ ਹੁੰਦੇ ਇੱਥੇ ਮੇਲੇ।
ਬਹੁਤੇ ਵਕਤ ਲੰਘਾਉਂਦੇ ਨੇ,
ਸ਼ੌਕ ਨਾਲ ਜਿਉਂਦੇ, ਬੰਦੇ ਅਲਬੇਲੇ……