ਪੀੜ ਅਵੱਲੀ
ਕਿਸ ਨੇ ਘੱਲੀ
ਫਿਰਦੀ ਮੇਰਾ
ਸੀਨਾ ਮੱਲੀ
ਮੈਨੂੰ ਲਗਦਾ
ਉਹ ਹੀ ਝੱਲੀ
ਹੋਣੀ ਮੇਰੇ
ਬਿਨ ਹੈ ਕੱਲੀ
ਪੀੜ ਗਈ ਨਾ
ਉਸ ਤੋਂ ਠੱਲੀ
ਪੀ ਨੈਣਾਂ ਚੋਂ
ਹੋਇਆ ਟੱਲੀ
ਲੁੱਟ 'ਗੀ ਤੈਨੂੰ
ਕਾਕਾ ਬੱਲੀ
ਸੋਨੇ ਰੰਗੀ
ਜਿੱਦਾਂ ਛੱਲੀ
ਲਾਕੇ ਅੱਖਾਂ
ਆਖੇ ਚੱਲੀ
ਪਾਈ ਉਸ ਨੇ
ਦਿਲ ਤਰਥੱਲੀ
ਲਭਦਾ ਉਸ ਨੂੰ
ਉੱਪਰ ਥੱਲੀ
ਸਿਖਣਾ ਜੇ ਤੂੰ
ਲੈ ਬਹਿ ਪੱਲੀ
ਉਸ ਦਾਤੇ ਦੀ
ਨਜ਼ਰ ਸੁਵੱਲੀ
ਲਿਖਦਾ ਜਾਵਾਂ
ਅੱਲ ਬਲੱਲੀ