ਮੇਰੇ ਪਿੰਡ ਦਾ ਗਰਾਊਂਡ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਆਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੁਝ ਨਸ਼ਿਆਂ ਨੇ ਲੈ ਲਏ,ਕੁਝ ਸੁੱਤੇ ਹੁਣ ਰਹਿੰਦੇ,
ਕੁਝ ਕੇਵਲ ਤੇ ਡਿੱਛਾਂ ਉੱਤੇ ਸੰਸਾਰ ਦੀ ਖਬਰ ਲੈਂਦੇ,
ਬਜ਼ੁਰਗਾਂ ਦਾ ਵੀ ਟੋਲਾ ਪਤਾ ਨਹੀਂ ਕਿੱਥੇ ਜਾ ਕੇ ਬਹਿੰਦਾਂ,
ਮੇਰੇ ਪਿੰਡ ਦਾ ਗਰਾਊਂਡ ਹੁਣ ਖਾਲੀ-ਖਾਲੀ ਰਹਿੰਦਾ।।

ਉਹ ਪਿੱਪਲ ਦੇ ਥੱਲੇ ਤਾਸ਼ ਕੁੱਟਣ ਵਾਲਿਆਂ ਦੀ ਢਾਹਣੀ,
ਉਹ ਕਬੱਡੀ ਦੇ ਖਿਡਾਰੀ,ਗੁੱਲੀ ਡੰਡਿਆਂ ਦੇ ਹਾਣੀ,
ਗੋਲੀਆਂ ਖੇਡਣ ਦਾ ਮਜ਼ਾ ਹੁਣ ਕੋਈ ਵੀ ਨਾ ਲੈਂਦਾ,
ਮੇਰੇ ਪਿੰਡ ਦਾ ਗਰਾਊਂਡ ਹੁਣ ਖਾਲੀ-ਖਾਲੀ ਰਹਿੰਦਾ।।

ਮੇਲਾ ਲੱਗਿਆ ਸੀ ਰਹਿੰਦਾ ਛੁੱਟੀ  ਵਾਲੇ ਦਿਨ,
ਨਹੀਉਂ ਰਹਿ ਹੁੰਦਾ ਸੀ ਕ੍ਰਿਕਟ ਖੇਡੇ ਬਿਨ,
ਨੰਗੇ ਪੈਂਰੀ ਖੇਡ ਕੇ ਵੀ ਨਜ਼ਾਰਾ ਸੀ ਮੈਂ ਲੈਂਦਾ,
ਮੇਰੇ ਪਿੰਡ ਦਾ ਗਰਾਊਂਡ ਹੁਣ ਖਾਲੀ-ਖਾਲੀ ਰਹਿੰਦਾ।।

ਮੋਬਾੲਿਲ ੳੁੱਤੇ ਜਦੋਂ ਦਾ ਵਟਸ-ਅੈਪ ਆ ਗਿਆ,
ਸਾਰੇ ਪਿੰਡ ਦੇ ਜਵਾਨਾਂ ਨੂੰ ਮਗਰ ਲਾ ਲਿਆ,
ਪਾ ਕੇ ਫੇਸਬੁੱਕ ਉੱਤੇ ਸੈਲਫੀ ਸਟੇਟਸ ਲਿਖੀ ਜਾਂਦਾ,
ਮੇਰੇ ਪਿੰਡ ਦਾ ਗਰਾਊਂਡ ਹੁਣ ਖਾਲੀ-ਖਾਲੀ ਰਹਿੰਦਾ।