ਦੀਵਾਲੀ (ਕਵਿਤਾ)

ਐਸ. ਸੁਰਿੰਦਰ   

Address:
Italy
ਐਸ. ਸੁਰਿੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੰਦੜੇ ਹਾਲ ਦੀਵਾਲੀ ਹੈ
ਸਾਰਾ ਸ਼ਹਿਰ ਸਵਾਲੀ ਹੈ ।।

ਜਾਨ ਖਰਚਿਆਂ ਕੱਢੀ ਹੈ
ਲੋਹੜੀ ਸੱਧਰਾਂ ਬਾਲੀ ਹੈ ।

ਦੀਵੇ  ਬਾਲੇ  ਹੰਝੂਆਂ ਦੇ
ਦੁੱਖਾਂ ਦੇ ਮੁੱਖ  ਲਾਲੀ ਹੈ ।

ਗੀਤ ਛਮ ਛਮ ਰੋਂਦੇ ਨੇ
ਪੀੜਾਂ ਭਰੀ  ਕਵਾਲੀ ਹੈ ।

ਕਾਹਦਾ ਜੀਣਾ ਮਾੜੇ ਦਾ
ਆਂਦਰ ਦੁੱਖਾਂ  ਵਾਲੀ ਹੈ ।

ਸੁਰਿੰਦਰ ਹਾੜੇ ਦੁੱਖਾਂ ਦੇ
ਜਿੰਦ ਗ਼ਮਾਂ ਨੇ ਢਾਲੀ ਹੈ ।