ਮੇਰੇ ਬਾਪ ਦੀ ਪੱਗ ਕੋਈ ਕੱਪੜਾ ਜਾਂ ਟਾਕੀ ਨਹੀਂ ਹੈ।
ਮੈਨੂੰਇਸ 'ਚੋਂ ਦਿਸਦੇ ਨੇ
ਦੁਨੀਆਂ ਭਰ ਨੂੰ ਰੁਸ਼ਨਾਉਣ ਵਾਲੇ ਚੰਨ ਤੇ ਸੂਰਜ।
ਮੇਰੇ ਬਾਪ ਦੀ ਪੱਗ ਤੇ ਬੈਠਣ ਲਈ ਦਿਨ ਵੇਲੇ ਭੂੰਡ
ਰਾਤ ਸਮੇਂ ਉੱਲੂ ਅਤੇ ਘੁੰਮਦੇ ਨੇ ਅਨੇਕਾਂ ਹੀ ਚਮਗਿੱਦੜ
ਮੇਰੀ ਸੋਚ ਹੈ।
ਕਿ ਮੇਰੇ ਬਾਪ ਦੀ ਪੱਗ ਹਮੇਸ਼ਾ ਅੰਬਰਾਂ ਨੂੰ ਰਹੇ ਛੂੰਹਦੀ੩।
ਅੰਦਰੋਂ-ਅੰਦਰੀ ਚਿੰਤਾ ਵੀ ਵੱਢ-ਵੱਢ ਖਾਂਦੀ ਆਖਦੀ ਰਹਿੰਦੀ ਐ,
ਵੇਖੀ! ਕਿਤੇ ਬਾਪ ਦੀ ਪੱਗ.. ਪੈ ਨਾ ਜਾਵੇ ਕਬਰਾਂ ਦੇ ਰਾਹ੩।
ਬਾਪ ਦੀ ਪੱਗ ਨਾਲੋਂ ਟੁੱਕੀ ਚੁੰਨੀ,
ਜੋ ਮੇਰੇ ਹਮੇਸ਼ਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੱਜ ਕੇ ਰੱਖਦੀ ਐ, ਮੇਰਾ ਜਿਸਮ।
ਕਦੇ-ਕਦੇ ਸੁਚੇਤ ਕਰਦੀ ਆਖਦੀ ਐ, ਕਿ ਹਰ ਮੋੜ ਤੇ ਸਲੀਬਾਂ
ਦੁਨੀਆਂ ਦੇ ਬੇਖ਼ਬਰ ਸੂਰਖਾਣਿਆਂ ਤੋਂ ਬਚੀਂ੩।
ਤੇ ਕਦੇ-ਕਦੇ ਚੁੰਨੀ ਚੁੰਮ ਕੇ ਮੁੱਖੜੇ ਨੂੰ ਚਿੰਬੜ ਜਾਂਦੀ ਐ,
ਤੇ ਆਖਦੀ ਐ.. ਕਿ ਮੇਰੀ ਨੰਨ੍ਹੀ ਛਾਂ ਮਾਨਣ ਵਾਲੀ ਦਾ ਹੁਸਨ
ਕਦੇ ਦਰਿੰਦਿਆ ਦਾ ਬਣ ਨਾ ਜਾਵੇ ਤੇਜ਼ਾਬੀ ਕਾਂਡ..।
ਐ ਬਾਬਲ, ਨਹੀਂ..ਹਿੱਲਣ ਦੇਵਾਂਗੀ ਤਿਣਕਾ ਵੀ
ਪੱਗ ਤੇ ਚੁੰਨੀ ਹਮੇਸ਼ਾ ਬਾਪ ਤੇ ਧੀ ਦਾ ਰਿਸ਼ਤਾ ਗੂੜਾ ਰਹਿਣ ਦਾ ਹਨ ਸੰਕੇਤ..।
ਬਾਬਲ ਕਦੇ ਨਾਂ ਚਿੱਤੋ ਡੋਲੀਂ, ਹੌਂਸਲਾ ਨਾ ਹਾਰੀ,
ਨਹੀਂ ਹੋਵੇਗੀ ਚੁੰਨੀ, ਪੱਗ ਮੈਲੀ, ਨਾ ਹੀ ਦੇਵਾਂਗੀਇੰਨ੍ਹਾਂ ਨੂੰ ਫਟਣ..।
ਬਾਬਲ ਹਮੇਸ਼ਾਂ ਅਮਰਵੇਲ ਵਾਂਗੂੰ ਵਧਣਗੀਆਂ ਅੰਮੜੀ ਜਾਇਆਂ ਦੀਆਂ ਟਾਹਰਾਂ..।
ਐ ਬਾਬਲ.. ਤੇਰੀ ਪੱਗ ਅਤੇ ਮੇਰੀ ਚੁੰਨੀ 'ਤੇ ਕਦੇ ਨਹੀਂ ਪਵੇਗਾ ਦਾਗ।
ਕਦੇ ਫਟੇਗੀ ਨਹੀਂ, ਹਮੇਸ਼ਾ ਰਹੇਗੀ ਬੇਦਾਗ..।