ਪੰਜਾਬੀ ਮਾਂ ਬੋਲੀ ਨੂੰ ਤੀਸਰਾ ਸਥਾਨ ਕਿਉਂ ?
(ਲੇਖ )
ਜਿਸ ਪੰਜਾਬ ਵਿਚ ਰਹਿੰਦੇ ਹੋ ਜਿੱਥੋਂ ਦਾ ਸਾਡਾ ਜੰਮਪਲ ਹੋਵੇ ਜਿਸ ਪੰਜਾਬ ਦਾ ਜੰਮਦਾ ਬੱਚਾ ਪਹਿਲਾਂ ਬੋਲ ਮੂੰਹ ਚੋ ਮਾਂ ਕਹਿੰਦਾ ਹੋਵੇ। ਪਰ ਹੁਣ ਪੰਜਾਬ 'ਚ ਜਿੱਥੇ ਵੀ ਨਜ਼ਰ ਮਾਰੀਏ ਹਰ ਥਾਂ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਤੀਜੇ ਥਾਂ ਤੇ ਰੱਖਿਆ ਜਾ ਰਿਹਾ ਹੈ ਜਿਵੇਂ ਸੜਕਾਂ ਤੇ ਲੱਗੇ ਦਿਸ਼ਾ ਬੋਰਡ, ਸਰਕਾਰੀ ਅਦਾਰੇ (ਦਫ਼ਤਰ/ਸਕੂਲ/ਹਸਪਤਾਲ/ਕਾਲਜ), ਪ੍ਰਾਈਵੇਟ ਅਦਾਰੇ ਜਾਂ ਆਵਾਜਾਈ ਦੇ ਸਾਧਨਾਂ ਆਦਿ ਤੇ ਪੰਜਾਬੀ ਭਾਸ਼ਾ ਹੀ ਗ਼ਾਇਬ ਹੁੰਦੀ ਜਾ ਰਹੀ ਪ੍ਰਤੀਤ ਹੋ ਰਹੀ ਹੈ ਜੋ ਅਤਿ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜਿਸ ਕਰ ਕੇ ਪੰਜਾਬੀ ਦੇਸ਼ ਵਾਸੀਆਂ ਵਿਚ ਕਾਫ਼ੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਆਖ਼ਿਰ ਸਾਡੇ ਸੂਬੇ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨੂੰ ਤੀਜਾ ਸਥਾਨ ਕਿਉਂ ਰੱਖਿਆ ਜਾ ਰਿਹਾ ਹੈ?
ਪੰਜਾਬ ਅੰਦਰ ਕੇਂਦਰੀ ਪ੍ਰੋਜੈਕਟਾਂ ਨੈਸ਼ਨਲ ਹਾਈਵੇ, ਰੇਲਵੇ ਸਟੇਸ਼ਨਾਂ ਆਦਿ ਤੇ ਪੰਜਾਬੀ ਭਾਸ਼ਾ ਨੂੰ ਤੀਜੇ ਸਥਾਨ ਤੇ ਸੁੱਟ ਕੇ ਬੋਰਡਾਂ ਤੇ ਪਹਿਲੇ ਸਥਾਨ ਤੇ ਹਿੰਦੀ ਲਿਖਣ ਦੀ ਨਵੀਂ ਪਿਰਤ ਨੂੰ ਦੇਸ਼ ਦੇ ਸੰਘੀ ਢਾਂਚੇ ਤੇ ਇਕ ਨਵਾਂ ਹਮਲਾ ਕੀਤਾ ਜਾ ਰਿਹਾ ਹੈ। ਸਰਕਾਰ ਲਗਾਤਾਰ ਖੇਤਰੀ ਭਾਸ਼ਾਵਾਂ ਨੂੰ ਦਬਾ ਕੇ ਹਿੰਦੀ ਭਾਸ਼ਾ ਠੋਸ ਕੇ ਵੱਖ-ਵੱਖ ਖ਼ਿੱਤਿਆਂ ਦੇ ਵਿਲੱਖਣ ਸਭਿਆਚਾਰ ਨੂੰ ਖ਼ਤਮ ਕਰ ਕੇ ਇਕਾਆਤਮਕ ਭਾਰਤ ਦੇ ਨਾਂ ਹੇਠ ਹਿੰਦੂ ਰਾਸ਼ਟਰਵਾਦ ਦੇ ਫ਼ਿਰਕੂ ਇਜੰਡੇ ਨੂੰ ਲਾਗੂ ਕਰਨਾ ਚਾਹੁੰਦੀ ਹੈ। ਇਹ ਦੇਸ਼ ਦੇ ਬਹੁ-ਭਾਸ਼ਾਈ, ਬਹੁ ਸਭਿਆਚਾਰੀ, ਬਹੁ-ਕੌਮੀ ਖ਼ਾਸੇ ਲਈ ਹੀ ਇਕ ਖ਼ਤਰੇ ਦੀ ਘੰਟੀ ਨਹੀਂ ਸਗੋਂ ਹੋ ਰਹੀ ਬਦਜਨੀ ਪੈਦਾ ਕਰ ਕੇ ਇਸ ਦੇਸ਼ ਦੀ ਏਕਤਾ ਵਿੱਚ ਅਨੇਕਤਾ ਨੂੰ ਵੀ ਖੜ੍ਹਾ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਪੰਜਾਬੀ ਭਾਸ਼ਾ ਤੇ ਇਸ ਹਮਲੇ ਦੇ ਵਿਰੋਧ ਪੰਜਾਬੀ ਹਿਤੈਸ਼ੀਆਂ ਨੂੰ ਬਹੁਤ ਜਲਦ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲੈਣਾ ਚਾਹੀਦਾ ਹੈ। ਸਮੂਹ ਪੰਜਾਬੀ ਹਿਤੈਸ਼ੀਆਂ, ਬੁੱਧੀਜੀਵੀਆਂ ਲੇਖਕਾਂ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ ਮਸਲੇ ਤੇ ਕ ਜੁੱਟ ਹੋਣਾ ਚਾਹੀਦਾ ਹੈ।
ਕ ਹੋਰ ਪਹਿਲੂ ਦੇ ਵਿਸਥਾਰ ਵਿਚ ਜਾਈਏ ਤਾਂ ਪੰਜਾਬ ਦੀ ਪਵਿੱਤਰ ਧਰਤੀ ਤੇ ਪੀਰਾਂ ਪੈਗ਼ੰਬਰਾਂ ਅਤੇ ਅਨੇਕਾਂ ਸੂਰਬੀਰਾਂ ਨੇ ਜਨਮ ਲਿਆ ਹੈ ਅਤੇ ਭਾਰਤ ਨੂੰ ਆਜ਼ਾਦੀ ਦਿਵਾਉਣ ਵਿਚ ਆਪਣੀਆਂ ਸਹੀਦੀਆਂ ਦੇ ਕਿ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੇ ਅੱਖਰਾਂ ਵਿਚ ਨਾਮ ਦਰਜ ਕਰਵਾਇਆ ਹੈ ਨ੍ਹਾਂ ਮਹਾਨ ਦੇਣਾ ਕਰ ਕੇ ਹੀ ਪੰਜਾਬ ਦੀ ਪਾਵਨ ਪਵਿੱਤਰ ਧਰਤੀ ਤੇ ਸੀਸ ਨਿਵਾਇਆ ਜਾਂਦਾ ਹੈ ਅਤੇ ਸਾਡੇ ਸੂਬੇ ਪੰਜਾਬ ਦੀ ਮਾਂ ਬੋਲੀ ਨੂੰ ਹਰ ਕੋਈ ਪਿਆਰ ਦਿੰਦਾ ਹੈ ਪਰ ਹੁਣ ਪੰਜਾਬ ਦੇ ਮਹਾਨ ਦੇਣ ਨੂੰ ਅਣਗੌਲਿਆ ਕਰ ਕੇ ਸਾਡੀ ਸ਼ਾਨ ਪੰਜਾਬੀ ਮਾਂ ਬੋਲੀ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ। ਸਰਕਾਰਾਂ ਦੀਆ ਗ਼ਲਤ ਨੀਤੀਆਂ ਕਰ ਕੇ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨੂੰ ਤੀਜੇ ਸਥਾਨ ਲਿਆ ਕੇ ਰੱਖ ਦਿੱਤਾ ਹੈ। ਜੱਦੋ ਕੀ ਸਾਡੀ ਸਰਹੱਦ ਨਾਲ ਲੱਗਦਾ ਗੁਆਂਢੀ ਦੇਸ਼ ਪਾਕਿਸਤਾਨ ਅੱਜ ਵੀ ਸਾਡੇ ਪੰਜਾਬ ਦੀ ਪੰਜਾਬੀ ਭਾਸ਼ਾ ਦੀ ਪਹਿਲੇ ਸਥਾਨ ਤੇ ਰੱਖ ਕੇ ਕਦਰ ਪਾ ਰਿਹਾ ਹੈ। ਜਿਸ ਦੀ ਮਿਸਾਲ ਦਿੰਦਾ ਹੈ ਪੰਜਾਬ ਚੋ ਵਿੱਛੜਿਆ ਗੁਰਦੁਆਰਾ ਨਨਕਾਣਾ ਸਾਹਿਬ (ਗੁਰੂ ਨਾਨਕ ਦੇਵ ਜੀ ਜਨਮ ਭੂਮੀ) ਦਾ ਬੋਰਡ ਜਿਸ ਤੇ ਪੰਜਾਬੀ ਭਾਸ਼ਾ ਪਹਿਲਾ ਸਥਾਨ ਦਿੱਤਾ ਗਿਆ ਹੈ। ਜੱਦੋ ਕੀ ਸਾਡੇ ਸੂਬੇ ਦੀ ਸਰਕਾਰ ਪੰਜਾਬ 'ਚ ਪੰਜਾਬੀ ਭਾਸ਼ਾ ਨੂੰ ਪਹਿਲਾ ਸਥਾਨ ਦਿਵਾਉਣ ਦੀ ਬਜਾਏ ਪੰਜਾਬੀ ਭਾਸ਼ਾ ਨੂੰ ਤੀਸਰਾ ਸਥਾਨ ਦਿਵਾ ਰਹੀ ਹੈ। ਜੱਦੋ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਉਹ ਕਿਸੇ ਵੀ ਨਿੱਜੀ ਸਕੂਲਾਂ, ਕਾਲਜਾ,ਯੂਨੀਵਰਸਿਟੀ ਵਰਗੇ ਅਦਾਰਿਆਂ 'ਚ ਇਕੋ ਨਾਅਰਾ ਬੁਲੰਦ ਕਰਵਾਉਣ ਕੀ ਪੰਜਾਬੀ ਲਿਖੋ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ ਜਿਸ ਨਾਲ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਭਰਵਾਂ ਹੁੰਗਾਰਾ ਮਿਲੇਗਾ। ਅੱਜ ਦੀ ਨੌਜਵਾਨ ਪੀੜੀ ਦਾ ਧਿਆਨ ਪੰਜਾਬੀ ਭਾਸ਼ਾ ਵੱਲ ਵਧੇਗਾ ਤੇ ਲੋੜ ਪੰਜਾਬ ਸਰਕਾਰ ਨੂੰ ਅਜਿਹੇ ਅਦਾਰਿਆਂ ਤੇ ਸਖ਼ਤ ਕਰਵਾਈ ਕਰਨ ਦੀ ਜੋ ਪੰਜਾਬੀ ਭਾਸ਼ਾ ਨੂੰ ਪੰਜਾਬ ਵਿਚ ਤੀਸਰੇ ਸਥਾਨ ਤੇ ਲੈਂਦੇ ਜਾ ਰਹੀਆਂ ਹਨ। ਸੋ ਅਪੀਲ ਕਰਦੇ ਹਾਂ ਕਿ ਸਾਡੇ ਸੂਬਾ ਪੰਜਾਬ ਦੇ ਬੁੱਧੀਜੀਵੀ ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ ਦੀ ਤਾਂ ਜੋ ਪੰਜਾਬੀ ਨੂੰ ਫਿਰ ਪਹਿਲਾ ਸਥਾਨ ਦਿਵਾਇਆ ਜਾਵੇ।