ਭਗਤ ਸਿੰਘ ਜਿਹਾ ਸੂਰਾ (ਗੀਤ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਾ ਜੰਮਿਆ ਨਾ ਜੰਮਣਾ, ਵੀਰੋ ਭਗਤ ਸਿੰਘ ਜਿਹਾ ਸੂਰਾ।
ਕੋਈ ਲੱਭਿਆਂ ਲੱਭਣਾਂ ਨਹੀ, ਕਹਿਣੀ ਤੇ ਕਰਨੀ ਦਾ ਪੂਰਾ£
ਛੋਟੇ ਹੁੰਦਿਆਂ ਧਾਰ ਲਈ, ਸੀ ਕਰਨੀ ਦੇਸ਼ ਲਈ ਕੁਰਬਾਨੀ।
ਜੇ ਸਮਾਂ ਗਵਾ ਲਿਆ ਤਾਂ, ਆਉਣੀ ਕਿਹੜੇ ਕੰਮ ਜਵਾਨੀ£
ਕਿਹੜਾ ਨਿੱਤ-ਨਿੱਤ ਜੰਮਣਾ ਐਂ, ਸੁਪਨਾ ਰਹਿ ਨਾ ਜਾਏ ਅਧੂਰਾ…..
ਨਾ ਜੰਮਿਆ ਨਾ ਜੰਮਣਾ…..
ਸੁਖਦੇਵ ਤੇ ਰਾਜਗੁਰੂ, ਵੀ ਉਸ ਜੋਟੀਦਾਰ ਬਣਾ ਲਏ।
ਕਰ ਪਰਖ ਹੀਰਿਆਂ ਦੀ, ਦੋ ਸੂਰਮੇ ਨਾਲ ਰਲਾ ਲਏ£
ਦੇਸ਼ੋਂ ਕੱਢਣਾਂ ਗੋਰਿਆਂ ਨੂੰ, ਪਾਕੇ ਜੜ੍ਹਾਂ 'ਚ ਅੱਕ ਧਤੂਰਾ..
ਨਾ ਜੰਮਿਆ ਨਾ ਜੰਮਣਾ…..
ਤੇਰੀ ਈਨ ਨੂੰ ਮੰਨਣਾ ਨਹੀ, ਫਰੰਗੀਆ ਦੇਸ਼ ਅਜਾਦ ਕਰਾਉਣਾਂ।
ਚਲਾ ਲਈਆਂ ਚੰਮ ਦੀਆਂ, ਹੁਣ ਤੈਨੂੰ ਦੇਸ਼ੋਂ ਕੱਢ ਵਿਖਾਉਣਾਂ£
ਭਾਰਤ ਮਾਂ ਦੀ ਵ੍ਹੀਣੀ 'ਚੋਂ, ਨਾ ਲਹਿਜੇ ਸ਼ਗਨਾਂ ਵਾਲਾ ਚੂੜਾ..
ਨਾ ਜੰਮਿਆ ਨਾ ਜੰਮਣਾ..
ਜਦੋਂ ਗਰਜਿਆ ਸੂਰਮਾ ਸੀ, ਲਾਕੇ ਨਕਲਾਬ ਦਾ ਨਾਅਰਾ।
ਸੁੱਟ ਬੰਬ ਅਸੈਂਬਲੀ 'ਚ, ਉਸਨੇ ਕੀਤਾ ਕੰਮ ਨਿਆਰਾ£
ਫਰੰਗੀ ਦੀਆਂ ਸੱਧਰਾਂ ਦਾ, ਕਰਤਾ ਭਗਤ ਸਿਉਂ ਨੇ ਚੂਰਾ..
ਨਾ ਜੰਮਿਆ ਨਾ ਜੰਮਣਾ..
ਅੱਜ ਤੋਂ 70 ਸਾਲ ਪਹਿਲਾਂ, ਤੂੰ ਸੁੱਤੀ ਜਨਤਾ ਹਲੂਣ ਜਗਾਈ।
ਤੇਰੇ ਜਨਮ ਦਿਹਾੜੇ ਤੇ, ਭਗਤ ਸਿਆਂ ਸਜਦਾ ਕਰੇ ਲੁਕਾਈ£
ਅੱਜ ਲੋੜ ਹੈ ਕੱਢਣੇ ਦੀ, ਸਾਨੂੰ ਰਲ ਮਿਲ ਦੇਸ਼ ਚੋਂ ਕੂੜਾ..
ਨਾ ਜੰਮਿਆ ਨਾ ਜੰਮਣਾ..
ਜੋ ਤੇਰੀਆਂ ਸੋਚਾਂ ਸੀ, ਸਾਰੀਆਂ ਅਧਵਾਟੇ ਹੀ ਰਹੀਆਂ।
ਦੱਦਾਹੂਰੀਏ ਸ਼ਰਮੇ ਨੇ, ਲਿਖ ਓਹ ਨਾਲ ਕਲਮ ਦੇ ਕਹੀਆਂ£
ਨਹੀਂ ਤੇਰੀਆਂ ਸੱਧਰਾਂ ਨੂੰ, ਅੱਜ ਤੱਕ ਪਿਆ ਆਸਾਂ ਦਾ ਬੂਰਾ..
ਨਾ ਜੰਮਿਆ ਨਾ ਜੰਮਣਾ, ਵੀਰੋ ਭਗਤ ਸਿੰਘ ਜਿਹਾ ਸੂਰਾ..