ਬਿਨ ਸੇਵਾ ਧ੍ਰਿਗ ਹੱਥ ਪੈਰ
ਆਓ ਸੇਵ ਕਮਾਈਏ
ਜੀਵਨ ਸਫਲ ਬਨਾਈਏ।
ਸੇਵਾ ਤਨ,ਮਨ ਜਾਂ ਧਨ ਨਾਲ ਕਰ ਸਕਦੇ ਹੋ
ਦਾਤੇ ਦੇ ਦਰ ਸਭ ਪ੍ਰਵਾਨ ਏ।
ਸੱਚੇ ਮਨ ਨਾਲ ਜੋ ਸੇਵਾ ਕਰਦਾ
ਅਨੇਕ ਰਹਿਮਤਾਂ ਨਾਲ ਦਾਤਾ ਝੋਲਾਂ ਭਰਦਾ ਏ ।
ਮਾਤ ਭੁਮੀ ਤੇ ਪਸਰਿਆ ਕੂੜ
ਆਓ ਰਲ ਕੁਝ ਸੇਵਾ ਕਮਾਈਏ
ਭਾਰਤ ਦੇਸ਼ ਹੈ ਗੰਦਾ ,ਲੱਗਾ ਜੋ ਧੱਬਾ
ਆਓ ਰਲ ਮਿਲ ਸਾਫ ਕਰੀਏ।
ਸੇਵਾ ਦੀ ਪੁੰਜ ਜਗ ਜਨਣੀ ਤੋਂ ਸਬਕ ਲਈਏ
ਕਿਵੇਂ ਸੇਵ ਕਮਾਈ ਦੀ
ਨੌ ਮਹੀਨੇ ਪੇਟ 'ਚ ਰੱਖ
ਮਲ ਮੁਤਰ ਚੁੱਕ ਜੀਵਨ ਅੱਗੇ ਤੋਰਦੀ ਏ।
ਭਾਰਤ ਸਾਡਾ ਦੇਸ਼
ਅਸਾਂ ਹੀ ਸਾਫ ਕਰਨਾ ਏ।
ਸਾਫ ਜਗ੍ਹਾ ਜੋ ਰਹਿਣਾ ਲੋਚੇ
ਕਦੇ ਨਾ ਕੂੜ ਫੈਲਾਉਂਦੇ ਏ।
ਚੁਫੇਰੇ ਫੈਲਿਆ ਕੂੜ
ਮੁੜ ਤੁਹਾਡੇ ਦਰ ਆਉਣਾ ਏ।
ਆਓ ਸਭ ਸੇਵ ਕਮਾਈਏ
ਕੂੜ ਨੂੰ ਠਿਕਾਣੇ ਲਗਾ
ਮਾਤ ਭੂਮੀ ਨੂੰ ਸਵਰਗ ਬਣਾਈਏ।