ਕੁਦਰਤ ਨਾਲ਼ ਖਿਲਵਾੜ (ਲੇਖ )

ਬਲਜਿੰਦਰ ਸਿੰਘ   

Email: baljinderbali68@gmail.com
Address:
India
ਬਲਜਿੰਦਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੁਦਰਤ ਸਾਡੀ ਸਭ ਦੀ ਸਿਰਜਣਹਾਰ ਹੈ। ਪ੍ਰਕਿਰਤੀ ਜੀਵਨ ਦੀ ਕੁੱਖ ਹੈ।ਸਭ ਜੀਵ-ਜੰਤੂ,ਪਸ਼ੂ-ਜਾਨਵਰ ਅਤੇ ਮਨੁੱਖ ਦੀ ਹੋਂਦ ਪੰਜ ਮਹਾਂ  ਤੱਤਾਂ ਤੋਂ ਸਿਰਜੀ ਗੲੀ ਹੈ। ਪੰਜ ਤੱਤ ਮਿਲਕੇ ਹੀ ਸ਼੍ਰਿਸਟੀ ਹਨ, ਪ੍ਰਕਿਰਤੀ ਹਨ, ਕੁਦਰਤ ਹਨ। ੲਿਹੋ ਪੰਜ ਤੱਤ ਅੱਲਾਹੀ ਰਸ ਹਨ। ੲਿਹੋ ਪੰਜੇ ਤੱਤ ਭਗਵਾਨ ਹਨ„ ਰੱਬ ਹਨ। ੲਿਹਨਾਂ ਤੋਂ ਮੂੰਹ ਫੇਰਨ ਵਾਲਾ ਕਾਫ਼ਿਰ ਹੈ, ਅਗਿਅਾਨੀ ਹੈ, ਮੂਰਖ ਹੈ।ੲਿਹਨਾਂ ਦਾ ਵਿਨਾਸ਼ ਕਰਨ ਦੀ ਕੋਸ਼ਿਸ,ਗੰਧਲਾ ਕਰਨ ਦੀ ਕੋਸ਼ਿਸ ਕਰਨ ਵਾਲਾ ਮਹਾਂ-ਪਾਪੀ ਹੈ,ਹਤਿਅਾਰਾ ਹੈ।
        ਪ੍ਰਦੂਸ਼ਣ ਹਵਾ ਵਿੱਚ ਫੈਲਾੲੇ ਗੰਦ, ਧੂੜ, ਸ਼ੋਰ ਮਚਾੳੁਣ ਵਾਲੀਅਾਂ  ਅਾਵਾਜ਼ਾਂ , ਸਾੜ- ਜਲਦੇ ੲੀਂਧਨ ਸਦਕਾ ਪੈਦਾ ਹੋੲੇ ਧੂੰੲੇ ਦੇ ਕਾਰਣ ਫੈਲਦਾ ਹੈ।ਕੁੱਝ ੲਿਸ ਤਰ੍ਹਾਂ ਦੀਅਾਂ ਫੈਕਟਰੀਅਾਂ ਹਨ ਜਿੱਥੋਂ ਬਹੁਤ ਤੇਜ ਗੰਧ ਵਾਲ਼ੀ ਬਦਬੋ ਅਾੳੁਦੀ ਰਹਿੰਦੀ ਹੈ। ਜਿਹਨਾਂ ਵਿੱਚ ਚਮੜਾ, ਮਾਸ ਨਾਲ਼ ਸਬੰਧਤ ਫੈਕਟਰੀਅਾਂ, ਰਸਾੲਿਣਕ ਕੈਮੀਕਲਾਂ ਦਾ ੳੁਤਪਾਦਨ ਕਰਨ ਵਾਲੇ ੳੁਦਯੋਗ, ਸ਼ੂਗਰ-ਸ਼ਰਾਬ ਮਿੱਲਾਂ„ ੲਿੱਟਾਂ ਦੇ ਭੱਠੇ ਅਾਦਿ ਸ਼ਾਮਲ ਹਨ। ਬੋੲਿਲਰ ਵਿੱਚ ਚਾਵਲ ਦਾ ਛਿਲਕਾ, ਮੂੰਗਫ਼ਲੀ ਦਾ ਛਿਲਕਾ, ਗੰਨੇ ਦੀ ਪਿੜਾੲੀ ਤੌ. ਬਾਅਦ ਛਿਲ਼ਕਾ, ਅਰਹਰ ਦੀਅਾਂ ਛਟੀਅਾਂ ਦਾ ਟੋਕਾ ਅਾਦਿ ਵਰਤੋਂ ਵਿੱਚ ਲਿਅਾ ਕੇ ਭਾਫ਼ , ਤਾਪ ਕੲੀ ਵਰਤਿਅਾ ਜਾਂਦਾ ਹੈ।
      ੲਿਹਨਾਂ ਸਭਨਾਂ ਸਾਧਨਾਂ ਦੀ ਵਰਤੋਂ ਸਮਾਜ, ਦੇਸ਼ ਦੀ ਤਰੱਕੀ ਲੲੀ ਬੜੀ ਜਰੂਰੀ ਹੈ। ੲਿਸ ਦਾ ਦੂਸਰਾ ਪੱਖ ੲਿਹਨਾਂ ਦੁਅਾਰਾ ਫੈਲਾੲੇ ਪ੍ਰਦੂਸ਼ਣ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਬਾਜ਼ ਅੱਖ ਵੀ ਹੁੰਦੀ ਹੈ। ਸਰਟੀਫਿਕੇਟ ਅਾਦਿ ਦੀ ਪ੍ਰਕਿਰਿਅਾ ਵਿਚੋਂ ਦੀ ਗੁਜ਼ਰਨਾ ਹੁੰਦਾ ਹੈ।ਸਮੇਂ ਸਮੇਂ ਤੇ ਚੈਕਿੰਗਾਂ ਕੀਤੀਅਾਂ ਜਾਂਦੀਅਾਂ ਹਨ।ਭਾਂਵੇ ਰਾਜਨੀਤਕ ਸ਼ਕਤੀਵਾਨ ਲੋਕ ਸ਼ਕਤੀ ਵਰਤ ਕੇ ਜਾਂ ਧਨ ਦੇ ਜ਼ੋਰ ਨਾਲ਼ ਰਿਸ਼ਵਤ ਦੇ ਗੱਫੇ ਦੇ ਕੇ ੲਿਹ ਕਾਰਵਾੲੀਅਾਂ, ਚੈਕਿੰਗਾਂ ਸਿਰਫ਼ ਕਾਗਜ਼ੀ ਫਾੲਿਲਾਂ ਤੱਕ ਹੀ ਸੀਮਤ ਰਹਿ ਜਾਂਦੀਅਾਂ ਹਨ। ਅਫਸਰ ਸਾਹਿਬਾਨ ਅੱਖਾਂ ਤੇ ਪੱਟੀ, ਮੂੰਹ ਨੂੰ ਤਾਲਾ ਤੇ ਕੰਨਾਂ ਚ ਰੂੰ ਦੇ ਕੇ ਅਾੳੁਦੇ ਜਾਂਦੇ ਰਹਿੰਦੇ ਹਨ। ੳੁਹ ਵਿਅਾਕਤੀ ਵੀ ਵਿਅਾਕਤੀਗਤ ਤੌਰ ਤੇ ਕੁਦਰਤ ਦੇ ਮੁਜ਼ਰਿਮ ਹਨ।
      ਪ੍ਰਦੂਸ਼ਣ ਰਸਾੲਿਣਕ ਸਪਰੇਅਾਂ, ਡੀਜ਼ਲ, ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ, ਖੇਤੀਬਾੜੀ ਸੰਦਾਂ, ਜਰਨੇਟਰਾਂ, ਮਸ਼ੀਨਾਂ ਦੀ ਵਰਤੋਂ ਨਾਲ਼ ਜੋ ਪੈਦਾ ਹੋ ਰਿਹਾ ਹੈ। ੳੁਸ ਤੋਂ ਵੀ ਮੂੰਹ ਨਹੀਂ ਮੋੜਿਅਾ ਜਾ ਸਕਦਾ।ੲਿੰਨ੍ਹੀ ਵੱਡੀ ਤਾਦਾਦ ਵਿੱਚ ਫੈਲ ਰਹੇ ਹਵਾ ਵਿੱਚ ਰਸਾੲਿਣਕ ਜ਼ਹਿਰੀਲੇ ਧੂੰੲੇ ਨੂੰ ਕੀ ਰੁੱਖ਼ ਸਾਫ਼ ਕਰਨ ਦੀ ਸਮਰੱਥਾ ਰੱਖਦੇ ਹਨ। ਹਵਾ ਵਿੱਚ ਅੱਗ ਵਰਾੳੁਂਦੇ ਲੜਾਕੂ ਜਹਾਜ਼ਾਂ, ਦਾਗ਼ੀਅਾਂ ਜਾਂਦੀਅਾਂ ਮਿਜ਼ਾੲਿਲਾਂ ਦੀਅਾਂ ਜਵਾਲਾ-ਮੁਖੀ ਵਰਗੀਅਾਂ ਲਾਟਾਂ ਨੂੰ ੲਿਹ ਵਿਚਾਰੇ ਰੁੱਖ਼ ਕਦੋਂ ਤੱਕ ਬਰਦਾਸ਼ਤ ਕਰਨਗੇ । ੲਿਹ ਸਭ ਅਸੰਭਵ ਹੈ।
      ਦੀਵਾਲੌ ਰੋਸ਼ਨੀਅਾਂ ਦਾ ਤਿੳੁਹਾਰ ਹੈ। ਦੀਵਾਲੀ ਦੀ ਰਾਤ, ੳੁਸ ਤੌਂ ਬਾਅਦ ਦੂਸਰੀ ਰਾਤ ਨੂੰ ਕਰੋੜਾਂ ਰੁਪੲੇ ਦੀ ਅਾਤਿਸ਼ਬਾਜ਼ੀ ਹੁੱਲੜਪੁਣੇ ਵਿੱਚ ਹੀ ਫੂਕ ਦਿੱਤੀ ਜਾਂਦੀ ਹੈ। ੲਿਸ ਨਾਲ਼ ਹਵਾ ਵਿੱਚ ਜੋ ਰਸਾੲਿਣਕ ਧੂੰਅਾਂ ਫੈਲਦਾ ਹੈ ੳੁਹ ਜ਼ਹਿਰ ਨਹੀਂ ਤਾਂ ਹੋਰ ਕੀ ਹੈ ? ਅਾਤਿਸ਼ਬਾਜੀ ਚੱਲਣ ਤੇ ਜੌ ਰਸਾੲਿਣਾਂ ਦੇ ਅੱਧ ਸੜੇ ਕਣ ਹਵਾ ਵਿੱਚ ਫੈਲਦੇ ਹਨ ੳੁਹ ਜੀਵਨ ਦੀ ਮੌਤ ਹੈ। ਬੀਮਾਰੀਅਾਂ ਨੂੰ ਬੁਲਾਵਾ ਹੈ।ਜਿਸ ਦੀ ਬਲੀ ਹਜ਼ਾਰਾਂ ਨਿਰਦੋਸ਼ ਬੱਚੇ ਅਤੇ ਬਜ਼ੁਰਗ ਚੜਦੇ ਹਨ।
    ਅਸੀਂ ਲੋਕ ਪ੍ਰਕਿਰਤੀ ਵਲੋਂ ਮੁੱਖ ਮੋੜ ਸਵਾਰਥੀ ਹੋ ਚੁੱਕੇ ਹਾਂ। ਅਾਪਣਾ ੳੁੱਲੂ ਸਿੱਧਾ ਕਰਨਾ ਅਸੀ ਸਿੱਖਿਅਾ ਹੈ ਤੇ ਅਾੳੁਣ ਵਾਲੀ ਪੀੜ੍ਹੀ ਨੂੰ ਸਿਖਾ ਰਹੇ ਹਾਂ। ਅਸੀਂ ਹਰ ਪੱਖੋਂ ਅਾਪਣੇ ਪੈਰੀਂ ਅਾਪ ਕੁਹਾੜੇ ਮਾਰ ਰਹੇ ਹਾਂ। ਜਿਸ ਟਾਹਣੇ ਤੇ ਬੈਠੇ ਹਾਂ ੳੁਸੇ ਹੀ ਟਾਹਣੇ ਤੇ ਅਾਰੀ ਫੇਰ ਰਹੇ ਹਾਂ। ਅਸੀਂ ਹਵਾ ਵਿੱਚ ਕਾਰਬਨ ਮੋਨੋਅਕਸਾੲਿਡ, ਕਾਰਬਨ ਡਾੲਿਅਕਸਾੲਿਡ ਵਰਗੀ  ਜ਼ਹਿਰ ਫੈਲਾੳੁਣ ਵਿੱਚ ੲਿੱਕ ਦੂਸਰੇ ਤੋਂ ਤੇਜ਼ ਚ੍‍ੱਲ ਰਹੇ ਹਾਂ।
        ਸੜਕਾਂ, ਨਹਿਰਾਂ, ਦਰਿਅਾਵਾਂ ਕਿਨਾਰਿਅਾਂ ਤੇ ਕੁਦਰਤੀ ੳੁਪਜੇ ਰੁੱਖਾਂ ਨੂੰ ਵੀ ਚੋਰੀ-ਛਿੱਪੇ ਜਾਂ ਦਾਅ-ਪੇਚ ਖੇਡ ਕੇ ਵੱਡੀ ਜਾ ਰਹੇ ਹਾਂ। ਖੇਤਾਂ ਵਿਚੋਂ ਰੁੱਖ਼ਾਂ ਦਾ ਅਸੀ ਬੀਜ਼-ਨਾਸ਼ ਕਰ ਦਿੱਤਾ ਹੈ।ਸਮਾਜ ਸੇਵੀ ਸਂਸਥਾਵਾਂ ਵੀ ਰੁੱਖ਼ ਲਾੳੁਣ ਦਾ ਨਾਟਕ ਜਿਹਾ ਕਰਕੇ ਅਖਵਾਰਾਂ, ਸ਼ੋਸਲ-ਮੀਡੀਅਾਂ ਦੀਅਾਂ ਸੁਰਖ਼ੀਅਾਂ ਬਣਨ ਤੱਕ ਸੀਮਤ ਹਨ।
      ਕੁਦਰਤੀ ਜੀਵਨ ਦੁਅਾਰਾ ਛੱਡੀ  ਕਾਰਬਨ-ਡਾੲਿਅਕਸਾੲਿਡ ਨੂੰ ਤਾਂ ਰੁੱਖ਼ ਅਾਕਸੀਜਨ ਵਿੱਚ ਬਦਲ ਕੇ ਸਾਨੂੰ ਸਾਹ ਲੈਣ ਲੲੀ ਸਾਫ਼ ਹਵਾ ਦੇ ਸਕਦੇ ਹਨ ਪਰ ਕੀ ਅਸੀਂ ਕਦੀ  ਸੋਚਿਅਾ ਹੈ ਕਿ ੲਿੰਨ੍ਹੀ ਵੱਡੀ ਮਾਤਰਾ ਵਿੱਚ ਫੈਲ਼ਾੲੇ ਜਾ ਰਹੇ ਪਰਾਲ਼ੀ ਦੇ ਧੂੰੲੇ ਨੂੰ ੲਿਹ ਨਾ-ਮਾਤਰ ਰੁੱਖ਼ ਸਾਂਭ ਸਕਣਗੇ। ੲਿਹਨਾਂ ਕੁੜਤੱਣ ਭਰਿਅਾ ਦਮ ਘੋਟੂ ਜ਼ਹਿਰੀ ਧੂੰਅਾਂ ਜੋ ਅਸੀਂ ਅਾਲਸੀ ਹੋ ਕੇ ,ਜਾਣ-ਬੁੱਝ ਕੇ,ਅਾਪਣੇ ਗਰੁੱਪ ਸਮੂਹਾਂ, ਜਥੇਬੰਦੀਅਾਂ ਦੀ ਧੌਸ ਸਦਕਾ ਫੈਲਾਅ ਰਹੇ ਹਾਂ ,ੲਿਸ ਦਾ ਨਤੀਜਾ ਕੀ ਨਿਕਲੇਗਾ। ਕੀ ੲਿਹ ਮੂਰਖਤਾ ਭਰੇ ਕਦਮ ਧਰਨ ਤੋਂ ਪਹਿਲਾਂ ਅਾਪਣੀ ਜ਼ਮੀਰ ,ਅਾਪਣੀ ਅਾਤਮਾ ਦੀ ਅਾਵਾਜ਼ ਵੀ ਸੁਣੀ ਹੈ।
    ਅਸੀਂ ਅਾਲਸ ਦੇ ਰੋਗ ਨਾਲ਼ ਪੀੜਤ ਹਾਂ। ੲਿਸ ਤੋਂ ਕੋੲੀ ਮੁਨਕਰ ਨਹੀ ਹੋ ਸਕਦਾ। ਜੇਕਰ ਕਦੇ 100 ਮੀਟਰ ਵੀ ਜਾਣਾ ਪਵੇ ਤਾਂ ਅਸੀਂ ਪੈਦਲ ਨਹੀਂ ਜਾਵਾਂਗੇ , ਸਾੲਿਕਲ ਨਹੀਂ ਚੱਕਾਂਗੇ ਬਲਿਕ ਸਕੂਟਰ, ਮੋਟਰ ਸਾੲਿਕਲ ਨੂੰ ਹੀ ਹੱਥ ਪਾਵਾਂਗੇ। ੲਿੰਨੇ ਵਿੱਚ ਹੀ ਅਸੀਂ ਬੜੀ ਭਾਰੀ ਮਾਤਰਾ ਵਿੱਚ ਜ਼ਹਿਰਲੀ ਗੈਸ ਸਾਫ਼ ਵਾਤਾਵਰਣ ਵਿੱਚ ਮਿਲਾ ਦਿੱਤੀ। 
      ਖੇਤਾਂ ਵਿੱਚ ਫਸਲ਼ਾਂ ਦੀ ਕਟਾੲੀ ਬਾਅਦ ਕਣਕ ਦੀ ਤੂੜੀ ਬਣਾੳੁਣ ਤੋਂ ਬਾਅਦ ਵਾਹਣ ਵਿੱਚ ਅੱਗ ਲਾ ਕੇ , ਝੋਨੇ ਦੀ ਪਰਾਲ਼ੀ ਸਾੜ ਕੇ ਵਾਹਣ ਵਿੱਚ ਅੱਗ ਲਾ ਕੇ ਹਵਾ ਨੂੰ ਮੌਤ ਦਾ ਹਥਿਅਾਰ ਸੌਂਪ ਰਹੇ ਹਾਂ। ੲਿਹ ਘਾਤਕ ਹਥਿਅਾਰ ਲੈ ਕੇ ੲਿਹ ਤੁਹਾਡੇ ਅਾਪਣਿਅਾਂ ਤੇ ਹੀ ਵਾਰ ਕਰੇਗੀ ੲਿਹ ਅਸੀ ਕਦੇ ਨਹੀਂ ਸੋਚਦੇ।
     ਖੇਤਾਂ ਚੋਂ ਝੋਨੇ ਦੀ ਪਰਾਲ਼ੀ ਦਾ ਹੱਲ ਵੀ ਕਿਸਾਨ ਨੂੰ ਹੀ ਲੱਭਣਾ ਪਵੇਗਾ। ਅੱਜ ਦਾ ਕਿਸਾਨ ਗਰੀਬ ਖੇਤ ਮਜ਼ਦੂਰਾਂ ਨੂੰ ਵੀ ਅਾਪਣੀ ਵੱਟ ਤੇ ਨਹੀਂ ਚੜ੍ਹਨ ਦੇ ਰਿਹਾ। ੲਿਹ ਖੇਤ ਮਜਦੂਰ ਹੀ ੲਿਹੋ ਜਿਹੀ ਰਹਿੰਦ-ਖੂੰਹਦ ਤੇ ਅਾਪਣੇ ਘਰ ਲਵੇਰੇ ਪਾਲ ਲੈਦੇਂ ਸੀ। ਖੇਤਾਂ ਦੀਅਾਂ ਵੱਟਾਂ, ਫਸਲਾਂ ਚੋ ਨਦੀਨ ਕੱਢ ਕੇ ਮਸ਼ੀਨ ਰਾਂਹੀ ਕੁਤਰਦੇ ਸਮੇਂ ਪਰਾਲ਼ੀ ਅਾਦਿ ਦੀ ਵਰਤੋਂ ਕਰ ਲੈਂਦੇ ਸਨ। ਜਿਸ ਨਾਲ਼ ਕਿਸਾਨ ਵੀ ਨਦੀਨ ਨਾਸ਼ਕਾਂ ,ਸਪਰੇਹਾਂ ਤੇ ਪੈਸੇ ਖਰਚਣੋ ਬੱਚਦਾ ਸੀ ਅਤੇ ਪਰਾਲ਼ੀ ਦੀ ਅਾਫ਼ਤ ਤੋਂ ਵੀ ਕਾਫ਼ੀ ਹੱਦ ਤੱਕ ਛੁਟਕਾਰਾ ਮਿਲਦਾ ਸੀ। ਹਵਾ ਪ੍ਰਦੂਸ਼ਣ ਤੋਂ ਬੱਚਦੀ ਸੀ। ਅਗਨੀ ਭੇਟ ਹੋਣ ਤੋਂ ੳੁਪਜਾੳੂ ਧਰਤੀ ਬਚੀ ਰਹਿੰਦੀ ਸੀ।
     ਅੱਜ ਖੁੱਲ਼੍ਹੀ ਹਵਾ ਦੇ ਵਿੱਚ ਅਾਮ ਵਿਅਾਕਤੀ ਨੂੰ ਸਾਹ ਲੈਣਾ ਮੁਸ਼ਕਲ ਹੋ ਗਿਅਾ ਹੈ। ੳੁਹ ਸਾਹ ਦੀਅਾਂ ਬੀਮਾਰੀਅਾਂ ਨਾਲ਼ ਪੀੜਤ ਹੈ। ੳੁਸ ਦੀ ਪਰਵਾਹ ਨਾ ਸਰਕਾਰ ਨੂੰ ਹੈ। ਨਾ ਕਿਸੇ ਮਿੱਲ, ਕਾਰਖਾਨਿਅਾਂ ਦੇ ਮਾਲਿਕ ਨੂੰ ਅਤੇ ਨਾ ਹੀ ਕਿਸਾਨਾਂ ਨੂੰ। ਮੁਨਾਫ਼ਾ ਲੈ ਕੇ ੲਿਹ ਲੋਕ ਅਾਪਣੀਅਾਂ ਜੇਬਾਂ ਭਰ ਰਹੇ ਹਨ ਪਰ ਧਰਤੀ ਦਾ ਅਾਮ ਬਸਿੰਦਾ, ਮਨੁੱਖ, ਜੀਵ-ਜੰਤੂ, ਪਸ਼ੂ-ਜਾਨਵਰ ੲਿਸ ਦੀ ਬਲੀ ਚੜ੍ਹ ਰਹੇ ਹਨ। ਵੋਟਾਂ ਦੀ ਰਾਜਨੀਤੀ ਧਰਤੀ ਲੲੀ  ਪ੍ਰਕਿਰਤੀ ਲੲੀ, ਵਾਤਾਵਰਣ ਲੲੀ ਦਿਨੋ-ਦਿਨ ਘਾਤਕ ,ਜਾਨਲੇਵਾ ਹੋ ਰਹੀ ਹੈ। 
      ਕਿਸਾਨ ੲਿਹ ਚੀਕ ਚੀਕ ਕਹਿ ਰਿਹੈ ਕਿ ਅਸੀਂ ਦੇਸ਼ ਦਾ ਪੇਟ ਭਰਦੇ ਹਾਂ, ਅਸੀਂ ਜੋ ਠੀਕ ਲੱਗਦੈ ਕਰਾਂਗੇ । ੳੁਹਨਾਂ ਨੂੰ ਕਿਸੇ ਦੀ ਜਾਨ ਲੈਣ ਦਾ ਕੋੲੀ ਹੱਕ ਨਹੀ। ੳੁਹ ਅਾਪਣੀ ਝੋਨੇ ਦੀ ਫਸਲ਼ ਦੀ ਥਾਂ ਕਿਸੇ ਹੋ ਫਸਲ਼ ਦੀ ਖੇਤੀ ਕਰਨ ਜਾਂ ਨਾ ਕਰਨ। ੲਿਹ ਜਿੰਮੇਵਾਰੀ ਕਿਸਾਨ ਦੀ ਹੈ । ੳੁਸ ਨੂੰ ਪ੍ਰਦੂਸ਼ਣ ਫੈਲਾੳੁਣ ਦਾ ਕੋੲੀ ਅਧਿਕਾਰ ਨਹੀ। ਬਨਸਪਤੀ, ਪ੍ਰਕਿਰਤੀ ਦਾ ਨਾਸ਼ ਕਰਨ ਦਾ ਕੋੲੀ ਹੱਕ ਨਹੀ। 
       ਕਾਰੋਬਾਰ, ਕੰਮ -ਧੰਦਾਂ ੳੁਹ ਹੀ ਕੀਤਾ ਜਾਵੇ ਜੋ ਸਰਬਤ ਦਾ ਭਲਾ ਵੀ ਕਰੇ, ਕਿਸੇ ਨੂੰ ੳੁਸ ਤੋਂ ਕੋੲੀ ਨੁਕਸਾਨ ਨਾ ਹੋਵੇ ।ਜੇ ਕਰ ਪਾਣੀ , ਹਵਾ, ਧਰਤੀ ਸਰੁੱਖਿਅਤ ਨਹੀਂ ਤਾਂ ਜਿਹਨਾਂ ਲੲੀ ਅਸੀ ਦਿਨ-ਰਾਤ ਕਮਾ ਰਹੇ ਹਾਂ ੳੁਹ ਵੀ ਸਾਡੇ ਹੱਥਾਂ ਵਿੱਚ ਸਾਡੇ ਹੱਥੋਂ ਹੀ ਤੁਰ ਜਾਣਗੇ। ਸਾਨੂੰ ਵਰਾੳੁਣ ਵਾਲਾ ਵੀ ਕੋੲੀ ਨਹੀਂ ਹੋਵੇਗਾ। ਵਕਤ ਦੇ ਕਾਲੇ ਪੰਨੇ ਸਾਡੀਅਾਂ ਬੇ-ਵਕੂਫੀਅਾਂ ਤੇ ਹੱਸਣਗੇ।
  ਮੇਰੇ ਹੀ ਗੀਤ ਦੀਅਾਂ ਕੁੱਝ ਸਤਰਾਂ :-
ਮੈਂ ਵਿਨਾਸ਼ ਵੱਲ ਵੱਧ ਰਿਹਾਂ ਤੇਜ਼ ਤੇਜ਼ ਹਰ ਕਦਮ 
ਵਿਨਾਸ਼ ਮੇਰੇ ਵੱਲ ਅਾ ਰਿਹੈ ,ਤੇਜ਼ ਤੇਜ਼ ਦਮਾ-ਦਮ