ਇਕ ਫੁੱਲ ਗੁਲਾਬੀ ਵਿਛੜਿਆ
ਕਲੀਆਂ ਦੀ ਉਮਰੇ
ਕਿਸੇ ਬਾਗੀ ਜਾਕੇ ਖਿੜਿਆ
ਮੈਥੋ ਚੋਰੀ-ਚੋਰੀ,
ਮੈਂ ਹਿਜ਼ਰ ਓਹਦੇ ਵਿਚ ਦੋਸਤਾ
ਚੂਂਡੀ-ਚੂਂਡੀ ਉਮਰਾ ਭੋਰੀ|
ਕਲੀਓ ਫੁਲ ਉਹ ਬਣਿਆ
ਮਹਿਕਾ ਵਂਡੇ ਚਾਰ ਚੁਫੇਰੇ,
ਰੂਪ ਉਹਦੇ ਨੂਂ ਮਾਨਣਾ
ਭਂਵਰੇ ਆਣ ਪਾਵਣ ਘੇਰੇ|
ਚਿੜੀਆਂ ਦੀ ਚੈਂ ਚੈਂ ਦ਼ਸਿਆ
ਮਾਪਿਆਂ ਉਸਦੇ ਕਹਿਰ ਕਮਾਇਆ,
ਕੱਚੀ ਉਮਰੇ ਫੁਲ ਨਿਮਾਣਾ
ਕਿਸੇ ਉਮਰ ਪੱਕੀ ਦੇ ਗਲਾਵੇਂ ਪਾਇਆ,
ਕੋਈ ਮਹਿਕਾਂ ਚੁਰਾਵਣ ਵਾਲੜਾ
ਲੈ ਵਿਹੜੇ ਉਹਦੇ ਡੋਲੀ ਆਇਆ|
ਇਕ ਦਿਨ ਬਾਗੀਂ ਫਿਰਦਿਆਂ
ਫੁਲ ਅਂਞਾਣਾ ਇਕ ਨਜ਼ਰੀ ਆਇਆ,
ਮੱਧਮ ਜਿਹੀ ਮਹਿਕ ਓਸਦੀ
ਕਿਸੇ ਸੁਗੰਧੀ ਦਾ ਚੇਤਾ ਦਵਾਇਆ,
ਨਿਕੀ ਜਿਹੀ ਛੋਹ ਓਸਦੀ
ਇਕ ਅਣਛੂਹ ਸਪਰਸ਼ ਦਾ ਅਹਿਸਾਸ ਕਰਵਾਇਆ,
ਇਹ ਤਾਂ ਓਸੇ ਫੁਲ ਦਾ ਜਾਇਆ
ਇਹ ਓਹਦਾ ਹੀ ਹਮਸਾਇਆ
ਜੋ ਮੈਨੂਂ ਅੱਜ ਨਜ਼ਰੀ ਆਇਆ|
ਦੁੱਖ ਨਹੀ ਕਿ ਫੁਲ ਦਾ ਰੂਪ ਗੁਲਾਬੀ
ਮੈਂ ਪਿਂਡੇ ਅਪਣੇ 'ਤੇ ਨ ਹਂਢਾਇਆ,
ਦੁਖ ਹੈ ਕਿ ਕਲੀਓ ਫੁੱਲ ਬਣੀ ਫੁਲ ਦੀ ਜਨਨੀ ਦਾ
ਨ ਅੱਜ ਤੀਕ ਦੀਦਾਰ ਹੈ ਪਾਇਆ|